Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀਮੰਡਲ ਨੇ ਦਿੱਲੀ ਮੈਟਰੋ ਦੇ ਚੌਥੇ ਪੜਾਅ ਦੇਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨਮੰਤਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਦਿੱਲੀ ਮੈਟਰੋ  ਦੇ ਚੌਥੇ ਪੜਾਅ ਦੇਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।  ਇਸਵਿੱਚ 3 ਕੌਰੀਡੋਰ(ਗਲਿਆਰੇ) ਹੋਣਗੇ ।  ਇਨ੍ਹਾਂ ਤਿੰਨਾਂ ਕੌਰੀਡੋਰਾਂ (ਗਲਿਆਰਿਆਂ) ਦੀ ਲੰਬਾਈ 61.679 ਕਿਲੋਮੀਟਰ ਹੈ ।  ਕੁੱਲ 61.679 ਕਿਲੋਮੀਟਰ ਵਿੱਚੋਂ 22.359 ਕਿਲੋਮੀਟਰ ਦਾ ਭੂਮੀਗਤ ਅਤੇ 39.320 ਕਿਲੋਮੀਟਰ ਦਾ ਐਲੀਵੇਟਿਡ ਸੈਕਸ਼ਨ  ਦੇ ਰੂਪ ਵਿੱਚ ਨਿਰਮਾਣ ਕੀਤਾ ਜਾਵੇਗਾ ।  ਇਨ੍ਹਾਂਕੌਰੀਡੋਰਾਂ (ਗਲਿਆਰਿਆਂ) ਵਿੱਚ 46 ਸਟੇਸ਼ਨ ਹੋਣਗੇ ।  ਇਨ੍ਹਾਂ ਵਿੱਚ 17 ਸਟੇਸ਼ਨ ਭੂਮੀਗਤ ਅਤੇ ਬਾਕੀ 29 ਸਟੇਸ਼ਨ ਐਲੀਵੇਟਿਡ ਹੋਣਗੇ ।

 

ਤਿੰਨੇ ਮੈਟਰੋਕੌਰੀਡੋਰਾਂ (ਗਲਿਆਰਿਆਂ) ਦੀ ਕੁੱਲ ਲਾਗਤ 24,948.65 ਕਰੋੜ ਰੁਪਏ ਹੋਵੇਗੀ ।  ਇਹ ਪ੍ਰੋਜੈਕਟ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਡ  ( ਡੀਐੱਮਆਰਸੀ )  ਅਤੇ  ਭਾਰਤ ਸਰਕਾਰ  ਦੇ ਵਿਸ਼ੇਸ਼ ਉਦੇਸ਼ ਵਾਹਨ  ( ਐੱਸਪੀਵੀ )  ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ  ( ਜੀਐੱਨਸੀਟੀਡੀ )  ਦੀ ਮੌਜੂਦਾ 50 – 50% ਹਿੱਸੇਦਾਰੀ ਨਾਲ ਲਾਗੂ ਕੀਤਾ ਜਾਵੇਗਾ।

ਕਨੈਕਟੀਵਿਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ  :

 

  1. ਏਅਰੋ ਸਿਟੀ ਤੋਂ ਤੁਗਲਕਾਬਾਦ – 15 ਸਟੇਸ਼ਨ ( ਏਅਰੋਸਿਟੀ , ਮਹੀਪਾਲਪੁਰ,  ਵਸੰਤ ਕੁੰਜ ਸੈਕਟਰ ਡੀ ,  ਮਸੂਦਪੁਰ ,  ਕਿਸ਼ਨਗੜ੍ਹ,  ਮਹਿਰੌਲੀ ,  ਲਾਡੋਸਰਾਏ ,  ਸਾਕੇਤ ,  ਸਾਕੇਤ ਜੀ  ਬਲਾਕ ,  ਅੰਬੇਡਕਰ ਨਗਰ ,  ਖਾਨਪੁਰ ਤਿਗੜੀ ,  ਆਨੰਦਮਈ ਮਾਰਗ ਜੰਕਸ਼ਨ,ਤੁਗਲਕਾਬਾਦ ਰੇਲਵੇ ਕਲੌਨੀ,  ਤੁਗਲਕਾਬਾਦ )

 

  1. ਆਰ ਕੇ ਆਸ਼ਰਮ ਤੋਂ ਜਨਕਪੁਰੀ ਵੇਸਟ – 25 ਸਟੇਸ਼ਨ ( ਆਰ  ਕੇ ਆਸ਼ਰਮ ,  ਮੋਤੀਆ ਖਾਨ  ,  ਸਦਰ ਬਜ਼ਾਰ ,  ਪੁਲਬੰਗਸ਼ ,  ਘੰਟਾਘਰ / ਸਬਜ਼ੀ ਮੰਡੀ ,  ਰਾਜਪੁਰਾ ,  ਡੇਰਾਵਾਲ ਨਗਰ ,  ਅਸ਼ੋਕ ਵਿਹਾਰ ,  ਆਜਾਦਪੁਰ ,  ਮੁਕੁੰਦਪੁਰ ,  ਭਲਸਵਾ ,  ਮੁਕਰਬਾ ਚੌਕ ,  ਬਾਦਲੀ ਮੋੜ,  ਨਾਰਥ ਪੀਤਮਪੁਰਾ ,  ਪ੍ਰਸ਼ਾਂਤ ਵਿਹਾਰ ,  ਮਧੁਬਨ ਚੌਕ ,  ਦੀਪਾਲੀ ਚੌਕ , ਪੁਸ਼ਪਾਂਜਲੀ ਐਨਕਲੇਵ ,  ਵੈਸਟ ਐਨਕਲੇਵ ,  ਮੰਗੋਲਪੁਰੀ ,  ਪੀਰਾਗੜ੍ਹੀ ਚੌਕ ,  ਪਸਚਿਮ ਵਿਹਾਰ ,  ਮੀਰਾਬਾਗ਼,  ਕੇਸ਼ੋ ਪੁਰ ,  ਕ੍ਰਿਸ਼ਨ ਪਾਰਕ ਐਕਸਟੈਂਸ਼ਨ ,  ਜਨਕਪੁਰੀ ਵੈਸਟ )
  2. ਮੌਜਪੁਰ ਤੋਂ ਮੁਕੁੰਦਪੁਰ – 6 ਸਟੇਸ਼ਨ ( ਯਮੁਨਾ ਵਿਹਾਰ , ਭਜਨਪੁਰਾ ,  ਖਜੂਰੀ ਖਾਸ ,  ਸੂਰ ਘਾਟ ,  ਜਗਤਪੁਰ ਪਿੰਡ ,  ਬੁਰਾੜੀ )

 

 

ਤਿੰਨਾਂਕੌਰੀਡੋਰਾਂ(ਗਲਿਆਰਿਆਂ) ਵਿੱਚ ਭੂਮੀਗਤ  ( 22.359 ਕਿਲੋਮੀਟਰ )  ਅਤੇ ਐਲੀਵੇਟਿਡ  ( 39.320 ਕਿਲੋਮੀਟਰ )  ਦੋਵੇਂਸੈਕਸ਼ਨ ਸ਼ਾਮਲ ਹਨ ।

 

ਪ੍ਰਭਾਵ  :

ਚੌਥੇ ਪੜਾਅ  ਦੇ ਇਹ ਕੌਰੀਡੋਰ (ਗਲਿਆਰੇ)ਮੈਟਰੋ ਨੈੱਟਵਰਕ ਦੀ ਕਵਰੇਜ ਦਾ ਵਿਸਤਾਰ ਕਰਨਗੇ ਜਿਸ ਨਾਲ ਰਾਸ਼ਟਰੀ ਰਾਜਧਾਨੀ  ਦੇ ਅਧਿਕ ਖੇਤਰ ਆਪਸ ਵਿੱਚ ਜੁੜਨਗੇ ।  ਇਨ੍ਹਾਂਕੌਰੀਡੋਰਾਂ (ਗਲਿਆਰਿਆਂ)ਤੋਂ ਪੂਰੇ ਹੋਣ  ਦੇ ਬਾਅਦ ਮੈਟਰੋ  ਦੇ ਯਾਤਰੀਆਂ ਨੂੰ ਅਧਿਕਇੰਟਰਚੇਂਜ ਸਟੇਸ਼ਨ ਉਪਲੱਬਧ ਹੋਣਗੇ ।  ਜਿਨ੍ਹਾਂ ਕਰਕੇ ਨਵੇਂ ਕੌਰੀਡੋਰ (ਗਲਿਆਰੇ) ਦਿੱਲੀ ਮੈਟਰੋ ਦੀਆਂ ਮੌਜੂਦਾ ਲਾਈਨਾਂ  ਨਾਲ ਜੁੜ ਜਾਣਗੇ ।  ਕਨੈਕਟੀਵਿਟੀ ਵਿੱਚ ਸੁਧਾਰ ਨਾਲਯਾਤਰੀਆਂ ਨੂੰ ਮਾਰਗਾਂ  ਦੇ ਅਧਿਕਤੋਂਅਧਿਕਉਪਯੋਗ ਰਾਹੀਂ ਯਾਤਰਾ  ਦੇ ਅਧਿਕ ਵਿਕਲਪ ਉਪਲੱਬਧ ਹੋਣਗੇ ।  ਇਨ੍ਹਾਂ 3 ਨਵੇਂ ਕੌਰੀਡੋਰਾਂ (ਗਲਿਆਰਿਆਂ)ਰਾਹੀਂ 61.679 ਕਿਲੋਮੀਟਰ ਵਧੇਰੇ ਨੈੱਟਵਰਕ ਵਧਣ ਨਾਲ  ਸੜਕਾਂ ਉੱਤੇ ਭੀੜ ਘੱਟ ਹੋਵੇਗੀ ਅਤੇ ਮੋਟਰ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ।  ਤੁਗਲਕਾਬਾਦ – ਏਅਰੋਸਿਟੀ ਕੌਰੀਡੋਰ(ਗਲਿਆਰੇ) ਨਾਲ ਹਵਾਈ ਅੱਡੇ ਦੀ ਕਨੈਕਟੀਵਿਟੀ ਵਿੱਚ ਹੋਰ ਸੁਧਾਰ ਆਵੇਗਾ ।  ਇਨ੍ਹਾਂ ਤਿੰਨਾਂ ਕੌਰੀਡੋਰਾਂ (ਗਲਿਆਰਿਆਂ)  ਦੇ ਪੂਰੇ ਹੋਣ  ਦੇ ਬਾਅਦ ਦਿੱਲੀ ਮੈਟਰੋ ਦੀ ਕੁੱਲ ਨੈੱਟਵਰਕ ਲੰਬਾਈ 400 ਕਿਲੋਮੀਟਰ  ਦੇ ਅੰਕੜੇ ਨੂੰ ਪਾਰ ਕਰ ਜਾਵੇਗੀ ।

 

 

 

*****

ਏਕੇਟੀ/ਐੱਸਐੱਚ