ਪੀਐੱਮਇੰਡੀਆ
ਮੰਤਰੀ ਮੰਡਲ ਨੇ ਉਜ਼ਬੇਕਿਸਤਾਨ ਦੇ ਐਂਡੀਜਨ ਖੇਤਰ ਵਿੱਚ ਉਜ਼ਬੇਕ-ਇੰਡੀਨ ਫਰੀ ਫਾਰਮਾਸਿਊਟੀਕਲ ਜ਼ੋਨ ਕਾਇਮ ਕਰਨ ਲਈ ਸਹਿਯੋਗ ਬਾਰੇ ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਹਿਮਤੀ ਪੱਤਰ ਉੱਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੇ 1 ਅਕਤੂਬਰ, 2018 ਨੂੰ ਭਾਰਤ ਦੌਰੇ ਦੌਰਾਨ ਦਸਤਖ਼ਤ ਕੀਤੇ ਜਾਣਗੇ।
ਦੋਹਾਂ ਦੇਸ਼ਾਂ ਵਿੱਚ ਫਾਰਮਾਸਿਊਟੀਕਲ ਅਤੇ ਬਾਇਓ ਫਾਰਮਾਸਿਊਟੀਕਲ ਉਦਯੋਗ ਦੇ ਵਿਕਾਸ ਦੀ ਮਹੱਤਤਾ ਨੂੰ ਦੇਖਦਿਆਂ ਅਤੇ ਫਾਰਮਾਸਿਊਟੀਕਲ ਅਤੇ ਬਾਇਓਫਾਰਮਾਸਿਊਟੀਕਲ ਖੇਤਰਾਂ ਵਿੱਚ ਵਪਾਰ, ਉਦਯੋਗ ਅਤੇ ਉਤਪਾਦਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ, ਦੋਵੇਂ ਦੇਸ਼ ਦੁਵੱਲੇ ਸਹਿਯੋਗ ਬਾਰੇ ਇੱਕ ਰਸਮੀ ਮੈਕੇਨਿਜ਼ਮ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਹਿਮਤੀ ਪੱਤਰ ਉਜ਼ਬੇਕ-ਇੰਡੀਨ ਫਰੀ ਫਾਰਮਾਸਿਊਟੀਕਲ ਜ਼ੋਨ, ਉਜ਼ਬੇਕਿਸਤਾਨ ਦੇ ਐਂਡੀਜਾਨ ਖੇਤਰ ਵਿੱਚ ਕਾਇਮ ਕਰਨ ਵਿੱਚ ਸਹਿਯੋਗ ਲਈ ਸਹਾਈ ਹੋਵੇਗਾ। ਇਹ ਸਹਿਮਤੀ ਪੱਤਰ ਭਾਰਤੀ ਫਾਰਮਾਸਿਊਟੀਕਲ ਅਤੇ ਬਾਇਓਫਾਰਮਾਸਿਊਟੀਕਲ ਕੰਪਨੀਆਂ ਨੂੰ ਉਜ਼ਬੇਕ-ਇੰਡੀਨ ਫਰੀ ਫਾਰਮਾ ਜ਼ੋਨ ਆਵ੍ ਐਂਡੀਜਾਨ ਵਿੱਚ ਫਾਰਮਾਸਿਊਟੀਕਲ ਦੇ ਉਤਪਾਦਾਂ ਵਿੱਚ ਨਿਵੇਸ਼ ਕਰਨ ਅਤੇ ਉਤਪਾਦਨ ਸਹੂਲਤਾਂ ਤਿਆਰ ਕਰਨ ਵਿੱਚ ਸਹਾਈ ਹੋਵੇਗਾ।
ਐੱਨਡਬਲਿਊ /ਏਕੇਟੀ/ ਐੱਸਐੱਚ