Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੌਸਮ ਅਤੇ ਜਲਵਾਯੂ ਦੀ ਸਹਿਜ ਭਵਿੱਖਬਾਣੀ ਲਈ ਯੂਨੀਫ਼ਾਇਡ ਮਾਡਲ ਅਰਥ ਸਿਸਟਮ ‘ਤੇ ਕੋਰ ਹਿੱਸੇਦਾਰੀ ਲਈ ਕਨਸੋਰਟੀਅਮ ਸਝੌਮਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਰਥ ਸਿਸਟਮ ਸਾਇੰਸ ਆਰਗੇਨਾਈਜ਼ੇਸ਼ਨ-ਮਨਿਸਟਰੀ ਆਵ੍ ਅਰਥ ਸਾਇੰਸ (Consortium Agreement by the Earth System Science Organization-Ministry of Earth Sciences) ਨੂੰ ਯੂ.ਕੇ. ਮੌਸਮ ਦਫ਼ਤਰ (ਯੂ.ਕੇ.ਐੱਮ.ਓ.), ਕੋਰੀਆ ਮੌਸਮ ਪ੍ਰਸ਼ਾਸਨ (ਕੇ.ਐਮ.ਏ.) ਅਤੇ ਆਸਟਰੇਲੀਆ ਦੀ ਰਾਸ਼ਟਰ ਮੰਡਲ ਸਾਇੰਟੀਫ਼ਿਕ ਇੰਡਸਟਰੀਅਲ ਐਂਡ ਰਿਸਰਚ ਆਰਗੇਨਾਈਜ਼ੇਸ਼ਨ (Bureau of Meteorology and the Commonwealth Scientific Industrial and Research Organisation ) ਦੇ ਨਾਲ ਦਿਨਾਂ ਤੋਂ ਰੁੱਤਾਂ ਤੱਕ ਮੌਸਮ ਅਤੇ ਜਲਵਾਯੂ ਦੀ ਸਹਿਜ ਭਵਿੱਖਬਾਣੀ ਲਈ ਇਕ ਸਟੇਟ ਆਵ੍ ਆਰਟ ਯੂਨੀਫਾਇਡ ਮਾਡਲ ਦੇ ਵਿਕਾਸ ਲਈ ਤਾਲਮੇਲ ਦੀ ਕੋਸ਼ਿਸ਼ ਵਾਸਤੇ ਕਨਸੋਰਟੀਅਮ ਇਕਰਾਰਨਾਮੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਐੱਮ.ਓ.ਈ.ਐੱਸ, ਯੂਨੀਫ਼ਾਇਡ ਮਾਡਲ ਕਨਸੋਰਟੀਅਮ ਲਈ ਸਲਾਨਾ ਪ੍ਰਤੀ ਮੈਂਬਰ £100,000 (ਇਕ ਸੌ ਹਜ਼ਾਰ ਸਟਰਲਿੰਗ ਪਾਊਂਡਜ਼) ਦਾ ਯੋਗਦਾਨ ਕਰੇਗਾ। ਇਸ ਐੱਮ.ਓ.ਯੂ. ਨਾਲ ਭਾਰਤੀ ਵਿਗਿਆਨ ਅਤੇ ਅਕਾਦਮਿਕ ਭਾਈਚਾਰੇ ਨੂੰ ਲਾਭ ਹੋਵੇਗਾ, ਕਿਉਂਕਿ ਇਹ ਇਕ ਪ੍ਰਕਿਰਿਆ ਨੂੰ ਸਮਰੱਥ ਬਣਾਵੇਗਾ ਜੋ ਕਿ ਮੌਸਮ ਅਤੇ ਜਲਵਾਯੂ ਭਵਿੱਖਬਾਣੀ ਅਤੇ ਅਰਥ ਸਿਸਟਮ ਮਾਡਲ ਦੇ ਖੇਤਰ ਵਿੱਚ ਆ ਰਹੀਆਂ ਵਿਗਿਆਨਿਕ ਚੁਣੌਤੀਆਂ ਲਈ ਮਿਲ ਕੇ ਕੰਮ ਕਰੇਗਾ।

ਐੱਮ.ਓ.ਯੂ. ਖ਼ਾਸ ਤੌਰ ‘ਤੇ ਭਾਰਤੀ ਮਾਨਸੂਨ ਖ਼ਿੱਤੇ ਲਈ ਮੌਸਮ ਅਤੇ ਜਲਵਾਯੂ ਦੀ ਭਵਿੱਖਬਾਣੀ ਕਰਨ ਲਈ ਅਰਥ ਸਿਸਟਮ ਮਾਡਲਿੰਗ ਦੇ ਸੁਧਾਰ ਅਤੇ ਵਿਕਾਸ ਲਈ ਵਿਗਿਆਨਿਕ ਸਰੋਤਾਂ ਦੇ ਨਾਲ-ਨਾਲ ਗਿਆਨ ਦੇ ਅਦਾਨ-ਪ੍ਰਦਾਨ ਦੀ ਆਗਿਆ ਦੇਵੇਗਾ।

ਸਮਝੌਤੇ ‘ਤੇ ਜਨਵਰੀ, 2016 ਵਿੱਚ ਹਸਤਾਖਰ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਕਿ ਭਾਰਤ ਨੂੰ ਈ.ਐੱਸ.ਐੱਸ.ਓ-ਐੱਨ.ਸੀ.ਐੱਮ.ਆਰ.ਐੱਨ.ਐੱਫ਼.( ESSO-NCMRWF) ਦੇ ਅੰਤਰਗਤ ਚੌਥਾ ਕਰੋੜ ਯੂ.ਐੱਮ. ਹਿੱਸੇਦਾਰ ਬਣਾ ਦੇਵੇਗਾ ਅਤੇ ਯੂ.ਐੱਮ. ਤਕਨੀਕੀ ਅਤੇ ਵਿਗਿਆਨਿਕ ਵਿਕਾਸ ਲਈ ਯੋਗਦਾਨ ਪਾਵੇਗਾ। ਇਸ ਸਮਝੌਤੇ ਤਹਿਤ, ਕੋਰ ਹਿੱਸੇਦਾਰ ਇੱਕ ਸਾਂਝੇ ਪ੍ਰਸ਼ਾਸਕੀ ਢਾਂਚੇ ਦੇ ਅੰਤਰਗਤ ਕੰਮ ਕਰਨਗੇ, ਯੋਜਨਾ ਲਈ ਢੰਗ ਤਰੀਕੇ ਅਪਣਾਉਣ ਲਈ ਫ਼ੈਸਲੇ ਲੈਣਗੇ, ਕੰਮਾਂ ਦੀ ਪ੍ਰਾਥਮਿਕਤਾ ਅਤੇ ਸਰੋਤਾਂ ਦੀ ਗਤੀਸ਼ੀਲਤਾ ਰਾਹੀਂ ਸਾਂਝੇ ਵਿਕਾਸ ਪ੍ਰੋਗਰਾਮ ਉਲੀਕਣਗੇ।

ਐੱਮ.ਓ.ਯੂ. ਦੇ ਵੇਰਵੇ

ਈ.ਐੱਸ.ਐੱਸ.ਓ-ਐੱਮ.ਓ.ਈ.ਐੱਸ ਵੱਖ-ਵੱਖ ਸਥਾਨਕ ਅਤੇ ਲੌਕਿਕ ਪੈਮਾਨਿਆਂ ਰਾਹੀਂ ਮੌਸਮ ਅਤੇ ਜਲਵਾਯੂ ਦੀ ਭਵਿੱਖਬਾਣੀ ਪ੍ਰਦਾਨ ਕਰਦਾ ਹੈ। ਈ.ਐੱਸ.ਐੱਸ.ਓ-ਐੱਮ.ਓ.ਈ.ਐੱਸ. ਲਗਾਤਾਰ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਨਾਲ, ਸੁਧਰੀ ਹੋਈ ਭਵਿੱਖਬਾਣੀ ਜਿਸ ਦੀ ਜ਼ਿਆਦਾ ਸਮਾਜਿਕ ਪ੍ਰਸੰਗਿਕਤਾ ਹੋਵੇ, ਸੀਮਾਂਵਰਤੀ ਖ਼ਿੱਤਿਆਂ ਵਿੱਚ ਖੋਜ ਅਤੇ ਵਿਕਾਸ ਜਿਵੇਂ ਮੌਸਮ ਦੀ ਜਾਣਕਾਰੀ ਅਤੇ ਭਵਿੱਖਬਾਣੀ, ਪਾਣੀ ਚੱਕਰ ਅਤੇ ਜਲਵਾਯੂ ਵਿੱਚ ਤਬਦੀਲੀ ਅਤੇ ਉਪਰਲੇ ਖੇਤਰਾਂ ਵਿੱਚ ਸ਼ਾਮਲ ਜਟਿਲਤਾਵਾਂ ਦੇ ਮੱਦੇਨਜ਼ਰ, ਸਹਿਯੋਗੀ ਖੋਜ ਕਾਰਜਾਂ ਰਾਹੀਂ ਆਪਣੀ ਸਮਰੱਥਾ ਵਧਾਉਣ, ਜੋ ਆਪਸ ਵਿੱਚ ਲਾਭਦਾਇਕ ਹੋਣ, ਲਈ ਜੁੜਿਆ ਰਹਿੰਦਾ ਹੈ।

ਯੂਨੀਫ਼ਾਇਡ ਮਾਡਲ ਕਨਸੋਰਟੀਅਮ, ਜਿਸ ਵਿੱਚ ਯੂ.ਕੇ.ਐੱਮ.ਓ., ਕੇ.ਐੱਮ.ਏ. ਅਤੇ ਸੀ.ਐੱਸ.ਆਈ.ਆਰ.ਓ. ਸ਼ਾਮਲ ਹਨ, ਵਿੱਚ ਮੌਸਮ ਵਿਗਿਆਨ ਅਤੇ ਹੋਰ ਸਬੰਧਿਤ ਵਿਗਿਆਨਾਂ ਵਿੱਚ ਸਾਂਝੇ ਲਾਭ ਹਨ ਅਤੇ ਆਪਸੀ ਫ਼ਾਇਦੇ ਦੀ ਪਛਾਣ ਅਤੇ ਮੌਸਮ ਤੇ ਜਲਵਾਯੂ ਭਵਿੱਖਬਾਣੀ ਲਈ ਬਣੇ ਅਰਥ ਸਿਸਟਮ ਮਾਡਲਿੰਗ ਵਿੱਚ ਵਧਦੀਆਂ ਜਟਿਲਤਾਵਾਂ ਹਨ।

ਕਨਸੋਰਟੀਅਮ ਗੁਣਵਤਾ, ਆਪਸਦਾਰੀ ਅਤੇ ਆਪਸੀ ਲਾਭਾਂ ਦੇ ਅਧਾਰ ‘ਤੇ ਵਿਦਿਅਕ ਸਰੋਤਾਂ, ਕੁਸ਼ਲਤਾ, ਕਾਰੀਗਰੀ ਅਤੇ ਤਕਨੀਕੀ ਵਿਦਿਆ ਦੇ ਅਦਾਨ-ਪ੍ਰਦਾਨ ਨੂੰ ਯੋਗ ਬਣਾਉਂਦਾ ਹੈ। ਕਨਸੋਰਟੀਅਮ ਮੌਸਮ ਅਤੇ ਜਲਵਾਯੂ ਦੀ ਭਵਿੱਖਬਾਣੀ ਲਈ ਯੂਨੀਫਾਈਡ ਮਾਡਲ ਦੇ ਸਹਿਯੋਗੀ ਵਿਕਾਸ ਲਈ ਸਰੋਤਾਂ ਦੇ ਬਿਹਤਰ ਅੰਤਰਰਾਸ਼ਟਰੀ ਸੁਰ ਮੇਲ ਨੂੰ ਯਕੀਨੀ ਵੀ ਬਣਾਉਂਦਾ ਹੈ।

ਪਿਛੋਕੜ :

ਯੂ.ਐੱਮ. ਮੌਸਮ ਅਤੇ ਜਲਵਾਯੂ ਦੀ ਸਹਿਜ ਭਵਿੱਖਬਾਣੀ ਦੀ ਉਭਰ ਰਹੀ ਮਿਸਾਲ ‘ਤੇ ਅਧਾਰਤ ਹੈ। ਧਰਤੀ ਵਿਗਿਆਨ ਮੰਤਰਾਲੇ ਅਧੀਨ ਆਉਂਦੇ ਨੈਸ਼ਨਲ ਸੈਂਟਰ ਫ਼ਾਰ ਮੀਡੀਅਮ ਰੇਂਜ ਵੇਦਰ ਫ਼ਾਰਕਾਸਟਿੰਗ ਸੈਂਟਰ ਈ.ਐੱਸ.ਐੱਸ.ਓ.-ਐੱਮ.ਓ.ਈ.ਐੱਸ. ਦੇ ਨੈਸ਼ਨਲ ਮਾਨਸੂਨ ਮਿਸ਼ਨ (National Monsoon Mission programme )ਤਹਿਤ, ਦਿਨਾਂ ਅਤੇ ਰੁੱਤਾਂ ਦੇ ਮੌਸਮ ਦੀ ਭਵਿੱਖਬਾਣੀ ਦੇ ਯੂ.ਐੱਮ ਸਿਸਟਮ ਦੇ ਸਹਿਜ ਵਿਕਾਸ ਉਤੇ ਕੇਂਦਰਤ ਕਰ ਰਿਹਾ ਹੈ। ਹਾਲਾਂਕਿ ਯੂ.ਕੇ.ਐੱਮ.ਓ.ਅਤੇ ਈ.ਐੱਸ.ਐੱਸ.ਓ.-ਐੱਮ.ਓ.ਈ.ਐੱਸ 2008 ਤੋਂ ਯੂ.ਕੇ. ਮਾਡਲਿੰਗ ਸਿਸਟਮ ‘ਤੇ ਇਕੱਠੇ ਕੰਮ ਕਰ ਰਹੇ ਹਨ ਪਰ ਯੂ.ਐੱਮ.ਸਿਸਟਮ ਦੇ ਸਾਰੇ ਅੰਤਰਰਾਸ਼ਟਰੀ ਭਾਈਵਾਲਾਂ ਵਿਚਕਾਰ ਸਾਂਝੇ ਵਿਕਾਸ ਪ੍ਰੋਗਰਾਮ ਰਾਹੀਂ ਇੱਕ ਹੋਰ ਮਜ਼ਬੂਤ ਸਹਿਯੋਗੀ ਭਾਈਵਾਲੀ ਲਈ ਭਾਰਤ ਨੇ ਈ.ਐੱਸ.ਐੱਸ.ਓ.-ਐੱਨ.ਸੀ.ਐੱਮ.ਆਰ.ਡਬਲਿਊ.ਐੱਫ਼ ਰਾਹੀਂ ਚੌਥਾ ਕੋਰ ਯੂ.ਐੱਮ. ਪਾਟਨਰ ਬਣਨ ਲਈ ਕਨਸੋਰਟੀਅਮ ਸਮਝੌਤੇ ਦੁਆਰਾ ਪ੍ਰਸਤਾਵਿਤ ਕੀਤਾ।

KSD/AKT/VBA/SH