ਪੀਐੱਮਇੰਡੀਆ
ਮਹਾਰਾਸ਼ਟਰ ਦੇ ਗਵਰਨਰ ਸ੍ਰੀਮਾਨ ਵਿੱਦਿਆਸਾਗਰ, ਰਾਓ ਜੀ, ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀਮਾਨ ਦੇਵੇਂਦਰ ਫੜਨਵੀਸ ਜੀ, ਰੱਖਿਆ ਰਾਜ ਮੰਤਰੀ ਡਾ. ਸੁਭਾਸ਼ ਭਾਮਰੇ ਜੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ੍ਰੀਮਾਨ ਅਜੀਤ ਦੋਵਾਲ ਜੀ, ਫ੍ਰਾਂਸ ਦੇ ਰਾਜਦੂਤ ਅਲੈਗਜ਼ੈਂਡਰ ਜਿਗਰਲ ਅਤੇ ਹੋਰ ਫ੍ਰਾਂਸੀਸੀ ਮਹਿਮਾਨ, ਨੌਸੈਨਾ ਦੇ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਜੀ, ਕਮਾਂਡਿੰਗ ਇਨ ਚੀਫ਼, ਵੈਸਟਰਨ ਨੇਵਲ ਕਮਾਂਡ ਵਾਈਸ ਐਡਮਿਰਲ ਗਿਰੀਸ਼ ਲੂਥਰਾ ਜੀ, ਵਾਈਸ ਐਡਮਿਰਲ ਡੀ.ਐੱਮ. ਦੇਸ਼ਪਾਂਡੇ ਜੀ, ਸੀ.ਐੱਮ.ਡੀ., ਐੱਮ.ਡੀ.ਐੱਲ., ਸ੍ਰੀਮਾਨ ਰਾਕੇਸ਼ ਆਨੰਦ, ਕੈਪਟਨ ਐੱਸ.ਡੀ. ਮੇਹੰਦਲੇ, ਨੌਸੈਨਾ ਦੇ ਹੋਰ ਅਧਿਕਾਰੀ ਅਤੇ ਫੌਜੀ ਸਾਹਿਬਾਨ, M4L (ਮਝਗਾਂਵ ਡੌਕ ਸ਼ਿਪਬਿਲਡਰਜ਼ ਲਿਮਟਿਡ) ਦੇ ਅਧਿਕਾਰੀ ਅਤੇ ਕਰਮਚਾਰੀ ਸਾਹਿਬਾਨ, ਪ੍ਰੋਗਰਾਮ ‘ਚ ਮੌਜੂਦ ਹੋਰ ਪਤਵੰਤੇ ਸੱਜਣੋ।
ਅੱਜ ਸਵਾ ਸੌ ਕਰੋੜ ਭਾਰਤੀਆਂ ਲਈ ਇਹ ਮਾਣ ਨਾਲ ਭਰਿਆ ਹੋਇਆ ਇਕ ਮਹੱਤਵਪੂਰਨ ਦਿਵਸ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਇਤਿਹਾਸਕ ਉਪਲੱਬਧੀ ‘ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।
INS ਕਲਵਰੀ ਪਣਡੁੱਬੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ, ਮੇਰੇ ਲਈ ਇੱਕ ਬਹੁਤ ਹੀ ਖੁਸ਼ਕਿਸਮਤੀ ਦਾ ਮੌਕਾ ਹੈ।
ਮੈਂ ਦੇਸ਼ ਦੀ ਜਨਤਾ ਵੱਲੋਂ ਭਾਰਤੀ ਨੌਸੈਨਾ ਨੂੰ ਵੀ ਅਨੇਕਾਂ ਸ਼ੁਭ ਕਾਮਨਾਵਾਂ ਭੇਂਟ ਕਰਦਾ ਹਾਂ।
ਕਰੀਬ ਦੋ ਦਹਾਕੇ ਦੇ ਵਕਫ਼ੇ ਤੋਂ ਬਾਅਦ, ਭਾਰਤ ਨੂੰ ਇਸ ਤਰ੍ਹਾਂ ਦੀ ਪਣਡੁੱਬੀ ਮਿਲ ਰਹੀ ਹੈ।
ਨੌਸੈਨਾ ਦੇ ਬੇੜੇ ‘ਚ ਕਲਵਰੀ ਦਾ ਜੁੜਨਾ ਰੱਖਿਆ ਖੇਤਰ ‘ਚ ਸਾਡੇ ਵੱਲੋਂ ਚੁੱਕਿਆ ਗਿਆ ਇੱਕ ਬਹੁਤ ਵੱਡਾ ਕਦਮ ਹੈ। ਇਸ ਨੂੰ ਬਣਾਉਣ ‘ਚ ਭਾਰਤੀਆਂ ਦਾ ਪਸੀਨਾ ਲੱਗਾ ਹੈ, ਭਾਰਤੀਆਂ ਦੀ ਤਾਕਤ ਲੱਗੀ ਹੈ। ਇਹ Make In India ਦਾ ਉੱਤਮ ਉਦਾਹਰਨ ਹੈ।
ਮੈਂ ਕਲਵਰੀ ਦੇ ਨਿਰਮਾਣ ਨਾਲ ਜੁੜੇ ਹਰ ਕਿਰਤੀ, ਹਰ ਕਰਮਚਾਰੀ ਦਾ ਅੱਜ ਵੀ ਹਾਰਦਿਕ ਅਭਿਨੰਦਨ ਕਰਦਾ ਹਾਂ। ਕਲਵਰੀ ਦੇ ਨਿਰਮਾਣ ‘ਚ ਸਹਿਯੋਗ ਲਈ ਮੈਂ ਫ੍ਰਾਂਸ ਨੂੰ ਵੀ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ।
ਇਹ ਪਣਡੁੱਬੀ ਭਾਰਤ ਅਤੇ ਫ੍ਰਾਂਸ ਦੀ ਤੇਜੀ ਨਾਲ ਵਧਦੀ ਸਟ੍ਰੈਟੇਜਿਕ ਪਾਰਟਰਸ਼ਿਪ ਦੀ ਵੀ ਇੱਕ ਬਿਹਤਰੀਨ ਮਿਸਾਲ ਹੈ।
ਸਾਥੀਓ, ਇਹ ਸਾਲ ਭਾਰਤੀ ਨੌਸੈਨਾ ਦੀ ਸਬਮਰੀਨ ਆਰਮ ਦਾ ਗੋਲਡਨ ਜੁਬਲੀ ਸਾਲ ਹੈ।
ਅਜੇ ਪਿਛਲੇ ਹਫਤੇ ਹੀ ਸਬਮਰੀਨ ਆਰਮ ਨੂੰ ਪ੍ਰੈਜ਼ੀਡੈਂਟਸ ਕਲਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕਲਵਰੀ ਦੀ ਤਾਕਤ, ਜਾਂ ਕਹੀਏ ਟਾਈਗਰ ਸ਼ਾਰਕ ਦੀ ਤਾਕਤ ਸਾਡੀ ਭਾਰਤੀ ਨੌਸੈਨਾ ਨੂੰ ਹੋਰ ਮਜ਼ਬੂਤ ਕਰੇਗੀ।
ਸਾਥੀਓ, ਭਾਰਤ ਦੀ ਸਮੁੰਦਰੀ ਪਰੰਪਰਾ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ। ਪੰਜ ਹਜ਼ਾਰ ਸਾਲ ਪੁਰਾਣਾ, ਗੁਜਰਾਤ ਦਾ ਲੋਥਲ, ਦੁਨੀਆ ਦੇ ਸ਼ੁਰੂਆਤੀ sea-ports ‘ਚੋਂ ਇੱਕ ਰਿਹਾ ਹੈ। ਇਤਿਹਾਸਕਾਰ ਦੱਸਦੇ ਹਨ ਕਿ 84 ਦੇਸ਼ਾਂ ਤੋਂ ਵਪਾਰ ਦੇ ਲੋਥਲ ਦੇ ਜਰੀਏ ਹੋਇਆ ਕਰਦਾ ਸੀ। ਏਸ਼ੀਆ ਦੇ ਹੋਰਨਾਂ ਦੇਸ਼ਾਂ ਅਤੇ ਅਫ਼ਰੀਕਾ ਤਕ ‘ਚ ਸਾਡੇ ਸਬੰਧ ਸਮੁੰਦਰ ਦੀਆਂ ਇਨ੍ਹਾਂ ਲਹਿਰਾਂ ਤੋਂ ਹੁੰਦੇ ਹੋਏ ਅੱਗੇ ਵਧੇ ਹਨ। ਸਿਰਫ਼ ਵਪਾਰ ਹੀ ਨਹੀਂ ਸਗੋਂ ਸੱਭਿਆਚਾਰਕ ਤੌਰ ‘ਤੇ ਵੀ ਹਿੰਦ ਮਹਾਸਾਗਰ ਨੇ ਸਾਨੂੰ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਜੋੜਿਆ ਹੈ, ਉਨ੍ਹਾਂ ਦੇ ਨਾਲ ਖੜੇ ਹੋਣ ‘ਚ ਸਾਡੀ ਮਦਦ ਕੀਤੀ ਹੈ।
ਹਿੰਦ ਮਹਾਸਾਗਰ ਨੇ ਭਾਰਤ ਦੇ ਇਤਿਹਾਸ ਨੂੰ ਘੜਿਆ ਹੈ ਅਤੇ ਹੁਣ ਉਹ ਭਾਰਤ ਦੇ ਵਰਤਮਾਨ ਨੂੰ ਹੋਰ ਮਜ਼ਬੂਤੀ ਦੇ ਰਿਹਾ ਹੈ । 7500 ਕਿਲੋਮੀਟਰ ਤੋਂ ਜ਼ਿਆਦਾ ਲੰਬਾ ਸਾਡਾ ਸਮੁੰਦਰੀ ਕਿਨਾਰਾ, 1300 ਦੇ ਕਰੀਬ ਛੋਟੇ-ਵੱਡੇ ਦੀਪ, ਲਗਭਗ 255 ਲੱਖ ਸੁਕੇਅਰ ਕਿਲੋਮੀਟਰ ਦੀ Exclusive Economic Zone ਇੱਕ ਅਜਿਹੀ ਸਮੁੰਦਰੀ ਤਾਕਤ ਦਾ ਨਿਰਮਾਣ ਕਰਦੇ ਹਨ, ਜਿਸ ਦਾ ਕੋਈ ਮੁਕਾਬਲਾ ਨਹੀਂ ਹੈ। ਹਿੰਦ ਮਹਾਸਾਗਰ ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੇ ਸੰਸਾਰ ਦੇ ਇਤਿਹਾਸ ਲਈ ਬਹੁਤ ਮਹੱਤਵਪੂਰਨ ਹੈ। ਇਹ ਮਹਾਸਾਗਰ ਦੁਨੀਆ ਦੇ ਦੋ ਤਿਹਾਈ Oil Shipments, ਦੁਨੀਆ ਦੇ ਇੱਕ ਤਿਹਾਈ Bulk ਕਾਰਗੋ ਅਤੇ ਦੁਨੀਆ ਦੇ ਅੱਧੇ Container Taffic ਦਾ ਭਾਰ ਝੱਲਦਾ ਹੈ। ਇਸ ਤੋਂ ਹੋ ਕੇ ਲੰਘਣ ਵਾਲਾ ਤਿੰਨ ਚੌਥਾਈ Traffic ਦੁਨੀਆ ਦੇ ਦੂਸਰੇ ਹਿੱਸਿਆਂ ‘ਚ ਜਾਂਦਾ ਹੈ। ਇਸ ਵਿੱਚ ਉੱਠਣ ਵਾਲੀਆਂ ਲਹਿਰਾਂ ਦੁਨੀਆ ਦੇ 40 ਦੇਸ਼ਾਂ ਅਤੇ 40 ਪ੍ਰਤੀਸ਼ਤ ਅਬਾਦੀ ਤਕ ਪਹੁੰਚਦੀਆਂ ਹਨ।
ਸਾਥੀਓ, ਕਿਹਾ ਜਾਂਦਾ ਹੈ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ। ਇਹ ਵੀ ਤੈਅ ਹੈ ਕਿ 21ਵੀਂ ਸਦੀ ਦੇ ਵਿਕਾਸ ਦਾ ਰਸਤਾ ਹਿੰਦ ਮਹਾਸਾਗਰ ਤੋਂ ਹੋ ਕੇ ਹੀ ਨਿਕਲੇਗਾ। ਅਤੇ ਇਸ ਲਈ ਹਿੰਦ ਮਹਾਸਾਗਰ ਦੀ ਸਾਡੀ ਸਰਕਾਰ ਦੀਆਂ ਨੀਤੀਆਂ ‘ਚ ਇੱਕ ਵਿਸ਼ੇਸ਼ ਉਸ ਦਾ ਸਥਾਨ ਹੈ, ਵਿਸ਼ੇਸ਼ ਜਗ੍ਹਾ ਹੈ। ਇਹ ਅਪ੍ਰੋਚ, ਸਾਡੇ ਵਿਜਨ ‘ਚ ਝਲਕਦੀ ਹੈ। ਮੈਂ ਇਸ ਨੂੰ ਇਕ ਸਪੈਸ਼ਲ ਨਾਮ ਨਾਲ ਵੀ ਜ਼ਿਕਰ ਕਰਦਾ ਹਾਂ : S. A. G. A. R.- ”ਸਾਗਰ” ਜੇਕਰ ਮੈਂ ਸਾਗਰ ਕਹਿੰਦਾ ਹਾਂ। ਯਾਨੀ ਕਿ ਸਕਿਉਰਟੀ ਐਂਡ ਗ੍ਰੋਥ ਫਾਰ ਆਲ ਇਨ ਦ ਰੀਜਨ। ”ਸਾਗਰ” ਅਸੀਂ ਹਿੰਦ ਮਹਾਸਾਗਰ ‘ਚ ਆਪਣੇ ਸੰਸਾਰੀ, ਜੰਗੀ ਅਤੇ ਆਰਥਿਕ ਹਿੱਤਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੇਤੰਨ ਹਾਂ, ਚੌਕਸ ਹਾਂ ਅਤੇ ਇਸ ਲਈ ਭਾਰਤ ਦੀ Modern ਅਤੇ Multi-Dimensional ਨੌਸੈਨਾ ਨੂੰ ਪੂਰੇ ਖੇਤਰ ‘ਚ ਸ਼ਾਂਤੀ ਲਈ, ਮਜ਼ਬੂਤੀ ਲਈ ਅੱਗੇ ਵੱਧ ਕੇ ਅਗਵਾਈ ਕਰ ਰਹੀ ਹੈ। ਜਿਸ ਤਰ੍ਹਾਂ ਭਾਰਤ ਦੀ ਰਾਜਨੀਤਕ ਅਤੇ ਆਰਥਿਕ Maritime Partnership ਵੱਧ ਰਹੀ ਹੈ, ਖੇਤਰੀ Frame-work ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਉਸ ਨਾਲ ਇਸ ਟੀਚੇ ਦੀ ਪ੍ਰਾਪਤੀ ਹੋਰ ਅਸਾਨ ਨਜ਼ਰ ਆਉਂਦੀ ਹੈ।
ਸਾਥੀਓ, ਸਮੁੰਦਰ ‘ਚ ਸਮਾਈਆਂ ਤਾਕਤਾਂ ਸਾਨੂੰ ਰਾਸ਼ਟਰ ਨਿਰਮਾਣ ਲਈ ਆਰਥਿਕ ਤਾਕਤ ਪ੍ਰਦਾਨ ਕਰਦੀਆਂ ਹਨ ਅਤੇ ਇਸ ਲਈ ਭਾਰਤ ਉਨ੍ਹਾਂ ਚੁਣੌਤੀਆਂ ਨੂੰ ਲੈ ਕੇ ਵੀ ਗੰਭੀਰ ਹੈ, ਜਿਨ੍ਹਾਂ ਦਾ ਸਾਹਮਣਾ ਭਾਰਤ ਹੀ ਨਹੀਂ ਸਗੋਂ ਇਸ ਖੇਤਰ ਦੇ ਵੱਖ-ਵੱਖ ਦੇਸ਼ਾਂ ਨੂੰ ਵੀ ਕਰਨਾ ਪੈਂਦਾ ਹੈ।
ਭਾਵੇਂ ਸਮੁੰਦਰ ਦੇ ਰਸਤੇ ਆਉਣ ਵਾਲਾ ਆਤੰਕਵਾਦ ਹੋਵੇ, Piracy ਦੀ ਸਮੱਸਿਆ ਹੋਵੇ, ਡਰੱਗਜ਼ ਦੀ ਸਮਗਲਿੰਗ ਹੋਵੇ, ਭਾਰਤ ਇੰਨ੍ਹਾ ਸਾਰੀਆਂ ਚੁਨੌਤੀਆਂ ਨਾਲ ਨਜਿੱਠਣ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਸਬਕਾ ਸਾਥ-ਸਬਕਾ ਵਿਕਾਸ ਸਾਡਾ ਇਹ ਮੰਤਰ ਹੈ। ਜਲ-ਥਲ-ਆਕਾਸ਼ ‘ਚ ਵੀ ਇੱਕੋ ਬਰਾਬਰ ਹੈ।
ਪੂਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਦੇ ਹੋਏ, ਵਸੁਧੈਵ ਕੁਟੁੰਬ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਆਪਣੀਆਂ ਸੰਸਾਰੀ ਜ਼ਿੰਮੇਵਾਰੀਆਂ ਨੂੰ ਲਗਾਤਾਰ ਨਿਭਾਅ ਰਿਹਾ ਹੈ। ਭਾਰਤ ਆਪਣੇ ਸਾਥੀ ਦੇਸ਼ਾਂ ਲਈ ਉਨ੍ਹਾਂ ਦੇ ਸੰਕਟ ਦੇ ਸਮੇਂ first responder ਬਣਿਆ ਹੋਇਆ ਹੈ ਅਤੇ ਇਸ ਲਈ ਜਦੋਂ ਸ੍ਰੀਲੰਕਾ ‘ਚ ਹੜ੍ਹ ਆਉਂਦਾ ਹੈ ਤਾਂ ਭਾਰਤ ਦੀ ਸਮੁੰਦਰੀ ਫ਼ੌਜ ਛੇਤੀ ਨਾਲ ਮਦਦ ਲਈ ਸਭ ਤੋਂ ਪਹਿਲਾਂ ਪਹੁੰਚ ਜਾਂਦੀ ਹੈ।
ਜਦੋਂ ਮਾਲਦੀਪ ‘ਚ ਪਾਣੀ ਦਾ ਸੰਕਟ ਆਉਂਦਾ ਹੈ ਤਾਂ ਭਾਰਤ ਤੋਂ ਜਹਾਜ਼ ਭਰ ਭਰ ਕੇ ਪਾਣੀ ਫੌਰਨ ਪਹੁੰਚਾਇਆ ਜਾਂਦਾ ਹੈ। ਜਦੋਂ ਬੰਗਲਾਦੇਸ਼ ‘ਚ ਸਮੁੰਦਰੀ ਤੂਫਾਨ ਆਉਂਦਾ ਹੈ ਤਾਂ ਭਾਰਤ ਦੀ ਨੌਸੈਨਾ ਵਿੱਚ ਸਮੁੰਦਰ ‘ਚ ਫਸੇ ਬੰਗਲਾਦੇਸ਼ੀਆਂ ਨੂੰ ਬਾਹਰ ਕੱਢ ਕੇ ਲਿਆਉਂਦੀ ਹੈ।
ਮਿਆਂਮਾਰ ਤਕ ‘ਚ ਤੁਫਾਨ ਨਾਲ ਪੀੜਤ ਲੋਕਾਂ ਦੀ ਮਦਦ ਲਈ ਭਾਰਤੀ ਨੌਸੈਨਾ ਪੂਰੀ ਤਾਕਤ ਦੇ ਨਾਲ ਮਨੁੱਖੀ ਨਜ਼ਰੀਏ ਨਾਲ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਰਹਿੰਦੀ।
ਇੰਨਾ ਹੀ ਨਹੀਂ, ਯਮਨ ‘ਚ ਸੰਕਟ ਦੇ ਸਮੇਂ ਜਦੋਂ ਭਾਰਤੀ ਨੌਸੈਨਾ ਆਪਣੇ ਸਾਢੇ ਚਾਰ ਹਜ਼ਾਰ ਤੋਂ ਵੱਧ ਨਾਗਰਿਕਾਂ ਨੂੰ ਬਚਾਉਂਦੀ ਹੈ, ਤਾਂ ਨਾਲ 48 ਹੋਰ ਦੇਸ਼ਾਂ ਦੇ ਵਿਅਕਤੀਆਂ ਨੂੰ ਵੀ ਸੁਰਖਿਅਤ ਸੰਕਟ ‘ਚੋਂ ਬਾਹਰ ਕੱਢ ਕੇ ਲੈ ਆਉਂਦੀ ਹੈ।
ਭਾਰਤੀ ਡਿਪਲੋਮੇਸੀ ਅਤੇ ਭਾਰਤੀ ਸੁਰੱਖਿਆ ਤੰਤਰ ਦਾ ਮਨੁੱਖੀ ਪਹਿਲੂ ਇਹ ਭਾਰਤ ਦੀ ਵਿਸ਼ੇਸ਼ਤਾ ਹੈ, ਇਹ ਸਾਡੀ ਖਾਸੀਅਤ ਹੈ। ਮੈਨੂੰ ਯਾਦ ਹੈ ਕਿ ਜਦੋਂ ਨੇਪਾਲ ‘ਚ ਭੁਚਾਲ ਆਇਆ ਸੀ, ਤਾਂ ਕਿਵੇਂ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਨੇ ਰਾਹਤ ਕਾਰਜਾਂ ਦੀ ਕਮਾਂਡ ਸਾਂਭੀ ਸੀ। 700 ਤੋਂ ਜ਼ਿਆਦਾ ਉਡਾਣਾਂ, ਇੱਕ ਹਜ਼ਾਰ ਟਨ ਤੋਂ ਜ਼ਿਆਦਾ ਦੀ ਰਾਹਤ ਸਮੱਗਰੀ, ਹਜ਼ਾਰਾਂ ਭੂਚਾਲ ਪੀੜਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ, ਸੈਂਕੜੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣਾ, ਇਹ ਦੋਸਤਾਨਾ ਭਾਵ ਭਾਰਤ ਦੇ ਜ਼ਿਹਨ ‘ਚ ਹੈ, ਭਾਰਤ ਦੇ ਸੁਭਾਅ ‘ਚ ਹੈ। ਭਾਰਤ ਮਨੁੱਖਤਾ ਦੇ ਕੰਮ ਨੂੰ ਕੀਤੇ ਬਿਨਾ ਕਦੇ ਰਹਿ ਨਹੀਂ ਸਕਦਾ ਹੈ।
ਸਾਥੀਓ, ਸਮਰੱਥ ਅਤੇ ਮਜ਼ਬੂਤ ਭਾਰਤ ਸਿਰਫ਼ ਆਪਣੇ ਲਈ ਨਹੀਂ ਸਮੁੱਚੀ ਮਨੁੱਖਤਾ ਲਈ ਇੱਕ ਮਹੱਤਵਪੂਰਨ ਭੂਮਿਕਾ ਰੱਖਦਾ ਹੈ। ਅੱਜ ਅਸੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਨ। ਉਨ੍ਹਾਂ ਦੀਆਂ ਫ਼ੌਜਾਂ, ਸਾਡੀ ਫ਼ੌਜ ਨਾਲ ਤਾਲਮੇਲ ਵਧਾਉਣ ਲਈ, ਸਾਡੇ ਨਾਲ ਤਜਰਬਾ ਸਾਂਝਾ ਕਰਨ ਲਈ ਕਾਹਲ਼ੀਆਂ ਰਹਿੰਦੀਆਂ ਹਨ। ਜਦੋਂ ਉਹ ਸਾਡੇ ਨਾਲ Exercises ‘ਚ ਹਿੱਸਾ ਲੈਂਦੀਆਂ ਹਨ ਤਾਂ ਅਕਸਰ ਇਹ ਚਰਚਾ ਦਾ ਵਿਸ਼ਾ ਵੀ ਹੁੰਦਾ ਹੈ।
ਪਿਛਲੇ ਸਾਲ ਹੀ ਭਾਰਤ ‘ਚ International Fleet Review ਲਈ 50 ਦੇਸ਼ਾਂ ਦੀਆਂ ਨੌਸੈਨਾਵਾਂ ਜੁਟੀਆਂ ਸਨ। ਵਿਸ਼ਾਖਾਪਟਨਮ ਕੋਲ ਸਮੁੰਦਰ ‘ਚ ਉਸ ਸਮੇਂ ਬਣੇ ਵੱਡੇ ਦ੍ਰਿਸ਼ ਕਿਸੇ ਲਈ ਵੀ ਸ਼ਾਇਦ ਭੁੱਲਣੇ ਨਾਮੁਮਕਿਨ ਹਨ।
ਇਸ ਸਾਲ ਵੀ ਭਾਰਤੀ ਨੌਸੈਨਾ ਨੇ ਹਿੰਦ ਮਹਾਸਾਗਰ ‘ਚ ਆਪਣੀ ਬਹਾਦਰੀ ਨਾਲ ਦੁਨੀਆ ਦਾ ਧਿਆਨ ਖਿੱਚਿਆ ਹੈ।
ਜੁਲਾਈ ‘ਚ ਹੋਈ Malabar Exercise ‘ਚ ਅਮਰੀਕਾ ਅਤੇ ਜਾਪਾਨ ਦੀ ਨੌਸੈਨਾ ਦੇ ਨਾਲ ਭਾਰਤੀ ਨੌਸੈਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਨੇਵੀ ਦੇ ਨਾਲ, ਸਿੰਗਾਪੁਰ ਦੀ ਨੇਵੀ ਦੇ ਨਾਲ, ਮਯਾਂਮਾਰ, ਜਾਪਾਨ, ਇੰਡੋਨੇਸ਼ੀਆ ਦੀ ਨੇਵੀ ਦੇ ਨਾਲ ਭਾਰਤੀ ਨੌਸੈਨਾ ਨੇ ਵੱਖ-ਵੱਖ ਮਹੀਨਿਆਂ ‘ਚ ਇਸ ਸਾਲ Exercises ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੈ। ਭਾਰਤੀ ਸੈਨਾ ਵੀ ਸ੍ਰੀਲੰਕਾ, ਰੂਸ, ਅਮਰੀਕਾ, ਬ੍ਰਿਟੇਨ, ਬੰਗਲਾਦੇਸ਼, ਸਿੰਗਾਪੁਰ ਜਿਹੇ ਦੇਸ਼ਾਂ ਦੇ ਨਾਲ ਸਾਂਝੇ ਅਭਿਆਸ ਕਰ ਚੁੱਕੀ ਹੈ।
ਭਰਾਵੋ ਅਤੇ ਭੈਣੋ, ਇਹ ਪੂਰੀ ਤਸਵੀਰ ਇਸ ਗੱਲ ਦੀ ਗਵਾਹ ਹੈ ਕਿ ਦੁਨੀਆ ਦੇ ਦੇਸ਼, ਸ਼ਾਂਤੀ ਅਤੇ ਸਥਿਰਤਾ ਦੇ ਰਸਤੇ ‘ਚ ਭਾਰਤ ਦੇ ਨਾਲ ਤੁਰਨ ਲਈ ਅੱਜ ਚਾਹਵਾਨ ਹਨ, ਪਾਬੰਦ ਹਨ।
ਸਾਥੀਓ, ਅਸੀਂ ਇਸ ਗੱਲ ਬਾਰੇ ਵੀ ਚੇਤੰਨ ਹਾਂ ਕਿ ਦੇਸ਼ ਦੀ ਸੁਰੱਖਿਆ ਦੇ ਲਈ ਚੁਣੌਤੀਆਂ ਦਾ ਸਰੂਪ ਬਦਲ ਚੁੱਕਿਆ ਹੈ। ਅਸੀਂ ਆਪਣੀਆਂ ਰੱਖਿਆ ਤਿਆਰੀਆਂ ਨੂੰ ਇਨ੍ਹਾਂ ਚੁਣੌਤੀਆਂ ਦੇ ਅਨੁਸਾਰ ਕਰਨ ਲਈ ਭਰਪੂਰ ਕੋਸ਼ਿਸ਼ ਕਰ ਰਹੇ ਹਾਂ। Proactive ਕਦਮ ਪੁੱਟ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਸਾਡੀ Defence Power, Economic Power, Technical Power ਦੇ ਨਾਲ International Relation ਦੀ Power, Public ਦੇ Confidence ਦੀ Power, ਦੇਸ਼ ਦੀ Soft Power, ਇਨ੍ਹਾਂ ਸਾਰੇ Factors ‘ਚ ਇੱਕ ਸਿਨਰਜੀ ਹੋਵੇ। ਇਹ ਤਬਦੀਲੀ ਅੱਜ ਦੇ ਸਮੇਂ ਦੀ ਮੰਗ ਹੈ।
ਭਰਾਵੋ ਅਤੇ ਭੈਣੋ, ਪਿਛਲੇ ਤਿੰਨ ਸਾਲ ‘ਚ ਰੱਖਿਆ ਅਤੇ ਸੁਰੱਖਿਆ ਨਾਲ ਜੁੜੇ ਪੂਰੇ eco-system ‘ਚ ਬਦਲਾਅ ਦੀ ਇੱਕ ਸ਼ੁਰੂਆਤ ਹੋਈ ਹੈ। ਬਹੁਤ ਨਵੀਂ ਪਹਿਲ ਕੀਤੀ ਗਈ ਹੈ। ਜਿੱਥੇ ਇੱਕ ਪਾਸੇ ਅਸੀਂ ਜ਼ਰੂਰੀ ਸਾਜੋ-ਸਮਾਨ ਦੇ ਵਿਸ਼ੇ ਨੂੰ ਪਹਿਲ ਦੇ ਨਾਲ Address ਕਰ ਰਹੇ ਹਨ, ਉਥੇ ਦੇਸ਼ ‘ਚ ਹੀ ਜ਼ਰੂਰੀ technology ਦੇ ਵਿਕਾਸ ਲਈ Pro-active agenda ਵੀ ਸੈੱਟ ਕੀਤਾ ਜਾ ਰਿਹਾ ਹੈ।
Licensing ਪ੍ਰਕਿਰਿਆ ਤੋਂ Export ਪ੍ਰਕਿਰਿਆ ਤੋਂ, ਅਸੀਂ ਪੂਰੇ ਸਿਸਟਮ ‘ਚ ਪਾਰਦਰਸ਼ਤਾ ਅਤੇ ਸੰਤੁਲਿਤ ਮੁਕਾਬਲਾ ਲਿਆ ਰਹੇ ਹਾਂ। ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵੀ ਸਾਡੀ ਸਰਕਾਰ ਨੇ ਅਨੇਕ ਕਦਮ ਚੁੱਕੇ ਹਨ। ਹੁਣ 49 ਪ੍ਰਤੀਸ਼ਤ FDI automatic route ਨਾਲ ਕੀਤਾ ਜਾ ਸਕਦਾ ਹੈ। ਡਿਫੈਂਸ ਸੈਕਟਰ ਦੇ ਕੁਝ ਖੇਤਰਾਂ ‘ਚ ਤਾਂ ਹੁਣ 100 ਪ੍ਰਤੀਸ਼ਤ FDI ਦਾ ਰਸਤਾ ਖੁੱਲ ਗਿਆ ਹੈ। Defence Procurement Procedure ‘ਚ ਵੀ ਅਸੀਂ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਨਾਲ Make in India ਨੂੰ ਵੀ ਹੁਲਾਰਾ ਮਿਲ ਰਿਹਾ ਹੈ। ਇਸ ਨਾਲ ਰੋਜ਼ਗਾਰ ਦੇ ਵੀ ਨਵੇਂ ਮੌਕਿਆਂ ਦਾ ਨਿਰਮਾਣ ਹੋ ਰਿਹਾ ਹੈ।
ਜਿਵੇਂ, ਮੈਨੂੰ ਦੱਸਿਆ ਗਿਆ ਹੈ ਕਿ INS ਕਲਵਰੀ ਦੇ ਨਿਰਮਾਣ ‘ਚ ਲਗਭਗ 12 ਲੱਖ Man-days ਲੱਗੇ ਹਨ। ਇਸ ਦੇ ਨਿਰਮਾਣ ਦੌਰਾਨ ਜੋ ਤਕਨੀਕੀ ਮੁਹਾਰਤ ਭਾਰਤੀ ਕੰਪਨੀਆਂ ਨੂੰ, ਭਾਰਤੀ ਉਦਯੋਗਾਂ ਨੂੰ, ਛੋਟੇ ਉੱਦਮੀਆਂ ਨੂੰ ਅਤੇ ਸਾਡੇ ਇੰਜੀਨੀਅਰਾਂ ਨੂੰ ਮਿਲੀ ਹੈ, ਉਹ ਦੇਸ਼ ਲਈ ਇੱਕ ਤਰ੍ਹਾਂ ਨਾਲ “Talent Treasure“ ਹੈ। ਇਹ Skill-Set ਸਾਡੇ ਲਈ ਇੱਕ asset ਹੈ ਜਿਸ ਦਾ ਲਾਭ ਦੇਸ਼ ਦੇ ਭਵਿੱਖ ‘ਚ ਲਗਾਤਾਰ ਮਿਲੇਗਾ।
ਸਾਥੀਓ, ਭਾਰਤੀ ਕੰਪਨੀਆਂ ਡਿਫੈਂਸ ਸੈਕਟਰ ਦੇ product’s ਬਣਾਉਣ ਅਤੇ ਉਸ ਨੂੰ ਦੁਨੀਆ ਭਰ ‘ਚ export ਕਰੇ, ਇਸ ਦੇ ਲਈ defence exports ਪਾਲਸੀ ‘ਚ ਵੀ ਅਸੀਂ ਪੂਰੀ ਤਰ੍ਹਾਂ ਤਬਦੀਲੀ ਕੀਤੀ ਹੈ। ਜੋ product’s ਇੱਥੇ ਬਣ ਰਹੇ ਹਨ, ਉਹ ਸਾਡੀਆਂ ਸੁਰੱਖਿਆ ਫੋਰਸਾਂ ਵੀ ਅਸਾਨੀ ਨਾਲ ਖਰੀਦ ਸਕਣ, ਇਸ ਦੇ ਲਈ ਲਗਭਗ ਡੇਢ ਸੌ non-core items ਦੀ ਇੱਕ ਲਿਸਟ ਬਣਾਈ ਗਈ ਹੈ। ਇਨ੍ਹਾਂ ਦੀ ਖਰੀਦ ਲਈ ਸੁਰਖਿਆ ਬਲਾਂ ਨੂੰ Ordnance Factories ਤੋਂ ਮਨਜ਼ੂਰੀ ਦੀ ਲੋੜ ਨਹੀਂ ਹੈ, ਉਹ ਸਿੱਧੇ ਪ੍ਰਾਈਵੇਟ ਕੰਪਨੀਆਂ ਤੋਂ ਇਹ product ਖਰੀਦ ਸਕਦੀਆਂ ਹਨ।
ਦੇਸ਼ ਦੀ ਡਿਫੈਂਸ ਸੈਕਟਰ ‘ਚ ਆਤਮਨਿਰਭਰ ਬਣਾਉਣ ਲਈ, ਸਰਕਾਰ, ਭਾਰਤੀ ਪ੍ਰਾਈਵੇਟ ਸੈਕਟਰ ਦੇ ਨਾਲ Strategic Partnership Model ਲਾਗੂ ਕਰ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਵਿਦੇਸ਼ਾਂ ਦੀ ਤਰ੍ਹਾਂ ਹੀ ਭਾਰਤੀ ਕੰਪਨੀਆਂ ਵੀ ਫਾਈਟਰ ਪਲੇਨ ਤੋਂ ਲੈ ਕੇ ਹੈਲੀਕਾਪਟਰ ਅਤੇ ਟੈਂਕ ਤੋਂ ਲੈ ਕੇ ਸਬਮਰੀਨ ਤੱਕ ਦਾ ਨਿਰਮਾਣ ਇਸੇ ਧਰਤੀ ‘ਤੇ ਕਰਨ। ਭਵਿੱਖ ‘ਚ ਇਹੋ Strategic Partner ਭਾਰਤ ਦੀ ਡਿਫੈਂਸ ਇੰਡਸਟਰੀ ਨੂੰ ਹੋਰ ਮਜ਼ਬੂਤ ਬਣਾਉਣਗੇ।
ਸਰਕਾਰ ਨੇ ਰੱਖਿਆ ਖੇਤਰ ਨਾਲ ਜੁੜੇ ਸਮਾਨ ਦੀ ਖਰੀਦ ‘ਚ ਵੀ ਤੇਜੀ ਲਿਆਉਣ ਲਈ ਵੀ ਅਨੇਕਾਂ ਨੀਤੀਗਤ ਫੈਸਲੇ ਲਏ ਹਨ। ਰੱਖਿਆ ਮੰਤਰਾਲਾ ਅਤੇ ਸਰਵਿਸ ਹੈੱਡਕੁਰਆਟਰ ਪੱਧਰ ‘ਤੇ financial powers ‘ਚ ਵੀ ਵਾਧਾ ਕੀਤਾ ਗਿਆ ਹੈ। ਪੂਰੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਅਤੇ ਕਾਰਗਰ ਬਣਾਇਆ ਗਿਆ ਹੈ। ਇਨ੍ਹਾਂ ਮਹੱਤਵਪੂਰਨ ਸੁਧਾਰਾਂ ਨਾਲ ਰੱਖਿਆ ਪ੍ਰਬੰਧ ਅਤੇ ਦੇਸ਼ ਦੀਆਂ ਫ਼ੌਜਾਂ ਦੀ ਸਮਰੱਥਾ ਹੋਰ ਵੀ ਮਜ਼ਬੂਤ ਹੋਵੇਗੀ।
ਭਰਾਵੋ ਅਤੇ ਭੈਣੋ, ਸਾਡੀ ਸਰਕਾਰ ਦੀਆਂ ਸੁਰੱਖਿਆ ਨੀਤੀਆਂ ਦਾ ਅਨੁਕੂਲ ਅਸਰ ਬਾਹਰੀ ਹੀ ਨਹੀਂ ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ‘ਤੇ ਵੀ ਹਾਂ ਪੱਖੀ ਅਸਰ ਪੈਦਾ ਕਰ ਰਿਹਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਆਤੰਕਵਾਦ ਨੂੰ ਭਾਰਤ ਤੇ ਖ਼ਿਲਾਫ਼ ਇੱਕ ਪ੍ਰਾਕਸੀ ਵਾਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਦੀਆਂ ਨੀਤੀਆਂ ਅਤੇ ਸਾਡੇ ਫੌਜੀਆਂ ਦੀ ਬਹਾਦਰੀ ਦਾ ਇਹ ਨਤੀਜਾ ਹੈ ਕਿ ਜੰਮੂ-ਕਸ਼ਮੀਰ ‘ਚ ਅਸੀਂ ਅਜਿਹੀਆਂ ਤਾਕਤਾਂ ਨੂੰ ਸਫਲ ਨਹੀਂ ਹੋਣ ਦਿੱਤਾ ਹੈ। ਜੰਮੂ-ਕਸ਼ਮੀਰ ‘ਚ ਇਸ ਸਾਲ ਹੁਣ ਤਕ 200 ਤੋਂ ਜ਼ਿਆਦਾ ਆਤੰਕਵਾਦੀ, ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਮਾਰੇ ਜਾ ਚੁੱਕੇ ਹਨ। ਪੱਥਰਬਾਜੀ ਦੀਆਂ ਘਟਨਾਵਾਂ ‘ਚ ਵੀ ਕਾਫ਼ੀ ਕਮੀ ਆਈ ਹੈ।
ਉੱਤਰ ਪੂਰਬੀ ਰਾਜਾਂ ‘ਚ ਵੀ, north eastern state ‘ਚ ਵੀ ਸਥਿਤੀ ‘ਚ ਕਾਫ਼ੀ ਸੁਧਾਰ ਦਿਸਦਾ ਹੈ। ਨਕਸਲੀ ਮਾਓਵਾਦੀ ਹਿੰਸਾ ਵੀ ਘੱਟ ਹੋਈ ਹੈ। ਇਹ ਸਥਿਤੀ ਇਸ ਗੱਲ ਦਾ ਵੀ ਸੰਕੇਤ ਹੈ ਕਿ ਇਨ੍ਹਾਂ ਖੇਤਰਾਂ ‘ਚ ਵੱਧ ਤੋਂ ਵੱਧ ਲੋਕ ਹੁਣ ਵਿਕਾਸ ਦੀ ਮੁੱਖ ਧਾਰਾ ‘ਚ ਵਾਪਸ ਪਰਤ ਰਹੇ ਹਨ। ਮੈਂ ਅੱਜ ਇਸ ਮੌਕੇ ‘ਤੇ ਹਰ ਉਸ ਵਿਅਕਤੀ ਦਾ ਧੰਨਵਾਦ ਪ੍ਰਗਟ ਕਰਦਾ ਹਾਂ ਜਿਸ ਨੇ ਦੇਸ਼ ਦੀ ਸੁਰੱਖਿਆ ‘ਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ।
ਰਾਜਾਂ ਦੀ ਪੁਲਸ ਫੋਰਸ, ਨੀਮ ਫੌਜੀ ਦਸਤੇ, ਸਾਡੀਆਂ ਫੌਜਾਂ, ਸੁਰੱਖਿਆ ‘ਚ ਲੱਗੀ ਹਰ ਉਹ ਏਜੰਸੀ ਜੋ ਦਿਖਦੀ ਹੈ, ਅਤੇ ਹਰ ਉਹ ਏਜੰਸੀ ਜੋ ਨਹੀਂ ਦਿਸਦੀ , ਉਨ੍ਹਾਂ ਪ੍ਰਤੀ ਇਸ ਦੇਸ਼ ਦੇ ਸਵਾ ਸੌ ਕਰੋੜ ਲੋਕ ਅਹਿਸਾਨਮੰਦ ਹਨ। ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਸਾਥੀਓ, ਦੇਸ਼ ਦੀ ਮਜ਼ਬੂਤੀ ਸਾਡੀਆਂ ਸੁਰੱਖਿਆ ਫੋਰਸਾਂ ਦੀ ਮਜ਼ਬੂਤੀ ਨਾਲ ਜੁੜੀ ਹੋਈ ਹੈ ਅਤੇ ਇਸ ਲਈ ਸੁਰੱਖਿਆ ਫੋਰਸਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ, ਬਿਨਾ ਦੇਰ ਕੀਤੇ ਹੋਏ, ਉਨ੍ਹਾਂ ਲਈ ਫੈਸਲੇ ਲੈਣਾ, ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਇਹ ਇਸ ਸਰਕਾਰ ਦੀ ਪਹਿਲ ਹੈ। ਅਤੇ ਇਹ ਸਰਕਾਰ ਦੇ ਸੁਭਾਅ ‘ਚ ਹੈ। ਇਹ ਸਾਡੀ ਹੀ ਕਮਿੱਟਮੈਂਟ ਸੀ ਜਿਸ ਦੇ ਕਾਰਨ ਕਈ ਦਹਾਕਿਆਂ ਤੋਂ ਲਟਕਦੇ One Rank One Pension ਦਾ ਵਾਅਦਾ ਹਕੀਕਤ ‘ਚ ਬਦਲ ਚੁੱਕਾ ਹੈ। ਹੁਣ ਤਕ 20 ਲੱਖ ਤੋਂ ਜ਼ਿਆਦਾ ਰਿਟਾਇਰਡ ਫੌਜੀ ਭਰਾਵਾਂ ਨੂੰ ਲਗਭਗ 11 ਹਜ਼ਾਰ ਕਰੋੜ ਰੁਪਏ ਏਰੀਅਰ ਦੇ ਤੌਰ ‘ਤੇ ਵੀ ਦਿੱਤੇ ਜਾ ਚੁੱਕੇ ਹਨ।
ਭਰਾਵੋ ਅਤੇ ਭੈਣ, ਅੱਜ ਇਸ ਮੌਕੇ ‘ਤੇ ਮੈਂ ਸਾਗਰ ਪਰਿਕਰਮਾ ਲਈ ਨਿਕਲੀ ਭਾਰਤੀ ਨੌਸੈਨਾ ਦੇ 6 ਵੀਰ, ਜਾਂਬਾਜ, ਅਫਸਰਾਂ ਨੂੰ ਵੀ ਯਾਦ ਕਰਨਾ ਚਾਹਾਂਗਾ। ਉਨ੍ਹਾਂ ਦਾ ਸਨਮਾਨ ਕਰਨਾ ਚਾਹਾਂਗਾ।
ਸਾਡੇ ਦੇਸ਼ ਦੇ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਜੀ ਦੀ ਪ੍ਰੇਰਣਾ ਨਾਲ, ਭਾਰਤ ਦੀ ਨਾਰੀ ਸ਼ਕਤੀ ਦਾ ਸੰਦੇਸ਼ ਲੈ ਕੇ, ਉਹ ਬਹੁਤ ਹੌਸਲੇ ਨਾਲ, ਇਹ ਸਾਡੇ 6 ਜਾਂਬਾਜ ਸੈਨਾਨੀ ਅੱਗੇ ਵਧਦੇ ਚਲੇ ਜਾ ਰਹੇ ਹਨ।
ਸਾਥੀਓ, ਤੁਸੀਂ ਹੀ ਜਲ-ਥਲ-ਅਕਾਸ਼ ‘ਚ ਇਸ ਅਥਾਹ ਭਾਰਤੀ ਸਮਰੱਥਾ ਨੂੰ ਸਮੇਟੇ ਹੋਏ ਹੋ। ਅੱਜ INS ਕਲਵਰੀ ਦੇ ਨਾਲ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੋ ਰਹੀ ਹੈ।
ਸਮੁੰਦਰ ਦੇਵ ਤੁਹਾਨੂੰ ਮਜ਼ਬੂਤ ਰੱਖਣ, ਤੁਹਾਨੂੰ ਸੁਰੱਖਿਅਤ ਰੱਖਣ। ‘ਸ਼ਮ: ਨੌ ਵਰੁਣ:’ ਤੁਹਾਡਾ ਹੀ ਇਹ Motto ਹੈ। ਸਾਡੀ ਇਸੇ ਕਾਮਨਾ ਦੇ ਨਾਮ ਮੈਂ ਇੱਕ ਵਾਰ ਫਿਰ ਨਮਨ ਕਰਦਾ ਹਾਂ, ਸ਼ੁਭਕਾਮਨਾਵਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇਸ golden jubilee ‘ਤੇ ਇੱਕ ਨਵੇਂ ਆਗਾਜ਼ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ
ਭਾਰਤ ਮਾਤਾ ਕੀ ਜੈ
*****
AKT/AK/Mamta
आज सवा सौ करोड़ भारतीयों के लिए बहुत गौरव का दिन है। मैं सभी देशवासियों को इस ऐतिहासिक उपलब्धि पर बहुत-बहुत बधाई देता हूं: PM @narendramodi
— PMO India (@PMOIndia) December 14, 2017
INS कलवरी पनडुब्बी को राष्ट्र को समर्पित करना, मेरे लिए बहुत सौभाग्य की बात है। मैं देश की जनता की तरफ से भारतीय नौसेना को भी बहुत-बहुत शुभकामनाएं अर्पित करता हूं: PM @narendramodi
— PMO India (@PMOIndia) December 14, 2017
ये 'Make In India' का उत्तम उदाहरण है। मैं कलवरी के निर्माण से जुड़े हर श्रमिक, हर कर्मचारी का भी हार्दिक अभिनंदन करता हूं: PM @narendramodi
— PMO India (@PMOIndia) December 14, 2017
कलवरी के निर्माण में सहयोग के लिए मैं फ्रांस को भी धन्यवाद देता हूं। ये पनडुब्बी भारत और फ्रांस की तेजी से बढ़ती स्ट्रैटेजिक पार्टनरशिप का भी एक उत्कृष्ट उदाहरण है: PM @narendramodi
— PMO India (@PMOIndia) December 14, 2017
कलवरी की शक्ति, या कहें टाइगर शार्क की शक्ति हमारी भारतीय नौसेना को और मजबूत करेगी: PM @narendramodi
— PMO India (@PMOIndia) December 14, 2017
कहा जाता है कि 21वीं सदी एशिया की है। ये भी तय है कि 21वीं सदी के विकास का रास्ता हिंद महासागर से होकर ही जाएगा। इसलिए हिंद महासागर की हमारी सरकार की नीतियों में विशेष जगह है। ये अप्रोच, हमारे विजन में झलकती है: PM @narendramodi
— PMO India (@PMOIndia) December 14, 2017
मैं इसे एक स्पेशल नाम से बुलाता हूं- S. A. G. A. R.- “सागर” यानि सेक्योरिटी एंड ग्रोथ फॉर ऑल इन द रीजन: PM @narendramodi
— PMO India (@PMOIndia) December 14, 2017
हम हिंद महासागर में अपने वैश्विक, सामरिक और आर्थिक हितों को लेकर पूरी तरह सजग हैं, सतर्क हैं। इसलिए भारत की Modern और Multi-Dimentional नौसेना पूरे क्षेत्र में शांति के लिए, स्थायित्व के लिए आगे बढकर नेतृत्व करती है: PM @narendramodi
— PMO India (@PMOIndia) December 14, 2017
जिस तरह भारत की राजनीतिक और आर्थिक Maritime Partnership बढ़ रही है, क्षेत्रीय Framework को मजबूत किया जा रहा है, उससे इस लक्ष्य की प्राप्ति और आसान होती है: PM @narendramodi
— PMO India (@PMOIndia) December 14, 2017
समुद्र में निहित शक्तियां हमें राष्ट्र निर्माँण के लिए आर्थिक ताकत प्रदान करती हैं। इसलिए भारत उन चुनौतियों को लेकर भी गंभीर है, जिनका सामना भारत ही नहीं बल्कि इस क्षेत्र के अलग-अलग देशों को करना पड़ता है: PM @narendramodi
— PMO India (@PMOIndia) December 14, 2017
चाहे समुद्र के रास्ते आने वाला आतंकवाद हो, Piracy की समस्या हो, ड्रग्स की तस्करी हो या फिर अवैध फिशिंग, भारत इन सभी चुनौतियों से निपटने में महत्वपूर्ण भूमिका निभा रहा है: PM @narendramodi
— PMO India (@PMOIndia) December 14, 2017
सबका साथ-सबका विकास का हमारा मंत्र जल-थल-नभ में एक समान है। पूरे विश्व को एक परिवार मानते हुए, भारत अपने वैश्विक उत्तरदायित्वों को लगातार निभा रहा है। भारत अपने साथी देशों के लिए उनके संकट के समय first responder बना है: PM @narendramodi
— PMO India (@PMOIndia) December 14, 2017
भारतीय डिप्लोमैसी और भारतीय सुरक्षा तंत्र का मानवीय पहलू हमारी विशिष्ठता है...समर्थ और सशक्त भारत सिर्फ़ अपने लिए नहीं संपूर्ण मानवता के लिए एक महत्वपूर्ण भूमिका रखता है: PM @narendramodi
— PMO India (@PMOIndia) December 14, 2017
दुनिया के देश, शांति और स्थायित्व के मार्ग में भारत के साथ चलना चाहते हैं: PM @narendramodi
— PMO India (@PMOIndia) December 14, 2017
पिछले तीन साल में रक्षा और सुरक्षा से जुड़े पूरे eco system में बदलाव की शुरुआत हुई है: PM @narendramodi
— PMO India (@PMOIndia) December 14, 2017
INS कलवरी के निर्माण में लगभग 12 लाख Mandays लगे हैं। इसके निर्माण के दौरान जो तकनीकि दक्षता भारतीय कंपनियों को, भारतीय उद्योगों को, छोटे उद्यमियों को, हमारे इंजीनियरों को मिली है, वो देश के लिए एक तरह से “Talent Treasure” है। ये SkillSet हमारे लिए एक asset है: PM @narendramodi
— PMO India (@PMOIndia) December 14, 2017
हमारी सरकार की सुरक्षा नीतियों का अनुकूल प्रभाव बाहरी ही नहीं बल्कि देश की आंतरिक सुरक्षा पर भी पड़ा है। आप सभी जानते हैं कि किस प्रकार आतंकवाद को भारत के खिलाफ एक प्रॉक्सी वॉर के रूप में इस्तेमाल किया जा रहा है: PM @narendramodi
— PMO India (@PMOIndia) December 14, 2017
सरकार की नीतियों और हमारे सैनिकों की वीरता का परिणाम है कि जम्मू-कश्मीर में हमने ऐसी ताकतों को सफल नहीं होने दिया। जम्मू-कश्मीर में इस साल अब तक 200 से ज्यादा आतंकी, जम्मू-कश्मीर पुलिस और सुरक्षाबलों के सहयोग से मारे जा चुके हैं। पत्थरबाजी की घटनाओं में भी काफी कमी आई है: PM
— PMO India (@PMOIndia) December 14, 2017
इस अवसर पर हर उस व्यक्ति का आभार व्यक्त करता हूं जिसने देश की सुरक्षा में अपना जीवन समर्पित कर दिया है। राज्यों के पुलिस बल, अर्ध सैनिक बल, हमारी सेनाएं, सुरक्षा में लगी हर वो एजेंसी जो दिखती है, हर वो एजेंसी जो नहीं दिखती है, उनके प्रति इस देश के सवा सौ करोड़ लोग कृतज्ञ हैं: PM
— PMO India (@PMOIndia) December 14, 2017
ये हमारा ही कमिटमेंट था जिसके कारण कई दशकों से लंबित 'One Rank One Pension' का वायदा हकीक़त में बदल चुका है: PM @narendramodi
— PMO India (@PMOIndia) December 14, 2017
आज INS कलवरी के साथ एक नए सफर की शुरुआत हो रही है। समुद्र देव आपको सशक्त रखें, सुरक्षित रखें: PM @narendramodi
— PMO India (@PMOIndia) December 14, 2017