ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇਨਕਮ ਟੈਕਸ ਸ਼ਿਕਾਇਤ ਜਾਂਚ ਸੰਸਥਾ (ਲੋਕਪਾਲ) ਅਤੇ ਅਪ੍ਰਤੱਖ ਟੈਕਸ ਸ਼ਿਕਾਇਤ ਜਾਂਚ ਸੰਸਥਾ ਨੂੰ ਸਮਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰਵਾਨਗੀ ਲੋਕਾਂ ਵੱਲੋਂ ਸ਼ਿਕਾਇਤ ਦੂਰ ਕਰਨ ਦੀ ਵਿਕਲਪਿਕ ਵਿਵਸਥਾ ਨੂੰ ਚੁਣਨ ਦੇ ਸੰਦਰਭ ਵਿੱਚ ਦਿੱਤੀ ਗਈ ਹੈ। ਵਰਤਮਾਨ ਵਿੱਚ ਉਪਲੱਬਧ ਸ਼ਿਕਾਇਤ ਦੂਰ ਕਰਨ ਦੀ ਵਿਵਸਥਾ, ਸ਼ਿਕਾਇਤ ਜਾਂਚ ਸੰਸਥਾ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਇਨਕਮ ਟੈਕਸ ਸ਼ਿਕਾਇਤ ਜਾਂਚ ਸੰਸਥਾ (ਲੋਕਪਾਲ) ਅਤੇ ਅਪ੍ਰਤੱਖ ਟੈਕਸ ਸ਼ਿਕਾਇਤ ਜਾਂਚ ਸੰਸਥਾ ਨੂੰ ਸਮਾਪਤ ਕਰ ਦਿੱਤਾ ਗਿਆ ਹੈ।
***
ਏਕੇਟੀ/ਐੱਸਐੱਨ/ਐੱਸਐੱਚ