Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

“ਮੈਂ ਨਹੀਂ ਹਮ” ਪੋਰਟਲ ਅਤੇ ਐਪ ਲਾਂਚ ਕਰਨ ਅਤੇ ਆਈ.ਟੀ. ਪ੍ਰੋਫੈਸ਼ਨਲਾਂ ਨਾਲ ਸੈਲਫ਼4ਸੁਸਾਇਟੀ ਬਾਰੇ ਗੱਲਬਾਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

“ਮੈਂ ਨਹੀਂ ਹਮ” ਪੋਰਟਲ ਅਤੇ ਐਪ ਲਾਂਚ ਕਰਨ ਅਤੇ ਆਈ.ਟੀ. ਪ੍ਰੋਫੈਸ਼ਨਲਾਂ ਨਾਲ ਸੈਲਫ਼4ਸੁਸਾਇਟੀ ਬਾਰੇ ਗੱਲਬਾਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

“ਮੈਂ ਨਹੀਂ ਹਮ” ਪੋਰਟਲ ਅਤੇ ਐਪ ਲਾਂਚ ਕਰਨ ਅਤੇ ਆਈ.ਟੀ. ਪ੍ਰੋਫੈਸ਼ਨਲਾਂ ਨਾਲ ਸੈਲਫ਼4ਸੁਸਾਇਟੀ ਬਾਰੇ ਗੱਲਬਾਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

“ਮੈਂ ਨਹੀਂ ਹਮ” ਪੋਰਟਲ ਅਤੇ ਐਪ ਲਾਂਚ ਕਰਨ ਅਤੇ ਆਈ.ਟੀ. ਪ੍ਰੋਫੈਸ਼ਨਲਾਂ ਨਾਲ ਸੈਲਫ਼4ਸੁਸਾਇਟੀ ਬਾਰੇ ਗੱਲਬਾਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਮੰਤਰੀ ਪਰਿਸ਼ਦ  ਦੇ ਮੇਰੇ ਸਾਥੀ, ਭਾਰਤ ਦੇ ਉਦਯੋਗਿਕ ਜੀਵਨ ਨੂੰ ਗਤੀ ਦੇਣ ਵਾਲੇ, ਆਈਟੀ ਪ੍ਰੋਫੈਸ਼ਨ ਨੂੰ ਬਲ  ਦੇਣ ਵਾਲੇ ਸਾਰੇ ਅਨੁਭਵੀ ਮਹਾਨੁਭਾਵ, ਅਤੇ ਆਈਟੀ ਦੇ ਖੇਤਰ ਨਾਲ ਜੁੜੀ ਸਾਡੀ ਨੌਜਵਾਨ ਪੀੜ੍ਹੀ, ਪਿੰਡ ਵਿੱਚ CSC  ਦੇ ਸੈਂਟਰ ਵਿੱਚ ਬੈਠੇ ਹੋਏ ਬਹੁਤ ਆਸਾਂ ਨਾਲ ਸੁਪਨੇ ਸੰਜੋ ਕੇ ਜੀ ਰਹੇ ਸਾਡੇ ਸਕੂਲ, ਕਾਲਜ ਦੇ students,  ਆਈਆਈਟੀ ਸਮੇਤ ਅਨੇਕ nstitutions ਦੇ ਵਿਦਿਆਰਥੀ, ਮੇਰੇ ਲਈ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਜੋ ਮੈਨੂੰ ਸਭ ਤੋਂ ਪ੍ਰਿਅ ਕੰਮ ਹੈ ਅਜਿਹੇ ਮੌਕੇ ‘ਤੇ ਅੱਜ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ।

ਸਾਡੇ ਮੰਤਰੀ ਸ਼੍ਰੀ ਰਵੀਸ਼ੰਕਰ ਜੀ, ਸਰਕਾਰ ਦੇ ਕੰਮ ਦਾ ਬਿਉਰਾ ਦੇ ਰਹੇ ਸਨ, ਲੇਕਿਨ ਮੈਂ ਇਸ ਕੰਮ ਲਈ ਤੁਹਾਡੇ ਦਰਮਿਆਨ ਨਹੀਂ ਆਇਆ ਹਾਂ। ਕੋਈ ਵੀ ਇਨਸਾਨ ਆਪਣੇ ਕਰੀਅਰ ਵਿੱਚ ਕਿਤਨਾ ਵੀ ਅੱਗੇ ਚਲਾ ਜਾਵੇ, ਵੈਭਵ ਕਿਤਨਾ ਹੀ ਪ੍ਰਾਪਤ ਕਰ ਲਵੇ, ਪਦ-ਪ੍ਰਤਿਸ਼ਠਾ ਕਿਤਨੀ ਹੀ ਪ੍ਰਾਪਤ ਕਰਨ ਲੈਣਇੱਕ ਪ੍ਰਕਾਰ ਨਾਲ ਜੀਵਨ ਵਿੱਚ ਜੋ ਸੁਪਨੇ ਦੇਖੇ ਹੋਣ ਉਹ ਸਾਰੇ ਸੁਪਨੇ ਆਪਣੀਆਂ ਅੱਖਾਂ ਦੇ ਸਾਮਹਣੇ ਉਸਨੂੰ ਆਪਣੇ ਸਵ-ਪ੍ਰਯਤਨ ਨਾਲ ਸਾਕਾਰ ਕਰੇ, ਉਸ ਦੇ ਬਾਵਜੂਦ ਵੀ ਉਸ ਦੇ ਮਨ ਵਿੱਚ ਤੱਸਲੀ ਲਈ ਤੜਪ, ਅੰਦਰ ਤੱਸਲੀ ਕਿਵੇਂ ਮਿਲੇ?  ਅਤੇ ਅਸੀਂ ਅਨੁਭਵ ਕੀਤਾ ਹੈ ਕਿ ਸਾਰੀ ਪ੍ਰਾਪਤੀ ਦੇ ਬਾਅਦ ਉਹ ਕਿਸੇ ਹੋਰ ਲਈ ਕੁਝ ਕਰਦਾ ਹੈ, ਕੁਝ ਜੀਣ ਦਾ ਪ੍ਰਯਤਨ ਕਰਦਾ ਹੈ, ਉਸ ਸਮੇਂ ਉਸ ਦਾ satisfaction level ਬਹੁਤ ਵਧ ਜਾਂਦਾ ਹੈ।

ਮੈਂ ਹੁਣੇ ਪ੍ਰਾਰੰਭ ਦੀ ਫ਼ਿਲਮ ਵਿੱਚ ਸ਼੍ਰੀਮਾਨ ਅਜ਼ੀਮ ਪ੍ਰੇਮ ਜੀ ਨੂੰ ਸੁਣ ਰਿਹਾ ਸੀ। 2003-04 ਵਿੱਚ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ ਅਤੇ ਉਹ ਦਫ਼ਤਰ ਵਿੱਚ ਮੈਨੂੰ ਮਿਲਣ ਆਉਂਦੇ ਸਨ ਤਾਂ ਆਪਣੇ business ਦੇ ਸਬੰਧ ਵਿੱਚ, ਸਰਕਾਰ ਨਾਲ ਕਿਸੇ ਕੰਮ ਦੇ ਸਬੰਧ ਵਿੱਚ ਉਹ ਗੱਲ ਕਰਦੇ ਸਨਪਰ ਉਸ ਦੇ ਬਾਅਦ ਮੈਂ ਦੇਖਿਆ ਪਿਛਲੇ 10-15 ਸਾਲ ਤੋਂ ਜਦੋਂ ਵੀ ਮਿਲਣਾ ਹੋਇਆ ਹੈ ਇੱਕ ਵਾਰ ਵੀ ਉਹ ਆਪਣਾ, ਕੰਪਨੀ ਦਾ, ਆਪਣੇ corporate work  ਦਾ ਉਸ ਦੇ ਕੰਮ ਦੀ ਕਦੇ ਚਰਚਾ ਨਹੀਂ ਕਰਦੇਚਰਚਾ ਕਰਦੇ ਹਨ ਤਾਂ ਜਿਸ ਮਿਸ਼ਨ ਨੂੰ ਲੈ ਕੇ ਇਨ੍ਹੀਂ ਦਿਨੀਂ ਕੰਮ ਰਹੇ ਹਨ ਉਹ education ਦਾ, ਉਸ ਦੀ ਚਰਚਾ ਕਰਦੇ ਹਨ ਅਤੇ ਇਤਨਾ involve  ਹੋ ਕੇ ਕਰਦੇ ਹਨ ਜਿਤਨਾ ਕਿ ਉਹ ਆਪਣੀ ਕੰਪਨੀ ਲਈ ਨਹੀਂ ਕਰਦੇ। ਤਾਂ ਮੈਂ ਅਨੁਭਵ ਕਰਦਾ ਹਾਂ ਕਿ ਉਸ ਸਮੇਂ ਵਿੱਚ, ਉਮਰ ਦੇ ਇਸ ਪੜਾਅ ‘ਤੇ ਜੀਵਨ ਵਿੱਚ ਇਤਨੀ ਵੱਡੀ ਕੰਪਨੀ ਬਣਾਈ, ਇਤਨੀ ਵੱਡੀ ਸਫਲਤਾ ਪ੍ਰਾਪਤ ਕੀਤੀ, ਯਾਤਰਾ ਕੀਤੀ, ਲੇਕਿਨ ਤਸੱਲੀ ਮਿਲ ਰਹੀ ਹੈ, ਹੁਣ ਜੋ ਕੰਮ ਕਰ ਰਹੇ ਹਨ ਉਸ ਨਾਲ । ਇਸ ਦਾ ਮਤਲਬ ਇਹ ਹੋਇਆ ਕਿ ਵਿਅਕਤੀ ਦੇ ਜੀਵਨ ਵਿੱਚ, ਅਜਿਹਾ ਨਹੀਂ ਹੈ ਕਿ ਅਸੀਂ ਜਿਸ ਪ੍ਰੋਫੈਸ਼ਨ ਵਿੱਚ ਹਾਂ, ਜੇ ਮੰਨ ਲਈਏ ਕਿ ਡਾਕਟਰ ਹੈ ਤਾਂ ਕਿਸੇ ਦੀ ਸੇਵਾ ਨਹੀਂ ਕਰਦਾ ਹੈ…. ਕਰਦਾ ਹੈ, ਇੱਕ scientist ਹੈ, ਲੈਬੋਰੇਟਰੀ ਦੇ ਅੰਦਰ ਆਪਣੀ ਜ਼ਿੰਦਗੀ ਖਪਾ ਦਿੰਦਾ ਹੈ ਅਤੇ ਕੋਈ ਅਜਿਹੀ ਚੀਜ਼ ਖੋਜ ਕੇ ਲਿਆਉਂਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਾਲੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਮਾਜ ਲਈ ਕੰਮ ਨਹੀਂ ਕਰਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਖੁਦ ਲਈ ਜਿਊਂਦਾ ਸੀ ਜਾਂ ਖੁਦ ਦੇ ਨਾਮ ਲਈ ਕਰ ਰਿਹਾ ਸੀ, ਜੀ ਨਹੀਂ।  ਉਹ ਕਰ ਰਿਹਾ ਸੀ ਲੋਕਾਂ ਲਈ, ਪਰ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਦੇ ਸਾਹਮਣੇ, ਆਪਣੀ ਮੌਜੂਦਗੀ ਵਿੱਚ ਜੋ ਕਰਦਾ ਹੈ, ਉਸ ਦੀ ਤਸੱਲੀ ਅਲੱਗ ਹੁੰਦੀ ਹੈ। ਅਤੇ  ਅੱਜ ਉਹ ਤਸੱਲੀ ਆਖਿਰਕਾਰ ਦੀ ਜੋ ਮੂਲ ਪ੍ਰੇਰਣਾ ਹੁੰਦੀ ਹੈ ਹਰ ਇਨਸਾਨ, ਕੁਝ ਆਪ ਵੀ ਆਪਣੇ-ਆਪ ਦੇਖ ਲਵੋ, ਆਪਣੇ ਖੁਦ ਦੇ ਜੀਵਨ ਤੋਂ ਦੇਖ ਲਵੋ, ਸਵਾਂਤ : ਸੁਖਾਯ (सुखाय), ਕੁਝ ਲੋਕ ਇਹ ਕਹਿੰਦੇ ਹਨ ਕਿ ਮੈਨੂੰ ਤਸੱਲੀ ਮਿਲਦੀ ਹੈ, ਮੈਨੂੰ ਅੰਦਰੋਂ ਆਨੰਦ ਮਿਲਦਾ ਹੈ, ਮੈਨੂੰ ਊਰਜਾ ਮਿਲਦੀ ਹੈ।

ਅਸੀਂ ਰਮਾਇਣ ਵਿੱਚ ਸੁਣ ਰਹੇ ਹਾਂ ਕਿ ਗਲਹਿਰੀ ਵੀ ਰਾਮਸੇਤੂ ਦੇ ਨਿਰਮਾਣ ਵਿੱਚ ਰਾਮ ਦੇ ਨਾਲ ਜੁੜ ਗਈ ਸੀ। ਪਰ ਇੱਕ ਗਲਹਿਰੀ ਨੇ ਤਾਂ ਪ੍ਰੇਰਣਾ ਲੈਕੇ ਉਸ ਪਵਿੱਤਰ ਕਾਰਜ ਨਾਲ ਜੁੜਨਾ ਚੰਗਾ ਸਮਝਿਆ, ਪਰ ਦੂਜਾ ਵੀ ਇੱਕ ਦ੍ਰਿਸ਼ਟੀਕੋਣ ਹੋ ਸਕਦਾ ਹੈ ਕਿ ਰਾਮ ਜੀ ਨੂੰ ਜੇ ਸਫ਼ਲ ਹੋਣਾ ਹੈ, ਈਸ਼ਵਰ ਭਲੇ ਹੀ ਹੋਵੇ ਉਸ ਨੂੰ ਵੀ ਗਲਹਿਰੀ ਦੀ ਜ਼ਰੂਰਤ ਪੈਂਦੀ ਹੈ, ਜਦੋਂ ਗਲਹਿਰੀ ਜੁੜ ਜਾਂਦੀ  ਤਾਂ ਸਫ਼ਲਤਾ ਪ੍ਰਾਪਤ ਹੁੰਦੀ ਹੈ। ਸਰਕਾਰ ਕਿਤਨੇ ਹੀ initiative ਲੈਂਦੀ ਹੋਵੇ, ਸਰਕਾਰ ਕਿਤਨਾ ਹੀ ਬਜਟ ਖਰਚ ਕਰਦੀ ਹੋਵੇ ਲੇਕਿਨ ਜਦੋਂ ਤੱਕ ਜਨ-ਜਨ ਦਾ ਉਸ ਵਿੱਚ ਹਿੱਸਾ ਨਾ ਹੋਵੇ, ਭਾਗੀਦਾਰੀ ਨਹੀਂ ਹੋਵੇਗੀ ਤਾਂ ਅਸੀਂ ਜੋ ਨਤੀਜੇ ਚਾਹੁੰਦੇ ਹਾਂ, ਇੰਤਜਾਰ ਨਹੀਂ ਕਰ ਸਕਦਾ ਹਿੰਦੁਸਤਾਨ। ਦੁਨੀਆ ਵੀ ਹਿੰਦੁਸਤਾਨ ਨੂੰ ਹੁਣ ਇੰਤਜਾਰ ਕਰਦਿਆਂ ਦੇਖਣਾ ਨਹੀਂ ਚਾਹੁੰਦੀ ਹੈ। ਦੁਨੀਆ ਵੀ ਹਿੰਦੁਸਤਾਨ ਨੂੰ, ਹਿੰਦੁਸਤਾਨ ਲੀਡ ਕਰੇ ਇਸ ਉਮੀਦ ਨਾਲ ਦੇਖ ਰਹੀ ਹੈ। ਅਗਰ ਇਹ ਦੁਨੀਆ ਦੀ ਉਮੀਦ ਹੈ ਤਾਂ ਸਾਨੂੰ ਵੀ ਸਾਡੇ ਦੇਸ਼ ਨੂੰ ਉਸੇ ਤਰ੍ਹਾਂ ਨਾਲ ਕਰਨਾ ਹੋਵੇਗਾ। ਅਗਰ ਉਹ ਕਰਨਾ ਹੈ ਤਾਂ ਹਿੰਦੁਸਤਾਨ ਦੇ ਆਮ ਮਾਨਵ ਦੀ ਜ਼ਿੰਦਗੀ ਵਿੱਚ ਬਦਲਾਅ ਕਿਵੇਂ ਆਵੇ। ਮੇਰੇ ਕੋਲ ਜੋ ਕੌਸ਼ਲ ਹੈ, ਸਮਰੱਥਾ ਹੈ, ਜੋ ਸ਼ਕਤੀ ਹੈ, ਜੋ ਅਨੁਭਵ ਹੈ ਉਸ ਦੀ ਵਰਤੋਂ ਮੈਂ ਕਿਸੇ ਦੇ ਲਈ ਕਰ ਸਕਦਾ ਹਾਂ ਕੀ? ਇੱਕ ਗੱਲ ਨਿਸ਼ਚਿਤ ਹੈ ਕਿ ਕਈ ਅਜਿਹੇ ਸਥਾਨ ਹਨ, ਜਿੱਥੇ ਕੋਈ ਵੀ ਗ਼ਰੀਬ ਆਵੇ, ਕੋਈ ਭੁੱਖਾ ਆਵੇ, ਤਾਂ ਖਾਣਾ ਮਿਲ ਜਾਂਦਾ ਹੈ। ਉੱਥੇ ਜੋ ਦੇਣ ਵਾਲੇ ਲੋਕ ਹਨ ਉਹ ਵੀ ਵੱਡੇ ਸਮਰਪਿਤ ਭਾਵ ਨਾਲ ਦਿੰਦੇ ਹਨ। ਖਾਣ ਵਾਲਾ ਜੋ ਜਾਂਦਾ ਹੈ ਉੱਥੇ, ਇੱਕ ਸਥਿਤੀ ਅਜਿਹੀ ਆ ਜਾਂਦੀ ਹੈ, ਇੱਕ institutional arrangement ਹੈ, ਵਿਵਸਥਾ ਹੈ, ਮੈਂ ਜਾਵਾਂਗਾ, ਮੈਨੂੰ ਮਿਲ ਜਾਵੇਗਾ। ਜਾਣ ਵਾਲੇ ਨੂੰ ਵੀ ਉਸ ਦੇ ਪ੍ਰਤੀ ਵਿਸ਼ੇਸ਼ attention ਨਹੀਂ ਹੁੰਦੀ ਹੈ ਕਿ ਦੇਣ ਵਾਲੇ ਕੌਣ ਹਨਦੇਣ ਵਾਲੇ ਦੇ ਮਨ ਵਿੱਚ ਵੀ ਕੁਝ conscious ਨਹੀਂ ਹੁੰਦਾ ਹੈ ਕਿ ਆਇਆ ਕੌਣ ਸੀ। ਕਿਉਂ?  ਕਿਉਂਕਿ ਉਸ ਦੀ ਇੱਕ ਆਦਤ ਬਣ ਜਾਂਦੀ ਹੈ, ਕੋਈ ਆਉਂਦਾ ਹੈ ਉਹ ਖਾਣਾ ਖਵਾਉਂਦਾ ਹੈ, ਉਹ ਚਲਾ ਜਾਂਦਾ ਹੈ। ਪਰ ਇੱਕ ਗ਼ਰੀਬ ਕਿਸੇ ਗ਼ਰੀਬ ਪਰਿਵਾਰ ਦੇ ਦਰਵਾਜ਼ੇ ‘ਤੇ ਖੜ੍ਹਾ ਹੈ, ਭੁੱਖਾ ਹੈ, ਅਤੇ ਇੱਕ ਗ਼ਰੀਬ ਆਪਣੀ ਅੱਧੀ ਰੋਟੀ ਵੰਡ ਕੇ ਦੇ ਦਿੰਦਾ ਹੈ। ਦੋਹਾਂ ਨੂੰ ਜੀਵਨ ਭਰ ਯਾਦ ਕਰਦਾ ਹੈ। ਉਸ ਵਿੱਚ ਤਸੱਲੀ ਮਿਲਦੀ ਹੈ। ਵਿਵਸਥਾ ਤਹਿਤ ਹੋਣ ਵਾਲੀਆਂ ਚੀਜ਼ਾਂ ਦੀ ਬਜਾਏ ਸਵ ਪ੍ਰੇਰਣਾ ਤੋਂ ਹੋਣ ਵਾਲੀਆਂ ਚੀਜ਼ਾਂ ਕਿਤਨਾ ਵੱਡਾ ਪਰਿਵਰਤਨ ਕਰਦੀਆਂ ਹਨ ਇਹ ਅਸੀਂ ਸਭ ਨੇ ਦੇਖਿਆ ਹੈ। ਅਸੀਂ ਕਦੇ ਹਵਾਈ ਜਹਾਜ਼ ਰਾਹੀਂ ਜਾ ਰਹੇ ਹਾਂ ਬਗਲ ਵਿੱਚ ਕੋਈ ਬਜ਼ੁਰਗ ਬੈਠੇ ਹਨ, ਪਾਣੀ ਪੀਣਾ ਹੈ, ਬੋਤਲ ਹੈ ਪਰ ਖੁੱਲ੍ਹ ਨਹੀਂ ਰਹੀ ਹੈ, ਸਾਡਾ ਧਿਆਨ ਜਾਂਦਾ ਹੈ, ਅਸੀਂ ਤੁਰੰਤ ਉਸ ਨੂੰ ਖੋਲ੍ਹ ਦਿੰਦੇ ਹਾਂ, ਸਾਨੂੰ ਤਸੱਲੀ ਮਿਲਦੀ ਹੈ। ਯਾਨੀ ਕਿਸੇ ਲਈ ਜਿਊਣ ਦਾ ਆਨੰਦ ਕੁਝ ਹੋਰ ਹੀ ਹੁੰਦਾ ਹੈ।

ਮੈਂ ਇੱਕ ਪਰੰਪਰਾ ਵਿਕਸਿਤ ਕਰਨ ਦਾ ਯਤਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਵੀ ਕਰਦਾ ਸੀਕਿਸੇ university  ਦੀ convocation ਵਿੱਚ ਜਾਂਦਾ ਹਾਂ, ਤਾਂ ਮੈਨੂੰ ਬੁਲਾਉਣ ਨੂੰ ਨਾਲ ਮੈਂ ਤਾਕੀਦ ਕਰਦਾ ਹਾਂ ਕਿ ਤੁਸੀਂ ਉਸ university  ਦੇ ਨਜ਼ਦੀਕ ਵਿੱਚ ਕਿਤੇ ਸਰਕਾਰੀ ਸਕੂਲ ਹੋਵੇ, ਝੁੱਗੀ-ਝੋਂਪੜੀ ਦੇ ਗ਼ਰੀਬ ਬੱਚੇ ਪੜ੍ਹਦੇ ਹੋਣ, ਅੱਠਵੀਂ, ਨੌਵੀਂ, ਦੱਸਵੀਂ ਦੇ, ਤਾਂ ਉਹ ਮੇਰੇ 50 special guest ਹੋਣਗੇ ਅਤੇ ਉਸ convocation ਵਿੱਚ ਉਨ੍ਹਾਂ ਨੂੰ ਜਗ੍ਹਾ ਦਿਓ, ਉਨ੍ਹਾਂ ਨੂੰ ਬੈਠਾਓ, ਉਨ੍ਹਾਂ ਨੂੰ ਸੱਦਾ ਦਿਓ ਅਤੇ ਉਹ ਆਉਂਦੇ ਹਨ । ਮੇਰੇ ਮਨ ਵਿੱਚ ਰਹਿੰਦਾ ਹੈ ਕਿ ਬੱਚੇ ਆਪਣਾ ਟੁੱਟਿਆ-ਫੁੱਟਿਆ ਜਿਹੋ ਜਿਹਾ ਵੀ ਹੈ ਸਕੂਲ, ਪੜ੍ਹ ਰਹੇ ਹਨ ।  ਲੇਕਿਨ convocation ਵਿੱਚ ਆਉਂਦੇ ਹਨ ਤਾਂ ਦੇਖਦੇ ਹਨ ਕਿ ਕੋਈ ਬਹੁਤ ਵੱਡਾ robe ਪਾ ਕੇ ਉੱਤੇ ਆ ਰਿਹਾ ਹੈ, cap ਪਾਈ ਹੈ ਅਤੇ ਸਭ ਲੋਕ ਉਸਨੂੰ ਕੋਈ certificate  ਦੇ ਰਹੇ ਹਨ, ਉਸਦੇ ਅੰਦਰ ਇੱਕ ਸੁਪਨਾ ਜਾਗ ਜਾਂਦਾ ਹੈ। ਇੱਕ ਬੀਜ ਬੀਜਿਆ ਜਾਂਦਾ ਹੈ ਕਿ ਇੱਕ ਦਿਨ ਮੈਂ ਵੀ ਉੱਥੇ ਜਾਵਾਂਗਾ ਅਤੇ ਮੈਂ ਵੀ ਕਦੇ ਪ੍ਰਾਪਤ ਕਰਾਂਗਾ । ਸ਼ਾਇਦ class room ਵਿੱਚ ਜਿੰਨਾ ਹੁੰਦਾ ਹੈ, ਉਸ ਤੋਂ ਜ਼ਿਆਦਾ ਉਸ ਨਾਲ ਹੁੰਦਾ ਹੈ। ਕਹਿਣ ਦਾ ਭਾਵ ਇਹ ਹੈ ਸਾਡੇ ਨਾਲ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਸਦੇ ਕਾਰਨ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਨੂੰ ਅਸੀਂ ਕਰ ਸਕਦੇ ਹਾਂ । ਮੈਂ, ਸਾਡੇ ਆਨੰਦ ਜੀ ਇੱਥੇ ਬੈਠੇ ਹਨ, ਇੱਕ ਗੱਲ ਹਮੇਸ਼ਾ ਮਾਰਕ ਕੀਤੀ ਹੈ ਅਤੇ ਉਹ ਵੀ ਮੇਰੇ ਮੁੱਖ ਮੰਤਰੀ ਕਾਲ ਤੋਂ ਹੁਣ ਤੱਕ, ਮੈਂ ਕਦੇ ਗੁਜਰਾਤ ਦੇ ਵਿਕਾਸ ਲਈ, investment ਲਈ ਮਿਲਣ ਜਾਂਦਾ ਸੀਉਦਯੋਗਪਤੀਆਂ ਦੀ ਮੀਟਿੰਗ ਕਰਦਾ ਸੀ ਇਹ ਸੱਜਣ ਕਦੇ ਵੀ ਉਸ ਸਬੰਧ ਵਿੱਚ ਨਾ ਸਵਾਲ ਪੁੱਛਦੇ ਸਨ, ਨਾ ਚਰਚਾ ਕਰਦੇ ਸਨ । ਉਹ ਹਮੇਸ਼ਾ ਕਹਿੰਦੇ ਸਨ ਸਾਹਿਬ, ਸਮਾਜਕ ਕੰਮਾਂ ਵਿੱਚ ਕੀ-ਕੀ ਹੋ ਸਕਦਾ ਹੈ। ਹੁਣ ਇਹ ਜੋ temperament ਹੈ ਇਹ temperament ਸਮਾਜ ਦੀ, ਦੇਸ਼ ਦੀ ਬਹੁਤ ਵੱਡੀ ਤਾਕਤ ਹੁੰਦਾ ਹੈ ਅਤੇ ਅੱਜ ਇਹ ਆਖ਼ਿਰ ਇਸ ਪ੍ਰੋਗਰਾਮ ਵਿੱਚ ਜੁੜਣ ਤੋਂ ਮੈਨੂੰ ਤਸੱਲੀ ਅਤੇ ਆਨੰਦ ਕਿਉਂ ਹੋ ਰਿਹਾ ਹੈ। ਮੈਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਇਨਸਾਨ ਹਾਂ, ਇਸ ਲਈ ਮੈਨੂੰ ਜੋ information ਪਰੋਸੀ ਜਾਂਦੀ ਹੈ, ਮੈਂ information ਦਾ ਸ਼ਿਕਾਰ ਨਹੀਂ ਹਾਂ, ਜੋ information ਮੈਨੂੰ ਚਾਹੀਦੀ ਹੈ ਮੈਂ ਖੋਜ ਕੇ ਲੈਂਦਾ ਹਾਂ ਅਤੇ ਉਸਦੇ ਕਾਰਨ ਮੈਨੂੰ ਨਵੀਂ ਚੀਜ਼ ਮਿਲਦੀ ਹੈ । ਅਤੇ ਉਹ ਅੱਜ ਟੈਕਨੋਲੋਜੀ ਦਾ ਪਲੇਟਫਾਰਮ ਮੈਨੂੰ provide ਕਰਦਾ ਹੈ, ਉਸ ਵਿੱਚ ਵੀ ਮੈਂ ਦੇਖਿਆ ਹੈ ਕਈ ਬੱਚੇ, ਕਈ ਨੌਜਵਾਨ ਇਤਨਾ ਕੰਮ ਕਰਦੇ ਹਨ, ਤਿੰਨ ਲੋਕਾਂ ਦਾ ਗਰੁੱਪ, ਚਾਰ ਲੋਕਾਂ ਦਾ ਗਰੁੱਪ,  saturday ,  sunday ਚਲੇ ਜਾਣਗੇ । ਪਿੰਡਾਂ ਵਿੱਚ ਜਾਣਗੇ, ਕਿਤੇ ਬਸਤੀ ਵਿੱਚ ਜਾਣਗੇ, ਲੋਕਾਂ ਵਿੱਚ ਰਹਿਣਗੇ, ਕਦੇ ਬੱਚਿਆਂ ਨੂੰ ਪੜ੍ਹਾਉਣਗੇ, ਕਰਦੇ ਰਹਿੰਦੇ ਹਨ ਯਾਨੀ ਖਾਸ ਕਰਕੇ ਭਾਰਤ ਦੇ ਵਰਤਮਾਨ ਵਿੱਚ 25 ਤੋਂ 40 ਦਰਮਿਆਨ ਦੀ ਜੋ ਪੀੜ੍ਹੀ ਹੈ, ਉਸ ਵਿੱਚ ਇਹ ਸਹਿਜ ਭਾਵ ਪੈਦਾ ਹੋ ਰਿਹਾ ਹੈ, ਦਿਖਦਾ ਹੈ, ਲੇਕਿਨ ਇਸ ਵਿੱਚ ਜੇਕਰ ਸਾਮੂਹਿਕਤਾ ਜੁੜਦੀ ਹੈ, ਤਾਂ ਉਹ ਇੱਕ ਤਾਕਤ ਵਜੋਂ ਉੱਭਰ ਕੇ ਆਉਂਦਾ ਹੈ। ਉਸਨੂੰ ਅਸੀਂ ਕਿਤੇ ਨਾ ਕਿਤੇ ਇੱਕ ਮਿਸ਼ਨ ਦੇ ਨਾਲ ਜੋੜ ਦੇਈਏstructure ਵਿਵਸਥਾ ਦੀ ਜ਼ਰੂਰਤ ਨਹੀਂ ਹੈ। ਇੱਕ ਮਿਸ਼ਨ ਦੇ ਨਾਲ ਜੋੜ ਦਿਓ, ਇੱਕ ਪਲੇਟਫਾਰਮ ਹੋਵੇ, ਉਹ ਲਚਕੀਲਾ ਹੋਵੇ, ਹਰ ਕੋਈ ਆਪਣੀ ਮਰਜ਼ੀ ਨਾਲ ਕਰਦਾ ਹੋਵੇ, ਲੇਕਿਨ ਜੋ ਕਰਦਾ ਹੈ, ਉਹ ਕਿਤੇ ਨਾ ਕਿਤੇ ਜਮ੍ਹਾਂ ਹੁੰਦਾ ਜਾਵੇ, ਪਰਿਣਾਮ ਜਮ੍ਹਾਂ ਹੁੰਦਾ ਜਾਵੇ, ਤਾਂ ਪਰਿਵਰਤਨ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਹ ਗੱਲ ਨਿਸ਼ਚਿਤ ਹੈ – ਭਾਰਤ ਦੀ ਤਕਦੀਰ, ਤਕਨੀਕ ਵਿੱਚ ਹੈ । ਜੋ ਟੈਕਨੋਲੋਜੀ ਤੁਹਾਡੇ ਕੋਲ ਹੈ, ਉਹ ਹਿੰਦੁਸਤਾਨ ਦੀ ਤਕਦੀਰ ਨੂੰ ਲੈ ਕੇ ਬੈਠੀ ਹੋਈ ਹੈ। ਇਨ੍ਹਾਂ ਦੋਹਾਂ ਨੂੰ ਮਿਲਾਕੇ ਕਿਵੇਂ ਕੰਮ ਕਰ ਸਕਦੇ ਹਾਂ ਕੋਈ ਇੱਕ ਮਾਲੀ ਹੋਵੇ, ਖੁੱਲ੍ਹੇ ਮੈਦਾਨ ਵਿੱਚ ਅਜਿਹੇ ਹੀ ਬੀਜ ਛੱਡ ਦੇਵੇ, ਮੌਸਮ ਠੀਕ ਹੋ ਜਾਵੇਗਾ ਤਾਂ ਪੌਦਾ ਵੀ ਨਿਕਲ ਆਵੇਗਾਫੁੱਲ ਵੀ ਨਿਕਲ ਆਉਣਗੇ, ਲੇਕਿਨ ਕਿਸੇ ਦਾ ਵੀ ਉੱਥੇ ਜਾ ਕੇ ਉਸਦੇ ਵੱਲ ਦੇਖਣ ਨੂੰ ਮਨ ਨਹੀਂ ਕਰੇਗਾ, ਲੇਕਿਨ ਉਹੀ ਮਾਲੀ ਬਹੁਤ organized way ਨਾਲ, ਇਸ colour  ਦੇ ਫੁੱਲ ਇੱਥੇ, ਇਤਨੇ ਸਾਈਜ਼ ਦੇ ਇੱਥੇ ਹੋਣਗੇ, ਇੰਨ੍ਹੇ ਉਚਾਈ ਦੇ ਇੱਥੇ ਹੋਣਗੇ, ਇਹ ਇੱਥੇ ਹੋਵੇਗਾ, ਇਹ ਅਜਿਹਾ ਦਿਖੇਗਾਅਜਿਹਾ ਕਰ ਕਰਕੇ ਉਨ੍ਹਾਂ ਫੁੱਲਾਂ ਨੂੰ ਕਰਦਾ ਹੈ, ਤਾਂ ਉਹ ਬਗੀਚਾ ਹਰ ਕਿਸੇ ਦੇ ਆਉਣ-ਜਾਣ ਦੀ ਪ੍ਰੇਰਨਾ ਦਾ ਕਾਰਨ ਬਣ ਜਾਂਦਾ ਹੈ, ਕਾਰਨ ? ਉਸਨੇ ਬਹੁਤ organized  way ਵਿੱਚ ਢੰਗ ਨਾਲ ਕੰਮ ਕੀਤਾ ਹੈ, ਇੱਕ ਵਿਵਸਥਾ ਤਹਿਤ ਕੰਮ ਕੀਤਾ ਹੈ। ਸਾਡੀ ਇਹ ਜੋ ਬਿਖਰੀ ਹੋਈ ਸੇਵਾ ਸ਼ਕਤੀ ਹੈ ਅਤੇ ਮੈਂ ਦੇਖ ਰਿਹਾ ਹਾਂ ਕਿ ਇਨ੍ਹੀਂ ਦਿਨੀਂ ਸੋਸ਼ਲ ਸਟਾਰਟਅੱਪ ਦਾ ਇੱਕ ਯੁੱਗ ਸ਼ੁਰੂ ਹੋਇਆ ਹੈ। ਅਤੇ ਜੋ ਬੱਚੇ ਮਿਲਦੇ ਹਨ ਨਾ ਤਾਂ ਪੁੱਛਦੇ ਹਾਂ ਕਿ ਕੀ ਕਰਦੇ ਹੋ, ਤਾਂ ਬੋਲੇ ਅਰੇ ਸਾਹਿਬ ਬਸ ਕਰ ਲਿਆ । ਮੈਂ ਦੇਖਿਆ ਸੀ ਬੰਗਲੋਰ ਵਿੱਚ ਇੱਕ ਲੜਕਾ ਉਹ ਆਈਟੀ ਪ੍ਰੋਫੈਸ਼ਨ ਵਿੱਚ ਸੀ, ਕਿਤੇ ਮੈਂ ਸੋਸ਼ਲ ਮੀਡੀਆ ਵਿੱਚ ਦੇਖਿਆ ਸੀ, ਉਹ driving ਕਰਦਾ ਹੈ, ਬੋਲਿਆ ਦਿਨ ਵਿੱਚ ਤਿੰਨ-ਚਾਰ ਘੰਟੇ driving ਕਰਦਾ ਹਾਂ, ਕਿਉਂ ? ਬੋਲਿਆਂ ਗ਼ਰੀਬਾਂ ਨੂੰ ਲੈ ਜਾਂਦਾ ਹਾਂ, ਕੰਮ ਕਰਦਾ ਹਾਂ, ਮਦਦ ਕਰਦਾ ਹਾਂ, ਹਸਪਤਾਲ ਲੈ ਜਾਂਦਾ ਹਾਂ ਲੋਕਾਂ ਨੂੰਮੈਨੂੰ ਅੱਛਾ ਲਗਦਾ ਹੈ ।

ਮੈਂ ਅਜਿਹੇ ਆਟੋ-ਰਿਕਸ਼ਾ ਵਾਲੇ ਦੇਖੇ ਹਨ, ਜਿਨ੍ਹਾਂ ਦੇ ਆਟੋ ਦੇ ਪਿੱਛੇ ਲਿਖਿਆ ਹੁੰਦਾ ਹੈ ਕਿ ਜੇਕਰ ਤੁਹਾਨੂੰ ਹਸਪਤਾਲ ਜਾਣਾ ਹੈ ਤਾਂ ਮੁਫ਼ਤ ਵਿੱਚ ਲੈ ਜਾਵਾਂਗਾ ।  ਮੇਰੇ ਦੇਸ਼ ਦਾ ਗ਼ਰੀਬ ਆਟੋ-ਰਿਕਸ਼ਾ ਵਾਲਾ । ਅਗਰ ਮੰਨ ਲਵੋ ਉਸਨੂੰ ਉਸ ਦਿਨ ਉਸ਼ ਨੂੰ ਛੇ ਲੋਕ ਅਜਿਹੇ ਮਿਲ ਗਏ, ਜਿਨ੍ਹਾਂ ਨੂੰ ਹਸਪਤਾਲ ਲੈ ਜਾਓ, ਤਾਂ ਉਸਦੇ ਤਾਂ ਬੱਚੇ ਭੁੱਖੇ ਮਰਨਗੇ, ਲੇਕਿਨ ਉਸਨੂੰ ਚਿੰਤਾ ਨਹੀਂ ਹੈ, ਉਹ ਬੋਰਡ ਲਗਾਉਂਦਾ ਹੈ ਅਤੇ ਇਮਾਨਦਾਰੀ ਨਾਲ ਕਰਦਾ ਵੀ ਹੈ। ਤਾਂ ਇਹ ਮੁੱਢਲਾ ਸੁਭਾਅ ਇਨਸਾਨ ਦੇ ਅੰਦਰ ਪਿਆ ਹੋਇਆ ਹੁੰਦਾ ਹੈ ਕਿਸੇ ਲਈ ਕੁਝ ਕਰਨਾ ਹੈ ਅਤੇ ਉਹੀ ਹੈ- ਮੈਂ ਨਹੀਂ ਹਮਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਨੂੰ ਖ਼ਤਮ ਕਰ ਦੇਣਾ ਹੈ, ਸਾਨੂੰ ਮੈਂ ਦਾ ਵਿਸਤਾਰ ਕਰਨਾ ਹੈ ਸਵੈ ਤੋਂ ਸਮਸ਼ਟੀ ਵੱਲ ਯਾਤਰਾ ਕਰਨੀ ਹੈ। ਆਖ਼ਿਰਕਾਰ ਵਿਅਕਤੀ ਆਪਣਾ ਕੁਨਬਾ ਕਿਉਂ ਵਧਾਉਂਦਾ ਹੈ । ਵੱਡੇ ਪਰਿਵਾਰ ਵਿੱਚ ਆਨੰਦ ਕਿਉਂ ਅਨੁਭਵ ਕਰਦਾ ਹੈ। ਇਹ ਵੱਡੇ ਪਰਿਵਾਰ ਤੋਂ ਵੀ ਵੱਡਾ ਪਰਿਵਾਰ ਮੇਰਾ ਪੂਰਾ ਸਮਾਜ ਮੇਰਾ ਪੂਰਾ ਦੇਸ਼, ਇਹ ਆਪਣੇ ਆਪ ਵਿੱਚ ਇੱਕ ਤਾਕਤ ਬਣ ਜਾਂਦਾ ਹੈ । ਇਸ ਭਾਵ ਨੂੰ ਲੈ ਕੇ ਅੱਜ ਸਰਵਿਸ ਦਾ ਭਾਵ ਲੈ ਕੇ ਆਈਟੀ ਟੂ ਸੁਸਾਇਟੀ ਦੀ ਯਾਤਰਾ ਹੈ ਇਹਇੱਕ ਪਾਸੇ ਆਈਟੀ ਟੂ ਸੁਸਾਇਟੀ ਹੈ ਤਾਂ ਆਈਆਈਟੀ ਟੂ ਸੁਸਾਇਟੀ ਵੀ ਹੈ। ਤਾਂ ਉਸ ਭਾਵ ਨੂੰ ਲੈ ਕੇ ਅਸੀਂ ਚਲਣਾ ਹੈ ਮੈਂ ਚਾਹਾਂਗਾ ਕਿ ਸੱਤ-ਅੱਠ ਸਥਾਨਾਂ ’ਤੇ ਮੈਨੂੰ ਗੱਲ ਵੀ ਕਰਨੀ ਹੈ ਤਾਂ ਗੱਲਬਾਤ ਸ਼ੁਰੂ ਕਰੋ

ਸਾਡੇ ਦੇਸ਼ ਵਿੱਚ ਜਨਰਲ ਅਕਸ  ਅਜਿਹਾ ਹੈ ਧੰਨਾ ਸੇਠਾਂ ਨੂੰ ਗਾਲ਼ੀ ਦੇਣਾ, ਵਪਾਰੀਆਂ ਨੂੰ ਗਾਲੀ ਦੇਣਾ, ਉਦਯੋਗਪਤੀਆਂ ਨੂੰ ਗਾਲੀ ਦੇਣਾ, ਫ਼ੈਸ਼ਨ ਹੋ ਗਿਆ ਹੈ। ਪਤਾ ਨਹੀਂ ਕਿਉਂ ਹੋਇਆ ਹੈ, ਮੈਂ ਹੈਰਾਨ ਹਾਂ ਇਸ ਤੋਂ । ਅਤੇ ਮੈਂ ਇਸਦਾ ਘੋਰ ਵਿਰੋਧੀ ਹਾਂ । ਦੇਸ਼ ਨੂੰ ਬਣਾਉਣ ਵਿੱਚ ਹਰ ਕਿਸੇ ਦਾ ਯੋਗਦਾਨ ਹੁੰਦਾ ਹੈ । ਅੱਜ ਇਹ ਦੇਖਿਆ ਤਾਂ ਪਤਾ ਚੱਲੇਗਾ ਕਿ ਇਨ੍ਹਾਂ ਸਾਰੀਆਂ ਕੰਪਨੀਆਂ ਨੇ ਆਪਣੇ CSR  ਰਾਹੀਂਸਾਰੀ ਵਿਵਸਥਾ ਨਾਲ ਆਪਣੇ brilliant ਸਟਾਫ਼ ਨੂੰ ਕਿਹਾ ਕਿ ਚਲੋ ਪੰਜ ਦਿਨ ਤੁਹਾਨੂੰ ਸੇਵਾ ਲਈ ਜਾਣਾ ਹੈ, ਤਾਂ ਜਾਓ, ਤੁਹਾਡੀ ਨੌਕਰੀ ਚਾਲੂ ਰਹੇਗੀ, ਛੋਟੀਆਂ ਚੀਜ਼ਾਂ ਨਹੀਂ ਹਨਆਮ ਜੀਵਨ ਵਿੱਚ ਬਹੁਤ ਵੱਡਾ contribution ਹੈ। ਲੇਕਿਨ ਅੱਜ ਜਦੋਂ ਇੱਕ ਪਲੇਟਫਾਰਮ ’ਤੇ ਆਇਆ ਤਾਂ ਸਭ ਦੀਆਂ ਅੱਖਾਂ ਖੁੱਲ੍ਹ ਜਾਣਗੀਆਂਅੱਛਾ ਦੇਸ਼ ਦੇ ਹਰ ਕੋਨੇ ਵਿੱਚ ਸਾਡੇ ਦੇਸ਼ ਦੇ ਲੋਕ ਐਸੇ-ਐਸੇ ਕੰਮ ਕਰ ਰਹੇ ਹਨ। ਇਹ ਜੋ ਸਮੂਹਿਕਤਾ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਜੋ ਪ੍ਰੇਰਨਾ ਦਾ ਜੋ ਅਧਾਰ ਹੈ We, ਉਸ ਵਿੱਚ ਵੀ ਇਹ Self ਅਤੇ Service ਵਾਲਾ ਜੋ ਸਾਡਾ ਐਂਗਲ ਹੈ, ਉਹ ਬਹੁਤ ਵੱਡਾ ਰੋਲ ਪਲੇ ਕਰੇਗਾ ਅਤੇ ਤੁਸੀਂ communication world  ਦੇ ਲੋਕ ਹੋ,  Technology world  ਦੇ ਲੋਕ ਹੋ ਅਤੇ ਤੁਸੀਂ ਬਹੁਤ ਅਸਾਨੀ ਨਾਲ ਇਨ੍ਹਾਂ ਚੀਜ਼ਾ ਨੂੰ ਤਿਆਰ ਕਰ ਸਕਦੇ ਹੋ ਤਾਂ ਉਸਦਾ  impact ਵੀ ਬਹੁਤ ਹੋ ਸਕਦਾ ਹੈ, reach ਵੀ ਬਹੁਤ ਹੋ ਸਕਦੀ ਹੈ ਅਤੇ ਤੁਸੀਂ ਉਨ੍ਹਾਂ ਚੀਜਾਂ ਨਾਲ ਜੁੜੇ ਹੋਏ ਹੋ ਜੋ low cost ਹੁੰਦੀਆਂ ਹਨ ਤਾਂ ਉਸ ਨੂੰ ਜਿਤਨਾ ਜ਼ਿਆਦਾ ਅਸੀਂ ਕਰਾਂਗੇ, ਅਸੀਂ ਪ੍ਰੇਰਨਾ ਦਾ ਕਾਰਨ ਬਣਾਂਗੇ । ਅਤੇ ਸਾਡੇ ਇਨਾਂ ਯਤਨਾਂ ਤੋਂ ਜ਼ਿਆਦਾਤਰ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਇੱਕ ਹੀ ਕਿੰਨੇ ਹੀ ਫੁੱਲ ਕਿੱਥੇ-ਕਿੱਥੇ ਮਿਲੇ ਹਨ ਲੇਕਿਨ ਜਦੋਂ ਗੁਲਦਸਤਾ ਬਣਦਾ ਹੈ ਤਾਂ ਉਸਦਾ ਅਨੰਦ  ਕੁੱਝ ਹੋਰ ਹੁੰਦਾ ਹੈ । ਮੈਂ ਸਮਝਦਾ ਹਾਂ ਅੱਜ ਇਨ੍ਹਾਂ ਸੇਵਾ ਭਾਵਨਾਵਾਂ ਦਾ ਗੁਲਦਸਤਾ ਬਣਾਉਣ ਦਾ ਕੰਮ ਹੋਇਆ ਹੈ। ਅੱਜ ਇੱਥੇ ਇਸ ਯਤਨ ਨਾਲ, ਸੇਵਾ ਭਾਵ ਨਾਲ, ਆਪਣੇ ਆਪ ਨੂੰ ਖਪਾਉਣ ਵਾਲੇ, ਨਵੇਂ -ਨਵੇਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਅਤੇ ਉਹ ਵੀ ਸਾਡੀ ਨੌਜਵਾਨ ਪੀੜ੍ਹੀ ਕਰ ਰਹੀ ਹੈ । ਭਾਰਤ ਮਾਤਾ ਨੂੰ ਮਾਣ ਹੁੰਦਾ ਹੋਵੇਗਾ ਕਿ ਮੇਰੇ ਦੇਸ਼ ਦੇ ਅੰਦਰ ਅਜਿਹੇ ਵੀ ਫੁੱਲ ਖਿੜ੍ਹੇ ਹਨ ਜੋ ਸੁਗੰਧ ਫੈਲਾਉਣ ਦਾ ਕੰਮ ਨਿਰੰਤਰ ਕਰਦੇ ਰਹਿੰਦੇ ਹਨਅਨੇਕਾਂ ਦੀ ਜ਼ਿੰਦਗੀ ਬਦਲਣ ਦਾ ਕੰਮ ਕਰਦੇ ਰਹਿੰਦੇ ਹਨ

ਮੈਂ ਸਾਰੇ ਉਨ੍ਹਾਂ ਨੌਜਵਾਨਾਂ ਨੂੰ ਦਿੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਕੰਮ ਨੂੰ ਬਹੁਤ ਮਨੋਯੋਗ ਤੋਂ ਕੀਤਾ ਹੈ, ਜੀ-ਜਾਨ ਤੋਂ ਕੀਤਾ ਹੈ। ਮੈਂ ਉਨ੍ਹਾਂ ਸਾਰੀਆਂ ਕੰਪਨੀਆਂ ਦਾ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੇ ਆਰਥਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੇ ਸਮਾਜਕ ਜ਼ਿੰਮੇਵਾਰੀਆਂ ਲਈ ਵੀ ਆਪਣੀਆਂ ਵਿਵਸਥਾਵਾਂ ਦਾ ਉਪਯੋਗ ਕੀਤਾ ਹੈ ਆਪਣੇ talent ਦਾ ਉਪਯੋਗ ਕੀਤਾ ਹੈ। ਸਾਡੇ ਦੇਸ਼ ਵਿੱਚ ਦੇਸ਼ ਨੂੰ ਅੱਗੇ ਵਧਾਉਣ ਲਈ ਜਨ-ਜਨ ਦੀ ਭਾਗੀਦਾਰੀ ਜ਼ਰੂਰੀ ਹੈ। ਸਵਾ ਸੌ ਕਰੋੜ ਦੇਸ਼ ਵਾਸੀ ਅੱਗੇ ਵਧਾਉਣਾ ਤੈਅ ਕਰ ਲੈਣਗੇ, ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜੋ ਹਿੰਦੁਸਤਾਨ ਨੂੰ ਪਿੱਛੇ ਰੱਖ ਸਕਦੀ ਹੈ। ਹਿੰਦੁਸਤਾਨ ਨੇ ਅੱਗੇ ਆਉਣਾ ਹੈ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸ਼ਕਤੀ ਨਾਲ ਅੱਗੇ ਆਉਣਾ ਹੈ ਅਤੇ ਸਹੀ ਦਿਸ਼ਾ ਵਿੱਚ ਅੱਗੇ ਜਾਣਾ ਹੈ। ਹਰੇਕ ਦੀ ਆਪਣੀ-ਆਪਣੀ ਦਿਸ਼ਾ ਤੋਂ ਪਰਿਣਾਮ ਨਹੀਂ ਆਉਂਦਾ ਹੈ, ਸਭ ਮਿਲਾਕੇ ਇੱਕ ਦਿਸ਼ਾ ’ਤੇ ਚਲਦੇ ਹਨ ਤਾਂ ਜਾਕੇ ਪਰਿਣਾਮ ਆਉਂਦਾ ਹੈ ਅਤੇ ਮੈਂ ਬਹੁਤ ਆਸ਼ਾਵਾਦੀ ਵਿਅਕਤੀ ਹਾਂ। ਚਾਰ ਸਾਲ ਦੇ ਮੇਰੇ ਛੋਟੇ ਜਿਹੇ ਅਨੁਭਵ ਤੋਂ ਮੈਂ ਕਹਿ ਸਕਦਾ ਹਾਂ ਕਿ ਦੇਸ਼ ਹੁਣ ਤੱਕ ਅੱਗੇ ਕਿਉਂ ਨਹੀਂ ਹੋਇਆ? ਇਹ ਮੇਰੇ ਲਈ ਸਵਾਲ ਹੈ, ਮੇਰੇ ਮਨ ਵਿੱਚ ਇਹ ਸਵਾਲ ਨਹੀਂ ਹੈ ਕਿ ਦੇਸ਼ ਅੱਗੇ ਵਧੇਗਾ ਜਾਂ ਨਹੀਂ ਵਧੇਗਾ? ਮੇਰਾ ਵਿਸ਼ਵਾਸ ਹੈ ਕਿ ਦੇਸ਼ ਬਹੁਤ ਅੱਗੇ ਵਧੇਗਾ। ਵਿਸ਼ਵ ਵਿੱਚ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਸਾਡਾ ਦੇਸ਼ ਆਪਣਾ ਸਥਾਨ ਬਣਾ ਕੇ ਰਹੇਗਾ ਇਸ ਵਿਸ਼ਵਾਸ ਦੇ ਨਾਲ ਮੈਂ ਇਸ ਪ੍ਰੋਗਰਾਮ ਦੀ ਯੋਜਨਾ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਸਾਰੇ ਵੱਡੀ ਸੰਖਿਆ ਵਿੱਚ ਆਏ ਅਤੇ ਮੈਨੂੰ ਇਤਨੇ ਲੰਮੇ ਅਰਸੇ ਤੱਕ ਤੁਹਾਨੂੰ ਸਾਰਿਆਂ ਨੂੰ ਸੁਣਨ ਦਾ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ।

ਬਹੁਤ-ਬਹੁਤ ਧੰਨਵਾਦ

Thank you!

*****

ਅਤੁਲ ਕੁਮਾਰ ਤਿਵਾਰੀ / ਕੰਚਨ ਪਤਿਆਲ / ਤਾਰਾ