ਪੀਐੱਮਇੰਡੀਆ
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਸੀ ਵਿੱਦਿਆਸਾਗਰ ਰਾਓ ਜੀ , ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ , ਦੇਸ਼ – ਵਿਦੇਸ਼ ਤੋਂ ਆਏ ਉੱਦਮੀ ਅਤੇ ਹੋਰ ਮਹਾਨੁਭਾਵ । Magnetic Maharashtra ਵਿੱਚ ਤੁਹਾਡਾ ਸਭ ਦਾ ਸੁਆਗਤ ਹੈ ।
ਸਮ੍ਰਿੱਧ ਅਣਿ ਸੰਪੰਨ ਮਹਾਰਾਸ਼ਟਰਾਚਾ ਨਿਰਮਿਤੀ ਕਰਤਾ ਹੋਣਾਰਾ ਮੈਗਨੇਟਿਕ ਮਹਾਰਾਸ਼ਟਰਾਲਾ ਮਾਝਾ ਖੁਪ – ਖੁਪ ਸ਼ੁਭੇੱਛਾ ।
ਬੰਧੂ ਭਗਿਨੀਨੋ ਸਰਵਾਨਾ ਮਾਝਾ ਨਮਸਕਾਰ।
ਮੈਨੂੰ ਸਾਇੰਸ ਦੀਆਂ ਬਰੀਕੀਆਂ ਦਾ ਤਾਂ ਬਹੁਤ ਗਿਆਨ ਨਹੀਂ ਹੈ ਲੇਕਿਨ ਮੈਨੂੰ ਦੱਸਿਆ ਗਿਆ ਹੈ ਕਿ ਮੈਗਨੇਟਿਕ ਫੀਲਡ ਵਿੱਚ Direction ਅਤੇ Magnitude , ਦੋਹਾਂ ਦਾ ਹੀ inclusion ਹੁੰਦਾ ਹੈ ।
ਇੱਥੇ ਆਉਣ ਤੋਂ ਪਹਿਲਾਂ ਮੈਂ ਨਵੀਂ ਮੁੰਬਈ ਏਅਰਪੋਰਟ ਅਤੇ JNPT ਦੇ ਪ੍ਰੋਗਰਾਮਾਂ ਵਿੱਚ ਸਾਂ । ਅੱਜ ਦੇ ਇਹ ਦੋ ਪ੍ਰੋਗਰਾਮ ਮਹਾਰਾਸ਼ਟਰ ਦੀ ਮੈਗਨੇਟਿਕ ਫੀਲਡ ਦੇ Direction ਅਤੇ Magnitude , ਦੋਹਾਂ ਦੀ ਹੀ ਝਲਕ ਹਨ । ਉਂਜ ਇਹ ਵੀ Fact ਹੈ ਕਿ ਤੁਸੀਂ ਜਿੰਨਾ ਜ਼ਿਆਦਾ ਸੈਂਟਰ ਦੇ ਕੋਲ ਹੁੰਦੇ ਹੋ , Magnetic Lines ਦੀ ਤਾਕਤ ਵੀ ਓਨੀ ਹੀ ਮਹਿਸੂਸ ਹੁੰਦੀ ਹੈ ।
ਅੱਜ ਇੱਥੇ ਇਸ ਆਯੋਜਨ ਵਿੱਚ ਤੁਹਾਡਾ ਇਹ ਉਤਸ਼ਾਹ , ਤੁਹਾਡਾ ਇਹ ਜੋਸ਼ , ਇਹ ਪੂਰਾ charged atmosphere ਇਸ ਗੱਲ ਦਾ ਪ੍ਰਮਾਣ ਹੈ ਕਿ Magnetic Maharashtra ਦੀਆਂ Magnetic Lines ਕਿੰਨੀਆਂ ਸ਼ਕਤੀਸ਼ਾਲੀ ਹਨ।
ਸਾਥੀਓ , ਇਹ ਆਯੋਜਨ cooperative competitive federalism ਦਾ ਬਿਹਤਰੀਨ ਉਦਾਹਰਣ ਹੈ ।
ਅੱਜ ਦੇਸ਼ ਦੇ ਸਾਰੇ ਰਾਜਾਂ ਵਿੱਚ ਆਪਸ ਵਿੱਚ ਇੱਕ ਕੰਪੀਟੀਸ਼ਨ ਹੋ ਰਿਹਾ ਹੈ , ਸਪਰਧਾ ਹੋ ਰਹੀ ਹੈ ।
ਇਨਫਰਾਸਟਰਕਚਰ , ਐਗਰੀਕਲਚਰ , ਟੈਕਸਟਾਈਲ , ਹੈਲਥਕੇਅਰ , ਐਜੂਕੇਸ਼ਨ , ਸੋਲਰ ਐਨਰਜੀ , ਅਜਿਹੇ ਅਲੱਗ-ਅਲੱਗ ਖੇਤਰਾਂ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਇਸ ਤਰ੍ਹਾਂ ਦੇ Events ਦਾ ਆਯੋਜਨ ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਹੋ ਰਿਹਾ ਹੈ ।
ਰਾਜ ਆਪਣੀਆਂ-ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਿਸ ਖੇਤਰ ਵਿੱਚ ਕਿੱਥੇ ਨਿਵੇਸ਼ ਹੋਣਾ ਹੈ , ਇਸ ਉੱਤੇ ਧਿਆਨ ਕੇਂਦਰਤ ਕਰ ਰਹੇ ਹਨ ।
ਹਾਲ ਹੀ ਵਿੱਚ ਮੈਨੂੰ ਅਸਾਮ ਵਿੱਚ “Advantage Assam Investors Summit” ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ । ਕੁੱਝ ਸਾਲ ਪਹਿਲਾਂ ਤੱਕ , ਕੋਈ ਸੋਚ ਵੀ ਨਹੀਂ ਸਕਦਾ ਸੀ ਕਿ North East ਵਿੱਚ ਨਿਵੇਸ਼ ਨੂੰ ਲੈ ਕੇ ਇੰਨੀ ਚੰਗੀ ਬਰਾਂਡਿੰਗ ਹੋ ਸਕਦੀ ਹੈ ।
ਝਾਰਖੰਡ , ਮੱਧ ਪ੍ਰਦੇਸ਼ , ਅਨੇਕ ਰਾਜਾਂ ਵਿੱਚ ਇਸ ਤਰ੍ਹਾਂ ਦੇ ਆਯੋਜਨ ਹੋ ਰਹੇ ਹਨ । ਗੁਜਰਾਤ ਤੋਂ ਜੋ ਸਿਲਸਿਲਾ ਸ਼ੁਰੂ ਹੋਇਆ , ਉਸ ਦਾ ਪ੍ਰਭਾਵ ਅੱਜ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ ।
ਸਾਥੀਓ , ਮੈਂ ਮਹਾਰਾਸ਼ਟਰ ਸਰਕਾਰ ਨੂੰ ਇਸ ਆਯੋਜਨ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ । ਪਿਛਲੇ ਤਿੰਨ ਸਾਲ ਵਿੱਚ ਮਹਾਰਾਸ਼ਟਰ ਸਰਕਾਰ ਨੇ Investment ਦਾ ਮਾਹੌਲ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਰਾਜ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਵਰਲਡ ਬੈਂਕ ਦੀ Ease of Doing Business ਦੀ ਰੈਕਿੰਗ ਵਿੱਚ ਰਿਕਾਰਡ ਬਦਲਾਅ ਲਿਆਉਣ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ । ਫੜਣਵੀਸ ਸਰਕਾਰ ਦੇ Reforms ਨੇ ਮਹਾਰਾਸ਼ਟਰ ਨੂੰ Transform ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ।
Ease of Doing Business ਦੇ 10 ਵਿੱਚੋਂ 9 ਪੈਰਾਮੀਟਰਜ਼, ਜਿਵੇਂ Ease of Getting Electricity , Ease of Paying Taxes , ਇਨ੍ਹਾਂ ਸਭ ਚੀਜ਼ਾਂ ਵਿੱਚ improvement ਹੋਣੀ ਆਪਣੇ-ਆਪ ਵਿੱਚ ਬਹੁਤ ਵੱਡਾ Noticeable factor ਹੈ ।
ਇੰਨੇ ਵਿਆਪਕ ਪੱਧਰ ਉੱਤੇ ਬਦਲਾਅ ਤਦ ਆਉਂਦੇ ਹਨ ਜਦੋਂ Policy Reform ਰਾਹੀਂ Governance ਵਿੱਚ ਇੱਕ ਨਵਾਂ Work Culture ਵਿਕਸਿਤ ਕੀਤਾ ਜਾਂਦਾ ਹੈ । ਜਦੋਂ ਪ੍ਰੋਜੈਕਟ ਦੇ ਸਾਹਮਣੇ ਆ ਰਹੀਆਂ ਦਿੱਕਤਾਂ ਨੂੰ ਸੁਲਝਾਉਣ ਲਈ ਪ੍ਰਕਿਰਿਆਵਾਂ ਦੀ ਡੀ – ਬੌਟਲ – ਨੇਕਿੰਗ ਕੀਤੀ ਜਾਂਦੀ ਹੈ , ਜਦੋਂ inter – departmental co – ooperation ਵਧਾਇਆ ਜਾਂਦਾ ਹੈ ,
ਜਦੋਂ Time Limit ਵਿੱਚ ਫ਼ੈਸਲੇ ਲਏ ਜਾਂਦੇ ਹਨ ।
ਜਿਸ Magnetic Field ਦੀ ਮੈਂ ਪਹਿਲਾਂ ਗੱਲ ਕਰ ਰਿਹਾ ਸਾਂ, ਉਹ ਇੰਜ ਹੀ Create ਹੁੰਦੀ ਹੈ । ਇਸ ਦਾ ਪ੍ਰਭਾਵ ਨਿਵੇਸ਼ ਉੱਤੇ ਨਜ਼ਰ ਆਉਂਦਾ ਹੈ , ਰਾਜ ਦੇ ਵਿਕਾਸ ਵਿੱਚ ਨਜ਼ਰ ਆਉਂਦਾ ਹੈ । ਅਤੇ ਇਹੀ ਵਜ੍ਹਾ ਹੈ ਕਿ ਪਿਛਲੇ ਸਾਲ ਮਹਾਰਾਸ਼ਟਰ Infrastructure Projects ਵਿੱਚ Total Expenditure ਵਿੱਚ ਦੇਸ਼ ਦੇ ਹਰ ਰਾਜ ਤੋਂ ਅੱਗੇ ਸੀ । ਫਰੌਸਟ and ਸੁਲੇਵੌਂਸ ਦੀ ਰੇਂਕਿੰਗ ਵਿੱਚ ਮਹਾਰਾਸ਼ਟਰ ਨੂੰ Overall Development ਵਿੱਚ ਦੇਸ਼ ਦਾ ਨੰਬਰ ਇੱਕ ਰਾਜ ਦੱਸਿਆ ਗਿਆ ਸੀ । ਸਾਲ 2016 – 17 ਵਿੱਚ ਦੇਸ਼ ਵਿੱਚ ਜਿੰਨਾ ਵੀ Foreign Direct Investment ਆਇਆ ਹੈ , ਉਸ ਦਾ ਕਰੀਬ-ਕਰੀਬ 51 % ਮਹਾਰਾਸ਼ਟਰ ਵਿੱਚ ਨਿਵੇਸ਼ ਕੀਤਾ ਗਿਆ ਹੈ । ਇਸੇ ਤਰ੍ਹਾਂ ਜਦੋਂ ਇੱਥੇ ਫਰਵਰੀ 2016 ਵਿੱਚ Make in India Week ਮਨਾਇਆ ਗਿਆ , ਤਾਂ ਇੰਡਸਟਰੀ ਸੈਗਮੈਂਟ ਵਿੱਚ ਲਗਭਗ 4 ਲੱਖ ਕਰੋੜ ਰੁਪਏ ਦੇ ਸਮਝੌਤੇ ਹੋਏ । ਇਨ੍ਹਾਂ ਵਿੱਚੋਂ 2 ਲੱਖ ਕਰੋੜ ਰੁਪਏ ਦੇ Investment Projects ਉੱਤੇ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ।
ਅੱਜ ਮਹਾਰਾਸ਼ਟਰ ਵਿੱਚ ਚਲ ਰਹੇ ਇਨਫਰਾਸਟਰਕਚਰ ਪ੍ਰੋਜੈਕਟਸ ਪੂਰੀ ਦੁਨੀਆ ਦਾ ਧਿਆਨ ਖਿੱਚ ਰਹੇ ਹਨ । ਦਿੱਲੀ – ਮੁੰਬਈ ਇੰਡਸਟਰੀਅਲ ਕੌਰੀਡੋਰ ਪ੍ਰੋਜੈਕਟ ਨੂੰ ਪੂਰੀ ਦੁਨੀਆ ਦੇ 100 Most Innovative Projects ਵਿੱਚੋਂ ਇੱਕ ਗਿਣਿਆ ਗਿਆ ਹੈ । ਨਵੀ ਮੁੰਬਈ ਏਅਰਪੋਰਟ ਦਾ ਨਿਰਮਾਣ , ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਿਰਮਾਣ , ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਉਸ ਤੋਂ ਆਉਣ ਵਾਲਾ ਹੈ । ਇਸ ਦੇ ਇਲਾਵਾ ਮੁੰਬਈ , ਨਵੀ ਮੁੰਬਈ , ਪੁਣੇ , ਨਾਗਪੁਰ ਵਿੱਚ ਤਿਆਰ ਹੋਣ ਵਾਲੇ ਕਰੀਬ – ਕਰੀਬ 350 ਕਿਲੋਮੀਟਰ ਦਾ ਮੈਟਰੋ ਨੈੱਟਵਰਕ ਵੀ ਇੱਥੇ ਵਿਕਾਸ ਅਤੇ ਨਿਵੇਸ਼ , ਦੋਹਾਂ ਦੀਆਂ ਨਵੀਆਂ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ ।
ਸਾਥੀਓ , ਇੱਕ ਵਿਸ਼ੇਸ਼ ਪ੍ਰੋਜੈਕਟ ਜਿਸ ਦੀ ਮੈਂ ਚਰਚਾ ਕਰਨਾ ਚਾਹਾਂਗਾ , ਉਹ ਹੈ ਮਹਾਰਾਸ਼ਟਰ ਸਮ੍ਰਿੱਧੀ ਕੌਰੀਡੋਰ । ਇਹ ਪ੍ਰੋਜੈਕਟ ਮਹਾਰਾਸ਼ਟਰ ਦੇ ਗ੍ਰਾਮੀਣ ਇਲਾਕਿਆਂ ਨੂੰ , ਇੱਥੋਂ ਦੇ Agriculture Sector , Agro – Based Industries ਨੂੰ ਵਿਕਾਸ ਦੀ ਨਵੀਂ ਉਚਾਈ ਉੱਤੇ ਲੈ ਜਾਣ ਦੀ ਸਮਰੱਥਾ ਰੱਖਦਾ ਹੈ । ਮਹਾਰਾਸ਼ਟਰ ਵਿੱਚ 700 ਕਿਲੋਮੀਟਰ ਲੰਮੇ Super Comunication Expressway ਦਾ ਨਿਰਮਾਣ , Expressway ਦੇ ਕਿਨਾਰੇ ਸਮਾਰਟ ਸਿਟੀ ਦੀ ਤਰ੍ਹਾਂ 24 ਨਵੇਂ Nodes ਦਾ ਵਿਕਾਸ , ਰਾਜ ਦੇ ਘੱਟ ਤੋਂ ਘੱਟ 20 ਤੋਂ 25 ਲੱਖ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਇਸ ਅੰਦਰ ਮੌਜੂਦ ਹਨ ।
ਮੈਨੂੰ ਖੁਸ਼ੀ ਹੈ ਕਿ ਹੁਣ ਮਹਾਰਾਸ਼ਟਰ ਸਰਕਾਰ ਨੇ ਰਾਜ ਨੂੰ ਦੇਸ਼ ਦਾ ਪਹਿਲਾ Trillion Dollar Economy ਵਾਲਾ ਰਾਜ ਬਣਾਉਣ ਦਾ ਟੀਚਾ ਤੈਅ ਕੀਤਾ ਹੈ । ਸ਼ਿਵਾਜੀ ਮਹਾਰਾਜ ਦੀ ਭੂਮੀ ਉੱਤੇ ਕੋਈ ਵੀ ਟੀਚਾ ਪ੍ਰਾਪਤ ਕਰਨਾ ਔਖਾ ਨਹੀਂ ਹੁੰਦਾ ਹੈ । ਅਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਦੇ ਅਸ਼ੀਰਵਾਦ ਨਾਲ ਮਹਾਰਾਸ਼ਟਰ ਸਰਕਾਰ ਇਸ ਟੀਚੇ ਨੂੰ ਵੀ ਪ੍ਰਾਪਤ ਕਰੇਗੀ ਅਤੇ ਇਹ ਰਾਜ ਦੇਸ਼ ਦਾ ਪਹਿਲਾ Trillion Dollar Economy ਵਾਲਾ ਰਾਜ ਬਣੇਗਾ ।
ਸਾਥੀਓ , ਮੈਂ ਮੰਨਦਾ ਹਾਂ ਕਿ ਦੇਸ਼ ਦਾ ਵਿਕਾਸ ਉਦੋਂ ਸੰਭਵ ਹੈ , ਜਦੋਂ ਰਾਜਾਂ ਦਾ ਵੀ ਵਿਕਾਸ ਹੋਵੇ। ਮਹਾਰਾਸ਼ਟਰ ਦਾ ਵਿਕਾਸ ਭਾਰਤ ਦੇ ਵਧਦੀ ਹੋਈ ਸਮਰੱਥਾ ਦਾ ਪ੍ਰਤੀਕ ਹੈ ਕਿ ਅਸੀਂ ਇਸ ਤਰ੍ਹਾਂ ਦੇ ਵੱਡੇ ਟੀਚੇ ਤੈਅ ਕਰ ਰਹੇ ਹਾਂ । ਇਹ ਦੇਸ਼ ਵਿੱਚ ਬਦਲੀ ਹੋਈ ਸੋਚ , ਬਦਲੇ ਹੋਏ ਹਾਲਾਤ ਦਾ ਜਿਉਂਦਾ – ਜਾਗਦਾ ਉਦਾਹਰਣ ਹੈ ।
ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਜਦੋਂ ਭਾਰਤ ਪਹਿਲੀ ਵਾਰ Trillion Dollar Economy ਕਲੱਬ ਵਿੱਚ ਆਇਆ ਸੀ ਤਾਂ ਕਿੰਨੀਆਂ ਵੱਡੀਆਂ-ਵੱਡੀਆਂ ਹੈਡਲਾਈਨਾਂ ਬਣੀਆਂ ਸਨ । ਲੇਕਿਨ ਇਸ ਦੇ ਬਾਅਦ ਦੇ ਕੁਝ ਸਾਲ ਘੁਟਾਲਿਆਂ ਦੀ ਭੇਂਟ ਚੜ੍ਹ ਗਏ । ਦੇਸ਼ ਵਿੱਚ ਤਦ ਇੱਕ ਅਲੱਗ ਹੀ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ । ਤਦ Trillion Dollar ਕਲੱਬ ਦੀ ਨਹੀਂ , Fragile Five ਦੀ ਗੱਲ ਹੋਇਆ ਕਰਦੀ ਸੀ ।
ਪਿਛਲੇ ਤਿੰਨ ਸਾਢੇ ਤਿੰਨ ਸਾਲਾਂ ਵਿੱਚ ਸਰਕਾਰ ਦੀ ਲਗਾਤਾਰ ਕੋਸ਼ਿਸ਼ ਦਾ ਨਤੀਜਾ ਹੈ ਕਿ ਹੁਣ Five Trillion Dollar ਕਲੱਬ ਦੀ ਗੱਲ ਹੋਣ ਲੱਗੀ ਹੈ । ਦੁਨੀਆ ਦੀਆਂ ਵੱਡੀਆਂ-ਵੱਡੀਆਂ ਏਜੰਸੀਆਂ ਇਹ ਕਹਿ ਰਹੀਆਂ ਹਨ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤ Five Trillion Dollar ਕਲੱਬ ਵਿੱਚ ਸ਼ਾਮਲ ਹੋ ਜਾਵੇਗਾ ।
ਸਾਥੀਓ , ਇਹ ਵਿਸ਼ਵਾਸ ਇੰਜ ਹੀ ਨਹੀਂ ਆਇਆ ਹੈ । ਇਸ ਦੇ ਪਿੱਛੇ People friendly , Development friendly ਅਤੇ Investment friendly ਮਾਹੌਲ ਬਣਾਉਣ ਦਾ ਇੱਕ ਵਿਜ਼ਨ ਹੈ , ਉਸ ਦੇ ਪਿੱਛੇ ਕੋਸ਼ਿਸ਼ ਹੈ । ਛੋਟੇ – ਛੋਟੇ issues ਨੂੰ ਪਕੜ ਕੇ , ਛੋਟੀਆਂ-ਛੋਟੀਆਂ ਚੁਣੌਤੀਆਂ ਨੂੰ ਸਮਝਦੇ ਹੋਏ , ਅਸੀਂ ਸਮਸਿਆਵਾਂ ਨੂੰ ਸੁਲਝਾ ਰਹੇ ਹਾਂ । Governance ਨੂੰ ਅਸੀਂ ਉਸ ਪੱਧਰ ਤੇ ਲੈ ਗਏ ਹਾਂ , ਜਿਸ ਵਿੱਚ ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਹੋਵੇ ।
ਸਾਥੀਓ , ਦੇਸ਼ ਪ੍ਰਗਤੀ ਤਦ ਕਰਦਾ ਹੈ ਜਦੋਂ Holistic Vision ਹੋਵੇ । ਜਦੋਂ Vision Inclusive ਹੋਵੇ ਅਤੇ Comprehnsive ਹੋਵੇ । ਅੱਜ ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧੇ ਹਾਂ ਜਿੱਥੇ State policy driven ਹੈ , Governace performance driven ਹੈ , Government accountable ਹੈ , Democracy participative ਹੈ । ਅਸੀਂ ਨਿਊ ਇੰਡੀਆ ਦੇ ਨਿਰਮਾਣ ਲਈ ਦੇਸ਼ ਵਿੱਚ ਇੱਕ Transparent Ecosystem ਬਣਾ ਰਹੇ ਹਾਂ ਜੋ ਸਰਕਾਰੀ ਤੰਤਰ ਉੱਤੇ ਘੱਟ ਤੋਂ ਘੱਟ ਨਿਰਭਰ ਹੋਵੇ । ਇਸ ਦੇ ਲਈ ਨਿਯਮਾਂ ਨੂੰ ਅਸਾਨ ਬਣਾਇਆ ਜਾ ਰਿਹਾ ਹੈ , ਪ੍ਰਕਿਰਿਆਵਾਂ ਨੂੰ ਅਸਾਨ ਬਣਾਇਆ ਜਾ ਰਿਹਾ ਹੈ , ਜਿੱਥੇ ਕਾਨੂੰਨ ਬਦਲਣ ਦੀ ਲੋੜ ਹੈ , ਉੱਥੇ ਕਾਨੂੰਨ ਬਦਲੇ ਜਾ ਰਹੇ ਹਨ । ਜਿੱਥੇ ਕਾਨੂੰਨ ਖ਼ਤਮ ਕਰਨ ਦੀ ਲੋੜ ਹੈ , ਉੱਥੇ ਕਾਨੂੰਨ ਖ਼ਤਮ ਕੀਤੇ ਜਾ ਰਹੇ ਹਨ ।
ਇੱਥੇ ਮੌਜੂਦ ਤੁਹਾਡੇ ਵਿੱਚੋਂ ਕਈਆਂ ਨੂੰ ਜ਼ਰੂਰ ਇਹ ਜਾਣਕਾਰੀ ਹੋਵੇਗੀ ਕਿ ਪਿਛਲੇ ਤਿੰਨ ਸਾਲ ਵਿੱਚ ਭਾਰਤ ਸਰਕਾਰ ਨੇ 1400 ਤੋਂ ਜ਼ਿਆਦਾ ਕਾਨੂੰਨ ਖ਼ਤਮ ਕਰ ਦਿੱਤੇ ਹਨ । ਜੋ ਨਵੇਂ ਕਾਨੂੰਨ ਬਣਾਏ ਵੀ ਜਾ ਰਹੇ ਹਨ , ਉਨ੍ਹਾਂ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਉਹ ਚੀਜਾਂ ਹੋਰ complicate ਨਾ ਕਰਨ ਸਗੋਂ ਉਹ simplify ਕਰਨ । ਸਰਕਾਰੀ ਪ੍ਰਕਿਰਿਆਵਾਂ ਦੇ ਨਾਲ Human to Human Interface ਜਿੰਨਾ ਘੱਟ ਹੋ ਸਕਦਾ ਹੈ , ਉਹ ਅਸੀਂ ਕਰ ਰਹੇ ਹਾਂ । ਚਾਹੇ Labour Laws ਦੀ ਗੱਲ ਹੋਵੇ , Tax Compliance ਦੀ ਗੱਲ ਹੋਵੇ , ਅਸੀਂ technology ਦਾ ਇਸਤੇਮਾਲ ਕਰਦੇ ਹੋਏ ਸਾਰੇ Process Easy ਬਣਾ ਰਹੇ ਹਾਂ ।
Friends , We believe , Potential + Policy + Planning + Performance leads to Progress .
ਇਸੇ ਸੋਚ ਦਾ ਨਤੀਜਾ ਹੈ ਕਿ ਅੱਜ National Highways ਬਣਾਉਣ ਦੀ speed , ਨਵੀਆਂ ਰੇਲ ਲਾਈਨਾਂ ਦੇ ਨਿਰਮਾਣ ਦੀ ਸਪੀਡ , ਰੇਲ ਲਾਈਨਾਂ ਦੇ electrification ਦੀ ਸਪੀਡ , ਸਰਕਾਰ ਵੱਲੋਂ ਘਰ ਬਣਾਉਣ ਦੀ ਸਪੀਡ , Ports ਉੱਤੇ ਮਾਲ ਢੁਆਈ ਦੀ ਸਪੀਡ , Solar Power ਵਿੱਚ ਕਪੈਸਿਟੀ addition ਦੀ ਸਪੀਡ , ਪਹਿਲਾਂ ਦੇ ਮੁਕਾਬਲੇ , ਮੈਂ ਹੋਰ ਵੀ ਪੰਜਾਹ ਚੀਜ਼ਾਂ ਦੱਸ ਸਕਦਾ ਹਾਂ , ਪਹਿਲਾਂ ਦੇ ਮੁਕਾਬਲੇ ਇਹ ਦੋ ਗੁਣਾ , ਤਿੰਨ ਗੁਣਾ ਹੋ ਚੁੱਕੀਆਂ ਹਨ।
ਸਾਥੀਓ , ਅਸੀਂ ਇੱਕ ਤਰਫ Optimum Utilization of Resources ਸੁਨਿਸ਼ਚਿਤ ਕੀਤਾ ਹੈ , ਦੂਜੇ ਪਾਸੇ Resource ਅਧਾਰਤ Development Policies ਦੇ ਵੱਲ ਅੱਗੇ ਵਧੇ ਹਾਂ , ਅਤੇ Development Policies ਅਧਾਰਤ ਬਜਟ ਉੱਤੇ ਜ਼ੋਰ ਦੇ ਰਹੇ ਹਾਂ । ਪਿਛਲੇ ਤਿੰਨ – ਚਾਰ ਸਾਲ ਵਿੱਚ ਸਾਡੀ ਸਰਕਾਰ ਨੇ ਜੋ ਬਜਟ ਵਿੱਚ Reform ਕੀਤਾ ਹੈ , ਬਜਟ ਨਾਲ ਜੁੜੀ ਜਿਸ ਸੋਚ ਨੂੰ ਬਦਲਿਆ ਹੈ , ਉਹ ਪੂਰੇ ਦੇਸ਼ ਵਿੱਚ ਇੱਕ ਨਵਾਂ work culture ਹੀ ਨਹੀਂ develop ਕਰ ਰਿਹਾ , ਸਗੋਂ ਸਮਾਜਕ – ਆਰਥਿਕ ਜੀਵਨ ਨੂੰ ਵੀ Transform ਕਰ ਰਿਹਾ ਹੈ ।
ਰੇਲ ਬਜਟ , ਹੁਣ ਬਜਟ ਦਾ ਹਿੱਸਾ ਬਣ ਗਿਆ ਹੈ । ਬਜਟ ਵਿੱਚ ਪਹਿਲਾਂ Plan , Non – Plan ਦੀ ਜੋ Artificial ਦੀਵਾਰ ਸੀ , ਉਹ ਅਸੀਂ ਖਤਮ ਕਰ ਦਿੱਤੀ ਹੈ । ਬਜਟ ਦਾ ਸਮਾਂ ਵੀ ਬਦਲ ਕੇ ਹੁਣ ਇੱਕ ਮਹੀਨਾ ਪਹਿਲਾਂ ਹੋ ਗਿਆ ਹੈ । ਇਨ੍ਹਾਂ ਸਾਰੇ ਫੈਸਲਿਆਂ ਦੀ ਵਜ੍ਹਾ ਨਾਲ ਹੁਣ ਬਜਟ ਵਿੱਚ ਦਿੱਤੀ ਰਾਸ਼ੀ ਵਿਭਾਗਾਂ ਦੇ ਕੋਲ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀ ਹੈ , ਯੋਜਨਾਵਾਂ ਉੱਤੇ ਕੰਮ ਕਰਨ ਦੇ ਲਈ ਵਿਭਾਗਾਂ ਨੂੰ ਹੁਣ ਜ਼ਿਆਦਾ ਸਮਾਂ ਮਿਲ ਰਿਹਾ ਹੈ । ਮੌਨਸੂਨ ਦੀ ਵਜ੍ਹਾ ਨਾਲ ਕੰਮ ਦੀ ਜੋ ਰਫ਼ਤਾਰ ਹੌਲੀ ਹੋ ਜਾਂਦੀ ਸੀ , ਉਸ ਦਾ ਪ੍ਰਭਾਵ ਵੀ ਕਾਫ਼ੀ ਹੱਦ ਤੱਕ ਹੁਣ ਖ਼ਤਮ ਹੋ ਗਿਆ ਹੈ ।
ਸਰਕਾਰ ਨੇ ਜੋ structural changes ਕੀਤੀਆਂ ਹਨ , Policy Interventions ਕੀਤੇ ਹਨ , ਉਸ ਦਾ ਲਾਭ ਦੇਸ਼ ਦੇ ਕਿਸਾਨਾਂ ਨੂੰ , ਗ਼ਰੀਬਾਂ , ਦਲਿਤਾਂ – ਪਿਛੜਿਆਂ ਨੂੰ ਅਤੇ ਸਮਾਜ ਦੇ ਵਾਂਝੇ ਤਬਕਿਆਂ ਤੱਕ ਪਹੁੰਚੇ , ਇਹ ਸਾਲ ਦਰ ਸਾਲ ਸਾਡੇ ਹਰ ਬਜਟ ਵੱਲੋਂ ਸੁਨਿਸ਼ਚਿਤ ਕੀਤਾ ਗਿਆ ਹੈ , ਪੁਨਰਸਥਾਪਿਤ ਕੀਤਾ ਗਿਆ ਹੈ ।
Friends , Our Budget is not limited to outlay , our Budget is not limited to only output , focuse of our Budget is on out – comes . ਅਸੀਂ 2022 ਤੱਕ Housing for All , 2019 ਦੇ ਅੰਤ ਤੱਕ Power for All , ਇਨ੍ਹਾਂ ਸਾਰੇ ਖੇਤਰਾਂ ਉੱਤੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਾਂ।
ਇਸ ਸਾਲ ਦੇ ਬਜਟ ਵਿੱਚ Clean Fuel for All , Health for All , ਇਨ੍ਹਾਂ ਦੋ concepts ਉੱਤੇ ਕੰਮ ਹੋਰ ਤੇਜ਼ ਕੀਤਾ ਗਿਆ ਹੈ । ਅਸੀਂ ਉੱਜਵਲਾ ਯੋਜਨਾ ਤਹਿਤ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦੇਣ ਦਾ ਟੀਚਾ 5 ਕਰੋੜ ਪਰਿਵਾਰ ਤੋਂ ਵਧਾ ਕੇ 8 ਕਰੋੜ ਪਰਿਵਾਰ ਕਰ ਦਿੱਤਾ ਹੈ । ਭਾਰਤ ਵਿੱਚ total ਪਰਿਵਾਰਾਂ ਦੀ ਸੰਖਿਆ ਕਰੀਬ – ਕਰੀਬ 25 ਕਰੋੜ ਹੈ। ਉਨ੍ਹਾਂ ਵਿੱਚੋਂ 8 ਕਰੋੜ ਪਰਿਵਾਰ ।
ਇਹ ਸਿਰਫ਼ ਕੁਝ ਯੋਜਨਾਵਾਂ ਭਰ ਨਹੀਂ ਹਨ ਸਗੋਂ ਇਹ ਦਿਖਾਉਂਦੀਆਂ ਹਨ ਕਿ ਅਸੀਂ ਕਿਸ ਦਿਸ਼ਾ ਦੀ ਤਰਫ਼ ਵਧ ਰਹੇ ਹਾਂ । ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀ ਸਮਾਜਕ – ਆਰਥਕ ਭਲਾਈ, ਉਸ ਦੇ Social ਅਤੇ Financial Inclusion ਦੀ ਇਹ ਫਿਲਾਸਫੀ ਸਾਡੇ ਬਜਟ ਦੀ ਇੱਕ ਅੰਤਵਪੂਰਨ ਮਾਨਤਾ ਵਜੋਂ ਤੁਸੀਂ ਅਨੁਭਵ ਕਰਦੇ ਹੋਵੋਗੇ।
ਜਨ-ਧਨ ਯੋਜਨਾ , ਸਵੱਛ ਭਾਰਤ ਮਿਸ਼ਨ , Skill India , Digital India , ਮੁਦਰਾ ਯੋਜਨਾ , ਸਟੈਂਡ ਅੱਪ ਇੰਡੀਆ , ਸਟਾਰਟ ਅੱਪ ਇੰਡੀਆ , ਵਰਗੀਆਂ ਅਨੇਕ ਅਣਗਿਣਤ ਯੋਜਨਾਵਾਂ ਦੇਸ਼ ਦੇ ਗ਼ਰੀਬਾਂ ਨੂੰ , ਹੇਠਲੇ ਵਰਗ, ਮੱਧ ਵਰਗ ਨੂੰ , ਨੌਜਵਾਨਾਂ ਨੂੰ , ਮਹਿਲਾਵਾਂ ਨੂੰ ਸਸ਼ਕਤ ਕਰ ਰਹੀਆਂ ਹਨ।
ਸਾਥੀਓ , ਅਸੀਂ Health Care ਨਾਲ ਜੁੜੇ ਜਿਸ ਵੱਡੇ initiative ਦਾ ਐਲਾਨ ਕੀਤਾ ਹੈ , ਉਹ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ । ਵੱਡੇ-ਵੱਡੇ ਕਾਰਪੋਰੇਟ ਹਾਊਸਿਜ਼ ਦੇ ਲੋਕ ਇੱਥੇ ਹਨ, ਉਨ੍ਹਾਂ ਦੀ ਮੈਨੇਜਮੈਂਟ ਇੱਥੇ ਬੈਠੀ ਹੋਈ ਹੈ। ਤੁਹਾਨੂੰ ਪਤਾ ਹੋਵੇਗਾ ਕਿ ਪ੍ਰਾਈਵੇਟ ਕੰਪਨੀਆਂ ਵਿੱਚ ਕਿਸ ਸੈਲਰੀ ਸਲੈਬ ਤੱਕ ਉਸ ਵਿਅਕਤੀ ਨੂੰ ਪੂਰੇ ਪਰਿਵਾਰ ਲਈ 5 ਲੱਖ ਰੁਪਏ ਤੱਕ ਦਾ ਹੈਲਥ ਇੰਸ਼ੋਰੈਂਸ ਮਿਲਦਾ ਹੈ । ਆਮ ਤੌਰ ਉੱਤੇ 60 – 70 ਹਜ਼ਾਰ ਤੋਂ ਲੈ ਕੇ ਇੱਕ – ਡੇਢ ਲੱਖ ਰੁਪਏ ਦੀ ਕਮਾਈ ਵਾਲੇ ਵਿਅਕਤੀ ਨੂੰ ਇਸ ਬਰੈਕਟ ਵਿੱਚ ਸਥਾਨ ਮਿਲਦਾ ਹੈ ।
ਹੁਣ ਇਹ ਸਰਕਾਰ ਅਜਿਹੀ ਹੈ ਕਿ ਜਿਸ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਾਲ ਭਰ ਵਿੱਚ ਇੱਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਹੈਲਥ ਇੰਸ਼ੋਰੈਂਸ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ । ਅਤੇ ਕਰੀਬ – ਕਰੀਬ 10 ਕਰੋੜ ਪਰਿਵਾਰ , ਯਾਨੀ ਕਿ 50 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ । ਇਹ ਯੋਜਨਾ ਗੰਭੀਰ ਬਿਮਾਰੀਆਂ ਦੀ ਵਜ੍ਹਾ ਨਾਲ ਲੋਕਾਂ ਨੂੰ ਗੰਭੀਰ ਆਰਥਕ ਸੰਕਟ ਦੀ ਦੋਹਰੀ ਮਾਰ ਤੋਂ ਵੀ ਬਚਾਵੇਗੀ । ਆਯੁਸ਼ਮਾਨ ਭਾਰਤ ਯੋਜਨਾ ਤਹਿਤ ਹੀ ਅਸੀਂ ਦੇਸ਼ ਦੀਆਂ ਵੱਡੀਆਂ ਪੰਚਾਇਤਾਂ ਵਿੱਚ ਡੇਢ ਲੱਖ wellness centres ਖੋਲ੍ਹਣਾ ਵੀ ਤੈਅ ਕੀਤਾ ਹੈ । ਤੁਸੀ ਸੋਚ ਸਕਦੇ ਹੋ ਕਿ ਇਹ ਫੈਸਲੇ ਦੇਸ਼ ਦੇ Health Care system ਨੂੰ ਕਿਸ ਤਰ੍ਹਾਂ ਬਦਲ ਦੇਣਗੇ । ਇਹ ਯੋਜਨਾ ਦੇਸ਼ ਵਿੱਚ affordable healthcare institutions , ਨਵੇਂ doctors , ਨਵੇਂ ਪੈਰਾ – ਮੇਡਿਕਲ ਸਟਾਫ , Health Care ਤੋਂ ਜੁੜੇ ਹਰ ਸੈਕਟਰ ਲਈ ਇੱਕ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ ।
ਦੇਸ਼ ਵਿੱਚ Education Infrastructure ਨੂੰ ਮਜ਼ਬੂਤ ਕਰਨ ਲਈ ਵੀ ਅਸੀਂ ਇੱਕ ਨਵਾਂ Initiative ਸ਼ੁਰੂ ਕੀਤਾ ਹੈ । ਇਸ ਦੇ ਤਹਿਤ ਸਾਡੀ ਸਰਕਾਰ ਅਗਲੇ ਚਾਰ ਸਾਲ ਵਿੱਚ ਦੇਸ਼ ਦੇ Education System ਨੂੰ ਸੁਧਾਰਨ ਲਈ ਇੱਕ ਲੱਖ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਕੇ ਅੱਗੇ ਵਧ ਰਹੀ ਹੈ ।
ਇਸੇ ਤਰ੍ਹਾਂ ਦੇਸ਼ ਦੇ ਨੌਜਵਾਨਾਂ ਵਿੱਚ Self Employment ਅਤੇ ਖ਼ਾਸ ਤੌਰ ‘ਤੇ MSME ਸੈਕਟਰ ਵਿੱਚ ਕੰਮ ਕਰ ਰਹੇ ਉੱਦਮੀਆਂ ਨੂੰ ਹੁਲਾਰਾ ਦੇਣ ਲਈ ਅਸੀਂ ਮੁਦਰਾ ਯੋਜਨਾ ਦਾ ਦਾਇਰਾ ਵਧਾ ਰਹੇ ਹਾਂ । ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ , ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ ਸਾਢੇ ਦਸ ਕਰੋੜ ਲੋਨ ਸਾਡੇ ਇੱਥੇ ਮਨਜ਼ੂਰ ਕੀਤੇ ਗਏ ਹਨ । ਲੋਕਾਂ ਨੂੰ ਬਿਨਾ ਗਰੰਟੀ ਹੁਣ ਤੱਕ 4 ਲੱਖ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ ਦਿੱਤਾ ਜਾ ਚੁੱਕਿਆ ਹੈ । ਇਸ ਸਾਲ ਦੇ ਬਜਟ ਵਿੱਚ ਵੀ ਅਸੀਂ 3 ਲੱਖ ਕਰੋੜ ਰੁਪਏ ਦਾ ਮੁਦਰਾ ਲੋਨ ਦੇਣ ਦਾ ਫ਼ੈਸਲਾ ਕੀਤਾ ਹੈ।
ਅਜਿਹੇ ਅਲੱਗ-ਅਲੱਗ ਮਿਸ਼ਨ , ਦੇਸ਼ ਦੇ ਗ਼ਰੀਬ , ਦੇਸ਼ ਦੇ ਮੱਧ ਵਰਗ ਵਿੱਚ Ease of living ਨੂੰ ਹੁਲਾਰਾ ਦੇ ਰਹੇ ਹਨ । ਇਹ Ease of living ਜਿੰਨੀ ਵਧੇਗੀ , ਓਨੇ ਹੀ ਲੋਕ empower ਵੀ ਹੋਣਗੇ । ਜਿੰਨਾ ਲੋਕ empower ਹੋਣਗੇ , ਓਨਾ ਹੀ ਸਾਡਾ social ਅਤੇ economic development ਤੇਜ਼ ਹੋਵੇਗਾ ।
ਜਿਵੇਂ ਮੈਂ ਦੇਸ਼ ਦੇ Rural ਸੈਕਟਰ ਦੀ ਗੱਲ ਕਰਾਂ ਤਾਂ ਇਸ ਸਾਲ ਦੇ ਬਜਟ ਵਿੱਚ ਅਸੀਂ Agriculture , Rural Infrastructure ਦੇ ਵਿਕਾਸ ਲਈ 14 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨਾ ਤੈਅ ਕੀਤਾ ਹੈ । ਇਹ ਰਾਸ਼ੀ farming activities ਉੱਤੇ ਤਾਂ ਖਰਚ ਹੋਵੇਂਗਾ ਹੀ , ਇਸ ਨਾਲ ਪਿੰਡਾਂ ਵਿੱਚ 3 ਲੱਖ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਬਣਨਗੀਆਂ , 51 ਲੱਖ ਨਵੇਂ ਮਕਾਨ ਬਣਨਗੇ , ਲਗਭਗ ਦੋ ਕਰੋੜ ਨਵੇਂ Toilets ਬਣਾਏ ਜਾਣਗੇ , ਪੌਣੇ ਦੋ ਕਰੋੜ ਗ਼ਰੀਬ ਘਰਾਂ ਵਿੱਚ ਬਿਜਲੀ ਕਨੈਕਸ਼ਨ ਦਿੱਤਾ ਜਾਵੇਗਾ ।
ਇਹ ਸਾਰੀਆਂ ਕੋਸ਼ਿਸ਼ਾਂ agriculture growth ਤਾਂ ਵਧਾਉਣਗੀਆਂ ਹੀ , Rural ਸੈਕਟਰ ਵਿੱਚ employment ਦੀਆਂ ਲੱਖਾਂ ਸੰਭਾਵਨਾਵਾਂ ਵੀ ਪੈਦਾ ਕਰਨਗੀਆਂ । ਇਸ ਸਾਲ ਅਸੀਂ ਦੇਸ਼ ਦੇ ਇਨਫਰਾਸਟਰਕਚਰ ‘ਤੇ ਖਰਚ ਦਾ ਬਜਟ ਵੀ ਇੱਕ ਲੱਖ ਕਰੋੜ ਰੁਪਏ ਨਾਲੋਂ ਜ਼ਿਆਦਾ ਵਧਾਇਆ ਹੈ । ਨਵੇਂ ਪੁਲ , ਨਵੀਆਂ ਸੜਕਾਂ , ਨਵੀਆਂ ਮੈਟਰੋ , ਨਵੇਂ ਏਅਰਪੋਰਟ , ਮੁੰਬਈ ਜਿਹੇ Maximum City ਦੀ Maximum Aspirations ਨਾਲ ਜੁੜੇ ਹੋਏ ਹਨ ਅਤੇ ਖ਼ਾਸਕਰ ਕੇ ਦੇਸ਼ ਦੇ ਮਿਡਲ ਕਲਾਸ ਦੀਆਂ Aspirations ਨੂੰ ਐਡਰੈੱਸ ਕਰਦੇ ਹਨ ।
ਸਾਥੀਓ , ਅੱਜ ਦੇ ਇਸ Global World ਵਿੱਚ , Disruptions ਅਤੇ Discontent ਦੇ ਦੌਰ ਵਿੱਚ ਸਾਨੂੰ ਵਰਤਮਾਨ ਦੇ ਨਾਲ ਹੀ ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਅੱਗੇ ਦਾ ਰਾਸਤਾ ਬਣਾਉਣਾ ਹੋਵੇਗਾ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨਾ ਹੋਵੇਗਾ । ਜਦੋਂ ਅਸੀਂ ਸਾਰੇ , ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਕਾਰਜ ਕਰਾਂਗੇ , ਦੇਸ਼ ਦੇ ਲੋਕਾਂ ਦੀ Aspirations ਨੂੰ ਸਮਝਦੇ ਹੋਏ ਕੰਮ ਕਰਾਂਗੇ , ਉਦੋਂ ਨਿਊ ਇੰਡੀਆ ਦੇ ਆਪਣੇ ਸੰਕਲਪ ਨੂੰ ਵੀ ਪੂਰਾ ਕਰ ਸਕਾਂਗੇ । ਉਦੋਂ ਭਾਰਤ ਦੇ ਵਿਸ਼ਾਲ Demographic Dividend ਦੇ ਨਾਲ ਅਸੀਂ ਨਿਆਂ ਕਰ ਸਕਾਂਗੇ ।
ਮੈਨੂੰ ਪੂਰੀ ਉਮੀਦ ਹੈ ਕਿ ਮਹਾਰਾਸ਼ਟਰ ਸਰਕਾਰ , ਇੱਥੇ ਦੀ ਬਿਊਰੋਕਰੇਸੀ , ਇੱਥੇ ਦੇ ਕਰੋੜਾਂ ਨਾਗਰਿਕ , ਆਪਣੇ – ਆਪਣੇ ਸੰਕਲਪ ਨੂੰ ਪੂਰਾ ਕਰਨਗੇ ਅਤੇ ਸਮਾਂ ਰਹਿੰਦੇ ਪੂਰਾ ਕਰਨਗੇ ।
ਆਖਿਰ ਵਿੱਚ , Magnetic Maharashtra ਦੇ charismatic ਜਨਤਾ ਜਨਾਰਦਨ ਨੂੰ , ਇੱਥੋਂ ਦੇ ਉੱਦਮੀ ਲੋਕਾਂ ਨੂੰ , ਉੱਦਮੀਆਂ ਨੂੰ , ਉਨ੍ਹਾਂ ਦਾ ਆਭਾਰ ਵਿਅਕਤ ਕਰਦਿਆਂ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ । ਫਿਰ ਇੱਕ ਵਾਰ ਇਸ ਸਮਾਰੋਹ ਨੂੰ ਦਿਲੋਂ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਦੇਸ਼-ਦੁਨੀਆ ਤੋਂ ਆਏ ਹੋਏ ਸਾਰੇ ਪਤਵੰਤਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ , ਰਾਜ ਸਰਕਾਰਾਂ ਦੇ ਨਾਲ ਜੁੜ ਕੇ ਰਾਸ਼ਟਰ ਦੇ ਵਿਕਾਸ ਲਈ ਪ੍ਰਤੀਬੱਧ ਹੈ । ਜੇਕਰ ਦੁਨੀਆ ਦੀ 1 / 6th population ਦਾ ਭਲਾ ਹੋਵੇਗਾ ਤਾਂ ਦੁਨੀਆ ਦਾ ਕਿੰਨਾ ਭਲਾ ਹੋਵੇਗਾ , ਇਸ ਦਾ ਅੰਦਾਜ਼ਾ ਤੁਸੀ ਭਲੀ-ਭਾਂਤੀ ਲਗਾ ਸੱਕਦੇ ਹੋ ।
ਬਹੁਤ-ਬਹੁਤ ਧੰਨਵਾਦ !!!
***
ਅਤੁਲ ਤਿਵਾਰੀ/ ਅਭਿਨਵ ਪ੍ਰਸੂਨ / ਨਿਰਮਲ ਸ਼ਰਮਾ
ये आयोजन कॉपरेटिव कम्पटीटिव फेडरेलिज्म का बेहतरीन उदाहरण है।
— PMO India (@PMOIndia) February 18, 2018
आज देश के सभी राज्यों में आपस में कम्पटीशन हो रहा है: PM @narendramodi
तमाम अलग-अलग क्षेत्रों में निवेश आकर्षित करने के लिए इस प्रकार के Events का आयोजन किया जा रहा है।
— PMO India (@PMOIndia) February 18, 2018
राज्य अपनी-अपनी जरूरतों के हिसाब से किस क्षेत्र में कहां निवेश होना है, इस पर ध्यान दे रहे हैं: PM @narendramodi
हाल ही में, मुझे असम में हुई "Advantage Assam" Investors Summit में हिस्सा लेने का अवसर मिला था: PM @narendramodi https://t.co/nKkYBp9qQn
— PMO India (@PMOIndia) February 18, 2018
पिछले तीन साल में महाराष्ट्र सरकार ने Investment का माहौल मजबूत करने के लिए अभूतपूर्व कदम उठाए हैं।
— PMO India (@PMOIndia) February 18, 2018
राज्य सरकार की निरंतर कोशिशों ने वर्ल्ड बैंक की Ease of Doing Business की रैकिंग में रिकॉर्ड बदलाव लाने में मदद की है: PM @narendramodi
पिछले साल महाराष्ट्र Infrastructure Projects में हो रहे Total Expenditure में देश के हर राज्य से आगे था।
— PMO India (@PMOIndia) February 18, 2018
फ्रॉस्ट and सुलेवोन्स की रेंकिंग में महाराष्ट्र को Overall Development में देश का
नंबर एक राज्य बताया गया था: PM @narendramodi
आज महाराष्ट्र में चल रहे इंफ्रास्ट्रक्टर प्रोजेक्ट्स पूरी दुनिया का ध्यान खींच रहे हैं: PM @narendramodi
— PMO India (@PMOIndia) February 18, 2018
एक विशेष प्रोजेक्ट जिसकी मैं चर्चा करना चाहूंगा, वो है महाराष्ट्र समृद्धि कॉरिडोर।
— PMO India (@PMOIndia) February 18, 2018
ये प्रोजेक्ट महाराष्ट्र के ग्रामीण इलाकों को, यहां के Agriculture Sector, Agro-Based Industries को विकास की नई ऊँचाई पर ले जाने की क्षमता रखता है: PM @narendramodi https://t.co/nKkYBpr2eX
शिवाजी महाराज की भूमि पर कोई भी लक्ष्य प्राप्त करना कठिन नहीं है: PM @narendramodi
— PMO India (@PMOIndia) February 18, 2018
महाराष्ट्र का विकास भारत के बढ़ते हुए सामर्थ्य का प्रतीक है कि हम इस तरह के बड़े लक्ष्य तय कर पा रहे हैं: PM @narendramodi
— PMO India (@PMOIndia) February 18, 2018
महाराष्ट्र का विकास भारत के बढ़ते हुए सामर्थ्य का प्रतीक है कि हम इस तरह के बड़े लक्ष्य तय कर पा रहे हैं: PM @narendramodi
— PMO India (@PMOIndia) February 18, 2018
हम न्यू इंडिया के निर्माण के लिए देश में एक Transparent Ecosystem बना रहे हैं जो सरकारी तंत्र पर कम से कम आश्रित हो: PM @narendramodi
— PMO India (@PMOIndia) February 18, 2018
नियमों को आसान बनाया जा रहा है,
— PMO India (@PMOIndia) February 18, 2018
प्रक्रियाओं को आसान बनाया जा रहा है,
जहां कानून बदलने की आवश्यकता है, वहां कानून बदले जा रहे हैं,
जहां कानून समाप्त करने की आवश्यकता है, वहां कानून समाप्त किए जा रहे हैं: PM @narendramodi
आज National Highways बनाने की स्पीड,
— PMO India (@PMOIndia) February 18, 2018
नई रेल लाइनों के निर्माण की स्पीड,
रेल लाइनों के electrification की स्पीड,
सरकार द्वारा घर बनाने की स्पीड,
Ports पर माल ढुलाई की स्पीड,
Solar Power में कपैसिटी addition की स्पीड,
पहले के मुकाबले दो गुनी - तीन गुनी हो चुकी है: PM
उसका लाभ देश के किसानों, गरीबों, दलितों-पिछड़ों और समाज के वंचित तबकों तक पहुंचे, ये साल दर साल हमारे हर बजट द्वारा सुनिश्चित किया गया है, पुनर्स्थापित किया गया है: PM @narendramodi
— PMO India (@PMOIndia) February 18, 2018
हम 2022 तक Housing for All, 2019 के अंत तक Power for All
— PMO India (@PMOIndia) February 18, 2018
पर पहले से ही काम कर रहे हैं।
इस वर्ष के बजट में Clean Fuel for All, Health for All, इन दो concepts पर काम और तेज किया गया है: PM @narendramodi
आयुष्मान भारत योजना के तहत साल भर में एक परिवार को 5 लाख रुपए तक का हेल्थ एश्योरेंस देश के गरीब से गरीब व्यक्ति को देने जा रही है: PM @narendramodi
— PMO India (@PMOIndia) February 18, 2018
देश में Education Infratructure को मजबूत करने के लिए भी हमने एक नया Initiative शुरू किया है। इसके तहत हमारी सरकार अगले चार साल में देश के Education System को सुधारने के लिए एक लाख करोड़ रुपए खर्च करने जा रही है: PM @narendramodi
— PMO India (@PMOIndia) February 18, 2018
ये Ease of living जितनी बढ़ेगी, उतना ही लोग empower भी होंगे।
— PMO India (@PMOIndia) February 18, 2018
जितना लोग empower होंगे, उतना ही हमारा social और economic development तेज होगा: PM @narendramodi
इस साल हमने देश के इंफ्रास्ट्रक्टर पर खर्च का बजट भी एक लाख करोड़ रुपए से ज्यादा बढ़ाया है।
— PMO India (@PMOIndia) February 18, 2018
नए पुल,
नई सड़कें,
नई मेट्रो,
नए एयरपोर्ट,
मुंबई जैसे Maximum City की Maximum Aspirations से जुड़े हुए हैं और खासकर देश के मिडिल क्लास की Aspirations को एड्रेस करते हैं: PM
जब हम सभी, देश की आवश्यकताओं को समझते हुए कार्य करेंगे, देश के लोगों की Aspirations को समझते हुए काम करेंगे, तभी न्यू इंडिया के अपने संकल्प को भी पूरा कर पाएंगे। तभी भारत के विशाल Demographic Dividend के साथ न्याय कर पाएंगे: PM @narendramodi
— PMO India (@PMOIndia) February 18, 2018