Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕੰਬੋਡੀਆ, ਲਾਓਸ, ਮਿਆਂਮਾਰ ਅਤੇ ਵੀਅਤਨਾਮ ਵਿੱਚ ਆਰਥਿਕ ਮੌਜੂਦਗੀ ਨੂੰ ਉਤਪ੍ਰੇਰਿਤ ਕਰਨ ਲਈ ਇੱਕ ਪ੍ਰੋਜੈਕਟ ਵਿਕਾਸ ਫੰਡ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਕੰਬੋਡੀਆ, ਲਾਓਸ, ਮਿਆਂਮਾਰ ਅਤੇ ਵੀਅਤਨਾਮ ਵਿੱਚ ਆਰਥਿਕ ਮੌਜੂਦਗੀ ਨੂੰ ਉਤਪ੍ਰੇਰਿਤ ਕਰਨ ਲਈ 500 ਕਰੋੜ ਰੁਪਏ ਦੇ ਕੋਸ਼ ਦੇ ਇੱਕ ਪ੍ਰੋਜੈਕਟ ਵਿਕਾਸ ਫੰਡ (PDF) ਕਾਇਮ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ।

ਪੀਡੀਐੱਫ ਵਣਜ ਮੰਤਰਾਲੇ ਵਿੱਚ ਰਹੇਗਾ ਅਤੇ EXIM ਬੈਂਕ ਦੁਆਰਾ ਸੰਚਾਲਤ ਕੀਤਾ ਜਾਵੇਗਾ। ਪੀਡੀਐੱਫ ਵਣਜ ਸਕੱਤਰ ਦੀ ਪ੍ਰਧਾਨਗੀ ਹੇਠ ਇੰਟਰ-ਮਨਿਸਟਰੀਅਲ ਕਮੇਟੀ ਦੁਆਰਾ ਨਿਯੰਤ੍ਰਤ ਕੀਤਾ ਜਾਵੇਗਾ।

ਪਿਛੋਕੜ:

ਸੀਐੱਲਐੱਮਵੀ (CMLV) ਦੇਸ਼ਾਂ ਅਰਥਾਤ ਕੰਬੋਡੀਆ, ਮਿਆਂਮਾਰ, ਲਾਓਸ ਅਤੇ ਵੀਅਤਨਾਮ ਦੀ ਖੇਤਰੀ ਵੈਲਿਊ ਚੇਨ ਵਿੱਚ ਇੱਕ ਵਿਲੱਖਣ ਸਥਿਤੀ ਹੈ ਅਤੇ ਵੱਖ-ਵੱਖ ਵਪਾਰ ਸਮਝੌਤਿਆ ਕਾਰਨ ਚੀਨ/ਯੂਰਪੀ ਸੰਘ ਅਤੇ ਹੋਰਨਾਂ ਬਜ਼ਾਰਾਂ ਲਈ ਇੱਕ ਗੇਟਵੇ ਹਨ। ਖੇਤਰੀ ਵੈਲਿਊ ਚੇਨ ਵਿੱਚ ਭਾਰਤ ਦੀ ਸਥਿਤੀ ਦਾ ਮੁੱਖ ਲਾਭ ਲੰਮੀ ਮਿਆਦ ਦੇ ਅਧਾਰ ਤੇ, ਭਾਰਤੀ ਕੱਚੇ ਮਾਲ ਅਤੇ ਹੋਰ ਜ਼ਰੂਰੀ ਵਸਤੂਆਂ ਲਈ ਮਾਰਕੀਟ ਅਤੇ ਭਾਰਤੀ ਉਦਯੋਗ ਲਈ ਕੱਚੇ ਮਾਲ ਦੇ ਇੱਕ ਸਮਰਪਿਤ ਸਰੋਤ ਤੋਂ ਇਲਾਵਾ ਸਮਰਪਿਤ ਬਜ਼ਾਰ ਸੁਰੱਖਿਅਤ ਕਰਨਾ ਹੈ। ਸੀਐੱਲਐੱਮਵੀ ਖੇਤਰ ਵਿੱਚ ਕਾਫ਼ੀ ਮੌਕੇ ਹਨ, ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਉੱਦਮੀਆਂ ਦੇ ਯਤਨ, ਹੁਣ ਤੱਕ, ਸੀਮਤ ਜਾਣਕਾਰੀ, ਬੁਨਿਆਦੀ ਢਾਂਚੇ ਅਤੇ ਹੋਰ ਪ੍ਰਸੰਗਿਕ ਖਤਰਿਆਂ ਕਾਰਨ ਸੀਮਤ ਰਹੇ ਹਨ। ਪੀਡੀਐੱਫ ਨਾਲ ਕਾਰੋਬਾਰ ਦੇ ਵਿਸਥਾਰ ਲਈ ਭਾਰਤੀ ਉਦਯੋਗਿਕ ਭਾਈਚਾਰੇ ਨੂੰ ਫਾਇਦਾ ਹੋਵੇਗਾ ਅਤੇ ਇਹ ਮੁਕਾਬਲੇਬਾਜ਼ੀ ਦੀ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵਿਸ਼ਵ ਉਤਪਾਦਨ ਨੈੱਟਵਰਕ ਨਾਲ ਸੰਯੋਜਿਤ ਹੋਵੇਗਾ।

ਏਕੇਟੀ/ਏਡੀ/ਐੱਸਐੱਚ