Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ‘ਤੇ ਭਾਰਤ ਅਤੇ ਮੋਰੱਕੋ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਉੱਤੇ ਭਾਰਤ ਅਤੇ ਮੋਰੱਕੋ  ਦਰਮਿਆਨ ਸਮੱਝੌਤਿਆਂ ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ਹੈ ।

ਲਾਭ:

ਇਹ ਸਮਝੌਤਾ ਭਾਰਤ ਅਤੇ ਮੋਰੱਕੋ  ਦਰਮਿਆਨ ਅਪਰਾਧ ਦੀ ਜਾਂਚ ਅਤੇ ਪ੍ਰਾਸੀਕਿਊਸ਼ਨ (prosecution ), ਰੋਕਥਾਮ, ਅਪਰਾਧ ਤੋਂ ਹੋਈਆਂ ਪ੍ਰਾਪਤੀਆਂ ਅਤੇ ਅਪਰਾਧ ਦੇ ਸਾਧਨਾਂ (instruments ) ਦੀ ਜ਼ਬਤੀ ਅਤੇ ਅਪਰਾਧ ਦੇ ਤਰੀਕਿਆਂ ਨਾਲ ਨਜਿੱਠਣ ਵਿੱਚ ਵਿਆਪਕ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ।  ਇਸ ਦਾ ਉਦੇਸ਼ ਅਪਰਾਧ ਦੀ ਜਾਂਚ ਨੂੰ ਅਤੇ ਪ੍ਰਾਸੀਕਿਊਸ਼ਨ (prosecution ), ਨੂੰ ਅਧਿਕ ਕਾਰਗਰ ਬਣਾਉਣਾ ਅਤੇ ਸਮਾਜ ਦੇ ਵਿਕਾਸ ਲਈ ਜ਼ਰੂਰੀ, ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਹੈ। ਇਹ ਸਮਝੌਤਾ ਸੰਗਠਿਤ ਅਪਰਾਧੀਆਂ ਅਤੇ ਆਤੰਕਵਾਦੀਆਂ ਦੇ ਤੌਰ-ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸਹਾਇਤਾ ਦੇਵੇਗਾ ਅਤੇ ਨਤੀਜੇ ਵਜੋਂ ਅੰਦਰੂਨੀ ਸੁਰੱਖਿਆ ਦੇ ਖੇਤਰ ਵਿੱਚ ਉਚਿਤ ਨੀਤੀਗਤ ਫ਼ੈਸਲੇ ਕੀਤੇ ਜਾ ਸਕਣਗੇ।

*****

ਐੱਨਡਬਲਿਊ/ਏਕੇਟੀ/ਐੱਸਐੱਚ