ਪੀਐੱਮਇੰਡੀਆ
ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੂੰ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਆਵਾਸ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ । ਇਸ ਸਹਿਮਤੀ ਪੱਤਰ ਉੱਤੇ ਫਰਵਰੀ 2019 ਵਿੱਚ ਦਸਤਖਤ ਕੀਤੇ ਗਏ ਸਨ ।
ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਵਿੱਚ ਕਿਫਾਇਤੀ / ਘੱਟ ਆਮਦਨਆਵਾਸ ਸਹਿਤ ਆਵਾਸ ਦੇ ਖੇਤਰ ਵਿੱਚ ਟੈਕਨੋਲੋਜੀ ਸਹਿਯੋਗ ਨੂੰ ਹੁਲਾਰਾ ਮਿਲੇਗਾ, ਆਵਾਸ ਅਤੇ ਬੁਨਿਆਦੀਢਾਂਚਾ ਪ੍ਰੋਜੈਕਟਾਂ ਦੇ ਖੇਤਰ ਨਾਲ ਜੁੜੇ ਅਧਿਕਾਰੀਆਂ ਅਤੇ ਕੰਪਨੀਆਂ ਦੀ ਭਾਗੀਦਾਰੀ ਵਧੇਗੀ । ਇਸ ਨਾਲ ਵਿਕਾਸ ਦੇ ਖੇਤਰ ਵਿੱਚ ਜਾਣਕਾਰੀ ਅਤੇ ਅਨੁਭਵ ਨੂੰ ਸਾਂਝਾ ਕਰਨ, ਆਧੁਨਿਕ ਨਿਰਮਾਣ ਤਕਨੀਕਾਂ ਦੇ ਵਿਕਾਸਅਤੇ ਤਬਾਦਲੇ ਕਰਨ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਵਧਾਉਣ ਵਿੱਚ ਮਦਦ ਮਿਲੇਗੀ ।
*****
ਏਕੇਟੀ