ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮੁੱਖ ਬੰਦਰਗਾਹਾਂ ‘ਤੇ ਮੈਸਰਜ ਦੁਬਈ ਪੋਰਟ ਵਰਲਡ ਲਿਮਟਿਡ (ਡੀਪੀਡਬਲਿਯੂ) ਦੇ ਕੰਟੇਨਰ ਟਰਮੀਨਲ ਪ੍ਰਾਜੈਕਟਾਂ ਵਿੱਚ ਹਿੱਤ ਧਾਰਕਾਂ ਵਿੱਚ ਪ੍ਰਸਤਾਵਿਤ ਤਬਦੀਲੀ ਨੂੰ ‘ਕੋਈ ਇਤਰਾਜ਼ ਨਹੀਂ’ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਡੀਪੀਡਬਲਿਯੂ ਦੀਆਂ ਭਾਰਤੀ ਨਿਵੇਸ਼ ਵਾਲੀਆਂ ਕੰਪਨੀਆਂ ਨੂੰ ਮੌਜੂਦਾ ਮੁੱਖ ਬੰਦਰਗਾਹਾਂ ‘ਤੇ ਕੁਝ ਸੁਰੱਖਿਆ ਉਪਾਇਆਂ ਦੇ ਅਧੀਨ ਵਿਲੱਖਣ ਸੰਪਤੀ ਪੋਰਟਫੋਲਿਓ ਰਾਹੀਂ ਸੰਚਾਲਿਤ ਕਰਨ ਅਤੇ ਟਰਮੀਨਲ ਸੰਚਾਲਨ ਦਾ ਪ੍ਰਬੰਧ ਕਰਨ ਦੀ ਪ੍ਰਵਾਨਗੀ ਦੇਣਗੀਆਂ।
ਇਹ ਫੈਸਲਾ ਬੰਦਰਗਾਹ ਖੇਤਰ ਵਿੱਚ ਸਿੱਧ। ਵਿਦੇਸ਼ੀ ਨਿਵੇਸ਼ ਅਤੇ ਨਿਜੀ ਖੇਤਰ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰੇਗਾ।
ਡੀਪੀਡਬਲਿਯੂ ਲਿਮਟਿਡ ਭਾਰਤ ਵਿੱਚ ਆਪਣੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੀ ਸੰਪਤੀ ਦਾ ਇਕਹਿਰੀ ਮਲਕੀਅਤ ਵਾਲੀ ਹਿੰਦੁਸਤਾਨ ਪੋਰਟਸ ਪ੍ਰਾਈਵੇਟ ਲਿਮਟਿਡ (ਐੱਚਪੀਪੀਐੱਲ) ਨਾਂ ਦੀ ਕੰਪਨੀ ਵਜੋਂ ਪੁਨਰਗਠਨ ਕਰਨ ‘ਤੇ ਵਿਚਾਰ ਕਰ ਰਹੀ ਹੈ। ਨਵੀਂ ਕੰਪਨੀ ਰਿਆਇਤ ਸਮਝੌਤੇ ਦੇ ਸਬੰਧ ਵਿੱਚ ਡੀਪੀ ਵਰਲਡ ਦੀਆਂ ਮੌਜੂਦਾ ਸਾਰੀਆਂ ਸਹਾਇਕ ਕੰਪਨੀਆਂ ਦੀਆਂ ਦੇਣਦਾਰੀਆਂ ਲੈ ਲਏਗੀ। ਇੱਥੇ ਅੰਤਿਮ ਲਾਭਪਾਤਰੀ ਅਤੇ ਅੰਤਿਮ ਕਾਨੂੰਨੀ ਅਤੇ ਲਾਭਪਾਤਰੀ ਮਲਕੀਅਤ ਵਿੱਚ ਕੋਈ ਤਬਦੀਲੀ ਨਹੀਂ ਹੋਏਗੀ ਇਹ ਮੈਸਰਜ ਡੀ.ਪੀ. ਵਰਲਡ ਨਾਲ ਹੀ ਜਾਰੀ ਰਹੇਗੀ। ਇੱਥੇ ਜ਼ਿਕਰਯੋਗ ਹੈ ਕਿ ਐੱਫਆਈਪੀਬੀ ਨੇ ਡੀ.ਪੀ.ਵਰਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੀਪੀਡਬਲਿਯੂ ਦੀ ਭਾਰਤ ਵਿੱਚ ਬੰਦਰਗਾਹਾਂ ਅਤੇ ਅਸਬਾਬ ਬੁਨਿਆਦੀ ਢਾਂਚੇ ਵਿੱਚ ਪੂੰਜੀ ਅਧਾਰ ਵਧਾਉਣ ਅਤੇ ਨਵਾਂ ਨਿਵੇਸ਼ ਕਰਨ ਦੇ ਸਮਰੱਥ ਕਰਨ ਵਿੱਚ ਮਦਦ ਕਰਨ ਦੀ ਯੋਜਨਾ ਹੈ। ਇਸ ਨਾਲ ਬੰਦਰਗਾਹ ਸੰਚਾਲਨ ਵਿੱਚ ਵਿੱਤ ਦੀ ਕੁਸ਼ਲ ਵਰਤੋਂ ਅਤੇ ਆਧੁਨਿਕ ਟੈਕਨਾਲੋਜੀ ਸ਼ੁਰੂ ਕਰਨ ਦੇ ਸਮਰੱਥ ਬਣਾਏਗੀ।
ਸਰਕਾਰ ਨੇ ਡੀਪੀਡਬਲਿਯੂ ਨੂੰ ਪੁਨਰ ਨਿਰਮਾਣ ਦੀ ਸਹਿਮਤੀ ਇਸ ਲਈ ਦਿੱਤੀ ਹੈ ਕਿ ਐੱਸਪੀਵੀਜ਼ ਪ੍ਰਾਜੈਕਟ ਦੇ ਸ਼ੇਅਰਾਂ ਨੂੰ ਗ੍ਰਹਿਣ ਕਰਨ ਤੋਂ ਬਾਅਦ ਹੋਲਡਿੰਗ ਕੰਪਨੀ ਐੱਚਪੀਪੀਐੱਲ ਦੀ ਕੁੱਲ ਕੀਮਤ ਅਮਰੀਕੀ ਡਾਲਰ 80 ਮਿਲੀਅਨ ਤੋਂ ਜ਼ਿਆਦਾ ਹੋ ਜਾਏਗੀ।
ਭਾਰਤ ਵਿੱਚ ਡੀਪੀਡਬਲਿਯੂ ਦੀ ਸੰਪਤੀ ਦਾ ਪੁਨਰਗਠਨ ਹੋਣ ਨਾਲ ਸਥਿਤੀਆਂ ਅਤੇ ਨਿਯੰਤਰਣ ਵਧੀਆ ਹੋਣ ਵਿੱਚ ਮਦਦ ਮਿਲੇਗੀ ਕਿਉਂਕਿ ਅਧਿਕਾਰੀਆਂ ਨੂੰ ਭਾਰਤ ਵਿੱਚ ਰਜਿਸਟਰਡ ਇੱਕ ਕੰਪਨੀ ਨਾਲ ਹੀ ਰਾਬਤਾ ਰੱਖਣਾ ਹੋਏਗਾ ।
ਡੀਪੀਡਬਲਿਯੂ ਨੂੰ ਰਲਾਉਣ ਦਾ ਪ੍ਰਸਤਾਵ ਦੇਸ਼ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਬੰਦਰਗਾਹ ਖੇਤਰ ਵਿੱਚ ਨਿਵੇਸ਼ਕਾਂ ਨੂੰ ਦੋਸਤਾਨਾ ਮਾਹੌਲ ਦਰਸਾਏਗਾ। ਇਸ ਨਾਲ ਭਾਰਤੀ ਕਾਨੂੰਨਾਂ ਅਤੇ ਨਿਯਮਾਂ ਵਿੱਚ ਜ਼ਿਆਦਾ ਪਾਰਦਰਸ਼ਤਾ ਵੀ ਆਵੇਗੀ।
ਏਕੇਟੀ/ਬੀਵੀਏ/ਐੱਸਐੱਚ