ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਅੱਜ ਐੱਨਟੀਪੀਸੀ ਲਿਮਿਟਡ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ (4000 ਮੈਗਾਵਾਟ) ਤੋਂ ਉਤਪਾਦਿਤ 85% ਬਿਜਲੀ ਤੇਲੰਗਾਨਾ ਸਰਕਾਰ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਾਲ ਹੀ ਐੱਨਟੀਪੀਸੀ ਲਿਮਿਟਡ ਦੀ ਸਹਾਇਕ ਕੰਪਨੀ ਪਤਰਾਤੂ ਵਿਦਯੁਤ ਉਤਪਾਦਨ ਨਿਗਮ ਲਿਮਿਟਡ (ਪੀਵੀਯੂਐੱਨਐੱਲ) ਦੇ ਪਤਰਾਤੂ ਥਰਮਲ ਪਾਵਰ ਸਟੇਸ਼ਨ (4000 ਮੈਗਾਵਾਟ) ਦੇ ਵਿਸਤਾਰ ਪ੍ਰੋਜੈਕਟ ਨਾਲ 85% ਬਿਜਲੀ ਝਾਰਖੰਡ ਸਰਕਾਰ ਨੂੰ ਦੇਣ ਦੇ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਵੇਰਵਾ:
ਦੋਵੇਂ ਪ੍ਰੋਜੈਕਟ ਦੋ ਪੜਾਵਾਂ ਵਿੱਚ ਸਥਾਪਤ ਕੀਤੇ ਜਾ ਰਹੇ ਹਨ। ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਪੇਡਾਪੱਲੀ ਜ਼ਿਲ੍ਹੇ ਦੇ ਰਾਮਾਗੁੰਡਮ ਵਿੱਚ ਅਤੇ ਪਤਰਾਤੂ ਥਰਮਲ ਪਾਵਰ ਸਟੇਸ਼ਨ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਪਤਰਾਤੂ ਵਿੱਚ ਲਗਾਇਆ ਜਾਵੇਗਾ। ਟੀਐੱਸਟੀਪੀਪੀ ਦੇ ਪਹਿਲੇ ਪੜਾਅ ਵਿੱਚ ਦੋ ਇਕਾਈਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਹਰੇਕ ਦੀ ਸਮਰੱਥਾ 800 ਮੈਗਾਵਾਟ ਹੋਵੇਗੀ। ਦੂਜੇ ਚਰਣ ਵਿੱਚ ਤਿੰਨ ਇਕਾਈਆਂ ਹੋਣਗੀਆਂ, ਜਿਨ੍ਹਾਂ ਵਿੱਚ ਹਰੇਕ ਦੀ ਸਮਰੱਥਾ 800 ਮੈਗਾਵਾਟ ਹੋਵੇਗੀ। ਪਤਰਾਤੂ ਥਰਮਲ ਪਾਵਰ ਸਟੇਸ਼ਨ (ਪੀਟੀਪੀਐੱਸ) ਵਿੱਚ ਪਹਿਲੇ ਚਰਣ ਵਿੱਚ ਤਿੰਨ ਇਕਾਈਆਂ ਹੋਣਗੀਆਂ, ਜਿਨ੍ਹਾਂ ਵਿੱਚ ਹਰੇਕ ਦੀ ਸਮਰੱਥਾ 800 ਮੈਗਾਵਾਟ ਹੋਵੇਗੀ। ਜਦੋਂ ਕਿ ਦੂਜੇ ਪੜਾਅ ਵਿੱਚ ਦੋ ਇਕਾਈਆਂ ਹੋਣਗੀਆਂ, ਜਿਨ੍ਹਾਂ ਵਿੱਚ ਹਰੇਕ ਦੀ ਸਮਰੱਥਾ 800 ਮੈਗਾਵਾਟ ਹੋਵੇਗੀ।
ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ, 2014 ਟੀਪੀਸੀ ਨੂੰ ਤੇਲੰਗਾਨਾ ਰਾਜ ਵਿੱਚ 4000 ਮੈਗਾਵਾਟ ਸਮਰੱਥਾ ਵਾਲੀ ਬਿਜਲੀ ਸੁਵਿਧਾ ਸਥਾਪਤ ਕਰਨ ਦਾ ਅਧਿਕਾਰ ਦਿੰਦਾ ਹੈ ਜਿਵੇਂ ਕਿ ਐਕਟ ਦੀ 13ਵੀਂ ਅਨੁਸੂਚੀ ਵਿੱਚ ਜ਼ਿਕਰ ਕੀਤਾ ਗਿਆ ਹੈ।
ਪੀਟੀਪੀਐੱਸ ਵਿਸਤਾਰ ਪ੍ਰੋਜੈਕਟ (4000 ਮੈਗਾਵਾਟ) ਵੱਲੋਂ 85% ਬਿਜਲੀ ਐਲੋਕੇਸ਼ਨ ਝਾਰਖੰਡ ਸਰਕਾਰ ਅਤੇ ਐੱਨਟੀਪੀਸੀ ਦਰਮਿਆਨ, ਪੀਟੀਪੀਐੱਸ ਦੀ 4000 ਮੈਗਾਵਾਟ ਸਮਰੱਥਾ ਵਿਸਤਾਰ ਲਈ, ਸੰਯੁਕਤ ਉੱਦਮ ਸਮਝੌਤੇ ਦੀ ਪ੍ਰਮੁੱਖ ਸ਼ਰਤ ਸੀ।
ਵਰਤਮਾਨ ਵਿੱਚ, ਦੋਹਾਂ ਪ੍ਰੋਜੈਕਟਾਂ ਦਾ ਪੜਾਅ-1, ਨਿਰਮਾਣ ਅਧੀਨ ਅਵਸਥਾ ਵਿੱਚ ਹੈ। ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ 2020-21 ਦੀ ਤੀਜੀ ਤਿਮਾਹੀ ਵਿੱਚ ਚਾਲੂ ਹੋ ਜਾਣ ਦੀ ਸੰਭਾਵਨਾ ਹੈ। 29.01.2016 ਨੂੰ ਪ੍ਰਵਾਨਿਤ ਨਿਵੇਸ਼ ਦੇ ਅਨੁਸਾਰ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਟੀਐੱਸਟੀਪੀਪੀ) ਦੀ ਸੰਕੇਤਕ ਸਮਾਪਨ ਲਾਗਤ 11811.26 ਕਰੋੜ ਰੁਪਏ ਹੈ, ਜਿਸ ਵਿੱਚੋਂ ਮਾਰਚ, 2018 ਤੱਕ 1849 ਕਰੋੜ ਰੁਪਏ ਦੀ ਰਾਸ਼ੀ ਖਰਚ ਹੋ ਚੁੱਕੀ ਹੈ।
ਇਸ ਦੇ ਇਲਾਵਾ ਪਤਰਾਤੂ ਸੁਪਰ ਥਰਮਲ ਪਾਵਰ ਸਟੇਸ਼ਨ ਦੇ ਪੜਾਅ-1 ਦੇ 2022-23 ਦੀ ਚੌਥੀ ਤਿਮਾਹੀ ਵਿੱਚ ਚਾਲੂ ਹੋ ਜਾਣ ਦੀ ਸੰਭਾਵਨਾ ਹੈ। 30.10.2017 ਨੂੰ ਪ੍ਰਵਾਨਿਤ ਨਿਵੇਸ਼ ਦੇ ਅਨੁਸਾਰ, ਪੀਟੀਪੀਐੱਸ ਵਿਸਤਾਰ ਪ੍ਰੋਜੈਕਟ ਦੀ ਸੰਕੇਤਿਕ ਸਮਾਪਨ ਲਾਗਤ 18668 ਕਰੋੜ ਰੁਪਏ ਹੈ, ਜਿਸ ਵਿੱਚੋਂ ਮਾਰਚ, 2018 ਤੱਕ 247.66 ਕਰੋੜ ਰੁਪਏ ਦੀ ਰਾਸ਼ੀ ਖਰਚ ਹੋ ਚੁੱਕੀ ਹੈ।
ਪ੍ਰਭਾਵ:
ਟੀਐੱਸਟੀਪੀਪੀ ਵੱਲੋਂ ਤੇਲੰਗਾਨਾ ਰਾਜ ਨੂੰ ਬਿਜਲੀ ਦੀ ਜ਼ਿਆਦਾ ਵੰਡ ਇਹ ਸੁਨਿਸ਼ਚਿਤ ਕਰੇਗੀ ਕਿ ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼ ਪੁਨਰਗਠਨ ਦੀ 13ਵੀਂ ਅਨੁਸੂਚੀ ਦੇ ਅਨੁਸਾਰ ਉੱਤਰਾਧਿਕਾਰੀ ਰਾਜ ਦੀ ਪ੍ਰਗਤੀ ਅਤੇ ਨਿਰੰਤਰ ਵਿਕਾਸ ਦੇ ਲਈ ਜ਼ਰੂਰੀ ਉਪਾਅ ਕੀਤੇ ਹਨ। ਪੀਟੀਪੀਐੱਸ ਵੱਲੋਂ ਝਾਰਖੰਡ ਨੂੰ ਬਿਜਲੀ ਦੀ ਜ਼ਿਆਦਾ ਐਲੋਕੇਸ਼ਨ ਰਾਜ ਵਿੱਚ ਬਿਜਲੀ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਵਿੱਚ ਮਦਦਗਾਰ ਹੋਵੇਗੀ। ਇਹ ਸਾਰਿਆਂ ਨੂੰ ਬਿਜਲੀ ਉਪਲੱਬਧ ਕਰਵਾਉਣ ਦੇ ਸਰਕਾਰ ਦੇ ਮਿਸ਼ਨ ਵਿੱਚ ਸਹਾਇਕ ਹੋਵੇਗੀ।
******
ਏਕੇਟੀ/ਐੱਸਐੱਨਸੀ/ਐੱਸਐੱਚ