ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀ ਫੈਡਰਲ ਟ੍ਰਾਂਸਪੋਰਟ ਅਥਾਰਟੀ-ਜ਼ਮੀਨ ਅਤੇ ਸਮੁੰਦਰ ਦੇ ਨਾਲ ਨਾਲ ਰੇਲ ਖੇਤਰ ਵਿੱਚ ਹੋਏ ਤਕਨੀਕੀ ਸਹਿਯੋਗ ਸਬੰਧੀ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ। ਇਸ ਸਹਿਮਤੀ ਪੱਤਰ ਉੱਤੇ 10 ਫਰਵਰੀ, 2018 ਨੂੰ ਹਸਤਾਖਰ ਕੀਤੇ ਗਏ ਸਨ।
ਇਸ ਸਹਿਮਤੀ ਪੱਤਰ ਨਾਲ ਹੇਠ ਲਿਖੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਹੋ ਸਕੇਗਾ —
(ਓ) ਕੰਟਰੋਲ, ਸੁਰੱਖਿਆ ਅਤੇ ਹਾਦਸਿਆਂ ਦੀ ਤਕਨੀਕੀ ਜਾਂਚ।
(ਅ) ਸਟੇਸ਼ਨ ਦਾ ਪੁਨਰ ਵਿਕਾਸ।
(ੲ) ਲੋਕੋਮੋਟਿਵਜ਼, ਕੋਚ ਅਤੇ ਵੈਗਨਾਂ ਅਤੇ
(ਸ) ਭਾਈਵਾਲਾਂ ਵੱਲੋਂ ਸਾਂਝੇ ਤੌਰ ‘ਤੇ ਪਛਾਣਿਆ ਗਿਆ ਕੋਈ ਹੋਰ ਖੇਤਰ।
ਲਾਭ
ਸਹਿਮਤੀ ਪੱਤਰ ਨਾਲ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਉਸ ਬਾਰੇ ਗੱਲਬਾਤ ਕਰਨ ਲਈ ਇਕ ਮੰਚ ਮਿਲੇਗਾ। ਇਸੇ ਸਹਿਮਤੀ ਪੱਤਰ ਨਾਲ ਜਾਣਕਾਰੀ ਦਾ ਸਰਲਤਾ ਨਾਲ ਅਦਾਨ-ਪ੍ਰਦਾਨ ਹੋ ਸਕੇਗਾ, ਮਾਹਿਰਾਂ ਦੀਆਂ ਮੀਟਿੰਗਾਂ ਹੋ ਸਕਣਗੀਆਂ, ਸੈਮੀਨਾਰ, ਤਕਨੀਕੀ ਯਾਤਰਾਵਾਂ ਅਤੇ ਸੰਯੁਕਤ ਰੂਪ ਨਾਲ ਮਨਜ਼ੂਰ ਸਹਿਯੋਗ ਦੇ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਸਕੇਗਾ।