Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਬਾਰੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਮਤੀ ਪੱਤਰ ਦੀ ਸੂਚਨਾ ਦਿੱਤੀ ਗਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਮੰਤਰੀ ਮੰਡਲ ਨੂੰ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਬਾਰੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਮਤੀ ਪੱਤਰ ਦੀ ਸੂਚਨਾ ਦਿੱਤੀ ਗਈ ਹੈ। ਸਹਿਮਤੀ ਪੱਤਰ ‘ਤੇ 29 ਮਈ, 2018 ਨੂੰ ਦਸਤਖ਼ਤ ਕੀਤੇ ਗਏ ਸਨ।

ਸਹਿਮਤੀ ਪੱਤਰ ਨਿਮਨਲਿਖਤ ਖੇਤਰਾਂ ਵਿੱਚ ਸਹਿਯੋਗ ਦਾ ਢਾਂਚਾ ਪ੍ਰਦਾਨ ਕਰਵਾਏਗਾ:

ਕ. ਗਿਆਨ, ਟੈਕਨੋਲੋਜੀ, ਸਮਰੱਥਾ ਨਿਰਮਾਣ ਸਮੇਤ ਸੰਸਥਾਗਤ ਸਹਿਯੋਗ ਦਾ ਅਦਾਨ- ਪ੍ਰਦਾਨ।

ਖ. ਰੇਲਵੇ ਵਿੱਚ ਰੋਲਿੰਗ ਸਟਾਕ ਦੇ ਨਾਲ-ਨਾਲ ਸੰਕੇਤ ਅਤੇ ਸੰਚਾਰ ਪ੍ਰਣਾਲੀਆਂ ਦੇ ਆਧੁਨਿਕੀਕਰਨ।

ਗ. ਰੇਲ ਸੰਚਾਲਨ ਪ੍ਰਬੰਧਨ ਅਤੇ ਨਿਯਮਾਂ ਦਾ ਆਧੁਨਿਕੀਕਰਨ।

ਘ. ਇੰਟਰ-ਮੋਡਲ ਟਰਾਂਸਪੋਰਟ, ਲੌਜਿਸਟਿਕਸ ਪਾਰਕਾਂ ਅਤੇ ਮਾਲ- ਭਾੜਾ ਟਰਮੀਨਲਾਂ ਦਾ ਵਿਕਾਸ।

ਙ. ਟ੍ਰੈਕ, ਪੁਲ਼, ਸੁਰੰਗ, ਓਵਰਹੈੱਡ ਬਿਜਲੀਕਰਨ ਅਤੇ ਬਿਜਲੀ ਸਪਲਾਈ ਸਿਸਟਮਾਂ ਸਹਿਤ ਸਥਾਈ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਰੱਖ-ਰਖਾਅ ਦੀਆਂ ਟੈਕਨੋਲੋਜੀਆਂ।

ਚ. ਦੋਹਾਂ ਦੇਸ਼ਾਂ ਵੱਲੋਂ ਸੰਯੁਕਤ ਤੌਰ ‘ਤੇ ਸਹਿਮਤ ਸਹਿਯੋਗ ਦੇ ਹੋਰ ਖੇਤਰ।

*****

ਕੇਐੱਸ/ਐੱਸਐੱਨਸੀ/ਐੱਸਐੱਚ