ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਮੁੜ ਸੁਰਜੀਤੀ ਪ੍ਰੋਗਰਾਮ ਅਧੀਨ ਆਰਮਡ ਫੋਰਸਿਜ਼ ਹੈੱਡਕੁਆਰਟਰ (ਏ ਐੱਫ ਐੱਚ ਕਿਊ) ਸਿਵਲ ਸਰਵਿਸ ਵਿਖੇ ਪ੍ਰਿੰਸੀਪਲ ਡਾਇਰੈਕਟਰਾਂ ਦੀਆਂ 7 ਅਤੇ ਡਾਇਰੈਕਟਰਾਂ ਦੀਆਂ 36 ਅਸਾਮੀਆਂ ਰੈਗੁਲਰ ਅਧਾਰ ਉੱਤੇ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਏ ਐੱਫ ਐੱਚ ਕਿਊ ਸਿਵਲ ਸਰਵਿਸ ਵਿੱਚ ਰੈਗੂਲਰ ਅਸਾਮੀਆਂ ਕਾਇਮ ਕਰਨ ਨਾਲ ਕਾਡਰ ਦੀ ਖੜੋਤ ਖਤਮ ਹੋਵੇਗੀ ਅਤੇ ਇਹ ਵਧੀਆ ਕਾਡਰ ਪ੍ਰਬੰਧਨ ਦੇ ਹਿਤ ਵਿੱਚ ਹੋਵੇਗਾ ਅਤੇ ਇਸ ਨਾਲ ਸੇਵਾ ਦੀ ਨਿਪੁੰਨਤਾ ਵਿੱਚ ਸੁਧਾਰ ਆਵੇਗਾ। ਇਹ ਇੱਕ ਕੋਈ ਵਾਧੂ ਖਰਚਾ ਨਾ ਕਰਕੇ ਚੁੱਕਿਆ ਗਿਆ ਖੋਜਪੂਰਨ ਕਦਮ ਹੈ। ਇਸ ਨਾਲ ਕਾਡਰ ਪ੍ਰਬੰਧਨ ਦੇ ਲਾਭ ਪ੍ਰਾਪਤ ਹੋਣਗੇ ਅਤੇ ਇਸ ਦੀ ਵਧੀਆ ਵਰਤੋਂ ਹੋ ਸਕੇਗੀ।
”ਇਨ ਸਿਟੂ” (“in situ” )ਤਰੱਕੀਆਂ ਦੀ ਥਾਂ ‘ਤੇ ਰੈਗੂਲਰ ਅਸਾਮੀਆਂ ਕਾਇਮ ਕਰਨ ਨਾਲ ਕਾਡਰ ਪ੍ਰਬੰਧਨ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ। ਰੈਗੂਲਰ ਅਸਾਮੀਆਂ ਨੂੰ ਵਧੇਰੇ ਜ਼ਿੰਮੇਵਾਰੀਆਂ ਸੌਂਪੇ ਜਾਣ ਨਾਲ ਏ ਐੱਫ ਐੱਚ ਕਿਊ ਸੀ ਐੱਸ ਅਫਸਰਾਂ ਦੀ ਕੰਮ ਦੀ ਸ਼ਕਤੀ ਅਤੇ ਜਵਾਬਦੇਹੀ ਵਧੇਗੀ।
*****
AKT/VBA/SH