Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਿਰਜ਼ਾਪੁਰ ਵਿੱਚ, ਬਾਣਸਾਗਰ ਨਹਿਰ ਪ੍ਰੋਜੈਕਟ ਦੇ ਉਦਘਾਟਨ ਅਤੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਿਰਜ਼ਾਪੁਰ ਵਿੱਚ, ਬਾਣਸਾਗਰ ਨਹਿਰ ਪ੍ਰੋਜੈਕਟ ਦੇ ਉਦਘਾਟਨ ਅਤੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਿਰਜ਼ਾਪੁਰ ਵਿੱਚ, ਬਾਣਸਾਗਰ ਨਹਿਰ ਪ੍ਰੋਜੈਕਟ ਦੇ ਉਦਘਾਟਨ ਅਤੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਿਰਜ਼ਾਪੁਰ ਵਿੱਚ, ਬਾਣਸਾਗਰ ਨਹਿਰ ਪ੍ਰੋਜੈਕਟ ਦੇ ਉਦਘਾਟਨ ਅਤੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਆਜ ਮਿਰਜ਼ਾਪੁਰ ਮੇਂ ਹਮਰੇ ਬਦੇ ਬਹੁਤ ਗਰਵ ਕਾ ਬਾਤ ਬਾ। ਜਗਤ ਜਨਨੀ ਮਾਈ ਵਿੰਧਯਵਾਸਿਨੀ ਕੀ ਗੋਦ ਮੇਂ ਤੋਈ ਸਬਕੇ ਦੇਖੀ ਹਮਕੇ ਬਹੁਤ ਖੁਸ਼ੀ ਹੋਤਬਾ। ਤੂ ਸਬੇ ਬਹੁਤ ਦੇਰ ਸੇ ਹਮੀ ਜੋਹਤ ਰਾ। ਏਕਰੇ ਖਾਤਿਰ ਹਮ ਪਾਂਵ ਛੂਈ ਕੇ ਪ੍ਰਣਾਮ ਕਰਤ ਹੈ। ਆਜ ਇਤਨਾ ਭੀੜ ਦੇਖੀ ਕੇ ਹਮਕੇ ਵਿਸ਼ਵਾਸ ਹੋਈ ਗਵਾ ਕਿ ਮਾਈ ਵਿੰਧਯਵਾਸਿਨੀ ਕੀ ਕ੍ਰਿਪਾ ਹਮਰੇ ਊਪਰ ਬਨਾਵਾ ਔਰ ਆਪ ਲੋਗਨ ਕੀ ਕ੍ਰਿਪਾ ਸੇ ਆਗੇ ਭੀ ਐਸੇ ਹੀ ਬਨਾ ਰਹੇ।

ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਰਾਮ ਨਾਈਕ ਜੀ, ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੀ ਮੇਰੀ ਸਾਥੀ ਭੈਣ ਅਨੁਪ੍ਰਿਆ ਜੀ, ਰਾਜ ਸਰਕਾਰ ਵਿੱਚ ਮੰਤਰੀ ਸ਼੍ਰੀਮਾਨ ਸਿਧਾਰਥ ਨਾਥ ਜੀ, ਸ਼੍ਰੀਮਨਾ ਗਰਬਬਾਲ ਸਿੰਘ ਜੀ, ਸ਼੍ਰੀਮਾਨ ਆਸ਼ੂਤੋਸ਼ ਟੰਡਨ ਜੀ, ਸ੍ਰੀਮਾਨ ਰਾਜੇਸ਼ ਅਗਰਵਾਲ ਜੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਮੁੱਖ ਅਤੇ ਮੇਰੇ ਪੁਰਾਣੇ ਸਾਥੀ, ਸੰਸਦ ਦੇ ਮੇਰੇ ਸਾਥੀ ਡਾ. ਮਹੇਂਦਰ ਨਾਥ ਪਾਂਡੇ ਜੀ, ਸਾਂਸਦ ਸ਼੍ਰੀ ਵਿਰੇਂਦਰ ਸਿੰਘ, ਸਾਂਸਦ ਭਾਈ ਛੋਟੇ ਲਾਲ ਅਤੇ ਇੱਥੇ ਮੌਜੂਦ ਵਿਸ਼ਾਲ ਸੰਖਿਆ ਵਿੱਚ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋ।

ਮੈਂ ਕਦੋਂ ਤੋਂ ਮੰਚ ਤੋਂ ਦੇਖ ਰਿਹਾ ਸਾਂ, ਦੋਨਾਂ ਤਰਫ ਤੋਂ ਲੋਕ ਆ ਹੀ ਰਹੇ ਹਨ, ਅਜੇ ਲੋਕ ਆ ਰਹੇ ਹਨ। ਭਾਈਓ-ਭੈਣੋ, ਇਹ ਪੂਰਾ ਖੇਤਰ ਦਿਵਯ ਅਤੇ ਅਲੌਕਿਕ ਹੈ। ਵਿੰਧਯ ਪਰਬਤ ਅਤੇ ਭਾਗੀਰਥੀ ਦਰਮਿਆਨ ਵਸਿਆ ਇੱਕ ਖੇਤਰ ਸਦੀਆਂ ਤੋਂ ਅਪਾਰ ਸੰਭਾਵਨਾਵਾਂ ਦਾ ਕੇਂਦਰ ਰਿਹਾ ਹੈ। ਇੰਨਾ ਹੀ ਸੰਭਾਵਨਾਵਾਂ ਨੂੰ ਲੱਭਣ ਅਤੇ ਇੱਥੇ ਹੋ ਰਹੇ ਵਿਕਾਸ ਕਾਰਜਾ ਦਰਮਿਆਨ ਅੱਜ ਮੈਨੂੰ ਤੁਹਾਡਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਪਿਛਲੀ ਵਾਰ ਮਾਰਚ ਵਿੱਚ ਜਦੋਂ ਮੈਂ ਇੱਥੇ ਸੋਲਰ ਪਲਾਂਟ ਦਾ ਉਦਘਾਟਨ ਕਰਨ ਆਇਆ ਸਾਂ ਅਤੇ ਮੇਰੇ ਨਾਲ ਫਰਾਂਸ ਦੇ ਰਾਸ਼ਟਰਪਤੀ ਵੀ ਆਏ ਸਨ, ਅਤੇ ਉਸ ਸਮੇਂ ਸਾਡਾ ਦੋਹਾਂ ਦਾ ਸੁਆਗਤ ਮਾਤਾ ਦੀ ਤਸਵੀਰ ਅਤੇ ਚੁੰਨੀ ਨਾਲ ਕੀਤਾ ਗਿਆ ਸੀ। ਇਸ ਸਤਿਕਾਰ ਨਾਲ ਫਰਾਂਸ ਦੇ ਰਾਸ਼ਟਰਪਤੀ ਸ਼੍ਰੀ ਮੈਕਰੋ ਬਹੁਤ ਖੁਸ਼ ਹੋ ਗਏ ਅਤੇ ਉਹ ਜਾਣਨਾ ਚਾਹੁੰਦੇ ਸਨ ਮਾਂ ਦੀ ਮਹਿਮਾ ਨੂੰ ਅਤੇ ਮੈਂ ਉਨ੍ਹਾਂ ਨੂੰ ਜਦੋਂ ਮਾਂ ਦੀ ਮਹਿਮਾ ਦੇ ਵਿਸ਼ੇ ਵਿੱਚ ਦੱਸਿਆ ਤਾਂ ਇੰਨੇ ਅਚੰਭਿਤ ਸਨ, ਇੰਨੇ ਪ੍ਰਭਾਵਿਤ ਹੋਏ ਸਨ ਆਸਥਾ ਅਤੇ ਪਰੰਪਰਾ ਦੀ ਇਸ ਧਰਤੀ ਦਾ ਚੌਤਰਫਾ ਵਿਕਾਸ ਇਹੀ ਸਾਡੀ ਪ੍ਰਤੀਬੱਧਤਾ ਹੈ।

ਜਦੋਂ ਤੋਂ ਯੋਗੀ ਜੀ ਅਗਵਾਈ ਵਿੱਚ ਐੱਨਡੀਏ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੂਰਵਾਂਚਲ ਦੀ ਪੂਰੇ ਉੱਤਰ ਪ੍ਰਦੇਸ਼ ਦੇ ਵਿਕਾਸ ਦੀ ਜੋ ਗਤੀ ਵਧੀ ਹੈ, ਉਸ ਦੇ ਨਤੀਜੇ ਅੱਜ ਨਜ਼ਰ ਆਉਣ ਲੱਗੇ ਹਨ। ਇਸ ਖੇਤਰ ਲਈ ਇੱਥੋਂ ਦੇ ਗ਼ਰੀਬ ਹੋਣ, ਵੰਚਿਤ ਹੋਣ, ਸ਼ੋਸ਼ਿਤ ਹੋਣ, ਪੀੜਤ ਹੋਣ, ਇੱਥੋਂ ਦੇ ਲੋਕਾਂ ਲਈ ਜੋ ਸੁਪਨੇ ਸੋਨੇਵਾਲ ਪਟੇਲ ਜੀ ਵਰਗੇ ਕਰਮਸ਼ੀਲ ਲੋਕਾਂ ਨੇ ਦੇਖੇ ਸਨ, ਉਨ੍ਹਾਂ ਨੂੰ ਪੂਰਾ ਕਰਨ ਵੱਲ ਅਸੀਂ ਸਭ ਮਿਲਕੇ ਨਿਰੰਤਰ ਯਤਨ ਕਰ ਰਹੇ ਹਾਂ। ਪਿਛਲੇ ਦੋ ਦਿਨਾ ਵਿੱਚ ਵਿਕਾਸ ਦੇ ਅਨੇਕ ਪ੍ਰੋਜੈਕਟਾਂ ਨੂੰ ਪੂਰਵਾਂਚਲ ਦੀ ਜਨਤਾ ਨੂੰ ਸਮਰਪਿਤ ਕਰਨ ਦਾ ਜਾਂ ਫਿਰ ਨਵੇਂ ਸ਼ੁਰੂ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਦੇਸ਼ ਦਾ ਸਭ ਤੋਂ ਲੰਬਾ ਪੂਰਵਾਂਚਲ ਐਕਸਪ੍ਰੈੱਸ-ਵੇ ਹੋਵੇ, ਵਾਰਾਣਸੀ ਵਿੱਚ ਕਿਸਾਨਾਂ ਲਈ ਸ਼ੁਰੂ ਹੋਇਆ perishable cargo centre ਹੋਵੇ, ਰੇਲਵੇ ਨਾਲ ਜੁੜੀਆਂ ਯੋਜਨਾਵਾਂ ਹੋਣ, ਇਹ ਪੂਰਵਾਂਚਲ ਵਿੱਚ ਹੋ ਰਹੇ ਵਿਕਾਸ ਨੂੰ ਅਦੁੱਤੀ ਗਤੀ ਦੇਣ ਦਾ ਕੰਮ ਕਰਨਗੇ।

ਵਿਕਾਸ ਦੇ ਇਸੇ ਕ੍ਰਮ ਨੂੰ ਅੱਗੇ ਵਧਾਉਣ ਲਈ ਅੱਜ ਮੈਂ ਇੱਥੇ ਫਿਰ ਤੋਂ ਇੱਕ ਵਾਰ ਤੁਹਾਡੇ ਸਾਰਿਆਂ ਦਰਮਿਆਨ ਆਇਆ ਹਾਂ। ਥੋੜ੍ਹੀ ਦੇਰ ਪਹਿਲਾਂ ਇਤਿਹਾਸਕ ਬਾਣ ਸਾਗਰ ਬੰਨ੍ਹ ਸਮੇਤ ਲਗਭਗ ਚਾਰ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ। ਸਿੰਚਾਈ, ਸਿਹਤ ਅਤੇ ਅਸਾਨ ਆਵਾਗਮਨ ਨਾਲ ਜੁੜੀਆਂ ਇਹ ਯੋਜਨਾਵਾਂ ਇਸ ਖੇਤਰ ਦੇ ਸਧਾਰਨ ਵਿਅਕਤੀ ਦੇ ਜੀਵਨ ਵਿੱਚ ਸੁਖਦ ਪਰਿਵਰਤਨ ਲਿਆਉਣ ਵਾਲੀਆਂ ਹਨ। ਤੁਹਾਡਾ ਇਹ ਖੇਤਰ ਮਿਰਜ਼ਾਪੁਰ ਹੋਵੇ, ਸੋਨਭਦ੍ਰ ਹੋਵੇ, ਭਦੋਹੀ ਹੋਵੇ, ਚੰਦੌਲੀ ਹੋਵੇ ਜਾਂ ਫਿਰ ਇਲਾਹਾਬਾਦ ਹਮੇਸ਼ਾ ਖੇਤੀ ਕਿਸਾਨੀ ਇੱਥੋਂ ਦੇ ਜੀਵਨ ਦਾ ਅਹਿਮ ਹਿੱਸਾ ਰਿਹਾ ਹੈ। ਕਿਸਾਨਾਂ ਦੇ ਨਾਮ ’ਤੇ ਪਹਿਲਾਂ ਦੀਆਂ ਸਰਕਾਰਾਂ ਕਿਵੇਂ ਅੱਧੀਆਂ-ਅਧੂਰੀਆਂ ਯੋਜਨਾਵਾਂ ਬਣਾਉਂਦੀਆਂ ਰਹੀਆਂ, ਉਨ੍ਹਾਂ ਨੂੰ ਲਟਕਾਉਂਦੀਆਂ ਰਹੀਆਂ। ਇਸ ਦੇ ਭੋਗੀ ਤੁਸੀਂ ਸਭ ਲੋਕ ਹੋ, ਤੁਸੀਂ ਸਭ ਉਸ ਦੇ ਗਵਾਹ ਹੋ। ਸਾਥੀਓ ਲਗਭਗ ਸਾਢੇ ਤਿੰਨ ਹਜ਼ਾਰ ਕਰੋੜ ਦੇ ਬਾਣ ਸਾਗਰ ਪ੍ਰੋਜੈਕਟ ਨਾਲ ਸਿਰਫ਼ ਮਿਰਜ਼ਾਪੁਰ ਹੀ ਨਹੀਂ, ਬਲਕਿ ਇਲਾਹਾਬਾਦ ਸਮੇਤ ਇਸ ਪੂਰੇ ਖੇਤਰ ਦੀ ਡੇਢ ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਸੁਵਿਧਾ ਮਿਲੇ।

ਅਗਰ ਇਹ ਪ੍ਰੋਜੈਕਟ ਪਹਿਲਾਂ ਪੂਰਾ ਹੋ ਜਾਂਦਾ ਤਾਂ ਜੋ ਲਾਭ ਤੁਹਾਨੂੰ ਮਿਲਣਾ ਹੈ ਉਹ ਅੱਜ ਤੋਂ ਦੋ ਦਹਾਕੇ ਪਹਿਲਾਂ ਮਿਲਣਾ ਸ਼ੁਰੂ ਹੋ ਗਿਆ ਹੁੰਦਾ ਭਾਵ ਦੋ ਦਹਾਕੇ ਬਰਬਾਦ ਹੋ ਗਏ ਤੁਹਾਡੇ। ਲੇਕਿਨ ਭਾਈਓ-ਭੈਣੋਂ ਪਹਿਲਾਂ ਦੀਆਂ ਸਰਕਾਰਾਂ ਨੇ ਤੁਹਾਡੀ, ਇੱਥੋਂ ਦੇ ਕਿਸਾਨਾਂ ਦੀ ਚਿੰਤਾ ਨਹੀਂ ਕੀਤੀ। ਇਸ ਪ੍ਰੋਜੈਕਟ ਦਾ ਖਾਕਾ 40 ਸਾਲ ਪਹਿਲਾਂ ਬਣਿਆ ਸੀ, 1978 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਲੇਕਿਨ ਅਸਲ ਵਿੱਚ ਕੰਮ ਸ਼ੁਰੂ ਹੁੰਦੇ-ਹੁੰਦੇ 20 ਸਾਲ ਨਿਕਲ ਗਏ। ਇਸ ਦੇ ਬਾਅਦ ਦੇ ਵਰ੍ਹਿਆਂ ਵਿੱਚ ਕਈ ਸਰਕਾਰਾਂ ਆਈਆਂ – ਗਈਆਂ, ਲੇਕਿਨ ਇਸ ਪ੍ਰੋਜੈਕਟ ’ਤੇ ਸਿਰਫ਼ ਗੱਲਾਂ , ਵਾਅਦੇ ਇਸ ਦੇ ਇਲਾਵਾ ਇੱਥੋਂ ਦੀ ਜਨਤਾ ਨੂੰ ਕੁਝ ਨਹੀਂ ਮਿਲਿਆ।

2014 ਵਿੱਚ ਤੁਸੀਂ ਸਭ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਉਸ ਦੇ ਬਾਅਦ ਸਾਡੀ ਸਰਕਾਰ ਨੇ ਜਦੋਂ ਅਟਕੀਆਂ, ਲਟਕੀਆਂ, ਭਟਕੀਆਂ ਯੋਜਨਾਵਾਂ ਨੂੰ ਖੰਗਾਲਣਾ ਸ਼ੁਰੂ ਕੀਤਾ ਤਾਂ ਉਸ ਵਿੱਚ ਇਸ ਪ੍ਰੋਜੈਕਟ ਦਾ ਨਾਮ ਵੀ ਸਾਹਮਣੇ ਆਇਆ। ਫਾਈਲਾਂ ਵਿੱਚ ਖੋ ਚੁੱਕਿਆ ਸੀ ਸਭ ਅਤੇ ਇਸ ਦੇ ਬਾਅਦ ਬਾਣ ਸਾਗਰ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਜੋੜਿਆ ਗਿਆ ਅਤੇ ਇਸ ਨੂੰ ਪੂਰਾ ਕਰਨ ਲਈ ਸਾਰੀ ਊਰਜਾ ਲਗਾ ਦਿੱਤੀ ਗਈ ਸੀ, ਵਿਸ਼ੇਸ਼ ਕਰਕੇ ਬੀਤੇ ਸਵਾ ਸਾਲ ਵਿੱਚ ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੇ ਜਿਸ ਗਤੀ ਨਾਲ ਇਸ ਕਾਰਜ ਨੂੰ ਅੱਗੇ ਵਧਾਇਆ ਉਸ ਦਾ ਨਤੀਜਾ ਹੈ ਕਿ ਅੱਜ ਬਾਣ ਸਾਗਰ ਦਾ ਇਹ ਅੰਮ੍ਰਿਤ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਤਿਆਰ ਹੋ ਸਕਿਆ ਹੈ। ਬਾਣ ਸਾਗਰ ਦੇ ਇਲਾਵਾ ਵਰ੍ਹਿਆਂ ਤੋਂ ਅਧੂਰਾ ਪਿਆ ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਅਤੇ ਮੱਧ ਗੰਗਾ ਸਾਗਰ ਪ੍ਰੋਜੈਕਟ ’ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

ਸਾਥੀਓ, ਬਾਣ ਸਾਗਰ ਪ੍ਰੋਜੈਕਟ ਉਸ ਅਧੂਰੀ ਸੋਚ, ਸੀਮਤ ਇੱਛਾ ਸ਼ਕਤੀ ਦਾ ਵੀ ਉਦਾਹਰਣ ਹੈ, ਜਿਸ ਦੀ ਇੱਕ ਬਹੁਤ ਵੱਡੀ ਕੀਮਤ ਤੁਹਾਨੂੰ ਸਾਰਿਆਂ ਨੂੰ ਮੇਰੇ ਕਿਸਾਨ ਭਾਈਆਂ-ਭੈਣਾਂ ਨੂੰ, ਮੇਰੇ ਗ਼ਰੀਬ ਭਾਈਓ-ਭੈਣੋ, ਮੇਰੇ ਇਸ ਖੇਤਰ ਦੇ ਲੋਕਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ। ਵਰ੍ਹਿਆਂ ਪਹਿਲਾਂ ਜੋ ਸੁਵਿਧਾ ਤੁਹਾਨੂੰ ਸਾਰਿਆਂ ਨੂੰ ਮਿਲਣੀ ਚਾਹੀਦੀ ਸੀ, ਉਹ ਤਾਂ ਨਹੀਂ ਮਿਲੀ ਦੇਸ਼ ਨੂੰ ਵੀ ਆਰਥਿਕ ਤੌਰ ’ਤੇ ਨੁਕਸਾਨ ਸਹਿਣਾ ਪਿਆ। ਲਗਭਗ ਤਿੰਨ ਸੌ ਕਰੋੜ ਦੇ ਬਜਟ ਨਾਲ ਸ਼ੁਰੂ ਹੋਇਆ ਪ੍ਰੋਜੈਕਟ ਅਗਰ ਉਸ ਸਮੇਂ ਪੂਰਾ ਹੋ ਜਾਂਦਾ, ਤਿੰਨ ਸੌ ਕਰੋੜ ਵਿੱਚ ਹੋ ਜਾਂਦਾ, ਲੇਕਿਨ ਨਾ ਹੋਣ ਦੇ ਕਾਰਨ ਇਹ ਸਮਾਂ ਬੀਤਦਾ ਗਿਆ, ਕੀਮਤਾਂ ਵਧਦੀਆਂ ਗਈਆਂ, ਤਿੰਨ ਸੌ ਕਰੋੜ ਦਾ ਪ੍ਰੋਜੈਕਟ ਸਾਢੇ ਤਿੰਨ ਹਜ਼ਾਰ ਕਰੋੜ ਲਗਾਉਣ ਦੇ ਬਾਅਦ ਪੂਰਾ ਹੋ ਸਕਿਆ ਹੈ।
ਤੁਸੀਂ ਮੈਨੂੰ ਦੱਸੋ, ਇਹ ਪੁਰਾਣੀਆਂ ਸਰਾਕਾਰਾਂ ਦਾ ਗੁਨਾਹ ਹੈ ਕਿ ਨਹੀਂ ਹੈ? ਜਾਂ ਤੁਹਾਡੇ ਪੈਸੇ ਬਰਬਾਦ ਕੀਤੇ ਜਾਂ ਨਹੀਂ ਕੀਤੇ, ਜਾਂ ਤੁਹਾਡੇ ਹੱਕ ਨੂੰ ਉਨ੍ਹਾਂ ਨੇ ਵੰਚਿਤ ਰੱਖਿਆ ਕਿ ਨਹੀਂ ਰੱਖਿਆ? ਅਤੇ ਇਸ ਲਈ ਭਾਈਓ-ਭੈਣੋਂ, ਜੋ ਲੋਕ ਅੱਜ-ਕੱਲ੍ਹ ਕਿਸਾਨਾਂ ਦੇ ਲਈ ਘੜਿਆਲੀ ਹੰਝੂ ਵਹਾਂਉਂਦੇ ਹਨ, ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਿਰ ਕਿਉਂ ਉਨ੍ਹਾਂ ਨੇ ਆਪਣੇ ਸ਼ਾਸਨਕਾਲ ਵਿੱਚ ਦੇਸ਼ ਭਰ ਵਿੱਚ ਫੈਲੇ ਇਸ ਤਰ੍ਹਾਂ ਦੇ ਅਧੂਰੇ ਸਿੰਚਾਈ ਪ੍ਰੋਜੈਕਟ ਉਨ੍ਹਾਂ ਨੂੰ ਨਜ਼ਰ ਕਿਉਂ ਨਹੀਂ ਆਏ? ਅਤੇ ਸਿਰਫ਼ ਇਹ ਬਾਣ ਗੰਗਾ ਦਾ ਮਾਮਲਾ ਨਹੀਂ ਹੈ, ਇਹ ਬਾਣ ਸਾਗਰ ਦਾ ਮਾਮਲਾ ਨਹੀਂ ਹੈ, ਪੂਰੇ ਦੇਸ਼ ਵਿੱਚ ਹਰ ਰਾਜ ਵਿੱਚ ਅਜਿਹੇ ਲਟਕੇ, ਅਟਕੇ, ਭਟਕੇ ਕਿਸਾਨਾਂ ਦੇ ਭਲਾਈ ਪ੍ਰੋਜੈਕਟ ਅਟਕੇ ਪਏ ਹਨ, ਕੋਈ ਪਰਵਾਹ ਨਹੀਂ ਸੀ ਉਨ੍ਹਾਂ ਲੋਕਾਂ ਨੂੰ, ਕਿਉਂ ਅਜਿਹੇ ਕਾਰਜਾਂ ਨੂੰ ਅਧੂਰਾ ਛੱਡ ਦਿੱਤਾ ਗਿਆ?

ਭਾਈਓ-ਭੈਣੋਂ, ਮੈਂ ਅੱਜ ਜਦੋਂ ਇੱਥੋਂ ਦੇ ਕਿਸਾਨਾਂ ਤੱਕ ਪਹੁੰਚ ਰਿਹਾ ਹਾਂ, ਤਾਂ ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ ਦਿਓਗੇ? ਇਹ ਮਾਂ ਵਿੰਧਯਵਾਸਿਨੀ ਦੀ ਧਰਤੀ ਹੈ, ਇਹ ਤੁਸੀਂ ਵਾਅਦਾ ਕੀਤਾ ਹੈ, ਨਿਭਾਉਣਾ ਪਵੇਗਾ। ਨਿਭਾਓਗੇ? ਦੇਖੋ ਸਾਢੇ ਤਿੰਨ ਹਜ਼ਾਰ ਕਰੋੜ ਰੁਪਇਆ ਲੱਗਿਆ, 40 ਸਾਲ ਬਰਬਾਦ ਹੋ ਗਏ, ਜੋ ਹੋਇਆ ਸੋ ਹੋਇਆ। ਹੁਣ ਪਾਣੀ ਪਹੁੰਚ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੇ ਖੇਤ ਵਿੱਚ ਇਹ ਪਾਣੀ ਪਹੁੰਚ ਰਿਹਾ ਹੈ, ਜਿਨ੍ਹਾਂ ਦੇ ਨੇੜੇ ਇਹ ਨਹਿਰ ਲੱਗੀ ਹੈ। ਕੀ ਮੇਰੇ ਕਿਸਾਨ ਭਾਈ-ਭੈਣ ਟਪਕ ਸਿੰਚਾਈ ਜਾਂ ਸਪ੍ਰਿੰਕਲਰ ਫੁਹਾਰਿਆਂ ਵਾਲੀ ਸਿੰਚਾਈ ਅਤੇ ਬੂੰਦ-ਬੂੰਦ ਪਾਣੀ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਸਕਦੇ ਹਨ ਕੀ? ਮੈਂ ਤੁਹਾਡੇ ਤੋਂ ਇਹੀ ਮੰਗ ਰਿਹਾ ਹਾਂ, ਮੈਨੂੰ ਕੁਝ ਨਹੀਂ ਚਾਹੀਦਾ, ਤੁਸੀਂ ਮੇਰੇ ਨਾਲ ਵਾਅਦਾ ਕਰੋ ਇਹ ਜੋ ਪਾਣੀ ਹੈ ਇਹ ਸਾਡੇ ਲਈ ਮਾਂ ਵਿੰਧਯਵਾਸਿਨੀ ਦਾ ਪ੍ਰਸਾਦ ਹੈ। ਜਿਵੇਂ ਪ੍ਰਸਾਦ ਦਾ ਇੱਕ ਕਣ ਵੀ ਅਸੀਂ ਬਰਬਾਦ ਨਹੀਂ ਹੋਣ ਦਿੰਦੇ, ਮਾਂ ਵਿੰਧਯਵਾਸਿਨੀ ਦੇ ਪ੍ਰਸਾਦ ਵਜੋਂ ਇਹ ਜੋ ਪਾਣੀ ਸਾਨੂੰ ਮਿਲਿਆ ਹੈ ਉਸ ਦਾ ਵੀ ਇੱਕ ਬੂੰਦ ਪਾਣੀ ਬਰਬਾਦ ਨਹੀਂ ਹੋਣ ਦਿਆਂਗੇ।

ਅਸੀਂ ਬੂੰਦ-ਬੂੰਦ ਪਾਣੀ ਨਾਲ ਖੇਤੀ ਕਰਾਂਗੇ। ਟਪਕ ਸਿੰਚਾਈ ਨਾਲ ਹਰ ਪ੍ਰਕਾਰ ਦੀ ਖੇਤੀ ਹੋ ਸਕਦੀ ਹੈ। ਪੈਸੇ ਬਚਦੇ ਹਨ, ਪਾਣੀ ਬਚਦਾ ਹੈ, ਮਜ਼ਦੂਰੀ ਬਚਦੀ ਹੈ ਅਤੇ ਫਸਲ ਚੰਗੀ ਹੁੰਦੀ ਹੈ ਅਤੇ ਇਸ ਲਈ ਮੈਂ ਤੁਹਾਡੇ ਤੋਂ ਮੰਗਦਾ ਹਾਂ ਕਿ ਤੁਸੀਂ ਤੈਅ ਕਰੋ ਅਗਰ ਇਹ ਤੁਸੀਂ ਪਾਣੀ ਬਚਾ ਲਿਆ ਤਾਂ ਅੱਜ ਲੱਖ-ਸਵਾ ਲੱਖ ਹੈਕਟੇਅਰ ਵਿੱਚ ਪਾਣੀ ਪਹੁੰਚ ਰਿਹਾ ਹੈ, ਇਸੇ ਪਾਣੀ ਦੀ ਵਰਤੋਂ ਦੋ ਲੱਖ ਹੈਕਟੇਅਰ ਤੱਕ ਹੋ ਸਕਦੀ ਹੈ। ਅਗਰ ਅੱਜ ਕੁਝ ਲੱਖ ਕਿਸਾਨਾਂ ਨੂੰ ਲਾਭ ਹੁੰਦਾ ਹੈ ਤਾਂ ਉਸ ਨਾਲ ਡਬਲ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ। ਅਗਰ ਇਹ ਪਾਣੀ ਅੱਜ ਘੱਟ ਪੈਂਦਾ ਹੈ, ਅਗਰ ਤੁਸੀਂ ਬੂੰਦ-ਬੂੰਦ ਪਾਣੀ ਬਚਾਕੇ ਖੇਤੀ ਕਰੋਗੇ ਤਾਂ ਇਹ ਪਾਣੀ ਵਰ੍ਹਿਆਂ ਤੱਕ ਚਲੇਗਾ, ਤੁਹਾਡੀਆਂ ਸੰਤਾਨਾਂ ਦੇ ਕੰਮ ਆਵੇਗਾ। ਤੇ ਇਸ ਲਈ ਮੇਰੇ ਭਾਈਓ – ਭੈਣੋ, ਮੈਂ ਅੱਜ ਇਸ ਯੋਜਨਾ ਲਿਆਉਣ ਦੇ ਬਾਅਦ ਤੁਹਾਡੇ ਸੇਵਕ ਵਜੋਂ, ਮਾਂ ਵਿੰਧਯਵਾਸਿਨੀ ਦੇ ਭਗਤ ਵਜੋਂ ਅੱਜ ਤੁਹਾਡੇ ਤੋਂ ਕੁਝ ਮੰਗ ਰਿਹਾ ਹਾਂ, ਦੇਓਗੇ? ਪੱਕਾ ਪੂਰਾ ਕਰੋਗੇ? ਸਰਕਾਰ ਦੀ ਯੋਜਨਾ ਹੈ micro irrigation ਲਈ ਸਰਕਾਰ ਸਬਸਿਡੀ ਦਿੰਦੀ ਹੈ, ਪੈਸੇ ਦਿੰਦੀ ਹੈ, ਤੁਸੀਂ ਇਸ ਦਾ ਲਾਭ ਉਠਾਓ ਅਤੇ ਮੈਂ ਤੁਹਾਡੀ ਸੇਵਾ ਕਰਨ ਲਈ ਆਇਆ ਹਾਂ।

ਮੇਰੇ ਪਿਆਰੇ ਕਿਸਾਨ ਭਾਈਓ-ਭੈਣੋਂ, ਇਹ ਅਜਿਹੇ ਲੋਕ ਸਨ, ਜੋ ਤੁਹਾਡੇ ਕਿਸਾਨਾਂ ਲਈ ਘੜਿਆਲੀ ਹੰਝੂ ਵਹਾ ਰਹੇ ਸਨ ਐੱਮਐੱਸਪੀ ਯੋਜਨਾਵਾਂ ਹੁੰਦੀਆਂ ਸਨ, ਖਰੀਦਦਾਰੀ ਨਹੀਂ ਹੁੰਦੀ ਸੀ, ਸਮਰਥਨ ਮੁੱਲ ਦੇ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਸਨ, ਫੋਟੋਆਂ ਛਪਵਾਈਆਂ ਜਾਂਦੀਆਂ ਸਨ, ਵਾਹ-ਵਾਹ ਹੀ ਲੁੱਟੀ ਜਾਂਦੀ ਸੀ, ਲੇਕਿਨ ਕਿਸਾਨ ਦੇ ਘਰ ਕੁਝ ਜਾਂਦਾ ਨਹੀਂ ਸੀ। ਉਨ੍ਹਾਂ ਦੇ ਕੋਲ ਐੱਮਐੱਸਪੀ ਦਾ ਮੁੱਲ ਵਧਾਉਣ ਲਈ ਫਾਈਲਾਂ ਆਉਂਦੀਆਂ ਸਨ, ਪਈਆਂ ਰਹਿੰਦੀਆਂ ਸਨ। ਸਾਲਾਂ ਪਹਿਲਾਂ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ ਦੇਣ ਦੀ ਸਿਫਾਰਸ਼ ਫਾਈਲਾਂ ਵਿੱਚ ਹੋ ਚੁੱਕੀ ਸੀ, ਲੇਕਿਨ ਕਿਸਾਨਾਂ ਦੇ ਨਾਮ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਐੱਮਐੱਸਪੀ ਦੀ ਡੇਢ ਗੁਣਾ ਲਾਗਤ ਲਈ ਸੋਚਣ ਦੀ ਫੁਰਸਤ ਨਹੀਂ, ਕਿਉਂਕਿ ਉਹ ਰਾਜਨੀਤੀ ਵਿੱਚ ਇੰਨੇ ਡੁੱਬ ਗਏ ਸਨ ਕਿ ਉਨ੍ਹਾਂ ਨੂੰ ਇਸ ਦੇਸ਼ ਦੇ ਪਿੰਡ, ਗ਼ਰੀਬ ਕਿਸਾਨ ਦੀ ਪਰਵਾਹ ਨਹੀਂ ਸੀ। ਫਾਈਲਾਂ ਦੱਬੀਆਂ ਰਹੀਆਂ, ਸਾਲਾਂ ਤੋਂ ਜਿਸ ਕੰਮ ਨੂੰ ਕਰਨ ਤੋਂ ਪੁਰਾਣੀਆਂ ਸਰਕਾਰਾਂ ਪਿੱਛੇ ਹਟ ਰਹੀਆਂ ਸਨ ਭਾਈਓ- ਭੈਣੋਂ, ਤੁਹਾਡੇ ਸੇਵਕ ਦੇ ਨਾਤੇ, ਦੇਸ਼ ਦੇ ਪਿੰਡ, ਗ਼ਰੀਬ ਕਿਸਾਨ ਦਾ ਭਲਾ ਕਰਨ ਦਾ ਇਰਾਦਾ ਹੋਣ ਦੇ ਨਾਤੇ ਮੈਂ ਅੱਜ ਸਿਰ ਝੁਕਾ ਕੇ ਕਹਿ ਰਿਹਾ ਹਾਂ, ਮੇਰੇ ਭਾਈਓ-ਭੈਣੋਂ ਅਸੀਂ ਐੱਮਐੱਸਪੀ ਡੇਢ ਗੁਣਾ ਕਰਨ ਦਾ ਵਾਅਦਾ ਕੀਤਾ ਸੀ, ਅੱਜ ਉਸ ਨੂੰ ਅਸੀਂ ਧਰਤੀ ’ਤੇ ਉਤਾਰ ਦਿੱਤਾ ਹੈ। ਝੋਨਾ ਹੋਵੇ, ਮੱਕੀ ਹੋਵੇ, ਤੂਰ ਹੋਵੇ, ਉੜਦ ਹੋਵੇ, ਮੂੰਗ ਸਮੇਤ ਖ਼ਰੀਫ਼ ਦੀਆਂ 14 ਫਸਲਾਂ ਦੇ ਸਮਰਥਨ ਮੁੱਲ ਵਿੱਚ ਦੋ ਸੌ ਰੁਪਏ ਤੋਂ ਲੈ ਕੇ ਇੱਕ ਹਜ਼ਾਰ ਅੱਠ ਸੌ ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਹ ਤੈਅ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਵਿੱਚ ਜੋ ਲਾਗਤ ਆਉਂਦੀ ਹੈ, ਉਸ ਦੇ ਉੱਪਰ 50% ਸਿੱਧਾ ਲਾਭ ਮਿਲਣਾ ਚਾਹੀਦਾ ਹੈ।

ਭਾਈਓ-ਭੈਣੋਂ, ਇਸ ਫੈਸਲੇ ਨਾਲ ਯੂਪੀ ਅਤੇ ਪੂਰਵਾਂਚਲ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਹੈ। ਇਸ ਵਾਰ ਤੋਂ ਇੱਕ ਕੁਇੰਟਲ ਝੋਨੇ ’ਤੇ ਦੌ ਸੌ ਰੁਪਏ ਵੱਧ ਮਿਲਣਗੇ। ਸਾਥੀਓ, ਇੱਕ ਕੁਇੰਟਲ ਝੋਨੋ ਦੀ ਜੋ ਲਾਗਤ ਆਂਕੀ ਹੈ, ਉਹ ਹੈ ਲਗਭਗ 11 ਸੌ, 12 ਸੌ ਰੁਪਏ, ਹੁਣ ਝੋਨੇ ਦਾ ਸਮਰਥਨ ਮੁੱਲ ਤੈਅ ਹੋਇਆ ਹੈ 17 ਸੌ 50 ਰੁਪਏ, ਭਾਵ ਸਿੱਧਾ-ਸਿੱਧਾ 50% ਦਾ ਲਾਭ ਤੈਅ ਹੈ। ਮੈਨੂੰ ਦੱਸਿਆ ਗਿਆ ਹੈ ਕਿ ਯੂਪੀ ਵਿੱਚ ਪਿਛਲੇ ਵਰ੍ਹੇ ਨਾਲੋਂ ਚਾਰ ਗੁਣਾ ਝੋਨੇ ਦੀ ਖਰੀਦ ਸੁਨਿਸ਼ਚਿਤ ਕੀਤੀ ਗਈ। ਇਸ ਦੇ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭਾਈਓ-ਭੈਣੋਂ, ਝੋਨੇ ਦੇ ਨਾਲ ਹੀ ਸਰਕਾਰ ਵੱਲੋਂ ਦਾਲ਼ਾ ਦਾ ਵੀ ਐੱਮਐੱਸਪੀ ਵਧਾਇਆ ਗਿਆ ਹੈ। ਅਰਹਰ ਦੇ ਸਰਕਾਰੀ ਮੁੱਲ ਵਿੱਚ ਸਵਾ ਦੋ ਸੌ ਰੁਪਏ ਦਾ ਸਿੱਧਾ ਵਾਧਾ ਕੀਤਾ ਗਿਆ ਹੈ। ਭਾਵ ਹੁਣ ਤੈਅ ਕੀਤਾ ਗਿਆ ਹੈ ਕਿ ਅਰਹਰ ਉਗਾਉਣ ਵਿੱਚ ਜਿੰਨੀ ਲਾਗਤ ਆਉਂਦੀ ਹੈ, ਉਸ ਦਾ ਲਗਭਗ 65% ਸਿੱਧਾ ਲਾਭ ਅਤਿਰਿਕਤ ਲਾਭ ਕਿਸਾਨ ਨੂੰ ਮਿਲੇਗਾ। ਸਾਥੀਓ, ਸਾਡੀ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਦਿੱਕਤਾਂ ਨੂੰ ਸਮਝਦਿਆਂ ਉਨ੍ਹਾਂ ਨੂੰ ਦੂਰ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਬੀਜ ਤੋਂ ਲੈ ਕੇ ਬਜ਼ਾਰ ਤੱਕ ਇੱਕ ਪ੍ਰਮਾਣਿਕ ਵਿਵਸਥਾ ਬਣਾਈ ਜਾ ਰਹੀ ਹੈ, ਤਾਂ ਕਿ ਕਿਸਾਨ ਦੀ ਆਮਦਨ ਵਧੇ ਅਤੇ ਖੇਤੀ ’ਤੇ ਹੋਣ ਵਾਲਾ ਉਸ ਦਾ ਖਰਚਾ ਘਟੇ। ਯੂਰੀਏ ਲਈ ਲਾਠੀ ਚਾਰਜ ਹੁੰਦਾ ਸੀ, ਰਾਤ-ਰਾਤ ਕਤਾਰ ਵਿੱਚ ਖੜ੍ਹਾ ਰਹਿਣਾ ਪੈਂਦਾ ਸੀ, ਕਾਲਾ ਬਜ਼ਾਰੀ ਵਿੱਚ ਯੂਰੀਆ ਖਰੀਦਣਾ ਪੈਂਦਾ ਸੀ। ਪਿਛਲੇ ਚਾਰ ਸਾਲ ਵਿੱਚ ਇਹ ਸੰਕਟ ਖਤਮ ਹੋ ਗਿਆ ਹੈ। ਇਹ ਸਾਰੇ ਕਾਰਜ ਤੁਹਾਡੇ ਅਸ਼ੀਰਵਾਦ ਨਾਲ ਅਤੇ ਸਹਿਯੋਗ ਨਾਲ ਸੰਭਵ ਹੋ ਰਹੇ ਹਨ।

ਭਾਈਓ-ਭੈਣੋ, ਮੈਂ ਇੱਥੋਂ ਦੇ ਕਿਸਾਨ ਨੂੰ ਇੱਕ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ, ਅਸੀਂ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨ ਡਬਲ ਕਰਨਾ ਚਾਹੁੰਦੇ ਹਾਂ ਅਤੇ ਇਹ ਮੁਸ਼ਕਲ ਕੰਮ ਨਹੀਂ ਹੈ। ਜਿਵੇਂ ਇੱਕ ਛੋਟਾ ਜਿਹਾ ਉਦਾਹਰਣ ਮੈਂ ਦੱਸਾਂ, ਅੱਜ ਸਾਡਾ ਜੋ ਖੇਤ ਹੈ ਉਸ ਦੀ ਵੱਟ ’ਤੇ ਅਸੀਂ ਵਾੜ ਲਗਾ ਦਿੰਦੇ ਹਾਂ। ਸਾਨੂੰ ਪਤਾ ਨਹੀਂ ਹੁੰਦਾ ਕਿ ਵਾੜ ਦੇ ਅੰਦਰ ਇਹ ਜੋ ਕੰਡੇਦਾਰ ਤਾਰ ਲਗਾ ਦਿੰਦੇ ਹਾਂ ਜਾਂ ਅਜਿਹੇ ਪੌਦੇ ਲਗਾ ਦਿੰਦੇ ਹਾਂ, ਕਿੰਨੀ ਜ਼ਮੀਨ ਬਰਬਾਦ ਕਰਦੇ ਹਾਂ। ਹੁਣ ਸਰਕਾਰ ਨੇ ਬਾਂਸ ਨੂੰ ਘਾਹ ਮੰਨਿਆ ਹੈ। ਅਤੇ ਇਸ ਲਈ ਤੁਸੀਂ ਆਪਣੀ ਵੱਟ ’ਤੇ ਬਾਂਸ ਦੀ ਖੇਤੀ ਕਰ ਸਕਦੇ ਹੋ, ਬਾਂਸ ਕੱਟ ਸਕਦੇ ਹੋ, ਬਾਂਸ ਵੇਚ ਸਕਦੇ ਹੋ ਸਰਕਾਰ ਤੁਹਾਨੂੰ ਰੋਕ ਨਹੀਂ ਸਕਦੀ। ਅੱਜ ਹਜ਼ਾਰਾਂ ਕਰੋੜ ਰੁਪਏ ਦਾ ਬਾਂਸ ਦੇਸ਼ ਵਿਦੇਸ਼ ਤੋਂ ਆਯਾਤ ਕਰਦਾ ਹੈ। ਜਦੋਂ ਕਿ ਮੇਰੇ ਕਿਸਾਨ ਦੀ ਵੱਟ ’ਤੇ ਬਾਂਸ ਉਗਾਇਆ ਜਾ ਸਕਦਾ ਹੈ। ਅਸੀਂ ਨਿਯਮ ਬਦਲ ਦਿੱਤਾ, ਕਾਨੂੰਨ ਬਦਲ ਦਿੱਤਾ। ਪਹਿਲਾਂ ਮੰਨਦੇ ਸਨ ਕਿ ਬਾਂਸ ਇੱਕ ਦਰਖ਼ਤ ਹੈ, Tree ਹੈ ਅਸੀਂ ਕਿਹਾ ਬਾਂਸ ਇੱਕ Tree ਨਹੀਂ ਹੈ, ਦਰਖ਼ਤ ਨਹੀਂ ਹੈ, ਉਹ ਤਾਂ ਘਾਹ ਹੈ ਘਾਹ। ਅਤੇ ਸਾਡੇ ਇੱਥੇ ਅਗਰਬੱਤੀ ਬਣਾਉਣਾ, ਪਤੰਗ ਬਣਾਉਣਾ ਇਸ ਵਾਸਤੇ ਵੀ ਬਾਂਸ ਵਿਦੇਸ਼ ਤੋਂ ਲਿਆਉਣਾ ਪਵੇ। ਇੰਨੇ ਮੇਰੇ ਦੇਸ਼ ਦੇ ਕਿਸਾਨ ਹਨ, ਇੱਕ ਸਾਲ ਦੇ ਅੰਦਰ-ਅੰਦਰ ਉਹ ਹਾਲਤ ਬਦਲ ਸਕਦੇ ਹਨ ਅਤੇ ਉਹ ਆਮਦਨ ਕਿਸਾਨ ਦੇ ਕੰਮ ਆਉਣ ਵਾਲੀ ਹੈ।

ਅਜਿਹੇ ਕਈ ਹੋਰ ਪ੍ਰਯੋਗ ਹਨ। ਮੈਂ ਮੇਰੇ ਕਿਸਾਨ ਭਾਈਆਂ ਨੂੰ ਤਾਕੀਦ ਕਰਾਂਗਾ ਕਿ ਤੁਸੀਂ ਖੇਤੀ ਦੇ ਇਲਾਵਾ ਸਰਕਾਰ ਦੀਆਂ ਅਨੇਕ ਯੋਜਨਾਵਾਂ ਦਾ ਲਾਭ ਉਠਾਓ ਅਤੇ ਆਪਣੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਅੱਗੇ ਆਓ। ਸਾਡੀ ਸਰਕਾਰ ਦੇਸ਼ ਦੇ ਜਨ-ਜਨ, ਕਣ-ਕਣ, ਕੋਨੇ-ਕੋਨੇ ਤੱਕ ਵਿਕਾਸ ਦੀ ਰੋਸ਼ਨੀ ਪਹੁੰਚਾਉਣ ਅਤੇ ਪਿੰਡ-ਗ਼ਰੀਬ ਨੂੰ ਸਸ਼ਕਤ ਕਰਨ ਦੇ ਟੀਚੇ ਨੂੰ ਲੈ ਕੇ ਅੱਗੇ ਵਧ ਰਹੀ ਹੈ। ਤੁਹਾਡੇ ਜੀਵਨ ਨੂੰ ਅਸਾਨ ਬਣਾਉਣ ਲਈ, connectivity ਨੂੰ ਸੁਲਭ ਕਰਨ ਲਈ ਅੱਜ ਇੱਥੇ ਕੁਝ ਪੁਲ਼ਾ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਚੁਨਾਰ ਸੇਤੂ ਨਾਲ ਹੁਣ ਚੁਨਾਰ ਵਾਰਾਣਸੀ ਦੀ ਦੂਰੀ ਘਟ ਗਈ ਹੈ। ਮੈਨੂੰ ਇਹ ਵੀ ਦੱਸਿਆ ਗਿਆ ਕਿ ਬਰਸਾਤ ਦੇ ਮੌਸਮ ਵਿੱਚ ਇੱਥੋਂ ਦੇ ਹਜ਼ਾਰਾ ਲੋਕ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਟ ਜਾਂਦੇ ਹਨ। ਹੁਣ ਇਹ ਨਵਾਂ ਪੁਲ਼ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰੇਗਾ।

ਭਾਈਓ-ਭੈਣੋਂ, ਸਸਤੀ ਅਤੇ ਬਿਹਤਰ ਸਿਹਤ ਸੇਵਾ ਗ਼ਰੀਬ ਤੋਂ ਗ਼ਰੀਬ ਨੂੰ ਸੁਲਭ ਕਰਾਉਣਾ ਵੀ ਇਸ ਸਰਕਾਰ ਦਾ ਇੱਕ ਵੱਡਾ ਸੰਕਲਪ ਹੈ। ਇੱਥੇ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਨਾ ਸਿਰਫ਼ ਮਿਰਜ਼ਾਪੁਰ ਅਤੇ ਸੋਨਭਦ੍ਰ, ਭਦੋਹੀ, ਚੰਦੌਲੀ ਅਤੇ ਇਲਾਹਾਬਾਦ ਦੇ ਲੋਕਾਂ ਨੂੰ ਵੀ ਵੱਡਾ ਲਾਭ ਮਿਲੇਗਾ । ਹੁਣ ਇੱਥੋਂ ਦਾ ਜ਼ਿਲ੍ਹਾ ਹਸਪਤਾਲ ਪੰਜ ਸੌ ਬੈੱਡ ਦਾ ਹੋ ਜਾਵੇਗਾ। ਇਸ ਨਾਲ ਗੰਭੀਰ ਰੋਗਾਂ ਦੇ ਇਲਾਜ ਲਈ ਹੁਣ ਤੁਹਾਨੂੰ ਦੂਰ ਤੱਕ ਭਟਕਣਾ ਨਹੀਂ ਪਵੇਗਾ। ਇਸ ਦੇ ਇਲਾਵਾ, ਅੱਜ ਇੱਥੇ ਸੌ ਜਨ ਔਸ਼ਧੀ ਕੇਂਦਰਾਂ ਦਾ ਵੀ ਇੱਕਠੇ ਪੂਰੇ ਉੱਤਰ ਪ੍ਰਦੇਸ਼ ਵਿੱਚ ਸੌ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰਾਂ ਦਾ ਵੀ ਲੋਕਅਰਪਣ ਕੀਤਾ ਗਿਆ । ਇਹ ਜਨ ਔਸ਼ਧੀ ਕੇਂਦਰ ਗ਼ਰੀਬ, ਮੱਧ ਵਰਗ ਅਤੇ ਨਿਮਨ ਵਰਗ ਲਈ ਬਹੁਤ ਵੱਡ ਸਹਾਰਾ ਬਣ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਸੱਤ ਸੌ ਤੋਂ ਵੱਧ ਦਵਾਈਆਂ ਅਤੇ ਡੇਢ ਸੌ ਤੋਂ ਵੱਧ patient ਨੂੰ ਸਰਜਰੀ ਦੇ ਬਾਅਦ ਜੋ ਸਮਾਨ ਦੀ ਜ਼ਰੂਰਤ ਪੈਂਦੀ ਹੈ, ਉਹ ਸਸਤੇ ਮੁੱਲ ’ਤੇ ਉਪਲੱਬਧ ਹੈ। ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਕਰੀਬ-ਕਰੀਬ ਸਾਢੇ ਤਿੰਨ ਹਜ਼ਾਰ ਤੋਂ ਵੀ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਅੱਠ ਸੌ ਤੋਂ ਵੱਧ ਦਵਾਈਆਂ ਨੂੰ ਮੁੱਲ ਨਿਯੰਤਰਨ ਵਿਵਸਥਾ ਦੇ ਦਾਇਰੇ ਵਿੱਚ ਲਿਆਉਣਾ, ਦਿਲ ਦੀਆਂ ਬਿਮਾਰੀਆਂ ਦੌਰਾਨ ਲਗਣ ਵਾਲੇ ਸਟੈਂਟ ਦੀ ਕੀਮਤ ਨੂੰ ਘੱਟ ਕਰਨਾ, ਗੋਡਿਆਂ ਵਿੱਚ ਲਗਣ ਵਾਲੇ ਇੰਲਾਂਟ ਨੂੰ ਸਸਤਾ ਕਰਨ ਅਜਿਹੇ ਅਨੇਕ ਕਾਰਜ ਇਸ ਸਰਕਾਰ ਨੇ ਕੀਤੇ ਹਨ, ਜੋ ਗ਼ਰੀਬ ਅਤੇ ਮੱਧ ਵਰਗ ਨੂੰ ਬਹੁਤ ਵੱਡੀ ਰਾਹਤ ਦੇਣਗੇ।

ਇੱਕ ਮੱਧ ਵਰਗੀ ਪਰਿਵਾਰ ਜਿਸ ਦੇ ਘਰ ਵਿੱਚ ਵੱਡੇ ਬਜ਼ੁਰਗ ਰਹਿੰਦੇ ਹੋਣ, ਤਾਂ ਇੱਕ-ਅੱਧ ਬਿਮਾਰੀ ਤਾਂ ਘਰ ਦੇ ਅੰਦਰ ਪਰਿਵਾਰ ਦਾ ਹਿੱਸਾ ਬਣ ਜਾਂਦੀ ਹੈ। ਡਾਇਬਟੀਜ਼ ਹੋਵੇ, ਬਲੱਡ ਪ੍ਰੈਸ਼ਰ ਹੋਵੇ ਅਤੇ ਅਜਿਹੇ ਪਰਿਵਾਰ ਨੂੰ ਹਰ ਦਿਨ ਦਵਾਈ ਲਿਆਉਣੀ ਪੈਂਦੀ ਹੈ। ਪਰਿਵਾਰ ਦੇ ਇੱਕ ਮੈਂਬਰ ਲਈ ਹਰ ਦਿਨ ਦਵਾਈ ਲਿਆਉਣੀ ਪੈਂਦੀ ਹੈ ਅਤੇ ਮਹੀਨੇ ਭਰ ਦਾ ਬਿਲ ਹਜ਼ਾਰ ਰੁਪਏ ਆਉਂਦਾ ਹੈ। ਉਹ ਹੁਣ ਢਾਈ ਸੌ, ਤਿੰਨ ਸੌ ਰੁਪਏ ਵਿੱਚ ਮਹੀਨੇ ਭਰ ਦੀ ਦਵਾਈ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਕਿੰਨੀ ਵੱਡੀ ਸੇਵਾ ਹੈ। ਇਹ ਕੰਮ ਪਹਿਲਾਂ ਦੀਆਂ ਸਰਕਾਰਾਂ ਕਰ ਸਕਦੀਆਂ ਸਨ, ਲੇਕਿਨ ਉਨ੍ਹਾਂ ਨੂੰ ਆਪਣੀ ਪਾਰਟੀ, ਆਪਣਾ ਪਰਿਵਾਰ, ਆਪਣੀ ਕੁਰਸੀ ਇਸ ਤੋਂ ਅੱਗੇ ਉਹ ਸੋਚਣ ਨੂੰ ਤਿਆਰ ਨਹੀਂ ਸਨ ਅਤੇ ਇਸੇ ਕਾਰਨ ਦੇਸ਼ ਦੇ ਆਮ ਮਾਨਵ ਦੀ ਭਲਾਈ ਦੇ ਕੰਮ ਉਨ੍ਹਾਂ ਦੀ ਪ੍ਰਾਥਮਿਕਤਾ ਨਹੀਂ ਸਨ।

ਸਾਥੀਓ, ਇਨ੍ਹੀਂ ਦਿਨੀਂ ਡਾਇਲਿਸਿਸ ਇੱਕ ਬਹੁਤ ਵੱਡੀ ਜ਼ਰੂਰਤ ਬਣ ਗਈ ਹੈ। ਅਨੇਕ ਪਿੰਡਾਂ ਵਿੱਚ ਅਨੇਕ ਪਰਿਵਾਰ ਉਨ੍ਹਾਂ ਨੂੰ ਡਾਇਲਿਸਿਸ ਲਈ ਜਾਣਾ ਪੈਂਦਾ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਿਸਿਸ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ ਅਤੇ ਗ਼ਰੀਬਾਂ ਨੂੰ ਜੋ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਰਿਹਾ ਕਰਦਾ ਸੀ, ਉਨ੍ਹਾਂ ਨੂੰ ਮਦਦ ਕਰਨ ਦਾ ਵੱਡਾ ਬੀੜਾ ਚੁੱਕਿਆ ਹੈ। ਇਹ ਡਾਇਲਿਸਿਸ ਯੋਜਨਾ ਤਹਿਤ ਅਸੀਂ ਜ਼ਿਲ੍ਹੇ, ਜ਼ਿਲ੍ਹਿਆਂ ਵਿੱਚ ਡਾਇਲਿਸਿਸ ਸੈਂਟਰ ਬਣਾ ਰਹੇ ਹਾਂ। ਅਤੇ ਗ਼ਰੀਬਾਂ ਨੂੰ, ਮੱਧ ਵਰਗ ਨੂੰ, ਨਿਮਨ ਵਰਗ ਨੂੰ ਮੁਫ਼ਤ ਡਾਇਲਿਸਿਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਕਰੀਬ-ਕਰੀਬ 25 ਲੱਖ ਡਾਇਲਿਸਿਸ ਸੈਸ਼ਨ ਮੁਫ਼ਤ ਕੀਤੇ ਜਾ ਚੁੱਕੇ ਹਨ। ਡਾਇਲਿਸਿਸ ਦੇ ਹਰ ਸੈਸ਼ਨ ਵਿੱਚ ਕਿਸੇ ਨਾ ਕਿਸੇ ਗ਼ਰੀਬ ਦੇ ਢਾਈ ਹਜ਼ਾਰ, ਦੋ ਹਜ਼ਾਰ, 15 ਸੌ ਰੁਪਏ ਬਚ ਰਹੇ ਹਨ। ਇਸ ਦੇ ਇਲਾਵਾ ਸਵੱਛ ਭਾਰਤ ਮਿਸ਼ਨ ਇਹ ਬਿਮਾਰੀ ਨੂੰ ਰੋਕਣ ਵਿੱਚ ਪ੍ਰਭਾਵੀ ਸਾਬਤ ਹੋ ਰਿਹਾ ਹੈ। ਪਿਛਲੇ ਸਾਲ ਦੀ ਇੱਕ ਰਿਪੋਰਟ ਆਈ ਸੀ ਕਿ ਜਿਨ੍ਹਾਂ ਪਿੰਡਾਂ ਵਿੱਚ ਪਖਾਨਿਆਂ ਦੀ ਵਰਤੋਂ ਵਧ ਰਹੀ ਹੈ, ਉੱਥੋਂ ਦੇ ਲੋਕਾਂ ਵਿਸ਼ੇਸ਼ ਕਰਕੇ ਬੱਚਿਆਂ ਦੀਆਂ ਬਿਮਾਰੀਆਂ ਵਿੱਚ ਤੇਜ਼ੀ ਨਾਲ ਕਮੀ ਆ ਰਹੀ ਹੈ। ਇੰਨਾ ਹੀ ਨਹੀਂ, ਜੋ ਪਿੰਡ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਹੋਏ ਹਨ, ਉੱਥੇ ਔਸਤਨ ਹਰ ਪਰਿਵਾਰ ਦੇ ਲਗਭਗ 50 ਹਜ਼ਾਰ ਰੁਪਏ ਸਲਾਨਾ ਬਚ ਰਹੇ ਹਨ। ਵਰਨਾ ਇਹੀ ਪੈਸੇ ਪਹਿਲਾਂ ਉਹ ਪਰਿਵਾਰ ਹਸਪਤਾਲ ਦੇ ਚੱਕਰ ਲਗਾਉਣ ਵਿੱਚ, ਦਵਾਈਆਂ ਦੇ ਪਿੱਛੇ ਨੌਕਰੀਆਂ ਦੀਆਂ ਛੁੱਟੀਆਂ ਦੇ ਪਿੱਛੇ ਖਰਚ ਕਰ ਦਿੰਦਾ ਸੀ।

ਸਾਥੀਓ, ਗ਼ਰੀਬ ਅਤੇ ਬਿਮਾਰੀ ਦੇ ਕੁਚੱਕਰ ਨੂੰ ਤੋੜਨ ਦੇ ਲਈ ਇੱਕ ਹੋਰ ਬਹੁਤ ਵੱਡੀ ਯੋਜਨਾ ਛੇਤੀ ਸਰਕਾਰ ਲਿਆ ਰਹੀ ਹੈ। ਲੋਕ ਉਸ ਨੂੰ ਮੋਦੀ ਕੇਅਰ ਕਹਿੰਦੇ ਹਨ, ਕੋਈ ਉਸ ਨੂੰ ਆਯੁਸ਼ਮਾਨ ਭਾਰਤ ਕਹਿੰਦਾ ਹੈ ਅਤੇ ਇਸ ਯੋਜਨਾ ਤਹਿਤ ਦੇਸ਼ ਦੀ ਕਰੀਬ-ਕਰੀਬ 50 ਕਰੋੜ ਗ਼ਰੀਬ ਅਬਾਦੀ ਨੂੰ ਪੰਜ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਇਸ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਅਤੇ ਬਹੁਤ ਛੇਤੀ ਇਸ ਨੂੰ ਸਰਕਾਰ ਦੇਸ਼ ਭਰ ਵਿੱਚ ਸ਼ੁਰੂ ਕਰਨ ਵਾਲੀ ਹੈ। ਤੁਸੀਂ ਕਲਪਨਾ ਕਰੋ ਇੱਕ ਪਰਿਵਾਰ ਨੂੰ ਅਗਰ ਕੋਈ ਬਿਮਾਰ ਹੋ ਜਾਂਦਾ ਹੈ, ਗੰਭੀਰ ਪ੍ਰਕਾਰ ਦੀਆਂ ਬਿਮਾਰੀਆਂ ਹੁੰਦੀਆਂ ਹਨ ਅਤੇ ਪੰਜ ਲੱਖ ਰੁਪਏ ਤੱਕ ਦਾ ਖਰਚ ਸਰਕਾਰ ਦੇ ਦੇਵੇ,ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਪਰਿਵਾਰ ਨੂੰ ਨਵੀਂ ਜ਼ਿੰਦਗੀ ਮਿਲੇਗੀ ਕਿ ਨਹੀਂ ਮਿਲੇਗੀ। ਉਹ ਪਰਿਵਾਰ ਮੁਸੀਬਤਾਂ ਤੋਂ ਬਾਹਰ ਆਵੇਗਾ ਕਿ ਨਹੀਂ ਆਵੇਗਾ। ਅਤੇ ਮੇਰੇ ਦੇਸ਼ ਦੇ ਕਰੋੜਾਂ ਪਰਿਵਾਰ ਮੁਸੀਬਤਾਂ ਤੋਂ ਬਾਹਰ ਆਉਣਗੇ ਤਾਂ ਮੇਰਾ ਦੇਸ਼ ਵੀ ਮੁਸੀਬਤਾਂ ਤੋਂ ਬਾਹਰ ਨਿਕਲੇਗਾ ਜਾਂ ਨਹੀਂ ਨਿਕਲੇਗਾ। ਅਤੇ ਇਸ ਲਈ ਭਾਈਓ-ਭੈਣੋਂ, ਆਯੁਸ਼ਮਾਨ ਭਾਰਤ ਯੋਜਨਾ ਦੇਸ਼ ਦੇ ਉੱਜਵਲ ਭਵਿੱਖ ਲਈ, ਦੇਸ਼ ਦੇ ਤੰਦਰੁਸਤ ਭਵਿੱਖ ਲਈ ਅਸੀਂ ਲੈ ਕੇ ਆਏ ਹਾਂ।

ਭਾਈਓ-ਭੈਣੋ, ਗ਼ਰੀਬ, ਪੀੜਤ, ਸ਼ੋਸ਼ਿਤ ਵੰਚਿਤ ਇਸ ਦੀ ਪੀੜਾ ਅਤੇ ਚਿੰਤਾ ਨੂੰ ਦੂਰ ਕਰਨਾ, ਮੁਸ਼ਕਲ ਦੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਰਹਿਣਾ, ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਇਹੀ ਸਾਡੀ ਸਰਕਾਰ ਦੀ ਪ੍ਰਥਮਿਕਤਾ ਹੈ ਅਤੇ ਇਸੇ ਲਈ ਅਸੀਂ ਲੋਕ ਲੱਗੇ ਹੋਏ ਹਨ। ਇਸੇ ਸੋਚ ਦੇ ਨਾਲ ਹੁਣ ਦੇਸ਼ ਦੇ ਗ਼ਰੀਬ ਨੂੰ ਸਮਾਜਕ ਸੁਰੱਖਿਆ ਦਾ ਇੱਕ ਮਜ਼ਬੂਤ ਕਵਚ ਦਿੱਤਾ ਜਾ ਰਿਹਾ ਹੈ। ਇੱਕ ਰੁਪਏ ਪ੍ਰਤੀ ਮਹੀਨਾ ਅਤੇ 90 ਪੈਸੇ ਪ੍ਰਤੀ ਦਿਨ, ਮਹੀਨੇ ਦਾ ਰੁਪਇਆ ਕੋਈ ਬਹੁਤ ਵੱਡਾ ਨਹੀਂ ਹੁੰਦਾ। ਇੱਕ ਦਿਨ ਦਾ 90 ਪੈਸਾ, ਇਹ ਗ਼ਰੀਬ ਲਈ ਵੀ ਮੁਸ਼ਕਲ ਨਹੀਂ ਹੋਵੇਗਾ। ਇਸ ਦਰ ’ਤੇ ਰੋਜ਼ਾਨਾ ਦੇ ਪ੍ਰੀਮਿਅਮ ’ਤੇ ਜੀਵਨ ਬੀਮਾ ਅਤੇ accident ਬੀਮਾ ਵਰਗੀਆਂ ਯੋਜਨਾਵਾਂ ਲੋਕਾਂ ਦੇ ਜੀਵਨ ਵਿੱਚ ਜਯੋਤੀ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ। ਵਰਨਾ ਪਹਿਲਾਂ ਸਾਡੇ ਦੇਸ਼ ਵਿੱਚ ਇੱਕ ਸੋਚ ਸੀ ਕਿ ਬੈਂਕ ਵਿੱਚ ਅਕਾਊਂਟ ਕਿਸ ਦਾ ਹੋਵੇਗਾ? ਮੱਧ ਵਰਗ ਦਾ, ਪੜ੍ਹੇ-ਲਿਖੇ ਲੋਕਾਂ ਦਾ, ਅਮੀਰ ਦਾ ਹੋਵੇਗਾ, ਗ਼ਰੀਬ ਲਈ ਤਾਂ ਬੈਂਕ ਹੋ ਹੀ ਨਹੀਂ ਸਕਦਾ ਹੈ।

ਸਾਡੇ ਦੇਸ਼ ਵਿੱਚ ਸੋਚ ਸੀ ਕਿ ਘਰ ਵਿੱਚ ਗੈਸ ਦਾ ਚੁੱਲ੍ਹਾ ਤਾਂ ਅਮੀਰ ਕੋਲ਼ ਹੋ ਸਕਦਾ ਹੈ, ਪੜ੍ਹੇ-ਲਿਖੇ ਲੋਕਾਂ ਕੋਲ਼ ਹੁੰਦਾ ਹੈ, ਬਾਬੂ ਕੋਲ਼ ਹੁੰਦਾ ਹੈ, ਗ਼ਰੀਬ ਦੇ ਘਰ ਵਿੱਚ ਹੋ ਹੀ ਨਹੀਂ ਸਕਦਾ ਹੈ। ਸਾਡੇ ਦੇਸ਼ ਵਿੱਚ ਸੋਚ ਸੀ ਕਿ ਰੁਪੈ ਕਾਰਡ, ਕਾਰਡ ਤੋਂ ਪੈਸੇ ਲੈਣ-ਦੇਣ ਇਹ ਤਾਂ ਅਮੀਰ ਦੇ ਘਰ ਵਿੱਚ ਹੋ ਸਕਦਾ ਹੈ, ਬਾਬੂ ਦੇ ਘਰ ਵਿੱਚ ਹੋ ਸਕਦਾ ਹੈ, ਵੱਡੇ ਰਈਸ ਦੇ ਹੀ ਹੋ ਸਕਦਾ ਹੈ, ਗ਼ਰੀਬ ਦੀ ਜੇਬ ਵਿੱਚ ਰੁਪੈ ਕਾਰਡ ਨਹੀਂ ਹੋ ਸਕਦਾ ਹੈ। ਸਾਡੇ ਦੇਸ਼ ਵਿੱਚ ਇਹੀ ਸੋਚ ਬਣੀ ਹੋਈ ਸੀ। ਭਾਈਓ-ਭੈਣੋਂ, ਅਸੀਂ ਅਮੀਰ ਅਤੇ ਗ਼ਰੀਬ ਦੀ ਇਸ ਸੋਚ ਨੂੰ ਤੋੜਨਾ ਤੈਅ ਕੀਤਾ ਹੈ, ਦੇਸ਼ ਦੇ ਸਵਾ ਸੌ ਕਰੋੜ ਨਾਗਰਿਕ ਇੱਕ ਸਮਾਨ ਹੋਣੇ ਚਾਹੀਦੇ ਹਨ। ਬੀਮਾ ਗ਼ਰੀਬ ਸੋਚ ਨਹੀਂ ਸਕਦਾ, ਉਹ ਸੋਚਦਾ ਸੀ ਕਿ ਅਮੀਰ ਦਾ ਬੀਮਾ ਹੋ ਸਕਦਾ ਹੈ, ਜਿਸ ਦੀ ਗੱਡੀ ਹੈ, ਉਸ ਦਾ ਬੀਮਾ ਹੋ ਸਕਦਾ ਹੈ, ਸਾਡੇ ਕੋਲ਼ ਤਾਂ ਸਾਈਕਲ ਵੀ ਨਹੀਂ ਹੈ, ਸਾਡਾ ਬੀਮਾ ਕੀ ਹੋ ਸਕਦਾ ਹੈ। ਇਹ ਸਾਰੇ ਮਿਥਕ ਅਸੀਂ ਤੋੜ ਦਿੱਤੇ ਹਨ ਅਤੇ ਦੇਸ਼ ਦੇ ਗ਼ਰੀਬ ਲਈ 90 ਪੈਸੇ ਵਾਲਾ ਬੀਮਾ ਉਸ ਦੀ ਜ਼ਿੰਦਗੀ ਵਿੱਚ ਕੰਮ ਆ ਰਿਹਾ ਹੈ। ਅਮੀਰੀ ਅਤੇ ਗ਼ਰੀਬੀ, ਵੱਡੇ ਅਤੇ ਛੋਟੇ ਦਾ ਭੇਦ ਖਤਮ ਕਰਨ ਵਾਲੇ ਇੱਕ ਦੇ ਬਾਅਦ ਇੱਕ ਅਸੀਂ ਪ੍ਰੋਗਰਾਮ ਲਿਆ ਰਹੇ ਹਾਂ ਅਤੇ ਉਸ ਦਾ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਦਿਖੇਗਾ। ਮੇਰਾ ਗ਼ਰੀਬ ਹੁਣ ਅੱਖ ਵਿੱਚ ਅੱਖ ਮਿਲਾ ਕੇ ਗੱਲ ਕਰਨ ਵਾਲਾ ਹੈ, ਉਸ ਲਈ ਅਸੀਂ ਕੰਮ ਕਰ ਰਹੇ ਹਾਂ।

ਉੱਤਰ ਪ੍ਰਦੇਸ਼ ਦੇ ਡੇਢ ਕਰੋੜ ਤੋਂ ਵੱਧ ਲੋਕ ਇਨ੍ਹਾਂ ਦੋਹਾਂ ਯੋਜਨਾਵਾਂ ਨਾਲ ਜੁੜ ਚੁੱਕੇ ਹਨ। ਇਨ੍ਹਾਂ ਯੋਜਨਾਵਾਂ ਦੇ ਰਾਹੀਂ ਸੰਕਟ ਦੇ ਸਮੇਂ ਲਗਭਗ ਤਿੰਨ ਸੌ ਕਰੋੜ ਰੁਪਏ ਦੀ claim ਰਾਸ਼ੀ ਇਨ੍ਹਾਂ ਪਰਿਵਾਰਾਂ ਨੂੰ ਪਹੁੰਚ ਚੁੱਕੀ ਹੈ। ਮੈਂ ਸਿਰਫ਼ ਉੱਤਰ ਪ੍ਰਦੇਸ਼ ਤੋਂ ਕਹਿ ਰਿਹਾ ਹਾਂ, ਅਗਰ ਮੇਰੀ ਸਰਕਾਰ ਨੇ ਸੌ ਕਰੋੜ ਰੁਪਏ ਵੀ ਐਲਾਨ ਕੀਤਾ ਹੁੰਦਾ ਨਾ ਤਾਂ ਅਖ਼ਬਾਰ ਵਿੱਚ ਫਰੰਟ ਹੈੱਡਲਈਨ ਹੁੰਦੀ । ਲੇਕਿਨ ਅਸੀਂ ਯੋਜਨਾ ਅਜਿਹੀ ਬਣਾਈ ਕਿ ਤਿੰਨ ਸੌ ਕਰੋੜ ਰੁਪਇਆ ਪਹੁੰਚ ਗਿਆ ਅਤੇ ਕੋਈ ਅਜਿਹਾ ਵੱਡਾ ਸੰਕਟ ਨਜ਼ਰ ਨਹੀਂ ਆਇਆ। ਕੰਮ ਇਵੇਂ ਹੁੰਦਾ ਹੈ, ਵਿਵਸਥਾਵਾਂ ਕਿਵੇਂ ਬਦਲਦੀਆਂ ਹਨ, ਇਸ ਦਾ ਇਹ ਜੀਉਂਦਾ-ਜਾਗਦਾ ਉਦਾਹਰਣ ਹੈ।

ਸਾਥੀਓ, ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਇਨ੍ਹਾਂ ਯੋਜਨਾਵਾਂ ਦਾ ਲਾਭ ਨਹੀਂ ਲਿਆ ਹੈ,ਮੇਰੀ ਤੁਹਾਨੂੰ ਅਪੀਲ ਹੈ ਤੁਸੀਂ ਇਨ੍ਹਾਂ ਯੋਜਨਾਵਾਂ ਨਾਲ ਜੁੜੋ, ਕੋਈ ਨਹੀਂ ਚਾਹੁੰਦਾ ਮਾਂ ਵਿੰਧਯਵਾਸਿਨੀ ਦੇ ਅਸ਼ੀਰਵਾਦ ਨਾਲ ਤੁਹਾਡੇ ਪਰਿਵਾਰ ਵਿੱਚ ਕੋਈ ਸੰਕਟ ਨਾ ਆਏ, ਕੋਈ ਨਹੀਂ ਚਾਹੁੰਦਾ, ਕੋਈ ਸੰਕਟ ਨਾ ਆਏ, ਲੇਕਿਨ ਕਾਲ ਦੇ ਗਰਭ ਵਿੱਚ ਕੀ ਹੈ, ਕੌਣ ਜਾਣਦਾ ਹੈ। ਅਗਰ ਕੋਈ ਮੁਸੀਬਤ ਆਈ ਤਾਂ ਇਹ ਯੋਜਨਾ ਤੁਹਾਡੇ ਲਈ ਮਦਦਗਾਰ ਸਾਬਤ ਹੋ ਜਾਵੇਗੀ, ਸੰਕਟ ਦੇ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਕੰਮ ਆ ਜਾਵੇਗੀ, ਇਸ ਲਈ ਅਸੀਂ ਯੋਜਨਾ ਲਿਆਏ ਹਾਂ। ਗ਼ਰੀਬ ਦੇ ਹਿਤ ਵਿੱਚ ਜੋ ਵੀ ਯੋਜਨਾਵਾਂ ਸਰਕਾਰ ਚਲ ਰਹੀ ਹੈ।, ਜੋ ਫੈਸਲੇ ਲਏ ਗਏ ਹਨ, ਉਹ ਗ਼ਰੀਬਾਂ ਨੂੰ ਸਸ਼ਕਤ ਕਰਨ ਦੇ ਨਾਲ ਹੀ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਦਲ ਰਹੇ ਹਨ। ਹਾਲ ਹੀ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਰਿਪੋਰਟ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੀਤੇ ਦੋ ਵਰ੍ਹਿਆਂ ਵਿੱਚ ਭਾਰਤ ਵਿੱਚ…. ਅਖ਼ਬਾਰ ਵਿੱਚ ਛਪੇਗਾ ਲੇਕਿਨ ਇਹ ਕੋਨੇ ਵਿੱਚ ਹੀ ਛਪਦਾ ਹੈ, ਟੀਵੀ ਵਿੱਚ ਸ਼ਾਇਦ ਦਿਖਦਾ ਨਹੀਂ ਹੈ ਅਤੇ ਇਸ ਲਈ ਮੈਂ ਕਹਿ ਰਿਹਾ ਹਾਂ ਤੁਸੀਂ ਜ਼ਰਾ ਲੋਕਾਂ ਨੂੰ ਦੱਸੋ ਹੁਣੇ ਇੱਕ ਅੰਤਰਰਾਸ਼ਟਰੀ ਰਿਪੋਰਟ ਆਈ ਹੈ ਅਤੇ ਉਸ ਰਿਪੋਰਟ ਦਾ ਕਹਿਣਾ ਹੈ , ਅਗਰ ਅਜਿਹੀ ਰਿਪੋਰਟ negative ਹੁੰਦੀ ਤਾਂ ਹਫ਼ਤੇ ਭਰ ਸਾਡੇ ਇੱਥੇ ਹੋ-ਹੱਲਾ ਚਲਦਾ ਰਹਿੰਦਾ, ਲੇਕਿਨ positive ਹੈ ਤਾਂ ਆਉਂਦੀ ਹੈ, ਚਲੇ ਜਾਂਦੀ ਹੈ ਕੋਈ ਨੋਟਿਸ ਵੀ ਨਹੀਂ ਕਰਦਾ ਹੈ।

ਹੁਣੇ ਰਿਪੋਰਟ ਆਈ ਹੈ ਪਿਛਲੇ ਦੋ ਵਰ੍ਹਿਆਂ ਵਿੱਚ ਭਾਰਤ ਵਿੱਚ ਪੰਜ ਕਰੋੜ ਲੋਕ ਬਹੁਤ ਗ਼ਰੀਬੀ ਦੀ ਸਥਿਤੀ ਤੋਂ ਬਾਹਰ ਨਿਕਲੇ ਹਨ। ਦੱਸੋ ਇੱਕ-ਇੱਕ ਯੋਜਨਾ ਦਾ ਨਤੀਜਾ ਦਿਖ ਰਿਹਾ ਹੈ ਕਿ ਨਹੀਂ ਦਿਖ ਰਿਹਾ ਹੈ। ਕੀ ਤੁਸੀਂ ਕੋਈ ਨਹੀਂ ਚਾਹੁੰਦੇ ਕਿ ਗ਼ਰੀਬ ਦੀ ਜ਼ਿੰਦਗੀ ਬਦਲੇ, ਬਦਲਣੀ ਚਾਹੀਦੀ ਕਿ ਨਹੀਂ ਬਦਲਣੀ ਚਾਹੀਦੀ? ਲੋਕ ਗ਼ਰੀਬੀ ਤੋਂ ਬਾਹਰ ਆਉਣੇ ਚਾਹੀਦੇ ਹਨ ਕਿ ਨਹੀਂ ਆਉਣੇ ਚਾਹੀਦੇ ? ਅੱਜ ਉਸ ਦੇ ਫਲ਼ ਦਿਖਾਈ ਦੇ ਰਹੇ ਹਨ। ਨਿਸ਼ਚਿਤ ਤੌਰ ’ਤੇ ਇਸ ਵਿੱਚ ਸਰਕਾਰ ਦੀਆਂ ਉਨ੍ਹਾਂ ਯੋਜਨਾਵਾਂ ਨੂੰ ਵੀ ਵੱਡ ਪ੍ਰਭਾਵ ਹੈ ਜੋ ਗ਼ਰੀਬਾਂ ਦਾ ਖਰਚ ਅਤੇ ਉਨ੍ਹਾਂ ਦੀ ਚਿੰਤਾ ਨੂੰ ਘੱਟ ਕਰ ਰਿਹਾ ਹੈ। ਨਿਸ਼ਚਿਤਤਾ ਦਾ ਇਹੀ ਭਾਵ ਉਨ੍ਹਾਂ ਨੂੰ ਨਵੇਂ ਅਵਸਰ ਵੀ ਦੇ ਰਿਹਾ ਹੈ। ਜਿਵੇਂ ਉੱਜਵਲਾ ਯੋਜਨਾ ਨੇ ਮਹਿਲਾਵਾਂ ਨੂੰ ਸਿਰਫ਼ ਲਕੜੀ ਦੇ ਧੂੰਏ ਤੋਂ ਹੀ ਮੁਕਤੀ ਨਹੀਂ ਦਿਵਾਈ ਹੈ,ਬਲਕਿ ਉਨ੍ਹਾਂ ਨੂੰ ਪਰਿਵਾਰ ਦੀ ਕਮਾਈ ਵਿੱਚ ਮਦਦ ਕਰਨ ਦਾ ਸਮਾਂ ਵੀ ਦਿੱਤਾ ਹੈ। ਹੁਣ ਘੰਟਿਆਂ ਬੱਧੀ ਲਕੜੀ ਦੇ ਚੁਲ੍ਹੇ ਦੇ ਸਾਹਮਣੇ ਬੈਠਣ ਦੀ ਉਨ੍ਹਾਂ ਦੀ ਮਜ਼ਬੂਰੀ ਖਤਮ ਹੋ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਤਾਂ 80 ਲੱਖ ਤੋਂ ਜ਼ਿਆਦਾ ਔਰਤਾਂ ਨੂੰ ਇਸ ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਕਨੈਕਸ਼ਨ ਮਿਲ ਚੁੱਕਿਆ ਹੈ। ਇਸੇ ਤਰ੍ਹਾਂ ਜਨ-ਧਨ ਯੋਜਨਾ ਤਹਿਤ ਉੱਤਰ ਪ੍ਰਦੇਸ਼ ਵਿੱਚ ਪੰਜ ਕਰੋੜ ਬੈਂਕ ਖਾਤੇ ਖੁਲ੍ਹੇ ਹਨ। ਮੁਦਰਾ ਯੋਜਨਾ ਤਹਿਤ ਬਿਨਾ ਬੈਂਕ ਗਰੰਟੀ ਦਿੱਤੇ ਗਏ ਇੱਕ ਕਰੋੜ ਤੋਂ ਜ਼ਿਆਦਾ ਕਰਜ਼, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਗਏ 18 ਲੱਖ ਮਕਾਨ, ਮਹਿੰਗਾਈ ’ਤੇ ਨਿਯੰਤਰਣ ਇਨ੍ਹਾਂ ਸਾਰਿਆਂ ਨੇ ਗ਼ਰੀਬਾਂ ਨੂੰ ਗ਼ਰੀਬੀ ਵਿੱਚੋਂ ਨਿਕਲਣ ਵਿੱਚ ਮਦਦ ਕੀਤੀ ਹੈ।

ਸਾਥੀਓ, ਗ਼ਰੀਬ ਨੂੰ ਦਵਾਈ, ਕਿਸਾਨ ਨੂੰ ਸਿੰਚਾਈ, ਬੱਚਿਆਂ ਨੂੰ ਪੜ੍ਹਾਈ ਅਤੇ ਨੌਜਵਾਨਾਂ ਨੂੰ ਕਮਾਈ ਜਿੱਥੇ ਸੁਨਿਸ਼ਚਿਤ ਹੋਵੇਗੀ, ਜਿੱਥੇ ਸੁਵਿਧਾਵਾਂ ਅਪਾਰ ਹੋਣਗੀਆਂ ਅਤੇ ਵਿਵਸਥਾ ਇਮਾਨਦਾਰ ਹੋਵੇਗੀ ਅਜਿਹੇ ‘ਨਿਊ ਇੰਡੀਆ’ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਅਸੀਂ ਜੁਟੇ ਹਾਂ। ਅੱਜ ਜਿਨ੍ਹਾਂ ਯੋਜਨਾਵਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਲਈ ਤੁਹਾਨੂੰ ਸਾਰਿਆਂ ਨੂੰ ਫਿਰ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਯੂਪੀ ਅਜਿਹੇ ਹੀ ਵਿਕਾਸ ਦੇ ਪਥ ’ਤੇ ਗਤੀਸ਼ੀਲ ਰਹੇ ਇਸ ਦੇ ਲਈ ਯੋਗੀ ਜੀ, ਉੱਤਰ ਪ੍ਰਦੇਸ਼ ਦੀ ਉਨ੍ਹਾਂ ਦੀ ਸਰਕਾਰ, ਉਨ੍ਹਾਂ ਦੇ ਸਾਰੇ ਸਾਥੀ, ਉਨ੍ਹਾਂ ਦੀ ਸਾਰੀ ਟੀਮ ਮੈਂ ਉਨ੍ਹਾਂ ਨੂੰ ਵੀ ਇੱਕ-ਇੱਕ ਯੋਜਨਾ ਨੂੰ ਸਫ਼ਲਤਾ ਨਾਲ ਅੱਗੇ ਵਧਾਉਣ ਦੇ ਲਈ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਫਿਰ ਇੱਕ ਵਾਰ ਮਾਂ ਵਿੰਧਯਵਾਸਿਨੀ ਦਾ ਉਹ ਪ੍ਰਸਾਦ ਪਾਣੀ ਦਾ ਬੂੰਦ-ਬੂੰਦ ਇਸ ਦੀ ਵਰਤੋਂ ਕਰਨਾ ਨਾ ਭੁੱਲੇ, ਇਹ ਉਮੀਦ ਫਿਰ ਦੁਹਰਾਉਂਦਾ ਹਾਂ। ਤੁਸੀਂ ਲੋਕ ਇੰਨੀ ਵੱਡੀ ਸੰਖਿਆ ਵਿੱਚ ਆਏ, ਅਜਿਹੀ ਗਰਮੀ ਵਿੱਚ ਆਏ। ਤੁਸੀਂ ਮੈਨੂੰ ਅਤੇ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ, ਇਸ ਵਾਸਤੇ ਮੈਂ ਤੁਹਾਡਾ ਦਿਲੋਂ ਬਹੁਤ – ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਮੁੱਠੀ ਬੰਦ ਕਰਕੇ ਪੂਰੀ ਤਾਕਤ ਨਾਲ ਬੋਲੋ – ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

*******

ਏਕੇਟੀ/ਵੀਜੇ/ਤਾਰਾ