Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕੋਸਟਲ ਰੈਗੂਲੇਸ਼ਨ ਜ਼ੋਨ ( ਸੀਆਰਜ਼ੈੱਡ ) ਐਕਟ, 2018 ਨੂੰ ਪ੍ਰਵਾਨਗੀ ਦਿੱਤੀ


 

ਸੀਆਰਜ਼ੈੱਡ ਖੇਤਰਾਂ ਵਿੱਚ ਵਰਤਮਾਨ ਮਿਆਰਾਂ  ਅਨੁਸਾਰ ਐੱਫਐੱਸਆਈ ਦੀ ਆਗਿਆ, ਸੰਘਣੀ ਅਬਾਦੀ ਵਾਲੇ ਗ੍ਰਾਮੀਣ ਖੇਤਰਾਂ  ਦੇ ਵਿਕਾਸ ਲਈ ਹੁਣ ਜ਼ਿਆਦਾ ਮੌਕੇ ਬੁਨਿਆਦੀ ਸੁਵਿਧਾਵਾਂ ਲਈ ਸੈਰ-ਸਪਾਟੇ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੱਤਾ ਜਾਵੇਗਾ, ਸੀਆਰਜ਼ੈੱਡ ਪ੍ਰਵਾਨਗੀ ਦੀ ਪ੍ਰਕਿਰਿਆ ਸੁਵਿਵਸਥਿਤ ਕੀਤੀ ਗਈ, ਸਾਰੇ ਟਾਪੂਆਂ ਲਈ 20 ਮੀਟਰ ਦਾ ਕੋਈ ਵਿਕਾਸ ਜ਼ੋਨ ਨਹੀਂ, ਵਾਤਾਵਰਣਕ ਤੌਰ ‘ਤੇ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਸਾਰੇ ਖੇਤਰਾਂ ਨੂੰ ਵਿਸ਼ੇਸ਼ ਮਹੱਤਵ ਪ੍ਰਦੂਸ਼ਣ ਵਿੱਚ ਕਮੀ ਕਰਨ ‘ਤੇ ਵਿਸ਼ੇਸ਼ ਫੋਕਸ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੋਸਟਲ ਰੈਗੂਲੇਸ਼ਨ ਜ਼ੋਨ  ( ਸੀਆਰਜ਼ੈੱਡ ) ਐਕਟ2018 ਨੂੰ ਪ੍ਰਵਾਨਗੀ  ਦੇ ਦਿੱਤੀ ਹੈ ਜਿਸ ਦੀ ਪਿਛਲੀ ਸਮੀਖਿਆ ਸਾਲ 2011 ਵਿੱਚ ਕੀਤੀ ਗਈ ਸੀ ਅਤੇ ਫਿਰ ਉਸੇ ਸਾਲ ਇਸ ਨੂੰ ਜਾਰੀ ਵੀ ਕੀਤਾ ਗਿਆ ਸੀ ।  ਸਮੇਂ – ਸਮੇਂ ‘ਤੇ ਇਸ ਦੇ ਕੁਝ ਅਨੁਛੇਦਾਂ ਵਿੱਚ ਸੰਸ਼ੋਧਨ ਵੀ ਕੀਤੇ ਜਾਂਦੇ ਰਹੇ ਹਨ ।  ਸੀਆਰਜ਼ੈੱਡ ਐਕਟ2011  ਦੀਆਂ ਵਿਵਸਥਾਵਾਂਖਾਸ ਤੌਰ ਤੇ ਸਮੁੰਦਰੀ ਅਤੇ ਤਟੀ ਵਾਤਾਵਰਣਕ  ਪ੍ਰਬੰਧਨ ਅਤੇ ਸੁਰੱਖਿਆਤਟੀ ਖੇਤਰਾਂ  ਦੇ ਵਿਕਾਸ ਇਕੌਲੌਜੀਕਲ ਸੈਰ-ਸਪਾਟੇ ਤਟੀ ਭਾਈਚਾਰਿਆਂ ਦੀ ਆਜੀਵਿਕਾ ਨਾਲ ਜੁੜੇ ਵਿਕਲਪ  ਅਤੇ ਨਿਰੰਤਰ (ਟਿਕਾਊ) ਵਿਕਾਸ ਆਦਿ ਨਾਲ ਸਬੰਧਤ ਵਿਵਸਥਾਵਾਂ ਦੀ ਵਿਆਪਕ ਸਮੀਖਿਆ ਲਈ ਵੱਖ-ਵੱਖ  ਤਟੀ ਰਾਜਾਂ  / ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਨਾਲ – ਨਾਲ ਹੋਰ ਹਿਤਧਾਰਾਕਾਂ ਵੱਲੋਂ ਵੀ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ  ਨੂੰ ਪ੍ਰਾਪਤ ਹੋਏ ਕਈ ਬਿਨੈ ਪੱਤਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕਦਮ  ਉਠਾਇਆ ਗਿਆ ਹੈ ।

ਲਾਭ:

ਪ੍ਰਸਤਾਵਿਤ ਸੀਆਰਜ਼ੈੱਡ ਐਕਟ2018 ਨਾਲ ਤਟੀ ਖੇਤਰਾਂ ਵਿੱਚ ਗਤੀਵਿਧੀਆਂ ਕਾਫ਼ੀ ਵਧ ਜਾਣਗੀਆਂ ਜਿਸ ਸਦਕਾ ਆਰਥਕ ਵਿਕਾਸ ਦੀ ਰਫਤਾਰ ਵੀ ਤੇਜ਼ ਹੋ ਜਾਵੇਗੀ ।  ਇਸ ਦੇ ਨਾਲ ਹੀ ਤਟੀ ਖੇਤਰਾਂ  ਦੀ ਸੰਭਾਲ ਸਬੰਧੀ ਸਿਧਾਂਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ।  ਇਸ ਨਾਲ ਨਾ ਕੇਵਲ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੀ ਸਿਰਜਣ ਹੋਵੇਗੀ ਬਲਕਿ  ਬਿਹਤਰ ਜੀਵਨ  ਦੇ ਨਾਲ – ਨਾਲ ਭਾਰਤ ਦੀ ਅਰਥਵਿਅਵਸਥਾ  ਵਿੱਚ ਵੈਲਿਊ ਐਡੀਸ਼ਨ (ਮੁੱਲ ਵਾਧਾ) ਵੀ ਸੁਨਿਸ਼ਚਿਤ ਹੋਵੇਗਾ ।  ਨਵੇਂ ਐਕਟ ਨਾਲ ਤਟੀ ਖੇਤਰਾਂ ਦੀ ਅਤਿਸੰਵੇਦਨਸ਼ੀਲਤਾ ਵਿੱਚ ਕਮੀ ਆਉਣ  ਦੇ ਨਾਲ – ਨਾਲ ਉਨ੍ਹਾਂ ਦੀ ਕਾਇਆਕਲਪ ਹੋਣ ਦੀ ਵੀ ਆਸ ਹੈ ।

ਪ੍ਰਮੁੱਖ ਵਿਸ਼ੇਸ਼ਤਾਵਾਂ  :

 

i .         ਸੀਆਰਜ਼ੈੱਡ ਖੇਤਰਾਂ ਵਿੱਚ ਵਰਤਮਾਨ ਮਿਆਰਾਂ  ਅਨੁਸਾਰ ਐੱਫਐੱਸਆਈ ਦੀ ਆਗਿਆ  :  ਸੀਆਰਜ਼ੈੱਡ ਐਕਟ2011  ਅਨੁਸਾਰ ਸੀਆਰਜ਼ੈੱਡ – II (ਸ਼ਹਿਰੀ)  ਖੇਤਰਾਂ ਲਈ ਫਲੋਰ ਸਪੇਸ ਇੰਡੈਕਸ  ( ਐੱਫਐੱਸਆਈ )  ਅਤੇ ਫਰਸ਼ ਖੇਤਰ ਅਨੁਪਾਤ  ( ਐੱਫਏਆਰ )  ਨੂੰ ਸਾਲ 1991  ਦੇ ਡਿਵੈਲਪਲਮੈਂਟ ਕੰਟਰੋਲ ਰੈਗੂਲੇਸ਼ਨ ( ਡੀਸੀਆਰ )   ਦੇ ਪੱਧਰਾਂ ਅਨੁਸਾਰ ਪਹਿਲਾਂ ਵਾਂਗ ਹੀ ਰੱਖਣ ਅਤੇ  ਨਿਰਮਾਣ ਪ੍ਰੋਜੈਕਟਾਂ ਲਈ ਉਸ ਐੱਫਐੱਸਆਈ ਨੂੰ ਤੈਅ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਜੋ ਨਵੀਂ ਨੋਟੀਫਿਕੇਸ਼ਨ (ਅਧਿਸੂਚਨਾ) ਦੀ ਮਿਤੀ ਤੇ ਜਾਇਜ਼ਾ ਜਾਂ ਪ੍ਰਚਲਿਤ ਹੋਵੇਗੀ ।  ਇਸ ਨਾਲ ਉੱਭਰਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਖੇਤਰਾਂ ਦਾ ਪੁਨਰਵਿਕਾਸ ਸੰਭਵ ਸਕੇਗਾ ।

ii .        ਸੰਘਣੀ ਅਬਾਦੀ ਵਾਲੇ ਖੇਤਰਾਂ ਨੂੰ ਵਿਕਾਸ ਲਈ ਜ਼ਿਆਦਾ ਮੌਕੇ ਪ੍ਰਦਾਨ ਕੀਤੇ ਜਾਣਗੇ  : ਸੀਆਰਜ਼ੈੱਡ – III  ( ਗ੍ਰਾਮੀਣ )  ਖੇਤਰਾਂ ਲਈ ਹੁਣ ਦੋ ਅਲੱਗ-ਅਲੱਗ ਸ਼੍ਰੇਣੀਆਂ ਨਿਰਦਿਸ਼ਟ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਉੱਲੇਖ ਹੇਠ ਕੀਤਾ ਗਿਆ ਹੈ  :

 (ਏ)  ਸੀਆਰਜ਼ੈੱਡ – III ਇਹ ਸਾਲ 2011 ਦੀ ਜਨਗਣਨਾ ਅਨੁਸਾਰ ਪ੍ਰਤੀ ਵਰਗ ਕਿਲੋਮੀਟਰ 2161  ਦੇ ਜਨਸੰਖਿਆ  ਘਣਤਵ–  ਦੇ ਨਾਲ ਸੰਘਣੀ ਅਬਾਦੀ ਵਾਲੇ ਗ੍ਰਾਮੀਣ ਖੇਤਰ ਹਨ ।  ਇਸ ਤਰ੍ਹਾਂ  ਦੇ ਖੇਤਰਾਂ ਵਿੱਚ ਉੱਚ ਜਵਾਰ ਰੇਖਾ  ( ਐੱਚਟੀਐੱਲ )  ਤੋਂ 50 ਮੀਟਰ ਦਾ ਐੱਨਡੀਜ਼ੈੱਡ  ( ਕੋਈ ਵਿਕਾਸ ਜ਼ੋਨ ਨਹੀਂ ) ਹੋਵੇਗਾ ਜਦੋਂ ਕਿ ਸੀਆਰਜ਼ੈੱਡ ਐਕਟ2011 ਵਿੱਚ ਐੱਚਟੀਐੱਲ ਨਾਲ 200 ਮੀਟਰ ਦਾ ਐੱਨਡੀਜ਼ੈੱਡਇਸ ਦੇ ਲਈ ਨਿਰਦਿਸ਼ਟ ਕੀਤਾ ਗਿਆ ਸੀ ਕਿਉਂਕਿ ਇਸ ਤਰ੍ਹਾਂ  ਦੇ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਵਾਂਗ ਹੀ ਸਮਾਨ ਵਿਸ਼ੇਸ਼ਤਾਵਾਂ ਹਨ ।

 ( ਬੀ )  ਸੀਆਰਜ਼ੈੱਡ – III ਬੀ ਸਾਲ 2011 ਦੀ ਜਨਗਣਨਾ ਅਨੁਸਾਰ ਪ੍ਰਤੀ ਵਰਗ ਕਿਲੋਮੀਟਰ 2161 ਤੋਂ ਘੱਟ  ਦੇ ਜਨਸੰਖਿਆ ਘਣਤਵ  ਵਾਲੇ ਗ੍ਰਾਮੀਣ ਖੇਤਰ ।  ਇਸ ਤਰ੍ਹਾਂ  ਦੇ ਖੇਤਰਾਂ ਵਿੱਚ ਭਵਿੱਖ ਵਿੱਚ ਵੀ ਐੱਚਟੀਐੱਲ ਤੋਂ 200 ਮੀਟਰ ਦਾ ਐੱਨਡੀਜ਼ੈੱਡਹੋਵੇਗਾ ।

( iii )  ਬੁਨਿਆਦੀ ਸੁਵਿਧਾਵਾਂ ਲਈ ਸੈਰ-ਸਪਾਟੇ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੱਤਾ ਜਾਵੇਗਾ  :  ਸਮੁੰਦਰੀ ਤਟਾਂ  ( ਸੀ – ਬੀਚ )  ‘ਤੇ ਹੁਣ ਸੈਰ-ਸਪਾਟੇ ਨਾਲ ਜੁੜੀਆਂ ਅਸਥਾਈ ਸੁਵਿਧਾਵਾਂ ਜਿਵੇਂ ਕਿ ਕੁਟੀਰ ਜਾਂ ਛੋਟੇ ਕਮਰੇ ਪਖਾਨੇ ਬਲਾਕ ਕੱਪੜੇ ਬਦਲਣ  ਦੇ ਕਮਰ  ( ਚੇਂਜ ਰੂਮ )   ਦੇ ਨਾਲ – ਨਾਲ ਪੇਅਜਲ ਸੁਵਿਧਾਵਾਂ ਆਦਿ ਦੀ ਵੀ ਆਗਿਆ ਦਿੱਤੀ ਗਈ ਹੈ । ਅਧਿਸੂਚਨਾ (ਨੋਟੀਫਿਕੇਸ਼ਨ) ਅਨੁਸਾਰ ਸੈਰ-ਸਪਾਟੇ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਅਸਥਾਈ ਸੁਵਿਧਾਵਾਂ ਦੀ ਆਗਿਆ ਹੁਣ ਸੀਆਰਜ਼ੈੱਡ – III ਖੇਤਰਾਂ  ਦੇ ਐੱਨਡੀਜ਼ੈੱਡ  ( ਕੋਈ ਵਿਕਾਸ ਜ਼ੋਨ ਨਹੀਂ ) ਵਿੱਚ ਵੀ ਦਿੱਤੀ ਗਈ ਹੈ ।  ਹਾਲਾਂਕਿ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦੀ ਸਥਾਪਨਾ ਲਈ ਐੱਚਟੀਐੱਲ ਤੋਂ 10 ਮੀਟਰ ਦੀ ਘੱਟੋ ਘੱਟ ਦੂਰੀ ਨੂੰ ਬਰਕਰਾਰ ਰੱਖਣਾ ਹੋਵੇਗਾ ।

iv . ਸੀਆਰਜ਼ੈੱਡ ਪ੍ਰਵਾਨਗੀ ਦੀ ਪ੍ਰਕਿਰਿਆ ਸੁਵਿਵਸਥਿਤ ਕੀਤੀ ਗਈ :  ਸੀਆਰਜ਼ੈੱਡ ਪ੍ਰਵਾਨਗੀਆਂ ਨਾਲ ਜੁੜੀ ਪ੍ਰਕਿਰਿਆ ਨੂੰ ਅਸਾਨ ਕਰ ਦਿੱਤਾ ਗਿਆ ਹੈ ।  ਕੇਵਲ ਸੀਆਰਜ਼ੈੱਡ – I  (ਵਾਤਾਵਰਣਕ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਖੇਤਰ )  ਅਤੇ ਸੀਆਰਜ਼ੈੱਡ –  IV  ( ਨਿਮਨ ਜਵਾਰ ਰੇਖਾ ਅਤੇ ਸਮੁੰਦਰ  ਵੱਲ 12 ਸਮੁੰਦਰੀ ਮੀਲ   ਵਿੱਚ ਸਥਿਤ ਖੇਤਰ )  ਵਿੱਚ ਸਥਿਤ ਇਸ ਤਰ੍ਹਾਂ ਦੇ ਪ੍ਰੋਜੈਕਟਾਂ/ ਗਤੀਵਿਧੀਆਂ ਲਈ ਸੀਆਰਜ਼ੈੱਡ ਪ੍ਰਵਾਨਗੀ ਲਈ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ  ਨਾਲ ਸੰਪਰਕ ਕਰਨਾ ਹੋਵੇਗਾ ।  ਸੀਆਰਜ਼ੈੱਡ – II ਅਤੇ ਸੀਆਰਜ਼ੈੱਡ – III   ਦੇ ਸਬੰਧ ਵਿੱਚ ਪ੍ਰਵਾਨਗੀ ਦਾ ਅਧਿਕਾਰ ਜ਼ਰੂਰੀ ਮਾਰਗਦਰਸ਼ਨ  ਦੇ ਨਾਲ ਰਾਜ ਪੱਧਰ ‘ਤੇ ਦਿੱਤਾ ਗਿਆ ਹੈ ।

v .        ਸਾਰੇ ਟਾਪੂਆਂ ਲਈ 20 ਮੀਟਰ ਦਾ ਐੱਨਡੀਜ਼ੈੱਡ  ( ਕੋਈ ਵਿਕਾਸ ਜ਼ੋਨ ਨਹੀਂ ) ਨਿਰਧਾਰਤ ਕੀਤਾ ਗਿਆ ਹੈ :  ਮੁੱਖ ਭੂਮੀ ਤਟ  ਦੇ ਨਜ਼ਦੀਕ ਸਥਿਤ ਟਾਪੂਆਂ ਅਤੇ ਮੁੱਖ ਭੂਮੀ ‘ਤੇ ਸਥਿਤ ਸਾਰੇ ਬੈਕਵਾਟਰ ਟਾਪੂਆਂਲਈ 20 ਮੀਟਰ ਦਾ ਐੱਨਡੀਜ਼ੈੱਡ  ( ਕੋਈ ਵਿਕਾਸ ਜ਼ੋਨ ਨਹੀਂ ) ਨਿਰਧਾਰਿਤ  ਕੀਤਾ ਗਿਆ ਹੈ ।  ਉਪਲੱਬਧੀ ਸਥਾਨ  ਦੇ ਸੀਮਿਤ ਰਹਿਣ  ਦੇ ਨਾਲ – ਨਾਲ ਇਸ ਤਰ੍ਹਾਂ  ਦੇ ਖੇਤਰਾਂ ਦੀ ਵਿਸ਼ੇਸ਼ ਭੂਗੋਲਿਕ ਸਥਿਤੀ ਨੂੰ ਧਿਆਨ ਵਿੱਚ ਰੱਖਕੇ ਹੀ ਇਹ ਫ਼ੈਸਲਾ ਕੀਤਾ ਗਿਆ ਹੈ ।  ਇਸ ਤਰ੍ਹਾਂ  ਦੇ ਖੇਤਰਾਂ  ਦੇ ਮਾਮਲੇ ਵਿੱਚ ਬਰਾਬਰੀ ਲਿਆਉਣ ਲਈ ਵੀ ਇਹ ਫ਼ੈਸਲਾ ਕੀਤਾ ਗਿਆ ਹੈ ।

vi ਵਾਤਾਵਰਣਕ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਸਾਰੇ ਖੇਤਰਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ :  ਸੀਆਰਜ਼ੈੱਡ ਨੋਟੀਫਿਕੇਸ਼ਨ (ਅਧਿਸੂਚਨਾ) ਦੇ ਇੱਕ ਹਿੱਸੇ  ਵਜੋਂ ਉਨ੍ਹਾਂ  ਦੀ  ਸੰਭਾਲ ਅਤੇ ਪ੍ਰਬੰਧਨ ਯੋਜਨਾਵਾਂ ਨਾਲ  ਸਬੰਧਤ ਵਿਸ਼ੇਸ਼ ਦਿਸ਼ਾ – ਨਿਰਦੇਸ਼ ਤਿਆਰ ਕੀਤੇ ਗਏ ਹਨ ।

vii .  ਪ੍ਰਦੂਸ਼ਣ ਵਿੱਚ ਕਮੀ ਕਰਨ ‘ਤੇ ਵਿਸ਼ੇਸ਼ ਰੂਪ ਨਾਲ ਫੋਕਸ ਕੀਤਾ ਗਿਆ ਹੈ :  ਤਟੀ ਖੇਤਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਲਈ ਸੀਆਰਜ਼ੈੱਡ – 1ਬੀ ਖੇਤਰ ਵਿੱਚ ਟ੍ਰੀਟਮੈਂਟ ਸਬੰਧੀ ਸੁਵਿਧਾਵਾਂ ਨੂੰ ਪ੍ਰਵਾਨਿਤ ਗਤੀਵਿਧੀਆਂ ਮੰਨਿਆ ਗਿਆ ਹੈ ।  ਹਾਲਾਂਕਿ ਇਸ ਸਬੰਧ ਵਿੱਚ ਕੁਝ ਜ਼ਰੂਰੀ ਸੁਰੱਖਿਆ ਵਿਵਸਥਾਵਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ।

viii .      ਰੱਖਿਆ ਅਤੇ ਰਣਨੀਤਕ ਪ੍ਰੋਜੈਕਟਾਂ ਨੂੰ ਜ਼ਰੂਰੀ ਛੂਟ ਦਿੱਤੀ ਗਈ ਹੈ ।

 

******

ਏਕੇਟੀ/ਐੱਸਐੱਚ