Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਈਪੀਆਰ ਬਾਰੇ ਭਾਰਤ ਅਤੇ ਕੈਨੇਡਾ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਈਪੀਆਰ ਬਾਰੇ ਭਾਰਤ ਅਤੇ ਕੈਨੇਡਾ ਦਰਮਿਆਨ ਸਹਿਮਤੀ ਪੱਤਰ ਨੂੰ ਆਪਣੇ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਬੌਧਿਕ ਸੰਪਤੀ (ਆਈਪੀ) ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਕੰਮਕਾਜਾਂ ਨੂੰ ਸਥਾਪਤ ਕਰਨ ਲਈ 23 ਫਰਵਰੀ, 2018 ਨੂੰ ਇਸ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕੀਤੇ ਗਏ ਸਨ। ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਦੇਸ਼ਾਂ ਵਿੱਚ ਨਵੀਂ ਖੋਜ, ਰਚਨਾਤਮਕਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਸਹਿਮਤੀ ਪੱਤਰ ਇੱਕ ਵਿਆਪਕ ਅਤੇ ਲਚਕੀਲੇ ਢਾਂਚੇ ਨੂੰ ਸਥਾਪਤ ਕਰਦਾ ਹੈ ਜਿਸ ਵਿੱਚ ਦੋਵੇਂ ਦੇਸ਼ ਵਧੀਆ ਪ੍ਰਚਲਨ ਦਾ ਅਦਾਨ ਪ੍ਰਦਾਨ ਕਰ ਸਕਦੇ ਹਨ ਅਤੇ ਆਈਪੀਆਰ ਬਾਰੇ ਜਾਗਰੂਕਤਾ ਵਧਾਉਣ ਲਈ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਤਕਨੀਕੀ ਵਟਾਂਦਰੇ ਬਾਰੇ ਇਕਜੁੱਟ ਹੋ ਕੇ ਕੰਮ ਕਰ ਸਕਦੇ ਹਨ ਅਤੇ ਬੌਧਿਕ ਸੰਪਤੀ ਅਧਿਕਾਰਾਂ (ਆਈਪੀਆਰ) ਦੀ ਬਿਹਤਰ ਢੰਗ ਨਾਲ ਸੁਰੱਖਿਆ ਕਰ ਸਕਦੇ ਹਨ।

ਸਹਿਮਤੀ ਪੱਤਰ ਅਧੀਨ ਹੇਠ ਲਿਖੀਆਂ ਮੁੱਢਲੇ ਉਪਰਾਲੇ ਸ਼ਾਮਲ ਹਨ

(ਉ) ਦੋਹਾਂ ਦੇਸ਼ਾਂ ਦੇ ਸ਼ਹਿਰੀਆਂ, ਵਪਾਰੀਆਂ ਅਤੇ ਜਨਤਕ ਸੰਸਥਾਨਾਂ ਦਰਮਿਆਨ ਆਈਪੀ ਜਾਗਰੂਕਤਾ ਵਧਾਉਣ ’ਤੇ ਵਧੀਆ ਪ੍ਰਚਲਨਾਂ, ਤਜਰਬਿਆਂ ਅਤੇ ਗਿਆਨ ਦਾ ਅਦਾਨ ਪ੍ਰਦਾਨ ।

(ਅ) ਵਿਸ਼ੇਸ਼ ਆਈਪੀ ਖੇਤਰਾਂ ਨਾਲ ਜੁੜੇ ਮਾਨਵ ਸੰਸਾਧਨਾਂ ਨਾਲ ਆਪਸੀ ਸੰਪਰਕ ਕਰਨ ਲਈ ਮਾਹਰਾਂ ਦਾ ਅਦਾਨ ਪ੍ਰਦਾਨ।

(ਈ) ਹਿੱਸਾ ਲੈਣ ਵਾਲਿਆਂ ਵੱਲੋਂ ਇਕੱਲੇ ਜਾਂ ਸਾਂਝੇ ਤੌਰ ’ਤੇ ਆਯੋਜਿਤ ਪ੍ਰੋਗਰਾਮਾਂ, ਟ੍ਰੇਨਿੰਗ ਅਤੇ ਸਮਾਰੋਹਾਂ ਵਿੱਚ ਭਾਈਵਾਲੀ ਰਾਹੀਂ ਉਦਯੋਗ, ਯੂਨੀਵਰਸਿਟੀਆਂ, ਖੋਜ ਅਤੇ ਵਿਕਾਸ ਸੰਗਠਨਾਂ ਅਤੇ ਛੋਟੇ ਅਤੇ ਦਰਮਿਆਨੇ ਅਦਾਰਿਆਂ (ਐੱਸਐੱਮਈ) ਨਾਲ ਆਈਪੀ ਬਾਰੇ ਵਧੀਆ ਪ੍ਰਚਲਨਾਂ, ਤਜਰਬਿਆਂ ਅਤੇ ਗਿਆਨ ਦਾ ਅਦਾਨ ਪ੍ਰਦਾਨ ਅਤੇ ਪ੍ਰਸਾਰ।

(ਸ) ਆਈਪੀ ਵਿੱਚ ਆਧੁਨਿਕੀਕਰਨ ਪ੍ਰੋਜੈਕਟਾਂ, ਨਵੀਨ ਅਤੇ ਮੌਜੂਦਾ ਡਾਕੂਮੈਂਟੇਸ਼ਨ ਅਤੇ ਸੂਚਨਾ ਪ੍ਰਣਾਲੀਆਂ ਦੇ ਆਟੋਮੇਸ਼ਨ ਅਤੇ ਲਾਗੂ ਕਰਨ ਦੇ ਵਿਕਾਸ ਵਿੱਚ ਸਹਿਯੋਗ ਅਤੇ ਆਈਪੀ ਦੇ ਪ੍ਰਬੰਧਨ ਲਈ ਪ੍ਰਕ੍ਰਿਆਵਾਂ।

(ਹ) ਇਹ ਸਮਝਣ ਵਿੱਚ ਕਿ ਕਿਸ ਤਰ੍ਹਾਂ ਰਵਾਇਤੀ ਗਿਆਨ ਦੀ ਸੁਰੱਖਿਆ ਕੀਤੀ ਜਾਵੇ ਅਤੇ ਰਵਾਇਤੀ ਗਿਆਨ ਸਬੰਧਤ ਡਾਟਾ ਅਧਾਰਾਂ ਅਤੇ ਮੌਜੂਦਾ ਆਈਪੀ ਪ੍ਰਣਾਲੀਆਂ ਬਾਰੇ ਜਾਗਰੂਕਤਾ ਵਧਾਉਣ ਸਮੇਤ ਵਧੀਆ ਪ੍ਰਚਲਨਾਂ ਦੇ ਵਟਾਂਦਰੇ ਵਿੱਚ ਸਹਿਯੋਗ।

(ਕ) ਸਥਾਨਕ ਆਈਪੀ ਅਤੇ ਵਪਾਰਕ ਭਾਈਚਾਰਿਆਂ ਲਈ ਆਈਪੀ ਸਬੰਧਤ ਟ੍ਰੇਨਿੰਗ ਵਿੱਚ ਸਹਿਯੋਗ।

(ਖ) ਅਜਿਹਾ ਹੋਰ ਕੋਈ ਕੰਮਕਾਜ ਜਿਸ ਬਾਰੇ ਸਹਿਮਤੀ ਪੱਤਰ ਦੇ ਦਾਇਰੇ ਦੇ ਅੰਦਰ ਆਪਸੀ ਤੌਰ ’ਤੇ ਉਨ੍ਹਾਂ ਵਿੱਚ ਫੈਸਲਾ ਹੋਵੇ।

***

ਏਕੇਟੀ/ਵੀਬੀਏ