Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਭਾਰਤ ਅਤੇ ਫ਼ਰਾਂਸ ਵਿਚਾਲੇ ਵਿਗਿਆਨ, ਟੈਕਨੋਲੋਜੀ ਤੇ ਨਵੀਆਂ ਖੋਜਾਂ ਦੇ ਖੇਤਰ ਲਈ ਸਹਿਮਤੀ-ਪੱਤਰ ਤੋਂ ਜਾਣੂ ਕਰਵਾਇਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ-ਮੰਡਲ ਨੂੰ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ‘ ਟੈਕਨੋਲੋਜੀ ਡਿਵੈਲਪਮੈਂਟ ਬੋਰਡ’ ਅਤੇ ਫ਼ਰਾਂਸ ਦੇ ਇੱਕ ਜਨਤਕ ਨਿਵੇਸ਼ ਬੈਂਕ ‘Bpifrance’ ਵਿਚਾਲੇ ਸਹਿਯੋਗ ਲਈ ਇੱਕ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਬਾਰੇ ਜਾਣੂ ਕਰਵਾਇਆ ਗਿਆ।

ਇਹ ਸਮਝੌਤਾ ਭਾਰਤ ਅਤੇ ਫ਼ਰਾਂਸ ਦੀਆਂ ਕੰਪਨੀਆਂ, ਸੰਗਠਨਾਂ ਤੇ ਸੰਸਥਾਨਾਂ ਵਿਚਾਲੇ ਆਪਸੀ ਤਾਲਮੇਲ ਰਾਹੀਂ ਵਿਗਿਆਨ, ਟੈਕਨੋਲੋਜੀ ਤੇ ਨਵੀਆਂ ਖੋਜਾਂ ਦੇ ਖੇਤਰ ਵਿੱਚ ਟੈਕਨੋਲੋਜੀਕਲ ਵਟਾਂਦਰੇ ਵਿਕਸਤ ਕਰ ਕੇ ਸਹਿਯੋਗਪੂਰਨ ਕਦਮ ਚੁੱਕਣ ਅਤੇ ਬਿਹਤਰੀਨ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਏਗਾ।

ਇਸ ਸਮਝੌਤੇ ਦਾ ਉਦੇਸ਼ ‘ਟੈਕਨਾਲੋਜੀ ਡਿਵੈਲਪਮੈਂਟ ਬੋਰਡ’ ਅਤੇ ‘Bpifrance’ ਰਾਹੀਂ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਬਿਹਤਰੀਨ ਅਭਿਆਸਾਂ ਦੇ ਆਦਾਨ-ਪ੍ਰਦਾਨ ਨਾਲ ਸਬੰਧਤ ਗਤੀਵਿਧੀਆਂ ਕਰਨਾ ਹੈ।

***

AKT/VBA/SH