ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਤੇ ਰੂਸ ਵਿਚਾਲੇ ਅਕਤੂਬਰ 2016 ‘ਚ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਹੋਏ ਸਹਿਮਤੀ-ਪੱਤਰ ਤੋਂ ਜਾਣੂ ਕਰਵਾਇਆ ਗਿਆ।
ਇਸ ਸਹਿਮਤੀ-ਪੱਤਰ ਦਾ ਉਦੇਸ਼; ਡੀ.ਐੱਸ.ਟੀ. ਰਾਹੀਂ ਭਾਰਤ ਨਾਲ ਰੂਸੀ ਸੰਘ ਗਣਰਾਜ ਦੀ ਏਜੰਸੀ ਤੇ ਵਿਗਿਆਨਕ ਸੰਗਠਨਾਂ ਅਤੇ ਵਿਗਿਆਨੀਆਂ ਅਧੀਨ ਵਿਗਿਆਨਕ ਸੰਗਠਨਾਂ ਵਿਚਾਲੇ ਸਾਂਝੀਆਂ ਵਿਗਿਆਨਕ ਤੇ ਖੋਜ ਗਤੀਵਿਧੀਆਂ ਦੀ ਸੁਵਿਧਾ ਤੇ ਮਦਦ ਕਰਨਾ ਹੈ।
ਇਸ ਸਹਿਮਤੀ-ਪੱਤਰ ਅਧੀਨ, ਸਬੰਧਤ ਧਿਰਾਂ ਨਿਮਨਲਿਖਤ ਤਰੀਕਿਆਂ ਨਾਲ ਸਹਿਯੋਗ ਦੇਣਗੀਆਂ:
1) ਦੁਵੱਲੀ ਦਿਲਚਸਪੀ ਵਾਲੀਆਂ ਕਾਨਫ਼ਰੰਸਾਂ, ਫ਼ੋਰਮਾਂ, ਪ੍ਰਦਰਸ਼ਨੀਆਂ, ਸੈਮੀਨਾਰਾਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ;
2) ਸਬੰਧਤ ਧਿਰਾਂ ਵੱਲੋਂ ਸਾਂਝੇ ਤੌਰ ਉੱਤੇ ਨਿਰਧਾਰਤ ਕੀਤੇ ਵਿਸ਼ਿਆਂ ਉੱਤੇ ਸਾਂਝੀ ਖੋਜ ਦੇ ਉਦੇਸ਼ ਨਾਲ ਵਿਗਿਆਨਕ ਪ੍ਰੋਜੈਕਟਾਂ ਦੇ ਗਠਨ ਲਈ ਸ਼ਰਤਾਂ ਦੀ ਵਿਵਸਥਾ ਤੇ ਉਨ੍ਹਾਂ ਮਾਮਲਿਆਂ ਵਿੱਚ ਸਹਾਇਤਾ ਕਰਨਾ;
3) ਦੋਵੇਂ ਧਿਰਾਂ ਵੱਲੋਂ ਨਿਰਧਾਰਤ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦੇ ਵਿਗਿਆਨੀਆਂ ਵਿਚਾਲੇ ਸਿੱਧੇ ਸਬੰਧ ਸਥਾਪਤ ਕਰਨ ਦੇ ਉਦੇਸ਼ ਨਾਲ ਸਾਂਝੇ ਵਿਗਿਆਨਕ ਸਮਾਰੋਹ (ਸੈਮੀਨਾਰ, ਕਾਨਫ਼ਰੰਸ, ਗੋਲ ਮੇਜ਼ ਕਾਨਫ਼ਰੰਸਾਂ) ਆਯੋਜਤ ਕਰਨੇ;
4) ਸਬੰਧਤ ਧਿਰਾਂ ਦੇ ਵਿਗਿਆਨਕ ਸੰਗਠਨਾਂ, ਵਿਗਿਆਨੀਆਂ ਅਤੇ ਮਾਹਿਰਾਂ ਵਿਚਾਲੇ ਸਿੱਧੇ ਸੰਪਰਕ ਸਥਾਪਤ ਕਰਨ ਵਿੱਚ ਸਹਾਇਤਾ ਦੇਣਾ;
5) ਵਿਗਿਆਨ ਨੂੰ ਹਰਮਨ ਪਿਅਰਾ ਬਣਾਉਣ ਦੇ ਉਦੇਸ਼ ਨਾਲ ਸਾਂਝੀ ਵਿਗਿਆਨਕ ਗਤੀਵਿਧੀ ਦੀ ਮੀਡੀਆ ਕਵਰੇਜ ਦੀ ਵਿਵਸਥਾ;
6) ਉਦਯੋਗ ਦੀ ਸ਼ਮੂਲੀਅਤ ਨਾਲ ਅੰਤਰ-ਅਨੁਸ਼ਾਸਨੀ ਅਤੇ ਬਹੁ-ਸੰਸਥਾਗਤ ਪ੍ਰੋਜੈਕਟਾਂ ਦਾ ਵਿਕਾਸ । ਇਹ ਸਹਿਮਤੀ-ਪੱਤਰ ਇਸ ਉੱਤੇ ਹਸਤਾਖਰ ਕੀਤੇ ਜਾਣ ਦੀ ਮਿਤੀ ਤੋਂ ਹੀ ਲਾਗੂ ਹੋ ਗਿਆ ਸੀ ਅਤੇ ਇਹ ਪੰਜ ਸਾਲਾਂ ਲਈ ਵੈਧ ਰਹੇਗਾ। ਮੌਜੂਦਾ ਸਹਿਮਤੀ-ਪੱਤਰ ਨੂੰ ਪੰਜ ਹੋਰ ਅਗਲੇ ਵਰ੍ਹਿਆਂ ਲਈ ਅੱਗੇ ਵਧਾਇਆ ਜਾ ਸਕਦਾ ਹੈ, ਜੇ ਦੋਵਾਂ ਵਿੱਚੋਂ ਕੋਈ ਵੀ ਧਿਰ ਪੰਜ ਸਾਲਾਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਇਸ ਸਮਝੌਤੇ ਨੂੰ ਖ਼ਤਮ ਕਰਨ ਦੀ ਆਪਣੀ ਇੱਛਾ ਲਿਖਤੀ ਰੂਪ ਵਿੱਚ ਸੂਚਿਤ ਨਹੀਂ ਕਰਦੀ।
AKT/VBA/SH