ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਿੱਤੇ ਨਾਲ ਸਬੰਧਤ ਰੋਗਾਂ, ਪੁਨਰਵਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਲਈ ਭਾਰਤ ਅਤੇ ਜਰਮਨ ਏਜੰਸੀ ਦਰਮਿਆਨ ਸਹਿਮਤੀ-ਪੱਤਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ :
ਜਰਮਨੀ ਵਿੱਚ ਪੇਸ਼ਾਗਤ ਸੁਰੱਖਿਆ ਅਤੇ ਸਿਹਤ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਦੀ ਮਾਹਰ ਏਜੰਸੀ ਡੀਜੀਯੂਵੀ ਦੇ ਨਾਲ ਇਨ੍ਹਾਂ ਸਹਿਮਤੀ ਪੱਤਰਾਂ ਹੇਠ ਲਿਖੇ ਅਨੁਸਾਰ ਸਹਾਇਤਾ ਹੋਵੇਗੀ –
1. ਮੈਡੀਕਲ ਅਤੇ ਪੇਸ਼ਾਗਤ ਮਾਮਲਿਆਂ ਨਾਲ ਸਬੰਧਿਤ ਪੁਨਰਵਾਸ ਦੇ ਖੇਤਰ ਵਿੱਚ ਅਤੇ ਇਨਸ਼ੋਰਡ ਦਿਵਯਾਂਗਾਂ ਦੇ ਸਮਾਜਿਕ ਪੁਨਰਵਾਸ ਲਈ ਸੂਚਨਾਵਾਂ ਦਾ ਆਦਾਨ-ਪ੍ਰਦਾਨ ਅਤੇ ਗਤੀਵਿਧੀਆਂ ਨੂੰ ਪ੍ਰੋਤਸਾਹਨ ।
2. ਪੇਸ਼ਾਗਤ ਰੋਗਾਂ ਦੀ ਰੋਕਥਾਮ, ਪਹਿਚਾਣ ਅਤੇ ਇਲਾਜ ।
ਪ੍ਰਮੁੱਖ ਪ੍ਰਭਾਵ :
ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਨਾਲ ਪੇਸ਼ਾਗਤ ਰੋਗਾਂ ਦੀ ਰੋਕਥਾਮ, ਪਹਿਚਾਣ ਅਤੇ ਇਲਾਜ ਦੇ ਇਲਾਵਾ ਬੀਮਾਧਾਰੀ ਦਿਵਯਾਂਗਾਂ ਦਾ ਸਮਰੱਥਾ ਨਿਰਮਾਣ ਅਤੇ ਸਮਾਜਿਕ ਪੁਨਰਵਾਸ ਸੰਭਵ ਹੋਵੇਗਾ ।
*****
ਵੀਆਰਆਰਕੇ/ਐੱਸਸੀ/ਐੱਸਐੱਚ