ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸਾਊਥ ਅਫਰੀਕਨ ਇੰਸਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸ (ਏਸਏਆਈਸੀਏ) ਦਰਮਿਆਨ ਆਪਸੀ ਮਾਨਤਾ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ।
ਵੇਰਵਾ :
ਆਈਸੀਏਆਈ (ICAI) ਅਤੇ ਐੱਸਏਆਈਸੀ (SAIC) ਦਰਮਿਆਨ ਆਪਸੀ ਮਾਨਤਾ ਸਮਝੌਤੇ ਦੇ ਸੰਦਰਭ ਵਿੱਚ ਮੰਤਰੀ ਮੰਡਲ ਨੇ ਇਹ ਮਨਜ਼ੂਰੀ ਲੇਖਾ ਗਿਆਨ ਦੀ ਪ੍ਰਗਤੀ, ਕਿੱਤਕਾਰੀ ਤੇ ਬੌਧਿਕ ਵਿਕਾਸ, ਉਨ੍ਹਾਂ ਦੇ ਮੈਂਬਰਾਂ ਦੇ ਹਿਤਾਂ ਵਿੱਚ ਵਾਧੇ, ਦੱਖਣੀ ਅਫ਼ਰੀਕਾ ਤੇ ਭਾਰਤ ਵਿੱਚ ਲੇਖਾਂਕਨ ਕਿੱਤੇ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਲਈ ਦਿੱਤੀ ਹੈ। ।
ਇਹ ਸਮਝੌਤਾ :
1 ਮੌਜੂਦਾ ਆਈਸੀਏਆਈ ਯੋਗਤਾ ਦੇ ਨਾਲ ਸਥਾਨਕ ਲੇਖਾਂਕਨ ਯੋਗਤਾ ਵਿੱਚ ਭਾਰਤੀ ਲੇਖਾਂਕਨ ਪੇਸ਼ਾਵਰਾਂ ਨੂੰ ਮਾਨਤਾ ਉਪਲੱਬਧ ਕਰਾਵੇਗਾ, ਜਿਸ ਨਾਲ ਦੱਖਣ ਅਫਰੀਕੀ ਬਜ਼ਾਰਾਂ ਵਿੱਚ ਉਨ੍ਹਾਂ ਦੇ ਲਈ ਪ੍ਰੋਫੈਸ਼ਨਲ ਮੌਕੇ ਵਧਣਗੇ ।
2 ਇਨਾਂ ਦੋਹਾਂ ਲੇਖਾ ਸੰਸਥਾਨਾਂ ਦਰਮਿਆਨ ਕੰਮਕਾਜੀ ਸਬੰਧਾਂ ਨੂੰ ਮਜ਼ਬੂਤ ਕਰੇਗਾ।
3 ਦੋਹਾਂ ਦੇਸ਼ਾਂ ਦਰਮਿਆਨ ਲੇਖਾ ਪੇਸ਼ਾਵਰਾਂ ਦੀ ਮੋਬਿਲਿਟੀ ਨੂੰ ਰਫ਼ਤਾਰ ਦੇਵੇਗਾ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਛੋਟੇ ਅਤੇ ਮੰਝਲੇ ਉੱਦਮਾਂ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ।
ਲਾਭ
ਰਣਨੀਤਕ ਤੌਰ ’ਤੇ ਐੱਸਏਆਈਸੀਏ ਦੇ ਨਾਲ ਕਰੀਬੀ ਸਬੰਧਾਂ ਨੂੰ ਬਰਕਰਾਰ ਰੱਖਣਾ ਆਈਸੀਏਆਈ ਲਈ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਸੰਸਥਾਨ ਨੂੰ ਅਫ਼ਰੀਕੀ ਖੇਤਰ ਵਿੱਚ ਆਈਸੀਏਆਈ ਬ੍ਰਾਂਡ ਨੂੰ ਮਜ਼ਬੂਤੀ ਦੇਣ ਅਤੇ ਮੈਂਬਰਾਂ ਦੀ ਸੰਖਿਆਾ ਵਧਾਉਣ ਵਿੱਚ ਮਦਦ ਮਿਲੇਗੀ । ਪਿਛਲੇ ਕੁਝ ਸਾਲਾਂ ਦੌਰਾਨ ਵਿਕਸਿਤ ਹੋਏ ਸਬੰਧਾਂ ਦੀ ਪ੍ਰਕ੍ਰਿਤੀ ਰਣਨੀਤਕ ਅਤੇ ਆਪਸੀ ਹਿਤਾਂ ਵਾਲੀ ਹੈ । ਭਾਰਤੀ ਚਾਰਟਰਡ ਅਕਾਉਂਟੈਂਟ ਲਈ ਐੱਮਆਰਏ ਉਸ ਖੇਤਰ ਵਿੱਚ ਬਿਹਤਰ ਰੋਜ਼ਗਾਰ ਦੀਆਂ ਸੰਭਾਵਨਾਵਾਂ ਉਪਲੱਬਧ ਕਰਵਾ ਸਕਦੀ ਹੈ । ਨਾਲ ਹੀ ਚਾਰਟਰਡ ਅਕਾਊਟੈਂਟ ਭਾਰਤ ਵਿੱਚ ਵਧੇਰੇ ਰਕਮ ਭੇਜ ਸਕਣਗੇ।
*****
ਏਕੇਟੀ/ਵੀਬੀਏ/ਐੱਸਐੱਚ