Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲਦੀਵ ਦੀ ਸੰਸਦ, ਮਜ਼ਲਿਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਮਾਲਦੀਵ ਦੀ ਮਜਲਿਸ ਦੇ ਸਨਮਾਨਯੋਗ ਚੇਅਰਮੈਨ,

ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਤੇ ਮੇਰੇ ਮਿੱਤਰ ਮੁਹੰਮਦ ਨਸ਼ੀਦ ਜੀ,

ਮਜਲਿਸ ਦੇ ਸਨਮਾਨਯੋਗ ਮੈਂਬਰ ਸਹਿਬਾਨ,

ਮਹਾਮਹਿਮ,

ਸੱਦੇ ਹੋਏ ਮਾਣਯੋਗ ਮਹਿਮਾਨ ਸਾਹਿਬਨ,

ਨਮਸਕਾਰ।
ਤੁਹਾਨੂੰ ਸਾਰਿਆ ਨੂੰ ਮੈਂ ਆਪਣੀਆਂ ਅਤੇ 130 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂਦਿੰਦਾ ਹਾਂ।ਈਦ-ਉਲ-ਫਿਤਰ ਦੇ ਪਾਵਨ ਪੂਰਬ ਦਾ ਆਨੰਦ ਅਤੇ ਉਤਸ਼ਾਹ ਹਾਲੇ ਵੀ ਸਾਡੇ ਨਾਲ ਹੈਤੁਹਾਨੂੰ ਸਾਰਿਆ ਨੂੰ ਅਤੇ ਮਾਲਦੀਵ ਦੇ ਸਾਰੇ ਲੋਕਾਂ ਨੂੰ ਮੈਂ ਇਸ ਉਤਸਵ ‘ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਚੇਅਰਮੈਨ ਸਾਹਿਬ,

ਮਾਲਦੀਵ- ਯਾਨੀ ਹਜ਼ਾਰ ਤੋਂ ਵਧੇਰੇ ਟਾਪੂਆਂ ਦੀ ਮਾਲਾ- ਹਿੰਦ ਮਹਾਸਾਗਰ ਦਾ ਹੀ ਨਹੀਂ, ਪੂਰੀ ਦੁਨੀਆ ਦਾ ਇੱਕ ਕੀਮਤੀ ਨਗੀਨਾ ਹੈ। ਇਸ ਦੀ ਅਸੀਮ ਸੁਦੰਰਤਾ ਅਤੇ ਕੁਦਰਤੀ ਸੰਪਦਾ ਹਜ਼ਾਰਾਂ ਸਾਲ ਤੋਂ ਆਕਰਸ਼ਣ(ਖਿੱਚ) ਦਾ ਕੇਂਦਰ ਰਹੀ ਹੈ। ਕੁਦਰਤ ਦੀ ਤਾਕਤ ਦੇ ਸਾਹਮਣੇ ਮਾਨਵ ਦੇ ਅਜਿੱਤ ਸਾਹਸ ਦਾ ਇਹ ਦੇਸ਼ ਇੱਕ ਅਨੋਖਾ ਉਦਹਾਰਣ ਹੈ। ਵਪਾਰ, ਲੋਕਾਂ ਅਤੇ ਸੱਭਿਆਚਾਰ ਦੇ ਨਿਰੰਤਰ ਪ੍ਰਵਾਹ ਦਾ ਮਾਲਦੀਵ ਸਾਖੀ ਰਿਹਾ ਹੈ। ਅਤੇ ਇਹ ਰਾਜਧਾਨੀ ਮਾਲੇ, ਵਿਸ਼ਾਲ ਨੀਲੇ ਸਮੁੰਦਰ ਦਾ ਪ੍ਰਵੇਸ਼-ਦੁਆਰ ਹੀ ਨਹੀਂ ਹੈ। ਸਥਾਈ, ਸ਼ਾਂਤੀਪੂਰਨ ਅਤੇ ਸਮ੍ਰਿੱਧਸ਼ਾਲੀ ਹਿੰਦ ਮਹਾਸਾਗਰ ਖੇਤਰ ਦੀ ਇਹ ਕੁੰਜੀ ਵੀ ਹੈ।

ਚੇਅਰਮੈਨ ਸਾਹਿਬ,

ਅੱਜ ਮਾਲਦੀਵ ਵਿੱਚ, ਅਤੇ ਇਸ ਮਜਲਿਸ ਵਿੱਚ, ਤੁਹਾਡੇ ਸਭ ਦੇ ਦਰਮਿਆਨ ਹਾਜ਼ਰ ਹੋ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮਜਲਿਸ ਨੇ ਸਰਬਸੰਮਤੀ ਨਾਲ ਮੈਨੂੰ ਸੱਦਾ ਦੇਣ ਦਾ ਫੈਸਲਾ, ਸਨਮਾਨ ਨਸ਼ੀਦ ਜੀ ਦੇ ਸਪੀਕਰ ਬਣਨ ਦੇ ਬਾਅਦ ਆਪਣੀ ਪਹਿਲੀ ਬੈਠਕ ਵਿੱਚ ਕੀਤਾਤੁਹਾਡੇ ਇਸ gesture ਨੇ ਹਰ ਭਾਰਤੀ ਦੇ ਦਿਲ ਨੂੰ ਛੋਹਲਿਆ ਹੈ। ਅਤੇ ਉਨ੍ਹਾਂ ਦਾ ਸਨਮਾਨ ਅਤੇ ਗੌਰਵ ਵਧਾਇਆ ਹੈ। ਇਸ ਲਈ, ਚੇਅਰਮੈਨ ਸਾਹਿਬ, ਮੈਂ ਤੁਹਾਡਾ, ਅਤੇ ਇਸ ਸਨਮਾਨਯੋਗ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਦਾ ਆਪਣੇ ਵੱਲੋਂ, ਅਤੇ ਸਮੁੱਚੇ ਭਾਰਤ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਚੇਅਰਮੈਨ ਸਾਹਿਬ,

ਅੱਜ ਮੈਂ ਦੂਸਰੀ ਵਾਰ ਮਾਲਦੀਵ ਆਇਆ ਹਾਂਅਤੇ ਇਸ ਤਰ੍ਹਾਂ, ਦੂਸਰੀ ਵਾਰ ਮਜਲਿਸ ਦੀ ਇਤਿਹਾਸਿਕ ਕਾਰਵਾਈ ਦਾ ਸਾਖੀ ਹਾਂ। ਪਿਛਲੇ ਸਾਲ ਮੈਂ ਬਹੁਤ ਖੁਸ਼ੀ ਅਤੇ ਮਾਣ ਦੇ ਨਾਲ ਰਾਸ਼ਟਰਪਤੀ ਸੋਲਿਹ ਦੇ ਪਦ-ਗ੍ਰਹਿਣ ਸਮਾਰੋਹ ਵਿੱਚ ਸ਼ਾਮਲ ਹੋਇਆ ਸੀ। ਲੋਕਤੰਤਰ ਦੀ ਜਿੱਤ ਦਾ ਉਹ ਉਤਸਵ ਖੁਲ੍ਹੇ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ। ਚਾਰੇ ਪਾਸੇ, ਹਜ਼ਾਰਾਂ ਉਤਸ਼ਾਹਿਤ ਲੋਕ ਮੌਜੂਦ ਸਨ। ਉਨ੍ਹਾਂ ਦੀ ਸ਼ਕਤੀ ਅਤੇ ਵਿਸ਼ਵਾਸ, ਸਾਹਸ ਅਤੇ ਸੰਕਲਪ ਉਸ ਜਿੱਤ ਦਾ ਅਧਾਰ ਸਨ। ਉਸ ਦਿਨ ਮਾਲਦੀਵ ਵਿੱਚ ਲੋਕਤੰਤਰ ਦੀ ਊਰਜਾ ਨੂੰ ਮਹਿਸੂਸ ਕਰਕੇ ਮੈਨੂੰ ਇੱਕ ਰੋਮਾਂਚ ਅਨੁਭਵ ਹੋ ਰਿਹਾ ਹੈ। ਉਸ  ਦਿਨ ਮੈਂ ਮਾਲਦੀਵ ਵਿੱਚ ਲੋਕਤੰਤਰ ਦੇ ਪ੍ਰਤੀ ਆਮ ਨਾਗਰਿਕ ਦੇ ਸਮਪਰਣ ਨੂੰ ਅਤੇ, ਚੇਅਰਮੈਨ ਸਾਹਿਬ, ਤੁਹਾਡੇ ਜਿਹੇ ਨੇਤਾਵਾਂ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਆਦਰ ਨੂੰ ਵੀ ਦੇਖਿਆ। ਅਤੇ ਅੱਜ, ਇਸ ਸਨਮਾਨਯੋਗ ਸਦਨ ਵਿੱਚ, ਮੈਂ ਲੋਕਤੰਤਰ ਦੇ ਆਪ ਸਭ ਪੁਰਖਾਂ ਨੂੰ ਹੱਥ ਜੋੜ ਕੇ ਨਮਨ ਕਰਦਾ ਹਾਂ।

ਚੇਅਰਮੈਨ ਸਾਹਿਬ,

ਇਹ ਸਦਨ, ਇਹ ਮਜਲਿਸ, ਇੱਟ-ਪੱਥਰਾਂ ਨਾਲ ਬਣੀ ਸਿਰਫ ਇੱਕ ਇਮਾਰਤ ਨਹੀਂ ਹੈ। ਇਹ ਲੋਕਾਂ ਦਾ ਮਹਿਜ਼ ਮਜਮਾ ਨਹੀਂ ਹੈ। ਇਹ ਲੋਕਤੰਤਰ ਦੀ ਉਹ ਊਰਜਾ ਭੂਮੀ ਹੈ ਜਿੱਥੇ ਦੇਸ਼ ਦੀਆਂ ਧੜਕਣਾਂ ਤੁਹਾਡੇ ਵਿਚਾਰਾਂ ਅਤੇ ਅਵਾਜ਼ ਵਿੱਚ ਗੁੰਜਦੀਆਂ ਹਨਇੱਥੇ ਤੁਹਾਡੇ ਰਾਹੀਂ ਲੋਕਾਂ ਦੇ ਸੁਪਨੇ ਅਤੇ ਆਸਾਂ ਸੱਚ ਵਿੱਚ ਹੀ ਬਦਲਦੇ ਹਨ।

ਇੱਥੇ ਵੱਖ-ਵੱਖ ਵਿਚਾਰਧਾਰਾ ਅਤੇ ਦਲਾਂ ਦੇ ਮੈਂਬਰ ਦੇਸ਼ ਵਿੱਚ ਲੋਕਤੰਤਰ, ਵਿਕਾਸ ਅਤੇ ਸ਼ਾਂਤੀ ਲਈ ਸਾਮੂਹਿਕ ਸੰਕਲਪ ਨੂੰ ਸਿੱਧੀ ਵਿੱਚ ਬਦਲਦੇ ਹਨਠੀਕ ਉਸੇ ਤਰ੍ਹਾਂ, ਜਿਵੇਂ ਕੁਝ ਮਹੀਨੇ ਪਹਿਲਾਂਮਾਲਦੀਵ ਦੇ ਲੋਕਾਂ ਨੇ ਇਕਜੁੱਟ ਹੋ ਕੇ ਦੁਨੀਆ ਸਾਹਮਣੇ ਲੋਕਤੰਤਰ ਦੀ ਇੱਕ ਮਿਸਾਲ ਕਾਇਮ ਕੀਤੀ। ਤੁਹਾਡੀ ਉਹ ਯਾਤਰਾ ਚੁਣੌਤੀਆਂ ਨਾਲ ਭਰੀ ਹੋਈ ਸੀ।

ਲੇਕਿਨ ਮਾਲਦੀਵ ਨੇ ਦਿਖਾਇਆਤੁਸੀਂ ਦਿਖਾ ਦਿੱਤਾ, ਕਿ ਜਿੱਤ ਅੰਤ ਨੂੰ ਜਨਤਾ ਦੀ ਹੀ ਹੁੰਦੀ ਹੈ। ਇਹ ਕੋਈ ਮਾਮੂਲੀ ਸਫਲਤਾ ਨਹੀਂ ਸੀ। ਤੁਹਾਡੀ ਇਹ ਕਾਮਯਾਬੀ ਦੁਨੀਆ ਭਰ ਲਈ ਇੱਕ ਮਿਸਾਲਅਤੇ ਪ੍ਰੇਰਣਾ ਹੈ। ਅਤੇ ਮਾਲਦੀਵ ਦੀ ਇਸ ਸਫਲਤਾ ਉੱਤੇ ਸਭਤੋਂ ਜਿਆਦਾ ਮਾਣ ਅਤੇ ਖੁਸ਼ੀ ਕਿਸ ਨੂੰ ਹੋ ਸਕਦੀ ਸੀ? ਜਵਾਬ ਸੁਭਾਵਿਕ ਹੈ। ਤੁਹਾਡੇ ਸਭਤੋਂ ਗੂੜ੍ਹੇ ਮਿੱਤਰ, ਤੁਹਾਡੇ ਸਭਤੋਂ ਨਜ਼ਦੀਕੀ ਗੁਆਂਢੀ ਅਤੇ ਦੁਨੀਆ  ਦੇ ਸਭਤੋਂ ਵੱਡੇ ਲੋਕਤੰਤਰ – ਭਾਰਤ ਨੂੰ। ਅੱਜ ਤੁਹਾਡੇ ਵਿੱਚ ਮੈਂ ਜ਼ੋਰ ਦੇਕੇ ਕਹਿਣਾ ਚਾਹੁੰਦਾ ਹਾਂ ਕਿ ਮਾਲਦੀਵ ਵਿੱਚ ਲੋਕਤੰਤਰ ਦੀ ਮਜ਼ਬੂਤੀ ਲਈ ਭਾਰਤ ਅਤੇ ਹਰ ਭਾਰਤੀ ਤੁਹਾਡੇ ਨਾਲ ਸੀ ਅਤੇ ਨਾਲ ਰਹੇਗਾ।

ਚੇਅਰਮੈਨ ਸਾਹਿਬ,

ਭਾਰਤ ਨੇ ਵੀ ਹਾਲ ਹੀ ਵਿੱਚ ਮਾਨਵ ਇਤਿਹਾਸ ਦੀ ਸਭਤੋਂ ਵੱਡੀ ਲੋਕੰਤਾਂਤਰਿਕ ਪ੍ਰਕਿਰਿਆ ਪੂਰੀ ਕੀਤੀਹੈ। 130 ਕਰੋੜ ਭਾਰਤੀਆਂ ਲਈ ਇਹ ਸਿਰਫ ਚੋਣਾਂ ਨਹੀਂ, ਲੋਕਤੰਤਰ ਦਾ ਮਹੋਤਸਵ ਯਾਨੀ ਮੈਗਾ ਫੈਸਟੀਵਲ ਸੀ। ਦੋ ਤਿਹਾਈ ਤੋਂਜ਼ਿਆਦਾ, ਯਾਨੀ 60 ਕਰੋੜ ਮਤਦਾਤਾਵਾਂ ਨੇ ਵੋਟਾਂ ਪਾਈਆਂਉਨ੍ਹਾਂਨੇਵਿਕਾਸ ਅਤੇ ਸਥਿਰਤਾ ਦੇ ਪੱਖ ਵਿੱਚ ਭਾਰੀ ਜਨਆਦੇਸ਼ ਦਿੱਤਾ।

ਚੇਅਰਮੈਨ ਸਾਹਿਬ,

ਮੇਰੀ ਸਰਕਾਰ ਦਾ ਮੂਲਮੰਤਰ – ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਵਿੱਚ, ਅਤੇ ਖ਼ਾਸਕਰਕੇ ਆਪਣੇ ਗੁਆਂਢ ਵਿੱਚ, ਮੇਰੀ ਸਰਕਾਰ ਦੀ ਵਿਦੇਸ਼ ਨੀਤੀ ਦਾ ਵੀ ਅਧਾਰ ਹੈ।

‘Neighbourhood First’ ਸਾਡੀ ਪ੍ਰਾਥਮਿਕਤਾ ਹੈ। ਅਤੇ neighbourhood ਵਿੱਚ, ਮਾਲਦੀਵ ਦੀ ਪ੍ਰਥਮਿਕਤਾ ਬਹੁਤ ਸੁਭਾਵਿਕ ਹੈ। ਇਸਲਈ, ਤੁਹਾਡੇ ਦਰਮਿਆਨ ਅੱਜ ਮੇਰੀ ਹਾਜ਼ਰੀ ਸੰਜੋਗ ਮਾਤਰ ਨਹੀਂ ਹੈ। ਪਿਛਲੇ ਦਸੰਬਰ ਵਿੱਚ, ਰਾਸ਼ਟਰਪਤੀ ਸੋਲਿਹ ਨੇ ਭਾਰਤ ਨੂੰ ਆਪਣੀ ਪਹਿਲੀਮੰਜ਼ਿਲ ਬਣਾਇਆਸੀ। ਅਤੇ ਹੁਣ ਮਾਲਦੀਵ ਦਾ ਸਨੇਹਪੂਰਨ ਸੱਦਾ, ਮੈਨੂੰ ਮੇਰੇ ਇਸ ਕਾਰਜਕਾਲ ਵਿੱਚ ਪਹਿਲੀ ਵਿਦੇਸ਼ ਯਾਤਰਾ ਉੱਤੇ ਮਾਲਦੀਵ ਲੈ ਆਇਆ ਹੈ।ਇਸ ਯਾਤਰਾ ਵਿੱਚ, ਵਿਦੇਸ਼ੀਆਂ ਲਈ ਤੁਹਾਡੇ ਦੇਸ਼ ਦੇ ਸਭਤੋਂ ਵੱਡੇ ਸਨਮਾਨ ਨਾਲ ਵੀ ਮੈਨੂੰ ਨਵਾਜ਼ਿਆ ਗਿਆ ਹੈ। ਮੇਰੇ ਕੋਲ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।

ਚੇਅਰਮੈਨ ਸਾਹਿਬ,

ਭਾਰਤ ਅਤੇ ਮਾਲਦੀਵ ਦੇ ਸਬੰਧ ਇਤਿਹਾਸ ਨਾਲੋਂ ਵੀ ਪੁਰਾਣੇ ਹਨ। ਬ੍ਰਹਮ ਕਾਲ ਤੋਂ, ਸਾਗਰ ਦੀਆਂ ਲਹਿਰਾਂਸਾਡੇ ਦੋਹਾਂ ਦੇਸ਼ਾਂ ਦੇ ਤਟਾਂ ਨੂੰ ਪਖਾਰ ਰਹੀ ਹਨ। ਇਹ ਲਹਿਰਾਂ ਸਾਡੇ ਲੋਕਾਂ ਦਰਮਿਆਨਮਿੱਤਰਤਾ ਦਾ ਸੰਦੇਸ਼ਵਾਹਕ ਰਹੀ ਹਨ। ਸਾਡੀ ਸੱਭਿਅਤਾ ਅਤੇ ਸੱਭਿਆਚਾਰ ਇਨ੍ਹਾਂ ਤਰੰਗਾਂ ਦੀ ਸ਼ਕਤੀ ਲੈ ਕੇ ਵਧੀ-ਫੁੱਲੀਹਨ।ਸਾਡੇ ਰਿਸ਼ਤਿਆਂ ਨੂੰ ਸਾਗਰ ਦੀ ਗਹਿਰਾਈ ਅਤੇ ਵਿਸਤਾਰ ਦਾ ਅਸ਼ੀਰਵਾਦ ਮਿਲਿਆ ਹੈ। ਵਿਸ਼ਵ ਦੇ ਸਭਤੋਂ ਪੁਰਾਣੀਆਂ ਬੰਦਰਗਾਹਾਂ ਵਿੱਚੋਂ ਇੱਕ ਲੋਥਲ ਮੇਰੇ home state ਗੁਜਰਾਤ ਵਿੱਚ ਸੀ। ਢਾਈ ਹਜ਼ਾਰ ਸਾਲ ਤੋਂ ਵੀ ਪਹਿਲਾਂ ਲੋਥਲ, ਅਤੇ ਬਾਅਦ ਵਿੱਚ ਸੂਰਤ ਜਿਹੇ ਸ਼ਹਿਰਾਂ ਨਾਲ, ਮਾਲਦੀਵ ਦੇ ਵਪਾਰਕ ਸਬੰਧ ਰਹੇ ਹਨ

ਮਾਲਦੀਵ ਦੀਆਂ ਕੌਡੀਆਂ ਭਾਰਤ ਦੇ ਬੱਚਿਆਂ ਤੱਕ ਦੀਆ ਪ੍ਰਿਯ ਰਹੀਆਂ ਹਨ। ਸੰਗੀਤ, ਵਾਦਯ ਯੰਤਰਰਸਮ-ਰਿਵਾਜ ਇਹ ਸਭ ਸਾਡੀ ਸਾਂਝੀ ਵਿਰਾਸਤ ਦੇ ਜਿਉਂਦੇ-ਜਾਗਦੇ ਉਦਾਹਰਣ ਹਨ। ਦਿਵੇਹੀ ਭਾਸ਼ਾ ਨੂੰ ਲਈਏ।Week ਨੂੰ ਭਾਰਤ ਵਿੱਚ ਹਫਤਾ ਕਹਿੰਦੇ ਹਨ, ਦਿਵੇਹੀ ਵਿੱਚ ਵੀ। ਦਿਨਾਂ ਦੇ ਨਾਮ ਦੇਖੋ। Sunday is Aadittha (ਆਦੀਥਾ) in Divehiਇਹ ਆਦਿਤਯ ਯਾਨੀ, ਸੂਰਜ ਨਾਲ ਜੁੜਿਆ ਹੋਇਆ ਹੈ। ਸੋਮਵਾਰ ਯਾਨੀ ਮੰਡੇਦਿਵੇਹੀ ਵਿੱਚ ਹੈ HOMA ਜੋ ਸੋਮ ਨਾਲ ਯਾਨੀ ਚੰਦਰਮਾ ਨਾਲ ਸਮਾਨਤਾ ਰੱਖਦਾ ਹੈ।

ਅਤੇ world ਨੂੰ ਦਿਵੇਹੀ ਵਿੱਚ ਕਹਿੰਦੇ ਹਨ ਧੁਨਿਯੇਅਤੇ ਭਾਰਤ ਵਿੱਚ ਦੁਨੀਆਮਾਲਦੀਵ ਵਿੱਚ ਦੁਨੀਆਇੱਕ ਪ੍ਰਸਿੱਧ ਨਾਮ ਵੀ ਹੈ। ਦੁਨੀਆ ਦੀ ਤਾਂ ਗੱਲ ਹੀ ਕੀ, ਭਾਸ਼ਾ ਦੀ ਇਹ ਸਮਾਨਤਾ ਇੱਥੋਂ ਪਰੇ ਸਵਰਗਅਤੇ ਨਰਕਤੱਕ ਵੀ ਫੈਲੀ ਹੋਈ ਹੈ। ਇਨ੍ਹਾਂ ਲਈ ਦਿਵੇਹੀ ਵਿੱਚ ਸੁਵਰੁਗੇਅਤੇ ਨਰਕਾਸ਼ਬਦ ਹਨ। List ਬਹੁਤ ਲੰਮੀ ਹੈ, ਬੋਲਦਾ ਗਿਆ ਤਾਂ ਪੂਰਾ ਸ਼ਬਦਕੋਸ਼ ਬਣ ਜਾਵੇਗਾ। ਲੇਕਿਨ ਸੰਖੇਪ ਵਿੱਚ ਕਹਾਂ ਤਾਂ ਹਰ ਕਦਮ ਉੱਤੇ ਸਾਫ਼ ਹੈ ਕਿ ਅਸੀਂ ਇੱਕ ਹੀ ਗੁਲਸ਼ਨ ਦੇ ਫੁੱਲ ਹਾਂ। ਇਸਲਈ, ਮਾਲਦੀਵ ਦਾ ਸੱਭਿਆਚਾਰਕ ਧਰੋਹਰ ਦੇ ਵਾਧੇ, manuscripts ਦੀ ਸੁਰੱਖਿਆ ਅਤੇ ਦਿਵੇਹੀ ਭਾਸ਼ਾ ਦੇ ਸ਼ਬਦਕੋਸ਼ ਦੇ ਵਿਕਾਸ ਜਿਹੇprojects ਵਿੱਚ ਮਾਲਦੀਵ ਨੂੰ ਸਹਿਯੋਗ ਦੇਣਾ ਸਾਡੇ ਲਈ ਬਹੁਤ ਮਹੱਤਵਰੱਖਦਾ ਹੈ।

ਅਤੇ ਇਸਲਈ, Friday Mosque ਦੇ conservation ਵਿੱਚ ਭਾਰਤ ਦੇ ਸਹਿਯੋਗ ਦਾ ਐਲਾਨ ਕਰਦੇ ਹੋਏ ਅੱਜ ਮੈਨੂੰ ਬੇਹੱਦ ਖੁਸ਼ੀ ਹੋਈ। CORAL ਤੋਂ ਬਣੀ ਇਸ ਇਤਿਹਾਸਿਕ ਮਸਜਿਦ ਜਿਹੀ  ਦੂਜੀ ਮਾਲਦੀਵ ਦੇ ਬਾਹਰ ਦੁਨੀਆ ਵਿੱਚ ਕਿਤੇ ਨਹੀਂ ਹਨ। ਮਾਲਦੀਵ  ਦੇ ਨਿਵਾਸੀਆਂ ਨੇ ਸੈਂਕੜੇ ਸਾਲ ਪਹਿਲਾਂ ਸਮੁੰਦਰ ਦੀ ਨੇਮਤ ਤੋਂ ਮਸਜਿਦ ਦੇ ਅਦੁੱਤੀarchitecture ਦੀ ਰਚਨਾ ਕੀਤੀ। ਇਸਤੋਂ ਕੁਦਰਤ ਪ੍ਰਤੀ ਉਨ੍ਹਾਂ  ਦੇ  ਸਨਮਾਨ ਅਤੇ ਤਾਲਮੇਲ ਦਾ ਪਤਾ ਚਲਦਾ ਹੈ।

ਅਫਸੋਸ ਦਾ ਵਿਸ਼ਾ ਹੈ ਕਿ ਅੱਜ ਸਮੁੰਦਰੀ ਸੰਪਦਾ ਉੱਤੇ ਪ੍ਰਦੂਸ਼ਣ ਦੇ ਬੱਦਲ ਛਾ ਰਹੇ ਹਨ। ਅਜਿਹੇ ਵਿੱਚ, ਇਸ ਵਿਲੱਖਣ ਮਸਜਿਦ ਦਾ conservation ਇਤਹਾਸ ਹੀ ਨਹੀਂ, ਸਾਡੇ ਵਾਤਾਵਰਣ ਦੀਸੁਰੱਖਿਆ ਦਾ ਸੰਦੇਸ਼ ਵਿਸ਼ਵ ਨੂੰ ਦੇਵੇਗਾ।

ਚੇਅਰਮੈਨ ਸਾਹਿਬ,

ਮਾਲਦੀਵ ਵਿੱਚ ਸੁਤੰਤਰਤਾ, ਲੋਕਤੰਤਰ, ਖੁਸ਼ਹਾਲੀ ਅਤੇ ਸ਼ਾਂਤੀ ਦੇ ਸਮਰਥਨ ਵਿੱਚ ਭਾਰਤ ਮਾਲਦੀਵ  ਦੇ ਨਾਲ ਮੋਢੇਨਾਲ ਮੋਢਾ ਮਿਲਾਕੇ ਖੜ੍ਹਾ ਰਿਹਾ ਹੈ। ਚਾਹੇ ਉਹ 1988 ਦੀ ਘਟਨਾ ਹੋਵੇ, ਜਾਂ 2004 ਦੀ Tsunami ਵਰਗੀ ਕੁਦਰਤੀ ਆਪਦਾ ਜਾਂ ਫਿਰ ਹਾਲ ਦਾ ਪਾਣੀ – ਸੰਕਟ। ਸਾਨੂੰ ਮਾਣ (ਗਰਵ) ਹੈ ਕਿ ਭਾਰਤ ਹਰ ਮੁਸ਼ਕਿਲ ਵਿੱਚ, ਤੁਹਾਡੇ ਹਰ ਯਤਨ ਵਿੱਚ ਹਰ ਘੜੀ ਹਰ ਕਦਮ ਤੁਹਾਡੇ ਨਾਲ ਖੜ੍ਹਾ ਹੈ ਤੁਹਾਡੇ ਨਾਲ ਚਲਿਆ ਹੈ। ਅਤੇ ਹੁਣ ਸਾਡੇ ਦੋਹਾਂ ਦੇਸ਼ਾਂ ਵਿੱਚ ਵਿਕਾਸ, ਸਮ੍ਰਿੱਧੀ (ਖੁਸ਼ਹਾਲੀ) ਅਤੇ ਸਥਿਰਤਾ ਦੇ ਪੱਖ ਵਿੱਚ ਭਾਰੀ ਜਨ ਆਦੇਸ਼ ਨੇ ਆਪਸੀ ਸਹਿਯੋਗ ਲਈ ਨਵੇਂ ਰਸਤੇ ਖੋਲ੍ਹੇ ਹਨ

ਰਾਸ਼ਟਰਪਤੀ ਸੋਲਿਹ ਦੀ ਪਿਛਲੀ ਯਾਤਰਾ ਵਿੱਚ 1.4 ਬਿਲੀਅਨ ਡਾਲਰ  ਦੇ ਇਕਨੌਮਿਕ ਪੈਕੇਜ ਉੱਤੇ ਸਹਿਮਤੀ ਹੋਈ ਸੀ। ਉਸ ਦੇ ਲਾਗੂਕਰਨ ਵਿੱਚ ਉਤਸ਼ਾਹਜਨਕ ਪ੍ਰਗਤੀ ਹੋਈ ਹੈ। ਮਾਲਦੀਵ ਦੇ ਵਿਕਾਸ ਲਈ ਭਾਰਤ ਦੇ ਸਹਿਯੋਗ ਦਾ ਅਟਲ focus ਹੈ – ਮਾਲਦੀਵ ਦੇ ਲੋਕਾਂ ਦਾ ਸਮਾਜਿਕ-ਆਰਥਿਕ ਵਿਕਾਸ।  ਚਾਹੇ ਟਾਪੂਆਂ ਵਿੱਚ ਪਾਣੀ ਅਤੇ ਸਫਾਈ ਦੇ ਵਿਸ਼ੇ ਹੋਣ ਜਾਂ ਇਨਫ੍ਰਾਸਟ੍ਰੱਕਚਰ ਦਾ ਨਿਰਮਾਣਚਾਹੇ ਸਿਹਤ ਸੇਵਾ ਹੋਵੇ ਜਾਂ ਸਿੱਖਿਆ। ਭਾਰਤ ਦੇ ਸਹਿਯੋਗ ਦਾ ਅਧਾਰ ਹੋਵੇਗਾ ਲੋਕ-ਕਲਿਆਣ, ਅਤੇਮਾਲਦੀਵ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ।

ਸਾਡੇ ਦਰਜਨਾਂ Social Impact projects ਅਤੇ ਹੋਰ ਸਹਿਯੋਗ ਪ੍ਰੋਗਰਾਮ ਮਾਲਦੀਵ ਦੇ ਲੋਕਾਂਦੇ ਜੀਵਨ ਨੂੰ ਨੇੜੇ ਤੋਂ ਛੋਹ ਰਹੇ ਹਨ। ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਤੁਹਾਡੇ ਯਤਨਾਂ ਦਾ ਪੂਰਕ ਬਣ ਰਹੇ ਹਨ। ਮਾਲਦੀਵ ਵਿੱਚ ਲੋਕਤੰਤਰ ਅਤੇ ਸਮ੍ਰਿੱਧੀ (ਖੁਸ਼ਹਾਲੀ) ਲਈ ਭਾਰਤ ਇੱਕ ਭਰੋਸੇਯੋਗ, ਮਜ਼ਬੂਤ ਅਤੇ ਮੋਹਰੀ (ਪ੍ਰਮੁੱਖ) ਸਾਥੀ ਬਣੇ ਰਹਿਣਗੇ ਅਤੇ ਸਾਡਾ ਇਹ ਸਹਿਯੋਗ ਤੁਹਾਡੇਸਭ ਜਨ-ਪ੍ਰਤੀਨਿਧੀਆਂ ਦੇ ਹੱਥ ਮਜ਼ਬੂਤ ਕਰੇਗਾ।

ਚੇਅਰਮੈਨ ਸਾਹਿਬ,

ਦੇਸ਼ਾਂ ਦੇ ਸਬੰਧ ਸਿਰਫ ਸਰਕਾਰਾਂ ਦਰਮਿਆਨ ਨਹੀਂ ਹੁੰਦੇ। ਲੋਕਾਂ ਦਰਮਿਆਨ ਸੰਪਰਕ ਉਨ੍ਹਾਂ ਦਾ ਪ੍ਰਾਣ ਹੁੰਦੇ ਹਨ। ਇਸਲਈ, ਮੈਂ ਉਨ੍ਹਾਂ ਸਾਰੇ ਕਦਮਾਂ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹਾਂ ਜਿਨ੍ਹਾਂ ਤੋਂ people-to-people exchanges ਨੂੰ ਹੁਲਾਰਾ ਮਿਲੇ। ਇਸ ਲਈ ਮੈਨੂੰ ਵਿਸ਼ੇਸ਼ ਖੁਸ਼ੀ ਹੈ ਕਿ ਅਸੀਂ ਅੱਜ ਦੋਹਾਂ ਦੇਸ਼ਾਂ ਦਰਮਿਆਨferry service ਉੱਤੇ ਸਮਝੌਤਾ ਕੀਤਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਿੱਖਿਆ,ਸਿਹਤ,ਬਿਜ਼ਨਸ,ਆਦਿ ਲਈ ਭਾਰਤ ਆਉਣ ਵਾਲੇ ਮਾਲਦੀਵੀਆਂ ਨੂੰ ਵੀਜ਼ਾ facilitationagreement ਨਾਲ ਹੋਰ ਸੁਵਿਧਾ ਹੋਈ ਹੈ।

ਚੇਅਰਮੈਨ ਸਾਹਿਬ,

ਆਪਸੀ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਜੋਕੇ ਸੰਸਾਰ ਦੀਆਂ ਤੀਬਰ ਅਨਿਸ਼ਚਿਤਾਵਾਂ ਅਤੇ ਗੰਭੀਰ ਚੁਣੌਤੀਆਂ ਦਾ ਵੀ ਧਿਆਨ ਰੱਖਣਾ ਹੈ। Technology ਵਿੱਚ ਭਾਰੀ ਪ੍ਰਗਤੀ ਨਾਲ ਪੈਦਾ ‘disruptions’, ਬਹੁਧਰੁਵੀ ਵਿਸ਼ਵ ਵਿੱਚ ਆਰਥਿਕ ਅਤੇ ਰਣਨੀਤਕ ਧੁਰੀਆਂ ਵਿੱਚ ਬਦਲਾਅ, ਸ਼ਰੀਕੇਬਾਜ਼ੀ ਅਤੇ ਮੁਕਾਬਲਾ, ਸਾਇਬਰ ਸਪੇਸ ਆਦਿ ਨਾਲ ਸਬੰਧਤ ਇਵੇਂ ਤਾਂ ਬਹੁਤ ਸਾਰੇ ਵਿਸ਼ੇ ਹਨ। ਪਰ ਵਿੱਚ ਉਨ੍ਹਾਂ ਤਿੰਨ ਚੁਣੌਤੀਆਂ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਸਾਡੇ ਦੋਹਾਂ ਦੇਸ਼ਾਂ ਲਈ ਸਭਤੋਂ ਜ਼ਿਆਦਾਮਹੱਤਵਪੂਰਨ ਹਨ

ਚੇਅਰਮੈਨ ਸਾਹਿਬ,

ਆਤੰਕਵਾਦ ਸਾਡੇ ਸਮੇਂ ਦੀ ਇੱਕ ਵੱਡੀ ਚੁਣੌਤੀ ਹੈ। ਇਹ ਖ਼ਤਰਾ ਇੱਕ ਦੇਸ਼ ਜਾਂ ਖੇਤਰ ਲਈ ਨਹੀਂਪੂਰੀ ਮਾਨਵਤਾ ਲਈ ਹੈ। ਕੋਈ ਦਿਨ ਨਹੀਂ ਜਾਂਦਾ ਜਦੋਂ ਆਤੰਕਵਾਦ ਕਿਤੇ, ਕਿਸੇ ਜਗ੍ਹਾ ਆਪਣਾ ਭਿਆਨਕ ਰੂਪ ਦਿਖਾ ਕੇ ਕਿਸੇ ਨਿਰਦੋਸ਼ ਦੀ ਜਾਨ ਨਾ ਲੈਂਦਾ ਹੋਵੇਆਤੰਕਵਾਦੀਆਂ ਦੇ ਨਾ ਤਾਂ ਆਪਣੇ ਬੈਂਕ ਹੁੰਦੇ ਹਨ ਨਾ ਟਕਸਾਲ ਅਤੇ ਨਾ ਹੀ ਹਥਿਆਰਾਂ ਦੀ factoryਫਿਰ ਵੀ ਉਨ੍ਹਾਂਨੂੰ ਪੈਸਾ ਅਤੇ ਹਥਿਆਰਾਂ ਦੀ ਕਦੇ ਕਮੀ ਨਹੀਂ ਹੁੰਦੀ।

ਕਿੱਥੋਂ ਪ੍ਰਾਪਤ ਕਰਦੇ ਹਨ ਉਹ ਇਹ ਸਭ? ਕੌਣ ਦਿੰਦਾ ਹੈ ਉਨ੍ਹਾਂਨੂੰ ਇਹ ਸੁਵਿਧਾਵਾਂ? ਆਤੰਕਵਾਦ ਦੀ State sponsorship ਸਭਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਬਹੁਤ ਵੱਡਾ ਦੁਰਭਾਗ ਹੈ ਕਿ ਲੋਕ ਅਜੇ ਵੀ good terrorist ਅਤੇ bad terrorist ਦਾ ਭੇਦ ਕਰਨ ਦੀ ਗਲਤੀ ਕਰ ਰਹੇ ਹਨਬਨਾਵਟੀ ਮੱਤਭੇਦਾਂ ਵਿੱਚ ਪੈ ਕੇ ਅਸੀਂ ਬਹੁਤ ਸਮਾਂ ਗੁਆ ਦਿੱਤਾ ਹੈ। ਪਾਣੀ ਹੁਣ ਸਿਰ ਤੋਂ ਉੱਪਰ ਨਿਕਲ ਰਿਹਾ ਹੈ। ਆਤੰਕਵਾਦ ਦੀ ਚੁਣੌਤੀ ਨਾਲ ਭਲੀ ਪ੍ਰਕਾਰ ਨਜਿੱਠਣ ਲਈ ਸਾਰੀਆਂ ਮਾਨਵਤਾਵਾਦੀ ਸ਼ਕਤੀਆਂ ਦਾ ਇਕਜੁੱਟ ਹੋਣਾ ਜ਼ਰੂਰੀ ਹੈ। ਆਤੰਕਵਾਦ ਅਤੇ radicalization ਨਾਲ ਨਜਿੱਠਣਾ ਵਿਸ਼ਵ ਦੀ ਲੀਡਰਸ਼ਿਪ ਦੀ ਸਭ ਤੋਂ ਖਰੀ ਕਸੌਟੀ ਹੈ।

ਜਿਸ ਤਰ੍ਹਾਂ ਵਿਸ਼ਵ ਭਾਈਚਾਰੇ ਨੇ climate change ਦੇ ਖਤਰੇ ਉੱਤੇ ਸਰਗਰਮ ਰੂਪ ਨਾਲ ਵਿਸ਼ਵ-ਵਿਆਪੀ convention ਅਤੇ ਸੰਮੇਲਨ ਕੀਤੇ ਹਨ, ਉਸ ਤਰ੍ਹਾਂ ਦੇ ਆਤੰਕਵਾਦ ਦੇ ਵਿਸ਼ੇ ਵਿੱਚ ਕਿਉਂ ਨਹੀਂ ਹੋ ਸਕਦੇ?

ਮੈਂ ਵਿਸ਼ਵ-ਸੰਗਠਨਾਂ ਅਤੇ ਸਾਰੇ ਪ੍ਰਮੁੱਖ ਦੇਸ਼ਾਂ ਤੋਂ ਉਮੀਦ ਕਰਾਂਗਾ ਕਿ ਇੱਕ ਸਮਾਂ ਸੀਮਾ ਦੇ ਅੰਦਰਆਤੰਕਵਾਦ ਉੱਤੇ global conference ਆਯੋਜਿਤ ਕਰਨ ਤਾਕਿ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਸਮਰਥਕ ਜਿਨ੍ਹਾਂ loopholes ਦਾ ਫਾਇਦਾ ਉਠਾਉਂਦੇ ਹਨ ਉਨ੍ਹਾਂਨੂੰ ਬੰਦ ਕਰਨ ਉੱਤੇ ਸਾਰਥਕ ਵਿਚਾਰ ਕੀਤੇ ਜਾ ਸਕਣ ਅਗਰ ਅਸੀਂ ਹੁਣ ਹੋਰ ਦੇਰ ਕੀਤੀ ਤਾਂ ਅੱਜ ਅਤੇ ਅੱਜ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ ਨਹੀਂ ਕਰਨਗੀਆਂ

ਚੇਅਰਮੈਨ ਸਾਹਿਬ,

ਮੈਂ climate change ਦਾ ਜ਼ਿਕਰ ਕੀਤਾਇਸ ਵਿੱਚ ਸੰਦੇਹ ਨਹੀਂ ਕਿ ਇਸ ਸਚਾਈ ਨੂੰ ਅਸੀਂ ਰੋਜ਼ ਜੀ  ਰਹੇ ਹਾਂਸੁੱਕਦੀਆਂ ਨਦੀਆਂ ਅਤੇ ਮੌਸਮ ਦੀ ਅਨਿਸ਼ਚਿਤਤਾ ਸਾਡੇ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਪਿਘਲਦੇ ਹਿਮਖੰਡ ਅਤੇ ਸਮੁੰਦਰ ਦਾ ਵਧਦਾ ਪੱਧਰ ਮਾਲਦੀਵ ਜਿਹੇ ਦੇਸ਼ਾਂ ਦੇ ਲਈ ਹੋਂਦ ਦਾ ਖ਼ਤਰਾ ਬਣ ਗਏ ਹਨਕੋਰਲ ਦੀਪਾਂ ਅਤੇ ਸਮੁੰਦਰ ਨਾਲ ਜੁੜੀ ਆਜੀਵਿਕਾ ਉੱਤੇ pollution ਕਹਿਰ ਵਰ੍ਹਾ ਰਿਹਾ ਹੈ।

ਚੇਅਰਮੈਨ ਸਾਹਿਬ, ਤੁਸੀਂ ਸਮੁੰਦਰ ਦੀ ਗਹਿਰਾਈ ਵਿੱਚ ਵਿਸ਼ਵ ਦੀ ਪਹਿਲੀ ਕੈਬਨਿਟ ਬੈਠਕ ਕਰਕੇ ਇਨ੍ਹਾਂ ਖਤਰਿਆਂ  ਵੱਲ ਸੰਸਾਰ ਦਾ ਧਿਆਨ ਖਿੱਚਿਆ ਸੀ। ਉਸਨੂੰ ਕੌਣ ਭੁੱਲ ਸਕਦਾ ਹੈ?

ਮਾਲਦੀਵ ਨੇ sustainable development ਲਈ ਹੋਰ ਕਈ ਪਹਿਲਾਂ ਕੀਤੀਆਂ ਹਨ। ਮੈਨੂੰਖੁਸ਼ੀ ਹੈ ਕਿ ਮਾਲਦੀਵ ਇੰਟਰਨੈਸ਼ਨਲ ਸੋਲਰ Alliance ਵਿੱਚ ਸ਼ਾਮਲ ਹੋਇਆ ਹੈ। ਭਾਰਤ ਦੀ ਇਸ ਸੰਯੁਕਤ ਪਹਿਲ ਨੇ ਵਾਤਾਵਰਣ ਦੀ ਸੁਰੱਖਿਆ ਲਈ ਦੁਨੀਆ ਦੇ ਦੇਸ਼ਾਂ ਨੂੰ ਇੱਕ ਵਿਵਹਾਰਕ ਮੰਚ ਪ੍ਰਦਾਨ ਕੀਤਾ ਹੈ। Climate change ਦੇ ਕਈ ਨਤੀਜਿਆਂ ਦਾ ਹੱਲrenewable energy  ਦੇ ਸਸ਼ਕਤ ਵਿਕਲਪ ਨਾਲ ਮੁਮਕਿਨ ਹੈ।

ਸੰਨ2022 ਤੱਕ 175 ਗੀਗਾ ਵਾਟ renewable energy ਲਈ ਭਾਰਤ ਦੇ ਟੀਚੇ ਅਤੇ ਉਸਨੂੰ ਹਾਸਲ ਕਰਨ ਵਿੱਚ ਹੋਈ ਆਸ਼ਾ ਅਨੁਸਾਰ ਪ੍ਰਗਤੀ ਤੋਂ ਇਹ ਸਨਮਾਨਯੋਗ ਸਦਨ ਚੰਗੀ ਤਰ੍ਹਾਂ ਜਾਣੂ ਹੈ। ਅਤੇ ਹੁਣ ਭਾਰਤ ਦੇ ਸਹਿਯੋਗ ਨਾਲ ਮਾਲੇ ਦੀਆਂ ਸੜਕਾਂ ਢਾਈ ਹਜ਼ਾਰ LED street lights ਦੇ ਦੂਧੀਆ ਪ੍ਰਕਾਸ਼ ਵਿੱਚ ਨਹਾ ਰਹੀਆਂ ਹਨ। ਅਤੇ 2 ਲੱਖ LED ਬਲਬ ਮਾਲਦੀਵ ਵਾਸੀਆਂ ਦੇ ਘਰਾਂ ਅਤੇ ਦੁਕਾਨਾਂ ਨੂੰ ਜਗਮਗਾਉਣ ਲਈ ਆ ਚੁੱਕੇ ਹਨ।

ਇਨ੍ਹਾਂ ਨਾਲ ਬਿਜਲੀ ਬਚੇਗੀ ਅਤੇ ਖਰਚਾ ਵੀ। ਅਤੇ ਇਹ ਵਾਤਾਵਰਣ ਦੇ ਅਨੁਕੂਲ ਵੀ ਰਹਿਣਗੇ। ਵਾਤਾਵਰਣ ਦੇ ਸਬੰਧ ਵਿੱਚ ਛੋਟੇ ਦੀਪਾਂ ਦੀ ਭਾਰਤ ਨੇ ਵਿਸ਼ੇਸ਼ ਚਿੰਤਾ ਕੀਤੀ ਹੈ। ਉਨ੍ਹਾਂ ਦੀਆਂ ਵਿਸ਼ੇਸ਼ਸਮੱਸਿਆਵਾਂ ਦੇ ਹੱਲ ਲਈ ਅਸੀਂ ਸਹਿਯੋਗ ਹੀ ਨਹੀਂ ਕੀਤਾ, ਸਗੋਂ ਦੁਨੀਆ ਦੇ ਤਮਾਮ ਮੰਚਾਂ ਉੱਤੇ ਅਵਾਜ਼ ਵੀ ਚੁੱਕੀ ਹੈ। ਲੇਕਿਨ, ਸਮਾਵਿਸ਼ਟ ਯਤਨ ਹੋਰ ਵੱਡੇ ਪੈਮਾਨੇ ਉੱਤੇ ਕਰਨ ਦੀ ਜ਼ਰੂਰਤ ਹੈ।

 

ਲੇਕਿਨ ਅਗਰ ਕੋਈ ਇਹ ਸੋਚੇ ਕਿ ਸਿਰਫ technology ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ, ਤਾਂਇਹ ਠੀਕ ਨਹੀਂ ਹੋਵੇਗਾ। Climate change ਦਾ ਪ੍ਰਤੀਕਾਰ (ਵਿਰੋਧ) ਕਦਰਾਂ-ਕੀਮਤਾਂ ਮੁੱਲਾਂ ਵਿੱਚ, ਸੋਚ ਵਿੱਚ, ਜੀਵਨ-ਸ਼ੈਲੀ ਵਿੱਚ ਅਤੇ ਸਮਾਜ ਵਿੱਚ ਬਦਲਾਅ ਦੇ ਬਿਨਾ ਸੰਭਵ ਨਹੀਂ ਹੈ। ਪ੍ਰਾਚੀਨ ਭਾਰਤੀ ਦਰਸ਼ਨ ਵਿੱਚ ਮੰਨਿਆ ਗਿਆ ਕਿ, ਮਾਤਾ ਭੂਮੀਹ:ਪੁਤ੍ਰੋਹਂ ਪ੍ਰਿਥਵੀਯਾਹ: (माता भूमि:, पुत्रोहं पृथ्वीया:)ਜੇਕਰ ਅਸੀਂ ਧਰਤੀ ਨੂੰ ਆਪਣੀ ਮਾਤਾ ਮੰਨਾਂਗੇ, ਤਾਂ ਅਸੀਂ ਉਸਦਾ ਸਨਮਾਨ ਅਤੇ ਸੁਰੱਖਿਆ ਹੀ ਕਰਾਂਗੇ, ਨੁਕਸਾਨ ਨਹੀਂ।  ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਇਹ ਪ੍ਰਿਥਵੀ, ਆਉਣ ਵਾਲੀ ਪੀੜ੍ਹੀਆਂ ਦੀ ਵਿਰਾਸਤ ਹੈਅਸੀਂ ਇਸ ਦੇ ਸੁਆਮੀ ਨਹੀਂ, ਸਿਰਫ trustee ਹਾਂ।

ਚੇਅਰਮੈਨ ਸਾਹਿਬ,

ਤੀਜਾ ਵਿਸ਼ਾ ਹੈ ਹਿੰਦ-ਪ੍ਰਸ਼ਾਂਤ (Indo-Pacific) ਖੇਤਰ, ਜੋ ਸਾਡਾ ਸਾਂਝਾ ਖੇਤਰ ਹੈ। ਇੱਥੇ ਦੁਨੀਆ ਦੀ 50% ਜਨਸੰਖਿਆ ਨਿਵਾਸ ਕਰਦੀ ਹੈ ਅਤੇ ਧਰਮਾਂ, ਸੱਭਿਆਚਾਰਾਂ,ਭਾਸ਼ਾਵਾਂ, ਇਤਿਹਾਸ ਅਤੇ ਰਾਜਨੀਤਕ ਅਤੇ ਆਰਥਿਕ ਵਿਵਸਥਾਵਾਂ ਦੀ ਵਿਵਿਧਤਾ ਹੈ। ਪਰੰਤੂ, ਇਸ ਖੇਤਰ ਵਿੱਚ ਬਹੁਤ ਸਾਰੇ ਉੱਤਰਹੀਨ ਪ੍ਰਸ਼ਨ ਅਤੇ ਅਣਸੁਲਝੇ ਵਿਵਾਦ ਹਨ।

Indo-Pacific ਖੇਤਰ ਸਾਡੀ ਜੀਵਨ ਰੇਖਾ ਹੈ ਅਤੇ ਵਪਾਰ ਦਾ ਰਾਜ ਮਾਰਗ ਵੀ ਹੈ। ਇਹ ਹਰ ਤਰ੍ਹਾਂ ਨਾਲ ਸਾਡੇ ਸਾਂਝੇ ਭਵਿੱਖ ਦੀ ਕੁੰਜੀ ਹੈ। ਇਸਲਈ, ਮੈਂ ਜੂਨ 2018 ਵਿੱਚ ਸਿੰਗਾਪੁਰ ਵਿੱਚ ਬੋਲਦੇ ਹੋਏ Indo-Pacific Region ਵਿੱਚ ਖੁਲ੍ਹੇਪਨ, ਏਕੀਕਰਨ ਅਤੇ ਸੰਤੁਲਨ ਕਾਇਮ ਕਰਨ ਲਈ ਸਭ ਦੇ ਨਾਲ ਮਿਲਕੇ ਕੰਮ ਕਰਨ ਉੱਤੇ ਜ਼ੋਰ ਦਿੱਤਾ ਸੀ। ਅਜਿਹਾਕਰਨਨਾਲ ਹੀ ਰਾਸ਼ਟਰਾਂ ਦਰਮਿਆਨ ਵਿਸ਼ਵਾਸ ਬਣੇਗਾ। ਅਤੇ ਨਿਯਮ-ਅਨੁਕੂਲ ਵਿਵਸਥਾਵਾਂਅਤੇ multilateralism ਕਾਇਮ ਰਹਿਣਗੇ।

ਚੇਅਰਮੈਨ ਸਾਹਿਬ,

ਚਾਰ ਸਾਲ ਪਹਿਲਾਂ ਮੈਂ ਹਿੰਦ ਮਹਾਸਾਗਰ ਖੇਤਰ ਲਈ SAGAR ਦੇ ਵਿਜ਼ਨ ਅਤੇ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਸੀ। ਇਸ ਸ਼ਬਦ SAGAR ਦਾ ਹਿੰਦੀ ਵਿੱਚ ਅਰਥ ਹੈ ਸਮੁੰਦਰ। SAGAR, ਯਾਨੀ Security And Growth for All in the Region ਸਾਡੇ ਲਈ Indo – pacific ਵਿੱਚ ਸਹਿਯੋਗ ਦਾ blueprint ਹੈ। ਸਮਾਵੇਸ਼ਿਤਾ ਦੇ ਇਸ ਸਿਧਾਂਤ ਉੱਤੇ ਅੱਜ ਮੈਂ ਫਿਰ ਜ਼ੋਰ ਦੇਣਾ ਚਾਹਵਾਂਗਾ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਆਪਣੀ ਸ਼ਕਤੀ ਅਤੇ ਸਮਰੱਥਾਵਾਂ ਦੀ ਵਰਤੋਂ ਕੇਵਲ ਆਪਣੀ ਸਮ੍ਰਿੱਧੀ (ਖੁਸ਼ਹਾਲੀ) ਅਤੇ ਸੁਰੱਖਿਆ ਲਈ ਹੀ ਨਹੀਂ ਕਰੇਗਾ।

ਬਲਕਿ ਇਸ ਖੇਤਰ ਦੇ ਹੋਰ ਦੇਸ਼ਾਂ ਦੀ ਸਮਰੱਥਾ ਦੇ ਵਿਕਾਸ ਵਿੱਚ, ਸੰਕਟਾਂ ਵਿੱਚ ਉਨ੍ਹਾਂ ਦੀ ਮਾਨਵੀ ਸਹਾਇਤਾ ਲਈ, ਅਤੇ ਸਾਰੇ ਦੇਸ਼ਾਂ ਦੀ ਸਾਂਝੀ ਸੁਰੱਖਿਆ, ਸੰਪੰਨਤਾ ਅਤੇ ਉੱਜਵਲ ਭਵਿੱਖ ਲਈ ਕਰੇਗਾ।ਸਮਰੱਥ, ਸਸ਼ਕਤ ਅਤੇ ਸਮ੍ਰਿੱਧ (ਖੁਸ਼ਹਾਲ) ਭਾਰਤ ਦੱਖਣੀ ਏਸ਼ੀਆ ਅਤੇ Indo-Pacific ਵਿੱਚ ਹੀ ਨਹੀਂ, ਪੂਰੇ ਵਿਸ਼ਵ ਵਿੱਚ ਸ਼ਾਂਤੀ, ਵਿਕਾਸ ਅਤੇ ਸੁਰੱਖਿਆ ਦਾ ਅਧਾਰ ਥੰਮ੍ਹ ਹੋਵੇਗਾ।

ਚੇਅਰਮੈਨ ਸਾਹਿਬ,

ਇਸ ਵਿਜ਼ਨ ਨੂੰ ਪੂਰਾ ਕਰਨ ਵਿੱਚ, ਅਤੇ Blue Economy ਵਿੱਚ ਸਹਿਯੋਗ ਲਈ, ਭਾਰਤ ਨੂੰ ਮਾਲਦੀਵ ਤੋਂ ਵਧਕੇ ਕੋਈ ਭਾਗੀਦਾਰ ਨਹੀਂ ਮਿਲ ਸਕਦਾਕਿਉਂਕਿ ਅਸੀਂ ਸਮੁੰਦਰੀ ਗੁਆਂਢੀ ਹਾਂ। ਕਿਉਂਕਿ ਅਸੀਂ ਮਿੱਤਰ ਹਾਂ। ਅਤੇ ਦੋਸਤਾਂ ਵਿੱਚ ਕੋਈ ਛੋਟਾ ਅਤੇ ਵੱਡਾ, ਕਮਜ਼ੋਰ ਅਤੇ ਤਾਕਤਵਰ ਨਹੀਂ ਹੁੰਦਾ। ਸ਼ਾਂਤ ਅਤੇ ਸਮ੍ਰਿੱਧ (ਖੁਸ਼ਹਾਲ) ਗੁਆਂਢ ਦੀ ਨੀਂਹ ਭਰੋਸੇ,ਸਦਭਾਵਨਾਅਤੇ ਸਹਿਯੋਗ ਉੱਤੇ ਟਿਕੀ ਹੁੰਦੀ ਹੈ।

ਅਤੇ ਇਹ ਭਰੋਸਾ ਇਸ ਵਿਸ਼ਵਾਸ ਨਾਲ ਆਉਂਦਾ ਹੈ ਕਿ ਅਸੀਂ ਇੱਕ-ਦੂਜੇ ਦੀਆਂ ਚਿੰਤਾਵਾਂ ਅਤੇ ਹਿਤਾਂ ਦਾ ਧਿਆਨ ਰੱਖੀਏਜਿਸ ਦੇ ਨਾਲ ਅਸੀਂ ਦੋਵੇਂ ਹੀ ਹੋਰ ਜ਼ਿਆਦਾ ਸਮ੍ਰਿੱਧ (ਖੁਸ਼ਹਾਲ) ਹੋਰ ਜ਼ਿਆਦਾ ਸੁਰੱਖਿਅਤ ਰਹੀਏਅਜਿਹਾ ਤਦੇ ਸੰਭਵ ਹੈ ਜਦੋਂ ਅਸੀਂ ਚੰਗੇ ਵਕਤ ਵਿੱਚ ਅਤੇ ਬੁਰੇ ਵਿੱਚ ਵੀ, ਆਪਸੀਵਿਸ਼ਵਾਸ ਨੂੰ ਹੋਰ ਪੁਖਤਾ ਕਰੀਏ।

ਚੇਅਰਮੈਨ ਸਾਹਿਬ,

ਸਾਡਾ ਦਰਸ਼ਨ ਅਤੇ ਸਾਡੀ ਨੀਤੀ ਹੈ: ਵਸੁਧੈਵ ਕੁਟੁੰਬਕਮ (वसुधैव कुटुंबकम) ਯਾਨੀ ਸਾਰੀ ਦੁਨੀਆ ਇੱਕ ਪਰਿਵਾਰ ਹੈ।  ਯੁਗਪੁਰਸ਼ ਮਹਾਤਮਾ ਗਾਂਧੀ ਨੇ ਕਿਹਾ ਸੀ: There is no limit to extending our services to our neighbours.” ਭਾਰਤ ਨੇ ਆਪਣੀ ਉਪਲੱਬਧੀਆਂ ਨੂੰ ਹਮੇਸ਼ਾ ਵਿਸ਼ਵ ਨਾਲ ਅਤੇ ਖਾਸ ਕਰਕੇ ਗੁਆਂਢੀਆਂ ਨਾਲ ਸਾਂਝਾ ਕੀਤਾ ਹੈ।

ਇਸਲਈ, ਭਾਰਤ ਦੀ ਵਿਕਾਸ ਸਾਂਝੇਦਾਰੀ ਲੋਕਾਂ ਨੂੰ ਸਸ਼ਕਤ ਕਰਨ ਲਈ ਹੈ। ਉਨ੍ਹਾਂਨੂੰ ਕਮਜ਼ੋਰ ਕਰਨ ਲਈ ਨਹੀਂ। ਅਤੇ ਨਾ ਹੀ ਸਾਡੇ ਉੱਤੇ ਉਨ੍ਹਾਂ ਦੀ ਨਿਰਭਰਤਾ ਵਧਾਉਣ ਲਈ। ਜਾਂ ਭਾਵੀ ਪੀੜ੍ਹੀਆਂ ਦੇ ਮੋਢਿਆਂ ਉੱਤੇ ਕਰਜੇ ਦਾ ਅਸੰਭਵ ਬੋਝ ਪਾਉਣ  ਲਈ।

,
ਚੇਅਰਮੈਨ ਸਾਹਿਬ,

ਇਹ ਸਮਾਂ ਚੁਣੌਤੀਆਂ ਨਾਲ ਭਰਿਆ ਇੱਕ ਜਟਿਲ ਸੰਕ੍ਰਾਂਤੀ ਕਾਲ ਹੈ। ਪਰ, ਚੁਣੌਤੀਆਂ ਮੌਕੇ ਵੀ ਲਿਆਉਂਦੀਆਂਹਨ। ਅੱਜ ਭਾਰਤ ਅਤੇ ਮਾਲਦੀਵ  ਦੇ ਕੋਲ ਮੌਕੇ ਹਨ:

ਗੁਆਂਢੀਆਂ ਦਰਮਿਆਨ ਮਿੱਤਰਤਾਪੂਰਨ ਸਬੰਧਾਂ ਦਾ ਆਦਰਸ਼ ਬਣਨ ਦਾ;
 

ਆਪਸੀ ਸਹਿਯੋਗ ਨਾਲ ਸਾਡੇ ਲੋਕਾਂ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ;
 

ਆਪਣੇ ਖੇਤਰ ਵਿੱਚ ਸਥਿਰਤਾਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨ ਲਈ ਮਿਲਕੇ ਕੰਮ ਕਰਨ ਦਾ;
 

ਵਿਸ਼ਵ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਮੁੰਦਰੀ ਲੇਨ ਨੂੰ ਸੁਰੱਖਿਅਤ ਰੱਖਣ ਦਾ;
 

ਆਤੰਕਵਾਦ ਨੂੰ ਹਰਾਉਣ ਦਾ;
oਆਤੰਕਵਾਦ ਅਤੇ ਅਤਿਵਾਦ ਦਾ ਪੋਸ਼ਣ ਕਰਨ ਵਾਲੀਆਂ ਸ਼ਕਤੀਆਂ ਨੂੰ ਦੂਰ ਰੱਖਣ ਦਾ;

ਅਤੇ ਸਵਸਥ ਅਤੇ ਸਵੱਛ ਪਰਿਵੇਸ਼ ਅਤੇ ਵਾਤਾਵਰਣ ਲਈ ਜ਼ਰੂਰੀ ਬਦਲਾਅ ਲਿਆਉਣ ਦਾ।
 

ਇਤਿਹਾਸ ਨੂੰਅਤੇ ਸਾਡੇ ਨਾਗਰਿਕਾਂ ਨੂੰ ਸਾਡੇ ਤੋਂ ਉਮੀਦ ਹੈ ਕਿ ਅਸੀਂ ਇਹ ਮੌਕੇ ਜਾਣ ਨਹੀਂ ਦੇਵਾਂਗੇ,

ਅਤੇ ਇਨ੍ਹਾਂ ਦਾ ਪੂਰਾ ਲਾਭ ਉਠਾਵਾਂਗਾ। ਇਸ ਕੋਸ਼ਿਸ਼ ਵਿੱਚ ਪੂਰਾ-ਪੂਰਾ ਸਹਿਯੋਗ ਕਰਨ  ਲਈਅਤੇਮਾਲਦੀਵ ਨਾਲ ਆਪਣੀ ਅਨਮੋਲ ਦੋਸਤੀ ਨੂੰ ਹੋਰ ਗਹਿਰੀਕਰਨ ਲਈ ਭਾਰਤ ਦ੍ਰਿੜ੍ਹਮੁਦਈ ਹੈ।

ਇਹ ਪਾਵਨ ਸੰਕਲਪ ਮੈਂ ਅੱਜ ਤੁਹਾਡੇ ਵਿੱਚ ਦੁਹਰਾਉਂਦਾ ਹਾਂ। ਮੈਨੂੰ ਤੁਸੀਂ ਆਪਣੇ ਵਿੱਚ ਆਉਣ ਦਾ ਮੌਕਾ ਦਿੱਤਾ।
 

ਇੱਕ ਵਾਰ ਫਿਰ ਇਸ ਵੱਡੇ ਸਨਮਾਨ ਲਈ ਧੰਨਵਾਦ।
 

ਤੁਹਾਡੀ ਮਿੱਤਰਤਾ ਲਈ ਧੰਨਵਾਦ।
 

ਬਹੁਤ-ਬਹੁਤ ਧੰਨਵਾਦ।

****

ਏਕੇਟੀ/ਕੇਪੀ