Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਮਾਲਦੀਵ  ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ  ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਮਾਲਦੀਵ  ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ  ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਮਾਲਦੀਵ  ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ  ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਰਾਸ਼ਟਰਪਤੀ ਸੋਲਿਹ ,

ਮਾਲਦੀਵ ਤੋਂ ਆਏ ਹੋਰ ਮਾਣਯੋਗ ਮੰਤਰੀਗਣ ਅਤੇ ਮਹਿਮਾਨ ,

ਰਾਸ਼ਟਰਪਤੀ ਸੋਲਿਹ ਤੁਹਾਡਾ , ਸ਼੍ਰੀਮਤੀ ਸੋਲਿਹ ਅਤੇ ਤੁਹਾਡੇ ਵਫ਼ਦ ਦੇ ਮੈਬਰਾਂ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਿਆਂ ਮੈਨੂੰ ਪ੍ਰਸੰਨਤਾ ਹੋ ਰਹੀ ਹੈ । Republic of Maldives ਦੇ ਰਾਸ਼ਟਰਪਤੀ ਦਾ ਪਦ ਗ੍ਰਹਿਣ ਕਰਨ ‘ਤੇ ਇੱਕ ਵਾਰ ਫਿਰ ਤੁਹਾਨੂੰ ਵਧਾਈ । ਮਾਲਦੀਵ ਲਈ ਹੀ ਨਹੀਂ , ਸਗੋਂ ਪੂਰੇ ਵਿਸ਼ਵ ਵਿੱਚ ਲੋਕਤੰਤਰ ਲਈ ਤੁਹਾਡਾ ਸੰਘਰਸ਼ ਅਤੇ ਤੁਹਾਡੀ ਸਫਲਤਾ ਪ੍ਰੇਰਣਾ ਦਾ ਸਰੋਤ ਹਨ । ਪਿਛਲੇ ਮਹੀਨੇ ਤੁਹਾਡੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਾ ਮੇਰੇ ਲਈ ਹੀ ਨਹੀਂ , ਭਾਰਤ ਲਈ ਬਹੁਤ ਸਨਮਾਨ ਦਾ ਵਿਸ਼ਾ ਸੀ । ਰਾਸ਼ਟਰਪਤੀ ਦਾ ਪਦ ਗ੍ਰਹਿਣ ਕਰਨ ਦੇ ਇੱਕ ਮਹੀਨੇ ਦੇ ਅੰਦਰ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਤੁਸੀਂ ਭਾਰਤ ਨੂੰ ਚੁਣਿਆ ਹੈ । ਇਹ ਸਾਡੇ ਲਈ ਬਹੁਤ ਸਨਮਾਨ ਅਤੇ ਮਾਣ ਦਾ ਵਿਸ਼ਾ ਹੈ । ਤੁਹਾਡੀ ਇਸ ਯਾਤਰਾ ਤੋਂ ਉਸ ਗਹਿਰੇ ਆਪਸੀ ਭਰੋਸੇ ਅਤੇ ਦੋਸਤੀ ਦੀ ਝਲਕ ਮਿਲਦੀ ਹੈ ਜਿਸ ‘ਤੇ ਭਾਰਤ – ਮਾਲਦੀਵ ਸਬੰਧ ਅਧਾਰਤ ਹਨ । ਸਾਡੀ ਮਿੱਤਰਤਾ ਸਿਰਫ ਸਾਡੀ ਭੂਗੋਲਿਕ ਨੇੜਤਾ ਦੇ ਕਾਰਨ ਹੀ ਨਹੀਂ ਹੈ । ਸਾਗਰ ਦੀਆਂ ਲਹਿਰਾਂ ਨੇ ਸਾਡੇ ਤਟਾਂ ਨੂੰ ਜੋੜਿਆ ਹੈ ।

ਇਤਿਹਾਸ , ਸੱਭਿਆਚਾਰ , ਵਪਾਰ ਅਤੇ ਸਮਾਜਕ ਸਬੰਧ ਸਾਨੂੰ ਹਮੇਸ਼ਾ ਹੋਰ ਵੀ ਨਜ਼ਦੀਕ ਲਿਆਏ ਹਨ । ਦੋਵਾਂ ਦੇਸ਼ਾਂ ਦੇ ਲੋਕ ਅੱਜ ਲੋਕਤੰਤਰ ਵਿੱਚ ਆਪਣੀ ਆਸਥਾ ਅਤੇ ਵਿਕਾਸ ਦੀ ਅਕਾਂਖਿਆ ਨਾਲ ਵੀ ਆਪਸ ਵਿੱਚ ਜੁੜੇ ਹੋਏ ਹਨ । ਤੁਹਾਡੀ ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਇਨ੍ਹਾਂ ਸਬੰਧਾਂ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ ।

Friends,

ਰਾਸ਼ਟਰਪਤੀ ਸੋਲਿਹ ਅਤੇ ਮੇਰੇ ਦਰਮਿਆਨ ਅੱਜ ਬਹੁਤ ਹੀ ਸਦਭਾਵਨਾ ਅਤੇ ਮਿੱਤਰਤਾ ਭਰੇ ਵਾਤਾਵਰਣ ਵਿੱਚ ਬਹੁਤ ਸਫ਼ਲ ਚਰਚਾ ਹੋਈ । ਅਸੀਂ ਦੋਹਾਂ ਦੇਸ਼ਾਂ ਦਰਮਿਆਨ ਪਰੰਪਰਾਗਤ ਮਜ਼ਬੂਤ ਅਤੇ ਮੈਤਰੀਪੂਰਨ ਸਬੰਧਾਂ ਨੂੰ ਹੋਰ ਅਧਿਕ ਗੂੜ੍ਹੇ ਕਰਨ ਦੀ ਸਾਡੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਦੁਹਰਾਇਆ।

ਤੁਹਾਡੀ ਸਰਕਾਰ ਦੇ people – centric development ਦੇ ਵਿਜ਼ਨ ਦੀ ਮੈਂ ਅਤਿ ਅਧਿਕ ਸ਼ਲਾਮਾ ਕਰਦਾ ਹਾਂ । ਇੱਕ ਗੂੜ੍ਹੇ ਮਿੱਤਰ ਅਤੇ ਗੁਆਂਢੀ ਵਜੋਂ ਅਸੀਂ ਮਾਲਦੀਵ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ । ਮਾਲਦੀਵ ਦੇ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਤੁਹਾਡੀ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਨੂੰ ਅੰਜਾਮ ਦੇਣ ਵਿੱਚ ਅਤੇ ਮਾਲਦੀਵ ਵਿੱਚ ਵਿਕਾਸ ਦਾ ਮਾਨਵੀ ਰੂਪ ਯਾਨੀ human face ਹੋਰ ਵੀ ਨਿਖਾਰਨ ਦੇ ਤੁਹਾਡੇ ਪ੍ਰਯਤਨ ਵਿੱਚ, ਭਾਰਤ ਹਮੇਸ਼ਾ ਤੁਹਾਡੇ ਨਾਲ ਹੈ।

ਮੈਨੂੰ ਖੁਸ਼ੀ ਹੈ ਕਿ ਇਸ ਪ੍ਰਤੀਬੱਧਤਾ ਦੀ ਪ੍ਰਤੱਖ ਅਭਿਵਿਅਕਤੀ ਦੇ ਤੌਰ ’ਤੇ, ਮਾਲਦੀਵ ਦੇ ਸਮਾਜਕ-ਆਰਥਕ ਵਿਕਾਸ ਲਈ budget support, ਕਰੰਸੀ ਸਵਾਪ ਅਤੇ ਰਿਆਇਤੀ lines of credit ਦੇ ਰਪ ਵਿੱਚ, 1.4 ਬਿਲੀਅਨ ਅਮਰੀਕੀ ਡਾਲਰ ਦੀ ਆਰਥਕ ਸਹਾਇਤਾ, ਭਾਰਤ ਮਾਲਦੀਵ ਨੂੰ ਪ੍ਰਦਾਨ ਕਰੇਗਾ ।

ਦੋਹਾਂ ਦੇਸ਼ਾਂ ਦਰਮਿਆਨ connectivity ਨੂੰ ਬਿਹਤਰ ਬਣਾਉਣ ਲਈ ਵੀ ਭਾਰਤ ਦਾ ਪੂਰਨ ਸਹਿਯੋਗ ਰਹੇਗਾ । ਬਿਹਤਰ connectivity ਨਾਲ goods ਅਤੇ services, information, ਵਿਚਾਰਾਂ, ਸੱਭਿਆਚਾਰ ਅਤੇ ਲੋਕਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ । ਸਿਹਤ, human resource development , infrastructure, agriculture, capacity building, ICT ਅਤੇ tourism ਵਿੱਚ ਵੀ ਸਾਡੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਮੈਂ ਰਾਸ਼ਟਰਪਤੀ Solih ਨੂੰ ਭਰੋਸਾ ਦਿੱਤਾ ।

ਅਸੀਂ ਅਗਲੇ ਪੰਜ ਸਾਲਾਂ ਵਿੱਚ ਮਾਲਦੀਵ ਦੇ ਨਾਗਰਿਕਾਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਲਈ ਅਤਿਰਿਕਤ ਇੱਕ ਹਜ਼ਾਰ ਸੀਟਾਂ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਸਾਡੇ ਨਾਗਰਿਕਾਂ ਦਰਮਿਆਨ ਸੁਹਿਰਦਤਾ ਸਾਡੇ ਸਬੰਧਾਂ ਦਾ ਵਿਸ਼ੇਸ਼ ਪਹਿਲੂ ਹੈ। ਇਸ ਲਈ ਅੱਜ ਅਸੀਂ ਨਵੇਂ ਵੀਜ਼ਾ ਸਮਝੌਤੇ ’ਤੇ ਹਸਤਾਖ਼ਰ ਦਾ ਸੁਆਗਤ ਕਰਦੇ ਹਾਂ। ਅਸੀਂ ਆਪਣੇ ਵਣਜ ਸਬੰਧਾਂ ਅਤੇ ਦੁਵੱਲੇ ਵਪਾਰ ਨੂੰ ਵਧਦੇ ਹੋਏ ਦੇਖਣਾ ਚਾਹੁੰਦੇ ਹਾਂ । ਮਾਲਦੀਵ ਵਿੱਚ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਕੰਪਨੀਆਂ ਦੇ ਨਿਵੇਸ਼ ਲਈ ਵਧਦੇ ਅਵਸਰਾਂ ਦਾ ਮੈਂ ਸੁਆਗਤ ਕਰਦਾ ਹਾਂ । ਇਹ ਦੋਹਾਂ ਦੇਸ਼ਾਂ ਲਈ ਪਰਸਪਰ ਲਾਭਕਾਰੀ ਹੈ ।

ਮਾਲਦੀਵ ਵਿੱਚ ਪਾਰਦਰਸ਼ੀ, ਜਵਾਬਦੇਹ ਅਤੇ ਨਿਯਮਾਂ ’ਤੇ ਅਧਾਰਤ ਪ੍ਰਸ਼ਾਸਨ ਦਾ ਵਿਜ਼ਨ ਭਾਰਤੀ ਕਾਰੋਬਾਰੀਆਂ ਨੂੰ ਇੱਕ ਸੁਆਗਤ-ਯੋਗ ਸੰਦੇਸ਼ ਦਿੰਦਾ ਹੈ। ਰਾਸ਼ਟਰਪਤੀ ਜੀ, ਭਾਰਤ ਨੂੰ ਮਾਣ ਹੈ ਕਿ ਸਾਡੇ ਮਿੱਤਰ ਅਤੇ ਗੁਆਂਢੀ ਮਾਲਦੀਵ ਨੇ “ਐੱਲ.ਡੀ.ਸੀ.” ਸ਼੍ਰੇਣੀ ਤੋਂ ਅਧਿਅਮ ਆਮਦਨ ਦੇਸ਼ ਬਣਨ ਦੀ ਮਿਸਾਲ ਕਾਇਮ ਕੀਤੀ ਹੈ। ਅਤੇ ਮਾਲਦੀਵ ਦੀ ਇਹ ਉਪਲੱਬਧੀ, sustainable development ਅਤੇ climate change ਦੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ਹੈ। ਇਨ੍ਹਾਂ ਚੁਣੌਤੀਆਂ ਦੇ ਨਿਰਾਕਰਨ ਵਿੱਚ, ਅਤੇ ਸਮੁੰਦਰੀ ਸੰਸਾਧਨਾਂ ਦੇ sustainable ਵਿਕਾਸ ਵਿੱਚ ਮਾਲਦੀਵ ਦੀ ਭੂਮਿਕਾ ਸੰਸਾਰ ਭਰ ਵਿੱਚ ਮਹੱਤਵਪੂਰਨ ਹੋਵੇਗੀ । ਇਸ ਲਈ ਭਾਰਤ ਅਤੇ ਮਾਲਦੀਵ ਦਰਮਿਆਨ Maritime Cooperation ਦੇ ਵਿਵਿਧ ਆਯਾਮਾਂ ’ਤੇ ਆਪਸੀ ਸਹਿਯੋਗ ਵਧਾਉਣ ’ਤੇ ਅਸੀਂ ਸਹਿਮਤ ਹਾਂ ।

Excellency ,

Comonwealth ਵਿੱਚ ਫਿਰ ਤੋਂ ਜੁੜਣ ਦੇ ਤੁਹਾਡੇ ਫ਼ੈਸਲੇ ਦਾ ਅਸੀਂ ਸੁਆਗਤ ਕਰਦੇ ਹਾਂ । ਅਸੀਂ ਇਸ ਦਾ ਮਜ਼ਬੂਤੀ ਨਾਲ ਸਮਰਥਨ ਕਰਾਂਗੇ । ਅਸੀਂ Indian Ocean Rim Association ( IORA) ਪਰਿਵਾਰ ਵਿੱਚ ਵੀ ਤੁਹਾਡਾ ਸੁਆਗਤ ਕਰਦੇ ਹਾਂ । ਰਾਸ਼ਟਰਪਤੀ ਸੋਲਿਹ ਅਤੇ ਮੈਂ, ਇਸ ’ਤੇ ਵੀ ਸਹਿਮਤ ਹਾਂ ਕਿ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਸਾਨੂੰ ਆਪਣੇ ਸਹਿਯੋਗ ਨੂੰ ਹੋਰ ਗਹਿਰਾ ਬਣਾਉਣ ਦੀ ਜ਼ਰੂਰਤ ਹੈ। ਦੋਹਾਂ ਦੇਸ਼ਾਂ ਦੇ ਸੁਰੱਖਿਆ ਹਿਤ ਇੱਕ-ਦੂਜੇ ਨਾਲ ਜੁੜੇ ਹੋਏ ਹਨ । ਇਸ ਖੇਤਰ ਦੀ ਸਥਿਰਤਾ ਲਈ ਇੱਕ-ਦੂਜੇ ਦੇ ਹਿਤਾਂ ਅਤੇ ਚਿੰਤਾਵਾਂ ਪ੍ਰਤੀ ਸਚੇਤ ਰਹਿਣ ’ਤੇ ਵੀ ਅਸੀਂ ਇੱਕਮਤ ਹਾਂ ।

ਨਾਲ ਹੀ, ਅਜਿਹੀ ਕਿਸੇ ਵੀ ਗਤੀਵਿਧੀ ਲਈ ਅਸੀਂ ਆਪਣੇ ਦੇਸ਼ਾਂ ਦੀ ਵਰਤੋ ਨਹੀਂ ਹੋਣ ਦੇਵਾਂਗੇ ਜਿਸ ਨਾਲ ਇੱਕ ਦੂਜੇ ਨੂੰ ਨੁਕਸਾਨ ਹੋਵੇ। ਸਾਡੇ ਖੇਤਰ ਦੇ ਵਿਕਾਸ ਅਤੇ ਸਥਿਰਤਾ ਵਿੱਚ ਭਾਰਤ ਅਤੇ ਮਾਲਦੀਵ ਦੋਹਾਂ ਦੀ ਬਰਾਬਰ ਦੀ ਰੁਚੀ ਅਤੇ ਹਿੱਸੇਦਾਰੀ ਹੈ। ਮੈਂ ਮਾਲਦੀਵ ਅਤੇ ਸਾਡੇ ਖੇਤਰ ਦੇ ਅਜਿਹੇ ਉੱਜਵਲ ਭਵਿੱਖ ਲਈ ਰਾਸ਼ਟਰਪਤੀ Solih ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਭਾਰਤ ਅਤੇ ਮਾਲਦੀਵ ਦੇ ਸਬੰਧਾਂ ਦੀਆਂ ਅਨੰਤ ਸੰਭਾਵਨਾਵਾਂ ਦਾ ਪੂਰਾ ਵਿਕਾਸ ਹੋਵੇ । ਅਤੇ ਉਨ੍ਹਾਂ ਦਾ ਪੂਰਾ – ਪੂਰਾ ਲਾਭ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਤੇ ਇਸ ਖੇਤਰ ਦੇ ਲੋਕਾਂ ਨੂੰ ਮਿਲੇ ।

ਬਹੁਤ-ਬਹੁਤ ਧੰਨਵਾਦ ।

***

ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ