ਪੀਐੱਮਇੰਡੀਆ
ਮੈਨੂੰ ਮਿਆਂਮਾਰ ਦੇ ਰਾਸ਼ਟਰਪਤੀ ਸ੍ਰੀ U Htin Kyaw ਅਤੇ ਉਨ੍ਹਾਂ ਨਾਲ ਭਾਰਤ ਆਏ ਵਿਲੱਖਣ ਵਫ਼ਦ ਦਾ ਸੁਆਗਤ ਕਰਦਿਆਂ ਮੈਨੂੰ ਖ਼ੁਸ਼ੀ ਹੋ ਰਹੀ ਹੈ।
ਮਾਣਯੋਗ ਰਾਸ਼ਟਰਪਤੀ ਜੀ, ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਕਿਸੇ ਵੀ ਦੂਜੇ ਦੇਸ਼ ਦੀ ਆਪਣੀ ਪਹਿਲੀ ਦੁਵੱਲੀ ਫੇਰੀ ਲਈ ਭਾਰਤ ਨੂੰ ਚੁਣਿਆ ਹੈ।
ਦੋਸਤੋ,
ਮਿਆਂਮਾਰ ਸਾਡੇ ਲਈ ਖ਼ਾਸ ਹੈ।
ਭਾਰਤ ਦੇ ਗੁਆਂਢ ਵਿੱਚ ਇਸ ਦੀ ਵਿਲੱਖਣ ਭੂਗੋਲਿਕ ਸਥਿਤੀ ਹੈ।
ਇਹ ਇੱਕ ਅਜਿਹਾ ਜ਼ਮੀਨੀ-ਪੁਲ ਹੈ, ਜੋ ਭਾਰਤ ਨੂੰ ਦੱਖਣ-ਪੂਰਬੀ ਏਸ਼ੀਆ ਨਾਲ ਜੋੜਦਾ ਹੈ।
ਸਾਡੇ ਸਮਾਜਾਂ ਵਿਚਾਲੇ ਬਹੁਤ ਪੁਰਾਣੇ ਸੱਭਿਆਚਾਰਕ ਅਤੇ ਇਤਿਹਾਸਕ ਸਬੰਧ ਰਹੇ ਹਨ, ਜੋ ਸਾਡੇ ਸਬੰਧਾਂ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਦੇ ਹਨ।
‘ਮੇਤਾ’ (metta) ਦੇ ਬੋਧੀ ਸਿਧਾਂਤ ਜਾਂ ਪਿਆਰੀ ਦਿਆਲਤਾ ਅਤੇ ‘ਸਰਵ ਪੰਥ ਸਮਭਾਵਾ’ (Sarva Pantha Sambhava) – ਸਾਰੇ ਧਰਮਾਂ ਦੀ ਸਮਾਨਤਾ ਸਾਡੀ ਜੀਵਨ-ਜਾਚ ਨੂੰ ਪਰਿਭਾਸ਼ਿਤ ਕਰਦੀ ਹੈ।
ਮਾਣਯੋਗ ਰਾਸ਼ਟਰਪਤੀ ਜੀ,
ਤੁਹਾਡਾ ਮਹਾਨ ਰਾਸ਼ਟਰ ਇੱਕ ਨਵੇਂ ਯੁਗ ਵਿੱਚ ਦਾਖ਼ਲ ਹੋਇਆ ਹੈ।
ਇਹ ਅਜਿਹਾ ਯੁਗ ਹੈ ਜੋ ਤੁਹਾਡੀ ਲੀਡਰਸ਼ਿਪ ਦੀ ਪਰਪੱਕਤਾ ਅਤੇ ਲੋਕਤੰਤਰ ਪ੍ਰਤੀ ਤੁਹਾਡੀ ਜਨਤਾ ਦੀ ਪ੍ਰਤੀਬੱਧਤਾ ਰਾਹੀਂ ਪਰਿਭਾਸ਼ਤ ਹੈ।
ਅਤੇ, ਜਿਸ ਨਾਲ ਤੁਹਾਡੀ ਲੀਡਰਸ਼ਿਪ ਦੀ ਸਪੱਸ਼ਟ ਦੂਰ-ਦ੍ਰਿਸ਼ਟੀ ਅਤੇ ਇਸ ਮਜ਼ਬੂਤ ਇੱਛਾ ਦਾ ਸਾਥ ਹੈ ਕਿ ਮਿਆਂਮਾਰ ਨੂੰ ਇਸ ਖੇਤਰ ਵਿੱਚ ਸਥਿਰ ਅਤੇ ਆਰਥਿਕ ਤੌਰ ‘ਤੇ ਖ਼ੁਸ਼ਹਾਲ ਬਣਾਉਣਾ ਹੈ।
ਹੁਣ ਮਿਆਂਮਾਰ ਦੀ ਨਵੀਂ ਸਰਕਾਰ ਇਨ੍ਹਾਂ ਵੱਲ ਆਪਣੀ ਯਾਤਰਾ ਸ਼ੁਰੂ ਕਰ ਰਹੀ ਹੈ:
• ਆਪਣੀ ਖੇਤੀਬਾੜੀ ਨੂੰ ਪ੍ਰਫ਼ੁੱਲਤ ਕਰਨ ਲਈ;
• ਆਪਣੇ ਉਦਯੋਗ ਤੇ ਬੁਨਿਆਦੀ ਢਾਂਚੇ ਵਿਕਸਤ ਕਰਨ ਲਈ
• ਆਪਣੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ;
• ਆਪਣੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ;
• ਨਵੇਂ ਸੰਸਥਾਨਾਂ ਦੀ ਉਸਾਰੀ ਲਈ ਅਤੇ ਮੌਜੂਦਾ ਸੰਸਥਾਨਾਂ ਨੂੰ ਮਜ਼ਬੂਤ ਕਰਨ ਲਈ;
• ਆਪਣੇ ਸਮਾਜ ਨੂੰ ਸੁਰੱਖਿਅਤ ਬਣਾਉਣ ਲਈ;
• ਆਰਥਿਕ ਖ਼ੁਸ਼ਹਾਲੀ ਵੱਲ ਇੱਕ ਦ੍ਰਿੜ੍ਹ ਮਾਰਗ ਦੀ ਭਾਲ ਲਈ; ਅਤੇ ਸਭ ਤੋਂ ਉੱਪਰ
• ਇੱਕ ਆਧੁਨਿਕ ਰਾਸ਼ਟਰ ਦੇ ਨਿਰਮਾਣ ਲਈ ਇੱਕ ਉਦੇਸ਼ ਦੀ ਪ੍ਰਾਪਤੀ ਲਈ;
ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਰਾਹ ਦੇ ਹਰੇਕ ਕਦਮ ‘ਤੇ ਭਾਰਤ ਦੇ 1.25 ਅਰਬ ਲੋਕ ਤੁਹਾਡੇ ਨਾਲ ਖੜ੍ਹਨਗੇ – ਭਾਈਵਾਲਾਂ ਤੇ ਦੋਸਤਾਂ ਦੋਵੇਂ ਤਰ੍ਹਾਂ।
ਦੋਸਤੋ,
ਰਾਸ਼ਟਰਪਤੀ ਜੀ ਅਤੇ ਮੈਂ ਹੁਣੇ ਸਾਡੇ ਅਨੇਕਾਂ ਦੁਵੱਲੇ ਮਾਮਲਿਆਂ ਬਾਰੇ ਲਾਹੇਵੰਦ ਵਿਚਾਰ-ਵਟਾਂਦਰੇ ਕੀਤੇ ਹਨ।
ਅਸੀਂ ਮੰਨਿਆ ਹੈ ਕਿ ਸਾਡੇ ਸੁਰੱਖਿਆ ਹਿਤ ਬਹੁਤ ਨੇੜਿਓਂ ਇੱਕੋ ਜਿਹੇ ਹਨ।
ਅਤੇ, ਅਸੀਂ ਇੱਕ-ਦੂਜੇ ਦੇ ਰਣਨੀਤਕ ਹਿਤਾਂ ਅਤੇ ਚਿੰਤਾਵਾਂ ਪ੍ਰਤੀ ਸੂਖਮ-ਭਾਵ ਰੱਖਣ ਦੀ ਲੋੜ ਉੱਤੇ ਸਹਿਮਤ ਹੋਏ ਹਾਂ।
ਇਸ ਸਿਰੇ ‘ਤੇ, ਰਾਸ਼ਟਰਪਤੀ ਅਤੇ ਮੈਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਇੱਕਜੁਟ ਹੋ ਕੇ ਕੰਮ ਕਰਨ ਲਈ ਸਹਿਮਤ ਹੋਏ ਹਾਂ।
ਅਤੇ, ਸਾਡੇ ਖੇਤਰ ਵਿੱਚ ਦਹਿਸ਼ਤਗਰਦੀ ਅਤੇ ਘੁਸਪੈਠ ਜਿਹੀਆਂ ਗਤੀਵਿਧੀਆਂ ਦੀਆਂ ਸਾਂਝੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਰਗਰਮੀ ਨਾਲ ਇੱਕ-ਦੂਜੇ ਨੂੰ ਸਹਿਯੋਗ ਦੇਣ ਦੀ ਸਹਿਮਤੀ ਬਣੀ ਹੈ।
ਮੈਂ ’21ਵੀਂ ਸਦੀ ਪੈਂਗਲੌਂਗ ਕਾਨਫਰੰਸ’ (Panglong Conference) ਅਧੀਨ ਸ਼ਾਂਤੀ ਪ੍ਰਕਿਰਿਆ ਦੀ ਪਹਿਲਕਦਮੀ ਨੂੰ ਭਾਰਤ ਦਾ ਮੁਕੰਮਲ ਸਮਰਥਨ ਵੀ ਪ੍ਰਗਟਾਅ ਦਿੱਤਾ ਹੈ।
ਦੋਸਤੋ,
ਭਾਰਤ-ਮਿਆਂਮਾਰ ਭਾਈਵਾਲੀ ਕੇਵਲ ਵਧੀਆ ਸ਼ਬਦਾਂ ਅਤੇ ਸ਼ੁੱਧ ਉਦੇਸ਼ ਨਾਲ ਹੀ ਪਰਿਭਾਸ਼ਤ ਨਹੀਂ ਹੋ ਜਾਂਦੀ।
ਇਸ ਦਾ ਅਕਾਰ ਅਤੇ ਡੂੰਘਾਈ ਦੀ ਸ਼ਕਲ ਇੱਕ ਮਜ਼ਬੂਤ ਵਿਕਾਸ ਤੇ ਸਹਿਯੋਗਪੂਰਨ ਭਾਈਵਾਲੀ ਨਾਲ ਬਣਦੀ ਹੈ ਅਤੇ ਸਾਡੀ ਭਾਈਵਾਲੀ ‘ਜਨਤਾ ਪਹਿਲਾਂ’ ਦੇ ਇੱਕ ਮਜ਼ਬੂਤ ਦਰਸ਼ਨ ਉੱਤੇ ਅਧਾਰਤ ਹੈ।
ਭਾਰਤ ਵੱਲੋਂ ਦਿੱਤੀ ਗਈ ਲਗਭਗ 2 ਅਰਬ ਡਾਲਰ ਦੀ ਵਿਕਾਸ ਸਹਾਇਤਾ ਮਿਆਂਮਾਰ ਦੇ ਆਮ ਵਿਅਕਤੀਆਂ ਦੇ ਜੀਵਨਾਂ ਨੂੰ ਛੋਹ ਰਹੀ ਹੈ।
ਆਪਸ ਵਿੱਚ ਜੁੜਨ, ਬੁਨਿਆਦੀ ਢਾਂਚੇ, ਸਮਰੱਥਾ ਨਿਰਮਾਣ ਸਿੱਖਿਆ, ਸਿਹਤ-ਸੰਭਾਲ ਅਤੇ ਹੋਰ ਬਹੁਤ ਸਾਰੇ ਖੇਤਰਾਂ ਦੇ ਪ੍ਰੋਜੈਕਟਾਂ ਵਿੱਚ ਅਸੀਂ ਮਿਲ ਕੇ ਚਲ ਰਹੇ ਹਾਂ।
ਸਾਡੀ ਭਾਈਵਾਲੀ ਦੀਆਂ ਕੁਝ ਠੋਸ ਉਦਾਹਰਨਾਂ ਵਿੱਚ ਇਹ ਸ਼ਾਮਲ ਹਨ:
• ਕਾਲਾਡੈਮ ਪ੍ਰੋਜੈਕਟ, ਇਸ ਦੀ ਬੰਦਰਗਾਹ ਅਤੇ ਜਲ-ਮਾਰਗ ਦਾ ਖੰਡ ਇਸ ਵਰ੍ਹੇ ਬਾਅਦ ‘ਚ ਮੁਕੰਮਲ ਹੋਣ ਲਾਗੇ ਹੈ;
• ਭਾਰਤ-ਮਿਆਂਮਾਰ-ਥਾਈਲੈਂਡ ਤਿਪੱਖੀ ਹਾਈਵੇਅ;
• ਮਿਆਂਮਾਰ ਇੰਸਟੀਟਿਊਟ ਆਵ੍ ਇਨਫ਼ਾਰਮੇਸ਼ਨ ਟੈਕਨਾਲੋਜੀ;
• ਐਡਵਾਂਸਡ ਸੈਂਟਰ ਆਵ੍ ਐਗਰੀਕਲਚਰਲ ਰੀਸਰਚ ਐਂਡ ਐਜੂਕੇਸ਼ਨ; ਅਤੇ ਇਸ ਦੇ ਨਾਲ
ਸਿਹਤ, ਸਿੱਖਿਆ ਅਤੇ ਉਦਯੋਗਿਕ ਸਿਖਲਾਈ ਖੇਤਰ ਵਿੱਚ ਛੋਟੇ ਪ੍ਰੋਜੈਕਟ।
ਜਿਹੜੇ ਦੋ ਸੰਚਾਲਨਾਤਮਕ ਸਮਝੌਤਿਆਂ ਉੱਤੇ ਅੱਜ ਹਸਤਾਖਰ ਕੀਤੇ ਗਏ ਹਨ, ਉਨ੍ਹਾਂ ਰਾਹੀਂ 69 ਪੁਲਾਂ ਅਤੇ ਤਿਪੱਖੀ ਹਾਈਵੇਅ ਪ੍ਰੋਜੈਕਟ ਦੇ ਕਲੇਵਾ-ਯਾਰਗੀ ਸੜਕ ਦੇ ਸੈਕਸ਼ਨ ਦੀ ਉਸਾਰੀ ਅਤੇ ਅੱਪਗ੍ਰੇਡਿੰਗ ਵਿੱਚ ਮਦਦ ਮਿਲੇਗੀ।
ਅਸੀਂ ਖੇਤੀਬਾੜੀ, ਬੈਂਕਿੰਗ, ਬਿਜਲੀ ਅਤੇ ਊਰਜਾ ਦੇ ਖੇਤਰਾਂ ਵਿੱਚ ਆਪਣਾ ਸਹਿਯੋਗ ਹੋਰ ਵਧਾਉਣ ਲਈ ਵੀ ਦ੍ਰਿੜ੍ਹ ਹਾਂ।
ਅਖੁੱਟ ਊਰਜਾ ਵਿੱਚ ਸਹਿਯੋਗ ਅਤੇ ਦਵਾ ਦੀਆਂ ਰਵਾਇਤੀ ਪ੍ਰਣਾਲੀਆਂ ਬਾਰੇ ਸਹਿਮਤੀ-ਪੱਤਰਾਂ ਨਾਲ ਇਨ੍ਹਾਂ ਖੇਤਰਾਂ ਵਿੱਚ ਸਾਡਾ ਸਹਿਯੋਗ ਵਧੇਗਾ।
ਅਸੀਂ ਦਾਲ਼ਾਂ ਦੇ ਵਪਾਰ ਲਈ ਲੰਮੇ ਸਮੇਂ ਲਈ ਇੱਕ ਪਰਸਪਰ ਲਾਭ ਵਾਲੇ ਸਮਝੌਤੇ ਲਈ ਕੰਮ ਕਰਨ ਵਾਸਤੇ ਵੀ ਸਹਿਮਤ ਹੋਏ ਹਾਂ।
ਇਸ ਵਰ੍ਹੇ ਅਪ੍ਰੈਲ ‘ਚ, ਅਸੀਂ ਮਿਆਂਮਾਰ ‘ਚ ਤਾਮੂ (Tamu) ਵਿਖੇ ਬਿਜਲੀ ਸਪਲਾਈ ਦਾ ਛੋਟਾ ਕਦਮ ਚੁੱਕਿਆ ਸੀ।
ਮੈਂ ਰਾਸ਼ਟਰਪਤੀ ਨੂੰ ਦੱਸਿਆ ਹੈ ਕਿ ਅਸੀਂ ਆਪਣੀ ਬਿਜਲੀ ਸਪਲਾਈ ਦਾ ਪੈਮਾਨਾ ਬਹੁਤ ਵੱਡੇ ਪੱਧਰ ਉੱਤੇ ਵਧਾਉਣ ਦੇ ਇੱਛੁਕ ਹਾਂ।
ਮਾਣਯੋਗ ਰਾਸ਼ਟਰਪਤੀ ਜੀ,
ਭਾਰਤ; ਮਿਆਂਮਾਰ ਨਾਲ ਆਪਣੀ ਵਿਕਾਸ-ਭਾਈਵਾਲੀ ਵਧਾਉਣ ਲਈ ਤਿਆਰ ਹੈ।
ਅਤੇ ਉਹ ਵੀ ਮਿਆਂਮਾਰ ਸਰਕਾਰ ਦੀਆਂ ਤਰਜੀਹਾਂ ਦੇ ਅਨੁਸਾਰ ਕਰਨ ਲਈ।
ਦੋਸਤੋ,
ਸਾਡੇ ਸਬੰਧਾਂ ਦੀ ਨੀਂਹ ਵਿੱਚ ਸੱਭਿਆਚਾਰ ਪ੍ਰਮੁੱਖ ਕੇਂਦਰੀ ਧੁਰਾ ਹੈ।
ਮੈਨੂੰ ਖ਼ੁਸ਼ੀ ਹੈ ਕਿ ਸਾਡੀ ਭਾਈਵਾਲੀ ਨਾਲ ਮਿਆਂਮਾਰ ‘ਚ ਬਾਗਾਨ ਵਿਖੇ ਆਨੰਦ ਮੰਦਰ ਦੀ ਬਹਾਲੀ ਹੋ ਰਹੀ ਹੈ।
ਅਸੀਂ ਹੋਰ ਇਤਿਹਾਸਕ ਸਮਾਰਕ ਅਤੇ ਪਗੋਡੇ (pagodas) ਵੀ ਬਹਾਲ ਕਰਵਾਉਣ ਲਈ ਤਿਆਰ ਹਾਂ, ਜੋ ਹਾਲੇ ਪਿਛਲੇ ਹਫ਼ਤੇ ਮਿਆਂਮਾਰ ‘ਚ ਆਏ ਭੁਚਾਲ ਕਾਰਨ ਤਬਾਹ ਹੋ ਗਏ ਸਨ।
ਮਾਣਯੋਗ ਰਾਸ਼ਟਰਪਤੀ ਜੀ,
ਤੁਹਾਡਾ ਇਹ ਦੌਰਾ ਬਹੁਤ ਸਮੇਂ ਸਿਰ ਹੋਇਆ ਹੈ।
ਅਤੇ ਅੱਜ ਸਾਡੇ ਵਿਚਾਰ-ਵਟਾਂਦਰਿਆਂ ਨੇ ਸਾਨੂੰ ਇੱਕ ਰੂਪ-ਰੇਖਾ ਉਲੀਕਣ ਅਤੇ ਸਾਡੇ ਸਹਿਯੋਗ ਲਈ ਇੱਕ ਕਾਰਜ-ਏਜੰਡਾ ਬਣਾਉਣ ਦੇ ਯੋਗ ਬਣਾ ਦਿੱਤਾ ਹੈ
ਮੈਂ ਤੁਹਾਡੇ ਨਾਲ ਮਿਲ ਕੇ ਆਪਸੀ ਸਬੰਧਾਂ ਨੂੰ ਨਵੇਂ ਸਿਖ਼ਰਾਂ ‘ਤੇ ਲਿਜਾਣਾ ਚਾਹੁੰਦਾ ਹਾਂ।
ਮਿਆਂਮਾਰ ਦਾ ਰੋਸ਼ਨ ਭਵਿੱਖ ਕੇਵਲ ਤੁਹਾਡਾ ਹੀ ਮੰਤਵ ਨਹੀਂ ਹੈ।
ਇਹ ਸਾਡੀ ਵੀ ਇੱਛਾ ਹੈ।
ਇੱਕ ਵਾਰ ਫਿਰ, ਮਾਣਯੋਗ ਰਾਸ਼ਟਰਪਤੀ ਜੀ, ਭਾਰਤ ‘ਚ ਤੁਹਾਡਾ ਬਹੁਤ ਨਿੱਘਾ ਸੁਆਗਤ ਹੈ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
AKT/AK
I am delighted to welcome H.E U Htin Kyaw, President of Myanmar and his distinguished delegation to India: PM @narendramodi
— PMO India (@PMOIndia) August 29, 2016
Myanmar is special for us. It holds a unique position in India's neighbourhood: PM @narendramodi https://t.co/Iy8hu3vQmx
— PMO India (@PMOIndia) August 29, 2016
The longstanding cultural and historical linkages between our societies form a solid foundation of our ties: PM @narendramodi
— PMO India (@PMOIndia) August 29, 2016
Let me assure you that at every step of the way 1.25 billion people of India will stand by you- as partners and as friends: PM @narendramodi
— PMO India (@PMOIndia) August 29, 2016
President and I agreed to work together for the safety and security of our people: PM @narendramodi
— PMO India (@PMOIndia) August 29, 2016
Also conveyed India’s full support to the peace process initiative under the ‘21st Century Panglong Conference: PM https://t.co/Iy8hu3vQmx
— PMO India (@PMOIndia) August 29, 2016
Our engagement is supporting projects in connectivity, infrastructure, capacity building education, healthcare and many other sectors: PM
— PMO India (@PMOIndia) August 29, 2016