Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲ ਅਤੇ ਸੇਵਾਵਾਂ ਕਰ (ਜੀਐੱਸਟੀ-ਗੁਡਸ ਐਂਡ ਸਰਵਿਸਿਜ਼ ਟੈਕਸ)ਦੀ ਸ਼ੁਰੂਆਤ ‘ਤੇ ਸੰਸਦ ਦੇ ਸੈਂਟਰਲ ਹਾਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸ਼ੁਰੂਆਤੀ ਮੂਲ – ਪਾਠ

s20170701110508


ਸਤਿਕਾਰਯੋਗ ਰਾਸ਼ਟਰਪਤੀ ਜੀ, ਸਤਿਕਾਰਯੋਗ ਉਪ ਰਾਸ਼ਟਰਪਤੀ ਜੀ, ਲੋਕ ਸਭਾ ਦੀ ਸਪੀਕਰ ਜੀ, ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਦੇਵਗੌੜਾ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਾਥੀ, ਸਦਨ ਵਿੱਚ ਸਾਰੇ ਸਨਮਾਨਿਤ ਮੈਂਬਰ ਸਹਿਬਾਨ, ਅਤੇ ਵਿਭਿੰਨ ਖੇਤਰਾਂ ਤੋਂ ਪਹੁੰਚੇ ਹੋਏ ਸਾਰੇ ਸੀਨੀਅਰ,

ਰਾਸ਼ਟਰ ਦੇ ਨਿਰਮਾਣ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ ਜਿਸ ਪਲ ਅਸੀਂ ਕਿਸੇ ਨਵੇਂ ਮੋੜ ‘ਤੇ ਜਾਂਦੇ ਹਾਂ, ਨਵੇਂ ਮੁਕਾਮ ਦੀ ਤਰਫ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਇਸ ਅੱਧੀ ਰਾਤ ਦੇ ਸਮੇਂ ਅਸੀਂ ਸਾਰੇ ਮਿਲ ਕੇ ਦੇਸ਼ ਦਾ ਅੱਗੇ ਦਾ ਮਾਰਗ ਸੁਨਿਸ਼ਚਿਤ ਕਰਨ ਜਾ ਰਹੇ ਹਾਂ।

ਕੁਝ ਦੇਰ ਬਾਅਦ ਦੇਸ਼ ਇੱਕ ਨਵੀਂ ਵਿਵਸਥਾ ਦੀ ਤਰਫ਼ ਚਲ ਪਏਗਾ। ਸਵਾ ਸੌ ਕਰੋੜ ਦੇਸ਼ਵਾਸੀ ਇਸ ਇਤਿਹਾਸਕ ਘਟਨਾ ਦੇ ਗਵਾਹ ਹਨ। ਜੀਐੱਸਟੀ (GST) ਦੀ ਇਹ ਪ੍ਰਕਿਰਿਆ, ਇਹ ਸਿਰਫ਼ ਅਰਥਵਿਵਸਥਾ ਦੇ ਦਾਇਰੇ ਤੱਕ ਸੀਮਿਤ ਹੈ, ਅਜਿਹਾ ਮੈਂ ਨਹੀਂ ਮੰਨਦਾ। ਪਿਛਲੇ ਕਈ ਸਾਲਾਂ ਤੋਂ ਅਲੱਗ ਅਲੱਗ ਮਾਹਿਰਾਂ ਦੇ ਮਾਰਗ ਦਰਸ਼ਨ ਵਿੱਚ, ਅਗਵਾਈ ਵਿੱਚ, ਅਲੱਗ ਅਲੱਗ ਟੀਮਾਂ ਰਾਹੀਂ ਜੋ ਪ੍ਰਕਿਰਿਆਵਾਂ ਚਲੀਆਂ ਹਨ, ਉਹ ਇੱਕ ਪ੍ਰਕਾਰ ਨਾਲ ਭਾਰਤ ਦੇ ਲੋਕਤੰਤਰ ਦੀ ਭਾਰਤ ਦੀ, ਸੰਘੀ ਢਾਂਚੇ ਦੀ, ਸਹਿਕਾਰੀ ਸੰਘਵਾਦ (Co-operative Federalism) ਦੀ ਸਾਡੀ ਧਾਰਨਾ (concept) ਦੀ ਇੱਕ ਬਹੁਤ ਵੱਡੀ ਮਿਸਾਲ ਦੇ ਰੂਪ ਵਿੱਚ ਅੱਜ ਇਹ ਸਾਡਾ ਅਵਸਰ ਆਇਆ ਹੈ। ਇਸ ਪਵਿੱਤਰ ਅਵਸਰ ‘ਤੇ ਤੁਸੀਂ ਸਭ ਆਪਣਾ ਕੀਮਤੀ ਸਮਾਂ ਕੱਢਕੇ ਆਏ ਹੋ, ਮੈਂ ਦਿਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ, ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ।

ਇਹ ਜੋ ਦਿਸ਼ਾ ਅਸੀਂ ਸਭ ਨੇ ਨਿਰਧਾਰਤ ਕੀਤੀ ਹੈ ਜੋ ਰਸਤਾ ਅਸੀਂ ਚੁਣਿਆ ਹੈ, ਜਿਸ ਅਵਸਥਾ ਨੂੰ ਅਸੀਂ ਵਿਕਸਤ ਕੀਤਾ ਹੈ, ਇਹ ਕਿਸੇ ਇੱਕ ਦੀ ਉਪਲੱਬਧੀ ਨਹੀਂ ਹੈ, ਇਹ ਕਿਸੇ ਇੱਕ ਸਰਕਾਰ ਦੀ ਉਪਲੱਬਧੀ ਨਹੀਂ ਹੈ, ਇਹ ਸਾਡੀ ਸਭ ਦੀ ਸਾਂਝੀ ਵਿਰਾਸਤ ਹੈ, ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਅਤੇ ਰਾਤ ਨੂੰ 12 ਵਜੇ ਇਸ ਸੈਂਟਰਲ ਹਾਲ (Central Gall) ਵਿੱਚ ਅਸੀਂ ਇਕੱਤਰ ਹੋਏ ਹਾਂ। ਇਹ ਉਹ ਥਾਂ ਹੈ ਜਿਸ ਥਾਂ ‘ਤੇ ਇਸ ਰਾਸ਼ਟਰ ਦੇ ਅਨੇਕ ਮਹਾਪੁਰਸ਼ਾਂ ਦੇ ਪਦ ਚਿੰਨ੍ਹਾਂ ਨਾਲ ਇਸ ਥਾਂ ਨੇ ਆਪਣੇ ਆਪ ਨੂੰ ਪਾਵਨ ਕੀਤਾ ਹੋਇਆ ਹੈ। ਅਜਿਹੀ ਪਵਿੱਤਰ ਥਾਂ ‘ਤੇ ਅਸੀਂ ਬੈਠੇ ਹਾਂ। ਅਤੇ ਇਸ ਲਈ ਅੱਜ ਸੈਂਟਰਲ ਹਾਲ (Central Hall), ਇਸ ਘਟਨਾ ਨਾਲ ਅਸੀਂ ਯਾਦ ਕਰਦੇ ਹਾਂ, 9 ਦਸੰਬਰ, 1946, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦਾ ਇਹ ਹਾਲ ਗਵਾਹ ਹੈ। ਅਸੀਂ ਉਸ ਸਥਾਨ ‘ਤੇ ਬੈਠੇ ਹਾਂ, ਜਦੋਂ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ। ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬਦੁਲ ਕਲਾਮ ਅਜ਼ਾਦ, ਸਰਦਾਰ ਵੱਲਭਭਾਈ ਪਟੇਲ, ਬਾਬਾ ਸਾਹਿਬ ਅੰਬੇਡਕਰ, ਆਚਾਰਿਆ ਕ੍ਰਿਪਲਾਨੀ, ਡਾਕਟਰ ਰਾਜੇਂਦਰ ਬਾਬੂ, ਸਰੋਜਨੀ ਨਾਇਡੂ, ਇਹ ਸਭ ਮਹਾਪੁਰਸ਼ ਪਹਿਲੀ ਕਤਾਰ ਵਿੱਚ ਬੈਠੇ ਹੋਏ ਸਨ।
ਉਸ ਸਦਨ ਵਿੱਚ ਜਿੱਥੇ ਕਦੇ 14 ਅਗਸਤ, 1947, ਰਾਤ ਨੂੰ12 ਵਜੇ ਦੇਸ਼ ਦੀ ਅਜ਼ਾਦੀ ਦੀ ਉਸ ਪਵਿੱਤਰ ਮਹਾਨ ਘਟਨਾ, ਇਹ ਸਥਾਨ ਉਸ ਦਾ ਗਵਾਹ ਹੈ।
26 ਦਸੰਬਰ, 1949 ਦੇਸ਼ ਨੇ ਸੰਵਿਧਾਨ ਨੂੰ ਸਵੀਕਾਰ ਕੀਤਾ। ਇਹੀ ਥਾਂ ਉਸ ਮਹਾਨ ਘਟਨਾ ਦੇ ਗਵਾਹ ਦੇ ਰੂਪ ਵਿੱਚ ਹੈ। ਅਤੇ ਅੱਜ ਸਾਲਾਂ ਬਾਅਦ ਇੱਕ ਨਵੀਂ ਅਰਥਵਿਵਸਥਾ ਲਈ, ਸੰਘੀ ਢਾਂਚੇ ਦੀ ਇੱਕ ਨਵੀਂ ਤਾਕਤ ਲਈ ਜੀਐੱਸਟੀ (GST) ਦੇ ਰੂਪ ਵਿੱਚ ਇਸੀ ਪਵਿੱਤਰ ਸਥਾਨ ਤੋਂ ਵਧ ਕੇ ਇਸ ਕੰਮ ਲਈ ਮੈਂ ਸਮਝਦਾ ਹਾਂ ਕੋਈ ਹੋਰ ਸਥਾਨ ਨਹੀਂ ਹੋ ਸਕਦਾ ਹੈ।

ਸੰਵਿਧਾਨ ਦਾ ਮੰਥਨ 2 ਸਾਲ, 11 ਮਹੀਨੇ ਅਤੇ 17 ਦਿਨ ਤੱਕ ਚਲਿਆ ਸੀ। ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਵਿਦਵਾਨ ਉਸ ਬਹਿਸ ਵਿੱਚ ਹਿੱਸਾ ਲੈਂਦੇ ਸਨ, ਵਾਦ ਵਿਵਾਦ ਹੁੰਦੇ ਸਨ, ਰਾਜ਼ੀ, ਨਾਰਾਜ਼ਗੀ ਹੁੰਦੀ ਸੀ, ਸਭ ਮਿਲ ਕੇ ਬਹਿਸ ਕਰਦੇ ਸਨ, ਰਸਤੇ ਲੱਭਦੇ ਸਨ। ਕਦੇ ਇਸ ਪਾਰ, ਕਦੇ ਉਸ ਪਾਰ ਨਹੀਂ ਜਾ ਪਾਏ ਤਾਂ ਵਿਚਕਾਰ ਦਾ ਰਸਤਾ ਲੱਭ ਕੇ ਚਲਣ ਦੀ ਕੋਸ਼ਿਸ਼ ਕਰਦੇ ਸਨ, ਠੀਕ ਉਸੀ ਤਰ੍ਹਾਂ ਇਹ ਜੀਐੱਸਟੀ (GST) ਵੀ ਇੱਕ ਲੰਬੀ ਵਿਚਾਰ ਪ੍ਰਕਿਰਿਆ ਦਾ ਨਤੀਜਾ ਹੈ। ਸਾਰੇ ਰਾਜਾਂ ਨੇ ਬਰਾਬਰ ਰੂਪ ਨਾਲ, ਕੇਂਦਰ ਸਰਕਾਰ ਉਸੀ ਦੀ ਬਰਾਬਰੀ ਵਿੱਚ ਅਤੇ ਸਾਲਾਂ ਤੱਕ ਚਰਚਾ ਕੀਤੀ ਹੈ। ਸੰਸਦ ਵਿੱਚ ਇਸ ਤੋਂ ਪਹਿਲਾਂ ਦੇ ਵੀ ਸਾਂਸਦਾਂ ਨੇ, ਉਸ ਤੋਂ ਪਹਿਲਾਂ ਦੇ ਸਾਂਸਦਾਂ ਨੇ ਲਗਾਤਾਰ ਇਸ ‘ਤੇ ਬਹਿਸ ਕੀਤੀ ਹੈ। ਇੱਕ ਪ੍ਰਕਾਰ ਨਾਲ ਦੇਸ਼ ਦੇ ਵਧੀਆ ਦਿਮਾਗਾਂ (best brains of the country), ਉਨ੍ਹਾਂ ਨੇ ਲਗਾਤਾਰ ਇਸ ਕੰਮ ਨੂੰ ਕੀਤਾ ਹੈ, ਅਤੇ ਉਸੀ ਦਾ ਨਤੀਜਾ ਹੈ ਕਿ ਅੱਜ ਇਸ ਜੀਐੱਸਟੀ (GST) ਨੂੰ ਅਸੀਂ ਸਾਕਾਰ ਰੂਪ ਵਿੱਚ ਦੇਖ ਸਕਦੇ ਹਾਂ।
ਜਦੋਂ ਸੰਵਿਧਾਨ ਬਣਿਆ, ਤਾਂ ਸੰਵਿਧਾਨ ਨੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਬਰਾਬਰ ਅਵਸਰ, ਬਰਾਬਰ ਅਧਿਕਾਰ, ਉਸ ਲਈ ਸੁਨਿਸ਼ਚਿਤ ਵਿਵਸਥਾ ਖੜ੍ਹੀ ਕਰ ਦਿੱਤੀ ਸੀ। ਅਤੇ ਅੱਜ ਜੀਐੱਸਟੀ (GST) ਨਾਲ ਇੱਕ ਪ੍ਰਕਾਰ ਨਾਲ ਸਾਰੇ ਰਾਜਾਂ ਦੇ ਮੋਤੀਆਂ ਨੂੰ ਇੱਕ ਧਾਗੇ ਵਿੱਚ ਪਿਰੋਣ ਦਾ ਅਤੇ ਆਰਥਿਕ ਵਿਵਸਥਾ ਦੇ ਅੰਦਰ ਇੱਕ ਸੁਚਾਰੂ ਵਿਵਸਥਾ ਲਿਆਉਣ ਦੀ ਇੱਕ ਅਹਿਮ ਕੋਸ਼ਿਸ਼ ਹੈ। ਜੀਐੱਸਟੀ (GST) ਇੱਕ ਸਹਿਕਾਰੀ ਸੰਘਵਾਦ (Co-operative Federalism) ਦੀ ਇੱਕ ਮਿਸਾਲ ਹੈ ਜੋ ਸਾਨੂੰ ਹਮੇਸ਼ਾਂ ਹਮੇਸ਼ਾਂ ਹੋਰ ਜ਼ਿਆਦਾ ਨਾਲ ਮਿਲ ਕੇ ਚਲਣ ਦੀ ਤਾਕਤ ਦੇਏਗੀ। ਜੀਐੱਸਟੀ ( GST), ਇਹ ‘ਟੀਮ ਇੰਡੀਆ’ ਦਾ ਨਤੀਜਾ ਹੋ ਸਕਦਾ ਹੈ, ਇਸ ‘ਟੀਮ ਇੰਡੀਆ’ ਦੀ ਕਰਤੱਵ ਸ਼ਕਤੀ ਦੀ, ਸਮਰੱਥਾ ਦੀ ਪਛਾਣ ਹੈ।

ਇਸ ਜੀਐੱਸਟੀ ਪਰਿਸ਼ਦ (GST Council) ਨੇ ਕੇਂਦਰ ਅਤੇ ਰਾਜਾਂ ਵਿੱਚ ਮਿਲ ਕੇ ਉਨ੍ਹਾਂ ਵਿਵਸਥਾਵਾਂ ਨੂੰ ਵਿਕਸਤ ਕੀਤਾ ਹੈ ਜਿਸ ਵਿੱਚ ਗਰੀਬਾਂ ਲਈ ਜੋ ਪਹਿਲਾਂ ਉਪਲੱਬਧ ਸੇਵਾਵਾਂ ਸਨ, ਉਨ੍ਹਾਂ ਸਾਰੀਆਂ ਸੇਵਾਵਾਂ ਨੂੰ ਬਰਕਰਾਰ ਰੱਖਿਆ ਹੈ। ਦਲ ਕੋਈ ਵੀ ਹੋਵੇ, ਸਰਕਾਰ ਕਿੱਥੇ ਦੀ ਵੀ ਹੋਵੇ, ਗਰੀਬਾਂ ਪ੍ਰਤੀ ਸੰਵੇਦਨਸ਼ੀਲਤਾ ਇਸ ਜੀਐੱਸਟੀ (GST) ਨਾਲ ਜੁੜੇ ਹੋਏ ਸਾਰੇ ਲੋਕਾਂ ਨੇ ਬਰਾਬਰ ਰੂਪ ਵਿੱਚ ਉਸ ਦੀ ਚਿੰਤਾ ਕੀਤੀ ਹੈ। ਮੈਂ ਜੀਐੱਸਟੀ ਪਰਿਸ਼ਦ (GST Council) ਨੂੰ ਵਧਾਈ ਦਿੰਦਾ ਹਾਂ, ਹੁਣ ਤੱਕ ਇਸ ਕੰਮ ਦੀ ਅਗਵਾਈ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੀਤੀ ਹੈ, ਅਰੁਣ ਜੀ ਨੇ ਵਿਸਥਾਰ ਨਾਲ ਕਿਹਾ ਸੀ, ਮੈਂ ਉਸ ਦਾ, ਮੈਂ ਉਸ ਦਾ ਪੂਰਵ-ਅਨੁਮਾਨ ਨਹੀਂ ਕਰਦਾ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਹਾਂ, ਇਸ ਪ੍ਰਕਿਰਿਆ ਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਅੱਗੇ ਵਧਾਇਆ, ਉਨ੍ਹਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹਾਂ।

ਅੱਜ ਜੀਐੱਸਟੀ ਪਰਿਸ਼ਦ (GST Council) ਦੀ 18ਵੀਂ ਮੀਟਿੰਗ ਹੋਈ ਅਤੇ ਥੋੜ੍ਹੀ ਦੇਰ ਦੇ ਬਾਅਦ ਜੀਐੱਸਟੀ (GST) ਲਾਗੂ ਹੋਏਗਾ। ਇਹ ਵੀ ਸੰਜੋਗ ਹੈ ਕਿ ਗੀਤਾ ਦੇ ਵੀ 18 ਅਧਿਆਏ ਸਨ ਅਤੇ ਜੀਐੱਸਟੀ ਪਰਿਸ਼ਦ (GST Council) ਦੀਆਂ ਵੀ 18 ਮੀਟਿੰਗਾਂ ਹੋਈਆਂ ਅਤੇ ਅੱਜ ਅਸੀਂ ਉਸ ਸਫ਼ਲਤਾ ਨਾਲ ਅੱਗੇ ਵਧ ਰਹੇ ਹਾਂ। ਇੱਕ ਲੰਬੀ ਪ੍ਰਕਿਰਿਆ ਸੀ, ਮਿਹਨਤ ਸੀ, ਸ਼ੱਕ, ਡਰ ਸਨ, ਰਾਜਾਂ ਦੇ ਮਨ ਵਿੱਚ ਗਹਿਰੇ ਸੁਆਲ ਸਨ, ਪਰ ਅਥਾਹ ਯਤਨ, ਮਿਹਨਤ, ਦਿਮਾਗ ਦੀ ਜਿੰਨੀ ਵੀ ਸ਼ਕਤੀ ਉਪਯੋਗ ਵਿੱਚ ਲਿਆਂਦੀ ਜਾ ਸਕਦੀ ਹੈ, ਲਿਆ ਕੇ ਇਸ ਕਾਰਜ ਨੂੰ ਪਾਰ ਕੀਤਾ ਹੈ। ਚਾਣਕਿਆ ਨੇ ਕਿਹਾ ਸੀ

ਯਦ ਦੁਰੰ ਯਦ ਦੁਰਾਦਯਮ, ਯਦ ਚ ਦੁਰੈ, ਵਿਵਸਥਿਤਮ,

ਤਤ ਸਰਵਮ ਤਪਸਾ ਸਾਧਯਮ ਤਪੋਹਿਦਤਰਿਕ੍ਰਮਮ।


( यद दुरं यद दुराद्यम, यद च दुरै, व्यवस्थितम्,

तत् सर्वम् तपसा साध्यम तपोहिदुर्तिक्रमम। )

ਚਾਣਕਿਆ ਦੇ ਇਸ ਵਾਕ ਨੇ ਸਾਡੀ ਪੂਰੀ ਜੀਐੱਸਟੀ (GST) ਪ੍ਰਕਿਰਿਆ ਨੂੰ ਬਹੁਤ ਹੀ ਚੰਗੇ ਢੰਗ ਨਾਲ ਕਿਹਾ ਹੈ। ਕੋਈ ਵਸਤੂ ਕਿੰਨੀ ਹੀ ਦੂਰ ਕਿਉਂ ਨਾ ਹੋਵੇ, ਉਸ ਦਾ ਮਿਲਣਾ ਕਿੰਨਾ ਹੀ ਕਠਿਨ ਕਿਉਂ ਨਾ ਹੋਵੇ, ਉਹ ਪਹੁੰਚ ਤੋਂ ਕਿੰਨੀ ਹੀ ਬਾਹਰ ਕਿਉਂ ਨਾ ਹੋਵੇ, ਕਠਿਨ ਤਪੱਸਿਆ ਅਤੇ ਮਿਹਨਤ ਨਾਲ ਉਸ ਨੂੰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਹ ਅੱਜ ਹੋਇਆ ਹੈ।

ਅਸੀਂ ਕਲਪਨਾ ਕਰੀਏ ਕਿ ਦੇਸ਼ ਅਜ਼ਾਦ ਹੋਇਆ, 500 ਤੋਂ ਜ਼ਿਆਦਾ ਰਿਆਸਤਾਂ ਸਨ। ਸਰਦਾਰ ਵੱਲਭ ਭਾਈ ਪਟੇਲ ਦਾ ਰਾਜਨੀਤਕ ਨਕਸ਼ਾ ਕਿਵੇਂ ਹੁੰਦਾ? ਕਿਵੇਂ ਬਿਖਰਾਅ ਹੁੰਦਾ! ਅਜ਼ਾਦੀ ਹੁੰਦੀ ਪਰ ਦੇਸ਼ ਦਾ ਉਹ ਨਕਸ਼ਾ ਕਿਵੇਂ ਹੁੰਦਾ? ਜਿਸ ਪ੍ਰਕਾਰ ਨਾਲ ਸਰਦਾਰ ਵੱਲਭ ਭਾਈ ਪਟੇਲ ਨੇ ਰਿਆਸਤਾਂ ਨੂੰ ਮਿਲਾ ਕੇ ਇੱਕ ਰਾਸ਼ਟਰੀ ਏਕੀਕਰਨ ਦਾ ਬਹੁਤ ਵੱਡਾ ਕੰਮ ਕੀਤਾ ਸੀ, ਅੱਜ ਜੀਐੱਸਟੀ (GST) ਰਾਹੀਂ ਆਰਥਿਕ ਏਕੀਕਰਨ ਦਾ ਇੱਕ ਮਹੱਤਵਪੂਰਨ ਕੰਮ ਹੋ ਰਿਹਾ ਹੈ। 29 ਰਾਜ, 7 ਸੈਂਟਰਲ ਸ਼ਾਸਿਤ ਪ੍ਰਦੇਸ਼, ਕੇਂਦਰ ਦੇ 7 ਕਰ (TAX), ਰਾਜਾਂ ਦੇ 8 ਕਰ (TAX) ਅਤੇ ਹਰ ਚੀਜ਼ ਦੇ ਅਲੱਗ ਅਲੱਗ ਕਰ (TAX) ਦਾ ਹਿਸਾਬ ਲਗਾਓ, ਤਾਂ 500 ਪ੍ਰਕਾਰ ਦੇ ਕਰ (TAX) ਕਿਧਰੇ ਨਾ ਕਿਧਰੇ ਆਪਣੀ ਭੂਮਿਕਾ ਨਿਭਾਅ (Role Play) ਰਹੇ ਸਨ। ਅੱਜ ਉਨ੍ਹਾਂ ਸਾਰਿਆਂ ਤੋਂ ਮੁਕਤੀ ਪਾ ਕੇ, ਹੁਣ ਗੰਗਾਨਗਰ ਤੋਂ ਲੈ ਕੇ ਈਟਾਨਗਰ ਤੱਕ, ਲੇਹ ਤੋਂ ਲੈ ਕੇ ਲਕਸ਼ਦੀਪ ਤੱਕ ਇੱਕ ਰਾਸ਼ਟਰ- ਇੱਕ ਕਰ (One Nation-One TAX) ਸਾਡਾ ਇਹ ਸੁਪਨਾ ਸਾਕਾਰ ਹੋ ਕੇ ਰਹੇਗਾ।

ਅਤੇ ਜਦੋਂ ਇੰਨੇ ਸਾਰੇ ਕਰ (TAX), 500, ਅਲੱਗ-ਅਲੱਗ ਹਿਸਾਬ ਲਗਾਈਏ 500 ਕਰ (TAX)। ਅਲਬਰਟ ਆਈਨਸਟਾਈਨ ਪ੍ਰਮੁੱਖ ਵਿਗਿਆਨਕ ਉਨ੍ਹਾਂ ਨੇ ਇੱਕ ਵਾਰ ਬਹੁਤ ਮਜ਼ੇਦਾਰ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਦੁਨੀਆ ਵਿੱਚ ਜੇਕਰ ਕੋਈ ਚੀਜ਼ ਸਮਝਣੀ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਤਾਂ ਉਹ ਆਮਦਨ ਕਰ (income TAX), ਇਹ ਅਲਬਰਟ ਆਈਨਸਟਾਈਨ ਨੇ ਕਿਹਾ ਸੀ। ਮੈਂ ਸੋਚ ਰਿਹਾ ਸੀ ਜੇਕਰ ਉਹ ਇੱਥੇ ਹੁੰਦੇ ਤਾਂ ਪਤਾ ਨਹੀਂ ਇਹ ਸਾਰੇ ਕਰ (TAX) ਦੇਖ ਕੇ ਕੀ ਕਹਿੰਦੇ, ਕੀ ਸੋਚਦੇ? ਅਤੇ ਇਸ ਲਈ ਅਸੀਂ ਦੇਖਿਆ ਹੈ ਕਿ ਉਤਪਾਦ ਦੇ ਅੰਦਰ ਦੇ ਉਤਪਾਦਨ ਵਿੱਚ ਤਾਂ ਜ਼ਿਆਦਾ ਕੋਈ ਬਹੁਤੀ ਅਸਮਾਨਤਾ ਨਹੀਂ ਆਉਂਦੀ ਹੈ, ਪਰ ਜਦੋਂ ਉਤਪਾਦ (Product) ਬਾਹਰ ਜਾਂਦਾ ਹੈ ਤਾਂ ਰਾਜਾਂ ਦੇ ਅਲੱਗ-ਅਲੱਗ ਕਰ (TAX) ਕਾਰਨ ਅਸਮਾਨਤਾ ਦਿਖਦੀ ਹੈ। ਇੱਕ ਹੀ ਚੀਜ਼ ਦਿੱਲੀ ਵਿੱਚ ਇੱਕ ਕੀਮਤ ਹੋਏਗੀ, 25-30 ਕਿਲੋਮੀਟਰ ਗੁਰੂਗ੍ਰਾਮ ਵਿੱਚ ਦੂਜੀ ਕੀਮਤ (charge) ਲੱਗੇਗੀ ਅਤੇ ਉੱਧਰ ਨੋਇਡਾ ਵਿੱਚ ਗਏ ਤਾਂ ਤੀਜੀ ਹੋਏਗੀ। ਕਿਉਂ, ਕਿਉਂਕਿ ਹਰਿਆਣਾ ਦਾ ਕਰ (TAX) ਅਲੱਗ, ਉੱਤਰ ਪ੍ਰਦੇਸ਼ ਦਾ ਕਰ (TAX) ਅਲੱਗ, ਦਿੱਲੀ ਦਾ ਅਲੱਗ। ਇਨ੍ਹਾਂ ਸਾਰੀਆਂ ਵਿਭਿੰਨਤਾਵਾਂ ਕਾਰਨ ਆਮ ਨਾਗਰਿਕ ਦੇ ਮਨ ਵਿੱਚ ਸਵਾਲ ਉੱਠਦਾ ਸੀ ਕਿ ਮੈਂ ਗੁਰੂਗ੍ਰਾਮ ਵਿੱਚ ਜਾਂਦਾ ਹਾਂ ਤਾਂ ਇਹੀ ਚੀਜ਼ ਮੈਨੂੰ ਇੰਨੇ ਵਿੱਚ ਮਿਲ ਜਾਂਦੀ ਹੈ, ਉਹੀ ਚੀਜ਼ ਨੋਇਡਾ ਵਿੱਚ ਜਾਵਾਂ ਤਾਂ ਇੰਨੇ ਵਿੱਚ ਮਿਲਦੀ ਹੈ ਅਤੇ ਦਿੱਲੀ ਵਿੱਚ ਜਾਂਦਾ ਹਾਂ ਤਾਂ ਇੰਨੇ ਵਿੱਚ ਮਿਲਦੀ ਹੈ। ਇੱਕ ਪ੍ਰਕਾਰ ਨਾਲ ਹਰ ਕਿਸੇ ਲਈ ਉਲਝਣ (confusion) ਦੀ ਸਥਿਤੀ ਰਹਿੰਦੀ ਸੀ। ਹੁਣ ਪੂੰਜੀ ਨਿਵੇਸ਼ ਵਿੱਚ ਵੀ ਵਿਦੇਸ਼ਾਂ ਦੇ ਲੋਕਾਂ ਲਈ ਇਹ ਸਵਾਲ ਰਹਿੰਦਾ ਸੀ ਕਿ ਭਾਈ ਕਿਸ, ਇੱਕ ਵਿਵਸਥਾ ਨੂੰ ਅਸੀਂ ਸਮਝਦੇ ਹਾਂ ਅਤੇ ਕੰਮ ਕਿਧਰੇ ਸੋਚਦੇ ਹਾਂ, ਤਾਂ ਦੂਜੇ ਰਾਜ ਵਿੱਚ ਦੂਜੀ ਵਿਵਸਥਾ ਸਾਹਮਣੇ ਆਉਂਦੀ ਹੈ ਅਤੇ ਇੱਕ ਉਲਝਣ (confusion) ਦਾ ਮਾਹੌਲ ਬਣਿਆ ਰਹਿੰਦਾ ਸੀ, ਅੱਜ ਉਸ ਤੋਂ ਮੁਕਤੀ ਦੀ ਤਰਫ਼ ਅਸੀਂ ਅੱਗੇ ਵਧ ਰਹੇ ਹਾਂ।

ਅਰੁਣ ਜੀ ਨੇ ਵੱਡੇ ਵਿਸਥਾਰ ਨਾਲ ਵਰਣਨ ਕੀਤਾ ਹੈ ਕਿ ਜੀਐੱਸਟੀ (GST) ਕਾਰਨ ਚੁੰਗੀ (Octroi) ਦੀ ਵਿਵਸਥਾ ਹੋਵੇ, ਪ੍ਰਵੇਸ਼ ਕਰ (entry TAX) ਹੋਵੇ, ਵਿਕਰੀ ਕਰ (Sale TAX) ਹੋਵੇ, ਵੈਟ (VAT) ਹੋਵੇ, ਪਤਾ ਨਹੀਂ ਕਿੰਨੀਆਂ ਚੀਜ਼ਾਂ, ਸਾਰਾ ਵਰਣਨ ਉਨ੍ਹਾਂ ਨੇ ਵਿਸਥਾਰ ਨਾਲ ਕੀਤਾ, ਸਭ ਖਤਮ ਹੋ ਜਾਏਗਾ। ਅਸੀਂ ਜਾਣਦੇ ਹਾਂ ਕਿ ਅਸੀਂ ਪ੍ਰਵੇਸ਼ (Entry) ਦੇ ਟੋਲ ‘ਤੇ ਘੰਟਿਆਂ ਤੱਕ ਸਾਡੇ ਵਾਹਨ (Vehicle) ਖੜ੍ਹੇ ਰਹਿੰਦੇ ਹਨ। ਦੇਸ਼ ਦਾ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਈਂਧਣ (Fuel) ਜਲਣ ਕਾਰਨ ਵਾਤਾਵਰਣ ਦਾ ਵੀ ਉਨਾਂ ਹੀ ਨੁਕਸਾਨ ਹੁੰਦਾ ਹੈ। ਇਹ ਸਾਰੀ ਵਿਵਸਥਾ ਸਮਾਨ (Similar) ਹੋਣ ਕਾਰਨ, ਇੱਕ ਪ੍ਰਕਾਰ ਨਾਲ ਉਨ੍ਹਾਂ ਸਾਰੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਮੁਕਤੀ ਦਾ ਮਾਰਗ ਸਾਨੂੰ ਪ੍ਰਾਪਤ ਹੋਏਗਾ।

ਕਦੇ-ਕਦੇ ਖਰਾਬ ਹੋਣ ਵਾਲੀਆਂ ਵਸਤਾਂ (Perishable Goods) ਖਾਸ ਕਰਕੇ ਸਮੇਂ ‘ਤੇ ਪਹੁੰਚਣੀਆਂ ਜ਼ਰੂਰੀ ਹੁੰਦੀਆਂ ਸਨ, ਪਰ ਉਹ ਜਦੋਂ ਨਹੀਂ ਪਹੁੰਚਦੀਆਂ ਸਨ ਤਾਂ ਉਸ ਕਾਰਨ ਉਸ ਨੂੰ ਪਹੁੰਚਾਉਣ ਵਾਲੇ ਦਾ ਵੀ ਨੁਕਸਾਨ ਹੁੰਦਾ ਸੀ ਅਤੇ ਜੋ ਪ੍ਰੋਸੈੱਸਿੰਗ (Processing) ਕਰਦਾ ਸੀ ਉਸ ਦਾ ਵੀ ਨੁਕਸਾਨ ਹੁੰਦਾ ਸੀ। ਇਹ ਸਾਰੀਆਂ ਵਿਵਹਾਰਕ ਜੀਵਨ ਦੀਆਂ ਅਵਿਵਸਥਾਵਾਂ ਸਨ, ਉਨ੍ਹਾਂ ਅਵਿਵਸਥਾਵਾਂ ਤੋਂ ਅੱਜ ਅਸੀਂ ਮੁਕਤੀ ਪਾ ਰਹੇ ਹਾਂ ਅਤੇ ਅਸੀਂ ਅੱਗੇ ਵਧ ਰਹੇ ਹਾਂ।
ਜੀਐੱਸਟੀ (GST) ਦੇ ਤੌਰ ‘ਤੇ ਦੇਸ਼ ਇੱਕ ਆਧੁਨਿਕ ਕਰ ਪ੍ਰਣਾਲੀ (TAXation System) ਦੀ ਤਰਫ਼ ਅੱਜ ਅੱਗੇ ਜਾ ਰਿਹਾ ਹੈ, ਵਧ ਰਿਹਾ ਹੈ। ਇੱਕ ਅਜਿਹੀ ਵਿਵਸਥਾ ਹੈ ਜੋ ਜ਼ਿਆਦਾ ਸਰਲ ਹੈ, ਜ਼ਿਆਦਾ ਪਾਰਦਰਸ਼ੀ ਹੈ, ਇੱਕ ਅਜਿਹੀ ਵਿਵਸਥਾ ਹੈ ਜੋ ਕਾਲੇ ਧਨ ਨੂੰ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਇੱਕ ਅਵਸਰ ਪ੍ਰਦਾਨ ਕਰਦੀ ਹੈ, ਇੱਕ ਅਜਿਹੀ ਵਿਵਸਥਾ ਹੈ ਜੋ ਇਮਾਨਦਾਰੀ ਦੇ ਅਵਸਰ ਦਿੰਦੀ ਹੈ, ਜੋ ਇਮਾਨਦਾਰੀ ਨਾਲ ਵਪਾਰ ਕਰਨ ਲਈ ਇੱਕ ਉਮੰਗ, ਉਤਸ਼ਾਹ ਕਰਨ ਦੀ ਵਿਵਸਥਾ ਇਸ ਨਾਲ ਮਿਲਦੀ ਹੈ, ਇੱਕ ਅਜਿਹੀ ਵਿਵਸਥਾ ਹੈ ਜੋ ਨਵੇਂ ਸ਼ਾਸਨ (Governance) ਦੇ ਸੱਭਿਆਚਾਰ (Culture) ਨੂੰ ਵੀ ਲੈ ਕੇ ਆਉਂਦੀ ਹੈ ਅਤੇ ਜਿਸ ਰਾਹੀਂ ਜੀਐੱਸਟੀ (GST) ਅਸੀਂ ਲੈ ਕੇ ਆਏ ਹਾਂ।

ਸਾਥੀਓ,

ਕਰ ਆਤੰਕਵਾਦ (TAX Terrorism) ਅਤੇ ਇੰਸਪੈਕਟਰ ਰਾਜ, ਇਹ ਗੱਲ ਕੋਈ ਨਵੀਂ ਨਹੀਂ ਹੈ। ਆਏ ਦਿਨ ਅਸੀਂ ਇਹ ਸ਼ਬਦ ਸੁਣਦੇ ਆਏ ਹਾਂ, ਪ੍ਰੇਸ਼ਾਨੀ ਭੁਗਤਣ ਵਾਲਿਆਂ ਤੋਂ ਅਸੀਂ ਉਸ ਚਿੰਤਾ ਦਾ ਅਨੁਭਵ ਕੀਤਾ ਹੈ ਅਤੇ ਜੀਐੱਸਟੀ ਦੀ ਇਸ ਵਿਵਸਥਾ ਕਾਰਨ Technologically ਲਈ ਸਾਰਾ Trail ਹੋਣ ਕਾਰਨ, ਹੁਣ ਅਫ਼ਸਰਸ਼ਾਹੀ, ਸਭ ਉਸ ਲਈ Grey Area ਬਿਲਕੁਲ ਖਤਮ ਹੋ ਰਿਹਾ ਹੈ। ਉਸ ਕਾਰਨ ਜੋ ਆਮ ਵਪਾਰੀਆਂ ਨੂੰ, ਆਮ ਕਾਰੋਬਾਰੀਆਂ ਨੂੰ ਅਫ਼ਸਰਾਂ ਵੱਲੋਂ ਜੋ ਪ੍ਰੇਸ਼ਾਨੀਆਂ ਹੁੰਦੀਆਂ ਰਹੀਆਂ ਹਨ। ਉਸ ਤੋਂ ਮੁਕਤੀ ਦਾ ਮਾਰਗ ਇਸ ਜੀਐੱਸਟੀ ਰਾਹੀਂ, ਕੋਈ ਇਮਾਨਦਾਰ ਵਪਾਰੀ ਬਿਨਾਂ ਕਾਰਨ ਪ੍ਰੇਸ਼ਾਨ ਹੋਵੇ ਉਹ ਦਿਨ ਇਸ ਨਾਲ ਖਤਮ ਹੋਣ ਦੀ ਪੂਰੀ ਸੰਭਾਵਨਾ ਇਸ ਜੀਐੱਸਟੀ ਦੇ ਅੰਦਰ ਹੈ। ਇਸ ਪੂਰੀ ਵਿਵਸਥਾ ਵਿੱਚ, ਛੋਟੇ ਵਪਾਰੀਆਂ ਨੂੰ 20 ਲੱਖ ਤੱਕ ਦਾ ਵਪਾਰ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਮੁਕਤੀ ਦੇ ਦਿੱਤੀ ਗਈ ਹੈ। ਅਤੇ ਜੋ 75 ਲੱਖ ਤੱਕ ਹਨ, ਉਨ੍ਹਾਂ ਨੂੰ ਵੀ ਘੱਟ ਤੋਂ ਘੱਟ ਇਸ ਚੀਜ਼ ਨਾਲ ਜੁੜਨਾ ਪਏ ਇਸ ਦੀ ਵਿਵਸਥਾ ਕੀਤੀ ਹੈ। ਇਹ ਗੱਲ ਠੀਕ ਹੈ ਕਿ ਢਾਂਚੇ (structure) ਵਿੱਚ ਲਿਆਉਣ ਲਈ ਕੁਝ ਵਿਵਸਥਾਵਾਂ ਕੀਤੀਆਂ ਹਨ, ਪਰ ਉਹ ਘੱਟ ਤੋਂ ਘੱਟ (minimum) ਵਿਵਸਥਾਵਾਂ, ਨਾਂਮਾਤਰ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਅਤੇ ਉਸ ਕਾਰਨ ਆਮ ਇਨਸਾਨ ਜੋ ਹੈ, ਉਸ ‘ਤੇ ਇਸ ਨਵੀਂ ਵਿਵਸਥਾ ਨਾਲ ਕੋਈ ਬੋਝ ਨਹੀਂ ਪੈਣ ਵਾਲਾ ਹੈ।

ਸਾਥੀਓ,

ਜੀਐੱਸਟੀ ਦੀ ਵਿਵਸਥਾ, ਇਹ ਵੱਡੀਆਂ-ਵੱਡੀਆਂ ਆਰਥਿਕ ਭਾਸ਼ਾਵਾਂ ਵਿੱਚ ਬੋਲਿਆ ਜਾਂਦਾ ਹੈ, ਉੱਥੋਂ ਤੱਕ ਸੀਮਿਤ ਨਹੀਂ ਹੈ। ਵੱਡੇ ਵੱਡੇ ਸ਼ਬਦ ਇਸ ਦੇ ਨਾਲ ਜੋੜੇ ਜਾਂਦੇ ਹਨ, ਪਰ ਜੇਕਰ ਸਰਲ ਭਾਸ਼ਾ ਵਿੱਚ ਕਹੋ ਕਿ ਦੇਸ਼ ਦੇ ਗਰੀਬਾਂ ਦੇ ਹਿੱਤ ਲਈ ਇਹ ਵਿਵਸਥਾ ਸਭ ਤੋਂ ਜ਼ਿਆਦਾ ਸਾਰਥਕ ਹੋਣ ਵਾਲੀ ਹੈ। ਅਜ਼ਾਦੀ ਦੇ 70 ਸਾਲ ਤੋਂ ਬਾਅਦ ਵੀ ਅਸੀਂ ਗਰੀਬਾਂ ਤੱਕ ਜੋ ਪਹੁੰਚ ਨਹੀਂ ਸਕੇ ਹਾਂ, ਅਜਿਹਾ ਨਹੀਂ ਕਿ ਯਤਨ ਨਹੀਂ ਹੋਏ ਹਨ। ਸਾਰੀਆਂ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ ਹਨ, ਪਰ ਸਰੋਤਾਂ ਦੀ ਮਰਿਆਦਾ ਰਹੀ ਹੈ ਕਿ ਅਸੀਂ ਆਪਣੇ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਦੀਆਂ ਉਨ੍ਹਾਂ ਲੋੜਾਂ ਦੀ ਪੂਰਤੀ ਵਿੱਚ ਕਿਧਰੇ ਨਾ ਕਿਧਰੇ ਘੱਟ ਪੈ ਗਏ ਹਾਂ।

ਜੇਕਰ ਅਸੀਂ ਸੰਸਾਧਨਾਂ ਨੂੰ ਵਿਵਸਥਿਤ ਢੰਗ ਨਾਲ ਹੋਰ ਬੋਝ ਕਿਸੇ ਇੱਕ ‘ਤੇ ਨਾ ਜਾਏ, ਬੋਝ sparred ਹੋ ਜਾਵੇ, ਖੜ੍ਹੇ ਦਾਅ (Horizontal) ਜਿੰਨਾ ਅਸੀਂ ਫੈਲਾਈਏ sparred ਕਰੀਏ ਉੰਨਾਂ ਹੀ ਦੇਸ਼ ਨੂੰ ਪਏ ਦਾਅ (Vertical) ਲੈ ਜਾਣ ਦੀ ਸੁਵਿਧਾ ਵਧਦੀ ਹੈ। ਅਤੇ ਇਸ ਲਈ ਉਸ ਦਿਸ਼ਾ ਵਿੱਚ ਜਾਣ ਦਾ ਕੰਮ, ਹੁਣ ਉਹ ਕੱਚਾ ਬਿਲ, ਪੱਕਾ ਬਿਲ, ਇਹ ਸਾਰੇ ਖੇਡ ਖਤਮ ਹੋ ਜਾਣਗੇ, ਵੱਡੀ ਸਰਲਤਾ ਹੋ ਜਾਏਗੀ। ਅਤੇ ਮੈਨੂੰ ਵਿਸ਼ਵਾਸ ਹੈ ਕਿ ਛੋਟੇ ਛੋਟੇ ਵਪਾਰੀ ਵੀ, ਇਹ ਜੋ ਗ਼ਰੀਬ ਨੂੰ ਲਾਭ (benefit) ਮਿਲਣ ਵਾਲਾ ਹੈ, ਉਹ ਜ਼ਰੂਰ ਉਸ ਤੱਕ ਪਹੁੰਚਾਉਣਗੇ (transfer) ਤਾਂ ਕਿ ਗ਼ਰੀਬ ਦਾ ਭਲਾ, ਸਾਡੇ ਲੋਕਾਂ ਦੇ ਅੱਗੇ ਵਧਣ ਲਈ ਬਹੁਤ ਬਹੁਤ ਕੰਮ ਆਉਣ ਵਾਲਾ ਹੈ।

ਕਦੇ ਕਦੇ ਡਰ ਹੁੰਦੇ ਹਨ ਕਿ ਇਹ ਨਹੀਂ ਹੋਏਗਾ, ਫਲਾਣਾ ਨਹੀਂ ਹੋਏਗਾ, ਢਿਮਕਾ ਨਹੀਂ ਹੋਏਗਾ ਅਤੇ ਸਾਡੇ ਦੇਸ਼ ਵਿੱਚ ਅਸੀਂ ਜਾਣਦੇ ਹਾਂ ਕਿ ਜਦੋਂ ਦਸਵੀਂ (Xth) ਅਤੇ ਬਾਰ੍ਹਵੀਂ (XIIth) ਦੇ ਰਿਜਲਟ ਔਨਲਾਈਨ (online) ਦੇਣ ਦੀ ਸ਼ੁਰੂਆਤ ਕੀਤੀ ਅਤੇ ਇਕੱਠੇ ਜਦੋਂ ਸਾਰੇ ਗਏ ਤਾਂ ਸਾਰਾ ਲਟਕ (hang-up) ਗਿਆ ਅਤੇ ਦੂਜੇ ਦਿਨ ਖ਼ਬਰ ਇਹ ਬਣ ਗਈ ਕਿ ਅਜਿਹਾ ਹੋ ਗਿਆ। ਅੱਜ ਵੀ ਕਾਫ਼ੀ ਅਜਿਹੀ ਹੀ ਚਰਚਾ ਹੁੰਦੀ ਹੈ।

ਇਹ ਗੱਲ ਠੀਕ ਹੈ ਕਿ ਹਰ ਕਿਸੇ ਨੂੰ ਟੈਕਨੋਲੋਜੀ ਨਹੀਂ ਆਉਂਦੀ ਹੈ, ਪਰ ਹਰ ਪਰਿਵਾਰ ਵਿੱਚ ਦਸਵੀਂ, ਬਾਰ੍ਹਵੀਂ ਦਾ ਜੇਕਰ ਵਿਦਿਆਰਥੀ ਹੈ ਤਾਂ ਉਸ ਨੂੰ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ। ਕੋਈ ਮੁਸ਼ਕਿਲ ਕੰਮ ਨਹੀਂ, ਇੰਨਾ ਸਰਲ ਹੈ, ਘਰ ਵਿੱਚ 10ਵੀਂ, 12ਵੀਂ ਦਾ ਵਿਦਿਆਰਥੀ ਵੀ ਰਹਿੰਦਾ ਹੈ, ਉਹ ਚੀਜ਼ਾਂ ਛੋਟੇ ਜਿਹੇ ਵਪਾਰੀ ਨੂੰ ਵੀ ਅਤੇ ਉਹ ਮਦਦ ਕਰ ਸਕਦਾ ਹੈ, ਇੱਕ ਰਸਤਾ ਨਿਕਲ ਸਕਦਾ ਹੈ।

ਜੋ ਲੋਕ ਡਰਦੇ ਹਨ, ਮੈਂ ਕਹਿੰਦਾ ਹਾਂ ਕ੍ਰਿਪਾ ਕਰਕੇ ਅਜਿਹਾ ਨਾ ਕਰੋ। ਅਰੇ ਤੁਹਾਡਾ ਪੁਰਾਣਾ ਡਾਕਟਰ ਹੋਵੇ, ਤੁਸੀਂ ਉਸ ਤੋਂ ਹੀ ਆਪਣੀਆਂ ਅੱਖਾਂ ਲਗਾਤਾਰ ਚੈੱਕ ਕਰਾਉਂਦੇ ਹੋ। ਉਹ ਹੀ ਹਰ ਵਾਰ ਤੁਹਾਨੂੰ ਨੰਬਰ ਦਿੰਦਾ ਹੋਵੇ, ਤੁਹਾਡਾ ਚਸ਼ਮਾ ਬਣਾਉਣ ਵਾਲਾ ਵੀ ਨਿਸ਼ਚਿਤ ਹੋਵੇ, ਤੁਸੀਂ ਉੱਥੇ ਆਪਣੇ ਨੰਬਰ ਬਣਾਉਂਦੇ ਹੋ, ਅਤੇ ਫਿਰ ਵੀ ਜਦੋਂ ਨਵੇਂ ਨੰਬਰ ਵਾਲਾ ਚਸ਼ਮਾ ਆਉਂਦਾ ਹੈ ਤਾਂ ਇੱਕ ਅੱਧਾ ਦਿਨ ਤਾਂ ਅੱਖ ਉੱਪਰ ਹੇਠ ਕਰਕੇ adjust ਕਰਨਾ ਪੈਂਦਾ ਹੈ, ਇਹ ਬਸ ਇੰਨਾ ਹੀ ਹੈ। ਅਤੇ ਇਸ ਲਈ ਥੋੜ੍ਹੀ ਜਿਹੀ ਅਸੀਂ ਕੋਸ਼ਿਸ਼ ਕਰਾਂਗੇ ਇਸ ਵਿਵਸਥਾ ਨਾਲ ਅਸੀਂ ਅਸਾਨੀ ਨਾਲ ਜੁੜ ਜਾਵਾਂਗੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਫ਼ਵਾਹਾਂ ਦੇ ਬਾਜ਼ਾਰ ਨੂੰ ਬੰਦ ਕਰੋ ਅਤੇ ਹੁਣ ਜਦੋਂ ਦੇਸ਼ ਚਲ ਪਿਆ ਹੈ ਤਾਂ ਸਫ਼ਲ ਕਿਵੇਂ ਹੋਵੇ, ਦੇਸ਼ ਦੇ ਗ਼ਰੀਬ ਲੋਕਾਂ ਦੀ ਭਲਾਈ ਲਈ ਕਿਵੇਂ ਕੰਮ ਹੋਵੇ, ਉਸ ਨੂੰ ਲੈ ਕੇ ਅਸੀਂ ਚਲੀਏ ਅਤੇ ਤਾਂ ਜਾ ਕੇ ਸਾਡਾ ਕੰਮ ਹੋਏਗਾ।

ਜੀਐੱਸਟੀ ਦੇ ਇਸ ਫੈਸਲੇ ਦਾ, ਵਿਸ਼ਵ ਆਰਥਿਕ ਜਗਤ ਵਿੱਚ ਇੱਕ ਬਹੁਤ ਸਕਾਰਾਤਮਕ ਪ੍ਰਭਾਵ ਹੋਇਆ ਹੈ। ਭਾਰਤ ਵਿੱਚ ਜੋ ਪੂੰਜੀ ਨਿਵੇਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਇੱਕ ਪ੍ਰਕਾਰ ਦੀ ਵਿਵਸਥਾ ਬਹੁਤ ਅਸਾਨੀ ਨਾਲ ਉਹ ਸਮਝ ਪਾਉਂਦੇ ਹਨ ਅਤੇ ਉਸ ਨੂੰ ਚਲਾ ਸਕਦੇ ਹਨ। ਮੈਂ ਸਮਝਦਾ ਹਾਂ ਭਾਰਤ ਅੱਜ ਦੁਨੀਆ ਦੇ ਇੱਕ ਪਸੰਦੀਦਾ ਸਥਾਨ (destination) ਦੇ ਰੂਪ ਵਿੱਚ, ਨਿਵੇਸ਼ ਲਈ ਪਸੰਦੀਦਾ ਸਥਾਨ (destination) ਦੇ ਰੂਪ ਵਿੱਚ ਭਾਰਤ ਨੂੰ ਹਰ ਪ੍ਰਕਾਰ ਤੋਂ ਮਾਨਤਾ ਮਿਲੀ ਹੈ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇੱਕ ਚੰਗੀ ਸੁਵਿਧਾ ਵਿਸ਼ਵ ਵਪਾਰ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਭਾਰਤ ਨਾਲ ਵਪਾਰ ਕਰਨ ਲਈ ਮਿਲੇਗੀ।

ਜੀਐੱਸਟੀ ਇੱਕ ਅਜਿਹਾ ਉਤਪ੍ਰੇਰਕ (catalyst) ਹੈ ਜੋ ਦੇਸ਼ ਦੇ ਵਪਾਰ ਨੂੰ, ਉਸ ਵਿੱਚ ਜੋ ਅਸੰਤੁਲਨ ਹੈ, ਉਸ ਅਸੰਤੁਲਨ ਨੂੰ ਖਤਮ ਕਰੇਗਾ। ਜੀਐੱਸਟੀ ਇੱਕ ਅਜਿਹਾ ਉਤਪ੍ਰੇਰਕ (catalyst) ਹੈ ਜਿਸ ਨਾਲ ਨਿਰਯਾਤ ਪ੍ਰੋਤਸਾਹਨ (Export Promotion) ਨੂੰ ਵੀ ਬਹੁਤ ਬਲ ਮਿਲੇਗਾ। ਅਤੇ ਜੀਐੱਸਟੀ ਇੱਕ ਉਹ ਵਿਵਸਥਾ ਹੈ ਜਿਸ ਕਾਰਨ ਅੱਜ ਹਿੰਦੁਸਤਾਨ ਵਿੱਚ ਜੋ ਰਾਜ ਠੀਕ ਨਾਲ ਵਿਕਸਤ ਹੋਏ ਹਨ, ਉਨ੍ਹਾਂ ਨੂੰ ਵਿਕਾਸ ਦੇ ਅਵਸਰ ਤੁਰੰਤ ਮਿਲਦੇ ਹਨ। ਪਰ ਜੋ ਰਾਜ ਪਿੱਛੇ ਰਹਿ ਗਏ ਹਨ, ਉਨ੍ਹਾਂ ਨੂੰ ਉਹ ਅਵਸਰ ਤਲਾਸ਼ਣ ਵਿੱਚ ਬਹੁਤ ਜ਼ੋਰ ਲਾਉਣਾ ਪੈਂਦਾ ਹੈ। ਉਨ੍ਹਾਂ ਰਾਜਾਂ ਦਾ ਕੋਈ ਦੋਸ਼ ਨਹੀਂ ਹੈ। ਕੁਦਰਤੀ ਸੰਪਤੀ ਨਾਲ ਖੁਸ਼ਹਾਲ ਹਨ, ਸਾਡਾ ਬਿਹਾਰ ਦੇਖੋ, ਸਾਡਾ ਪੂਰਬੀ ਉੱਤਰ ਪ੍ਰਦੇਸ਼ ਦੇਖੋ, ਸਾਡਾ ਪੱਛਮ ਬੰਗਾਲ ਦੇਖੋ, ਸਾਡੇ ਉੱਤਰ-ਪੂਰਬ (North-East) ਨੂੰ ਦੇਖੋ, ਸਾਡਾ ਉੜੀਸਾ ਦੇਖੋ, ਸਰੋਤ, ਕੁਦਰਤੀ ਸਰੋਤਾਂ ਨਾਲ ਭਰੇ ਪਏ ਹਨ, ਪਰ ਜੇਕਰ ਉਨ੍ਹਾਂ ਨੂੰ ਇਹ, ਇਹ ਵਿਵਸਥਾ ਜਦੋਂ ਇੱਕ ਕਾਨੂੰਨ ਦੀ ਵਿਵਸਥਾ ਮਿਲ ਜਾਏਗੀ, ਮੈਂ ਸਾਫ਼ ਦੇਖ ਰਿਹਾ ਹਾਂ ਕਿ ਹਿੰਦੁਸਤਾਨ ਦੇ ਪੂਰਬੀ ਹਿੱਸੇ ਦੇ ਵਿਕਾਸ ਵਿੱਚ ਜੋ ਕੁਝ ਵੀ ਕਮੀ ਰਹਿ ਗਈ ਹੈ, ਉਸ ਨੂੰ ਪੂਰਾ ਕਰਨ ਦਾ ਸਭ ਤੋਂ ਵੱਡਾ ਅਵਸਰ, ਸਭ ਤੋਂ ਵੱਡਾ ਅਸਵਰ ਮਿਲਣ ਵਾਲਾ ਹੈ। ਹਿੰਦੁਸਤਾਨ ਦੇ ਸਾਰੇ ਰਾਜਾਂ ਨੂੰ ਵਿਕਾਸ ਦੇ ਸਮਾਨ ਅਵਸਰ ਪ੍ਰਾਪਤ ਹੋਣਗੇ, ਇਹ ਆਪਣੇ ਆਪ ਵਿੱਚ ਵਿਕਾਸ ਦੀ ਰਾਹ ਅੱਗੇ ਵਧਣ ਦਾ ਇੱਕ ਬਹੁਤ ਵੱਡਾ ਅਵਸਰ ਹੈ।

ਜੀਐੱਸਟੀ ਇੱਕ ਪ੍ਰਕਾਰ ਨਾਲ ਜਿਵੇਂ ਸਾਡੀ Railway ਹੈ। ਰੇਲ ਕੇਂਦਰ ਅਤੇ ਰਾਜ ਮਿਲ ਕੇ ਚਲਾਉਂਦੇ ਹਨ, ਫਿਰ ਵੀ ਭਾਰਤੀ ਰੇਲ ਦੇ ਰੂਪ ਵਿੱਚ ਅਸੀਂ ਦੇਖਦੇ ਹਾਂ। ਰਾਜ ਦੇ ਅੰਦਰ ਸਥਾਨਕ ਰੂਪ ਨਾਲ ਮਦਦ ਮਿਲਦੀ ਹੈ, ਇੱਕ ਸਮਾਨ ਰੂਪ ਵਿੱਚ ਅਸੀਂ ਦੇਖਦੇ ਹਾਂ। ਸਾਡੇ ਸੈਂਟਰਲ ਸਰਵਿਸ ਦੇ ਅਧਿਕਾਰੀ ਕੇਂਦਰ ਅਤੇ ਰਾਜਾਂ ਵਿੱਚ ਵੰਡੇ ਹੋਏ ਹਨ, ਫਿਰ ਵੀ ਦੋਨੋਂ ਤਰਫ਼ ਨਾਲ ਮਿਲ ਕੇ ਚਲਾ ਸਕਦੇ ਹਨ। ਇੱਕ ਜੀਐੱਸਟੀ ਅਜਿਹੀ ਵਿਵਸਥਾ ਹੈ ਕਿ ਜਿਸ ਵਿੱਚ ਪਹਿਲੀ ਵਾਰ ਕੇਂਦਰ ਅਤੇ ਰਾਜ ਦੇ ਲੋਕ ਮਿਲ ਕੇ ਨਿਸ਼ਚਿਤ ਦਿਸ਼ਾ ਵਿੱਚ ਕੰਮ ਕਰਨ ਵਾਲੇ ਹਨ। ਇਹ ਆਪਣੇ ਆਪ ਵਿੱਚ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਲਈ ਇੱਕ ਉੱਤਮ ਤੋਂ ਉੱਤਮ ਵਿਵਸਥਾ ਅੱਜ ਹੋ ਰਹੀ ਹੈ ਅਤੇ ਜਿਸ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਣ ਨਾਲ ਸਵੀਕਾਰ ਕਰਨਗੀਆਂ।

2022, ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਰਹੇ ਹਨ। ਨਿਊ ਇੰਡੀਆ ਦਾ ਸੁਪਨਾ ਲੈ ਕੇ ਅਸੀਂ ਚਲ ਪਏ ਹਾਂ। ਸਵਾ ਸੌ ਕਰੋੜ ਦੇਸ਼ਵਾਸੀ ਨਿਊ ਇੰਡੀਆ ਬਣਾਉਣ ਦੇ ਸੁਪਨੇ ਨੂੰ ਲੈ ਕੇ ਚਲ ਪਏ ਹਨ। ਅਤੇ ਇਸ ਲਈ ਭਾਈਓ, ਭੈਣੋਂ? ਜੀਐੱਸਟੀ (GST) ਇੱਕ ਅਹਿਮ ਭੂਮਿਕਾ ਅਦਾ ਕਰੇਗਾ ਅਤੇ ਅਸੀਂ ਲੋਕਾਂ ਨੇ ਜਿਸ ਪ੍ਰਕਾਰ ਨਾਲ ਕੋਸ਼ਿਸ਼ ਕੀਤੀ ਹੈ। ਲੋਕਮਾਨਿਆ ਤਿਲਕ ਜੀ ਨੇ ਜੋ ਗੀਤਾ ਰਹੱਸ ਲਿਖਿਆ ਹੈ, ਉਸ ਗੀਤਾ ਰਹੱਸ ਦੇ ਸਮਾਪਨ ਵਿੱਚ ਉਨ੍ਹਾਂ ਵੇਦ ਦਾ ਇੱਕ ਮੰਤਰ ਵੀ ਉਸ ਵਿੱਚ ਸ਼ਾਮਿਲ ਕੀਤਾ ਹੈ। ਉਸ ਵੇਦ ਦਾ ਮੰਤਰ ਅੱਜ ਵੀ ਸਾਨੂੰ ਲੋਕਾਂ ਨੂੰ ਪ੍ਰੇਰਣਾ ਦੇਣ ਵਾਲਾ ਹੈ। ਅਤੇ ਲੋਕਮਾਨਿਆ ਤਿਲਕ ਜੀ ਨੇ ਕਿਹਾ ਸੀ- ਉਸ ਦਾ ਉਲੇਖ ਕੀਤਾ ਹੋਇਆ ਹੈ-ਮੂਲ, ਰਿਗਵੇਦ ਦਾ ਸਲੋਕ ਹੈ-

ਸਵਾਣਿਵਾਹ:ਆਕ੍ਰਤੀ: ਸਮਾਨਾ ਰੁਦਯਨਿਵਾਹ:

ਸਮਾਨ ਵਸਤੂ ਵੋ ਮਨੋ ਯਥਾਵਾ ਸੁਸਹਾਸਿਤੀ

(सवाणिवाह: आकृति: समाना रुदयनिवाह:

समान वस्तु वो मनो यथावा सुसहासिति )

ਤੁਹਾਡੇ ਲੋਕਾਂ ਦਾ ਸੰਕਲਪ, ਨਿਸ਼ਚਾ ਅਤੇ ਭਾਵ-ਸੁਝਾਅ ਇੱਕ ਸਮਾਨ ਰਹੇ, ਤੁਹਾਡੇ ਲੋਕਾਂ ਨੇ ਦਿਲ ਇੱਕ ਸਮਾਨ ਹੋਣ, ਜਿਸ ਨਾਲ ਤੁਹਾਡੇ ਲੋਕਾਂ ਦਾ ਪਰਸਪਰ ਕਾਰਜ ਹਰ ਥਾਂ ਭਲੀ ਪ੍ਰਕਾਰ ਨਾਲ ਹੋ ਸਕੇ। ਇਸ ਭਾਵ ਨਾਲ ਲੋਕਮਾਨਿਆ ਤਿਲਕ ਜੀ ਨੇ ਵੀ ਸਾਨੂੰ ਅੱਜ ਨਤੀਜਾ ਦਿੱਤਾ ਹੈ।

ਜੀਐੱਸਟੀ (GST) ‘ਨਵੇਂ ਭਾਰਤ’ (New India) ਦੀ ਇੱਕ ਕਰ (TAX) ਵਿਵਸਥਾ ਹੈ। ਜੀਐੱਸਟੀ (GST) ‘ਡਿਜੀਟਲ ਭਾਰਤ’ (Digital india) ਦੀ ਕਰ (TAX) ਵਿਸਸਥਾ ਹੈ। ਜੀਐੱਸਟੀ (GST) ਸਿਰਫ਼ ਵਪਾਰ ਕਰਨ ਵਿਚ ਅਸਾਨੀ (Ease of doing Business) ਨਹੀਂ ਹੈ, ਜੀਐੱਸਟੀ (GST) ‘ਕਾਰੋਬਾਰ ਕਰਨ ਦੇ ਢੰਗ’ (Way of Doing Business) ਦੀ ਵੀ ਇੱਕ ਦਿਸ਼ਾ ਦੇ ਰਿਹਾ ਹੈ। ਜੀਐੱਸਟੀ (GST) ਸਿਰਫ਼ ਇੱਕ ਕਰ ਸੁਧਾਰ (TAX Reform) ਨਹੀਂ ਹੈ, ਪਰ ਉਹ ਆਰਥਿਕ ਸੁਧਾਰ (Reform) ਦਾ ਵੀ ਇੱਕ ਅਹਿਮ ਕਦਮ ਹੈ। ਜੀਐੱਸਟੀ (GST) ਆਰਥਿਕ ਸੁਧਾਰ (Reform) ਤੋਂ ਵੀ ਅੱਗੇ ਇੱਕ ਸਮਾਜਿਕ ਸੁਧਾਰ (Reform) ਦਾ ਵੀ ਇੱਕ ਨਵਾਂ ਤਬਕਾ ਹੈ ਜੋ ਇੱਕ ਇਮਾਨਦਾਰੀ ਦੇ ਉਤਸਵ ਦੀ ਤਰਫ਼ ਲੈ ਜਾਣ ਵਾਲਾ ਬਣ ਰਿਹਾ ਹੈ। ਕਾਨੂੰਨ ਦੀ ਭਾਸ਼ਾ ਵਿੱਚ ਜੀਐੱਸਟੀ- ਮਾਲ ਅਤੇ ਸੇਵਾਵਾਂ ਕਰ (ਜੀਐੱਸਟੀ-ਗੁਡਸ ਐਂਡ ਸਰਵਿਸਿਜ਼ ਟੈਕਸ)(GST-Goods and Service TAX) ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਪਰ ਜੀਐੱਸਟੀ ਨਾਲ ਜੋ ਲਾਭ ਮਿਲਣ ਵਾਲੇ ਹਨ ਅਤੇ ਇਸ ਲਈ ਮੈਂ ਕਹਾਂਗਾ ਕਿ ਕਾਨੂੰਨ ਭਾਵੇਂ ਕਹਿੰਦਾ ਹੋਵੇ ਕਿ ਮਾਲ ਅਤੇ ਸੇਵਾਵਾਂ ਕਰ (ਜੀਐੱਸਟੀ-ਗੁਡਸ ਐਂਡ ਸਰਵਿਸਿਜ਼ ਟੈਕਸ)(Goods and Service TAX), ਪਰ ਹਕੀਕਤ ਵਿੱਚ ਇਹ ਚੰਗਾ ਅਤੇ ਸਰਲ ਕਰ (Good and Simple TAX) ਹੈ ਅਤੇ ਚੰਗਾ (Good) ਇਸ ਲਈ ਕਿ ਕਰ (TAX) ‘ਤੇ ਕਰ(TAX), ਕਰ (TAX) ‘ਤੇ ਕਰ (TAX) ਜੋ ਲੱਗਦੇ ਸਨ, ਉਸ ਤੋਂ ਮੁਕਤੀ ਮਿਲ ਗਈ। ਸਰਲ (Simple) ਇਸ ਲਈ ਹੈ ਕਿ ਪੂਰੇ ਦੇਸ਼ ਵਿੱਚ ਇੱਕ ਹੀ ਰੂਪ (Form) ਹੋਏਗਾ, ਇੱਕ ਹੀ ਵਿਵਸਥਾ ਹੋਏਗੀ ਅਤੇ ਉਸੀ ਵਿਵਸਥਾ ਨਾਲ ਚਲਣ ਵਾਲਾ ਹੈ ਅਤੇ ਇਸ ਲਈ ਉਸ ਨੂੰ ਸਾਨੂੰ ਅੱਗੇ ਵਧਾਉਣਾ ਹੈ।

ਅੱਜ ਇਸ ਅਵਸਰ ‘ਤੇ ਸਤਿਕਾਰਯੋਗ ਰਾਸ਼ਟਰਪਤੀ ਜੀ ਸਮਾਂ ਕੱਢ ਕੇ ਆਏ ਕਿਉਂਕਿ ਇਸ ਸਾਰੀ ਯਾਤਰਾ ਦੇ ਉਹ ਵੀ ਇੱਕ ਸਾਥੀ ਰਹੇ ਹਨ, ਸਹਿਯਾਤਰੀ ਰਹੇ ਹਨ, ਇਸ ਦੇ ਹਰ ਪਹਿਲੂ ਨੂੰ ਉਨ੍ਹਾਂ ਨੇ ਭਲੀਭਾਂਤ ਦੇਖਿਆ ਹੈ, ਜਾਣਿਆ ਹੈ, ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮਾਰਗਦਰਸ਼ਨ ਇਸ ਮਹੱਤਵਪੂਰਨ ਇਤਿਹਾਸਕ ਘੜੀ ਵਿੱਚ ਸਾਨੂੰ ਸਾਰਿਆਂ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਦਾ ਕਾਰਨ ਬਣੇਗਾ। ਨਵੀਂ ਉਮੰਗ ਅਤੇ ਉਤਸ਼ਾਹ ਮਿਲੇਗਾ ਅਤੇ ਉਸ ਨੂੰ ਲੈ ਕੇ ਅਸੀਂ ਅੱਗੇ ਚੱਲਾਂਗੇ।
ਮੈਂ ਸਤਿਕਾਰਯੋਗ ਰਾਸ਼ਟਰਪਤੀ ਜੀ ਤੋਂ……ਮੈਂ ਉਨ੍ਹਾਂ ਦਾ ਬਹੁਤ ਆਭਾਰੀ ਹਾਂ ਕਿ ਉਹ ਅੱਜ ਆਏ ਸਾਡੇ ਸਭ ਦਾ ਮਾਰਗ ਦਰਸ਼ਨ ਕਰਨ ਲਈ ਅਤੇ ਉਨ੍ਹਾਂ ਦੀਆਂ ਗੱਲਾਂ ਸਾਨੂੰ ਸਾਰਿਆਂ ਨੂੰ ਇੱਕ ਨਵੀਂ ਪ੍ਰੇਰਣਾ ਦਿੰਦੀਆਂ ਰਹਿਣਗੀਆਂ। ਇਸੀ ਇੱਕ ਭਾਵ ਨਾਲ ਮੈਂ ਫਿਰ ਇੱਕ ਵਾਰ ਇਸ ਕੋਸ਼ਿਸ਼ ਨਾਲ ਜੁੜੇ ਹੋਏ ਹਰ ਕਿਸੇ ਦਾ ਆਭਾਰ ਪ੍ਰਗਟ ਕਰਦੇ ਹੋਏ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ ਅਤੇ ਸਤਿਕਾਰਯੋਗ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡਾ ਮਾਰਗ ਦਰਸ਼ਨ ਕਰਨ।

****

AKT/VBA/AK/MKG/SS/IG