ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਯੂਨੀਵਰਸਿਟੀ / ਕਾਲਜ ਨੂੰ ਵਿਭਾਗ / ਵਿਸ਼ੇ ਦੀ ਬਜਾਏ ਇੱਕ ਇਕਾਈ ਮੰਨਦਿਆਂ ਕੇਂਦਰੀ ਵਿੱਦਿਅਕ ਸੰਸਥਾਵਾਂ (ਅਧਿਆਪਕ ਦੇ ਕਾਡਰ ਵਿੱਚ ਰਾਖਵਾਂਕਰਨ) ਆਰਡੀਨੈਂਸ , 2019 ਦੇ ਐਲਾਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।
ਪ੍ਰਭਾਵ:
ਇਸ ਫ਼ੈਸਲੇ ਨਾਲ ਯੋਗ ਪ੍ਰਤਿਭਾਸ਼ਾਲੀ ਬਿਨੈਕਾਰਾਂ ਨੂੰ ਆਕਰਸ਼ਿਤ ਕਰਕੇ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਅਧਿਆਪਨ ਦੇ ਮਿਆਰਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ ।
ਲਾਭ :
ਇਸ ਫ਼ੈਸਲੇ ਨਾਲ ਅਨੁਸੂਚਿਤ ਜਾਤੀਆਂ / ਜਨਜਾਤੀਆਂ ਅਤੇ ਸਮਾਜਿਕ ਅਤੇ ਵਿੱਦਿਅਕ ਪੱਖੋਂ ਪਿਛੜੇ ਵਰਗਾਂ ਲਈ ਨਿਰਧਾਰਤ ਰਾਖਵਾਂਕਰਨ ਮਾਪਦੰਡਾਂ ਦੇ ਨਾਲ – ਨਾਲ ਅਨੁਛੇਦ 14, 16 ਅਤੇ 19 ਦੇ ਸੰਵਿਧਾਨਿਕ ਪ੍ਰਾਵਧਾਨਾਂ ਨੂੰ ਵਿਧੀਵਤ ਰੂਪ ਨਾਲ ਸੁਨਿਸ਼ਚਿਤ ਕਰਦਿਆਂ ਅਧਿਆਪਕ ਕਾਡਰ ਵਿੱਚ ਸਿੱਧੀ ਭਰਤੀ ਰਾਹੀਂ 5000 ਤੋਂ ਜ਼ਿਆਦਾ ਖ਼ਾਲੀ ਅਸਾਮੀਆਂ ਨੂੰ ਭਰਨ ਦੀ ਆਗਿਆ ਮਿਲੇਗੀ ।
*****
ਏਕੇਟੀ/ਐੱਸਐੱਚ