Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਐਡਵਾਂਸਡ ਮਾਡਲ ਸਿੰਗਲ ਵਿੰਡੋ ਦੇ ਵਿਕਾਸ ਬਾਰੇ ਭਾਰਤ ਅਤੇ ਜਪਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਐਡਵਾਂਸਡ ਮਾਡਲ ਸਿੰਗਲ ਵਿੰਡੋ ਦੇ ਵਿਕਾਸ ’ਤੇ ਭਾਰਤ ਅਤੇ ਜਪਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ :

ਇਸ ਸਹਿਮਤੀ ਪੱਤਰ ਨਾਲ ਕਾਰੋਬਾਰ ਨਾਲ ਜੁੜੇ ਕੰਮਾਂ ਲਈ ਜ਼ਰੂਰੀ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਲਈ ‘ਐਡਵਾਂਸਡ ਮਾਡਲ ਸਿੰਗਲ ਵਿੰਡੋ’ ਦੇ ਵਿਕਾਸ ਅਤੇ ਭਾਰਤ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਇਸ ’ਤੇ ਅਮਲ ਲਈ ਭਾਰਤ ਅਤੇ ਜਪਾਨ ਦਰਮਿਆਨ ਸਹਿਯੋਗ ਸੁਨਿਸ਼ਚਿਤ ਹੋਵੇਗਾ। ਇਸ ਦੇ ਨਾਲ ਹੀ ਇੱਕ ਅਜਿਹੇ ਢਾਂਚੇ ਦੇ ਵਿਕਾਸ ਲਈ ਵੀ ਭਾਰਤ ਅਤੇ ਜਪਾਨ ਦਰਮਿਆਨ ਸਹਿਯੋਗ ਸੰਭਵ ਹੋਵੇਗਾ ਜਿਸ ਵਿੱਚ ਇਹ ਪ੍ਰਕਿਰਿਆਵਾਂ ਜਲਦੀ ਪੂਰੀਆਂ ਹੋਣਗੀਆਂ, ਤਾਕਿ ਦੇਸ਼ ਵਿੱਚ ‘ਕਾਰੋਬਾਰ ਕਰਨ ਵਿੱਚ ਅਸਾਨੀ’ ਨੂੰ ਹੁਲਾਰਾ ਦੇਣ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ‘ਐਡਵਾਂਸਡ ਮਾਡਲ ਸਿੰਗਲ ਵਿੰਡੋ’ ਭਾਰਤ ਵਿੱਚ ਅਤੇ ਇਸ ਤੋਂ ਬਾਹਰ ਅਪਣਾਈਆਂ ਜਾ ਰਹੀਆਂ ਬਿਹਤਰੀਨ ਕਵਾਇਦਾਂ ’ਤੇ ਅਧਾਰਤ ਹੈ। ਇਸ ਵਿੱਚ ਮਾਪਣ ਯੋਗ ਮਾਪਦੰਡ ਵੀ ਹਨ ਅਤੇ ਇਸ ਨਾਲ ਭਾਰਤ ਵਿੱਚ ‘ਸਿੰਗਲ ਵਿੰਡੋ’ ਦੀ ਸਥਾਪਨਾ ਦੇ ਰਸਤੇ ਵਿੱਚ ਆਉਣ ਵਾਲੀਆਂ ਸੰਭਾਵਿਤ ਰੁਕਾਵਟਾਂ ਦੀ ਪਹਿਚਾਣ ਹੋ ਸਕੇਗੀ। ਇਸ ਤਰ੍ਹਾਂ ਇਸ ਨਾਲ ਨਿਵੇਸ਼ ਕਰਨਾ ਸੁਵਿਧਾਜਨਕ ਹੋ ਜਾਵੇਗਾ।

***

ਏਕੇਟੀ