Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਖਣਿਜ ਅਤੇ ਭੂ-ਵਿਗਿਆਨ ਦੇ ਖੇਤਰ ਵਿੱਚ ਭਾਰਤ ਅਤੇ ਮੋਰੋਕੋ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖਨਨ ਅਤੇ ਭੂ-ਵਿਗਿਆਨ ਦੇ ਖੇਤਰ ਵਿੱਚ ਭਾਰਤ ਅਤੇ ਮੋਰੋਕੋ ਦਰਮਿਆਨ ਸਹਿਮਤੀ ਪੱਤਰ(ਐੱਮਓਯੂ) `ਤੇ ਹਸਤਖ਼ਰ ਕੀਤੇ ਜਾਣ ਨੂੰ ਆਪਣੀ ਕਾਰਜ ਉਪਰੰਤ ਮਨਜ਼ੂਰੀ ਦੇ ਦਿੱਤੀ ਹੈ। ਸਹਿਮਤੀ ਪੱਤਰ `ਤੇ 11 ਅਪ੍ਰੈਲ, 2018 ਨੂੰ ਨਵੀਂ ਦਿੱਲੀ ਵਿੱਚ ਹਸਤਾਖ਼ਰ ਕੀਤੇ ਗਏ ਸਨ। ਇਹ ਸਹਿਮਤੀ ਪੱਤਰ ਮੋਰੋਕੋ ਦੇ ਊਰਜਾ, ਖਨਨ ਅਤੇ ਟਿਕਾਊ ਵਿਕਾਸ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਖਨਨ ਮੰਤਰਾਲਾ ਦਰਮਿਆਨ ਹਸਤਾਖਰ ਹੋਏ।
ਇਸ ਸਹਿਮਤੀ ਪੱਤਰ ਵਿੱਚ ਭੂ-ਵਿਗਿਆਨ ਅਤੇ ਖਨਨ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਭਾਰਤ ਅਤੇ ਮੋਰੋਕੋ ਦਰਮਿਆਨ ਇੱਕ ਸੰਸਥਾਗਤ ਵਿਵਸਥਾ ਸੁਨਿਸ਼ਚਿਤ ਹੋਵੇਗੀ। ਇਹ ਸਹਿਯੋਗ ਦੋਹਾਂ ਦੇਸ਼ਾਂ ਦਰਮਿਆਨ ਆਰਥਕ, ਸਮਾਜਕ ਅਤੇ ਵਾਤਾਵਰਣ ਖੇਤਰ ਵਿੱਚ ਦੋਹਾਂ ਲਈ ਲਾਭਦਾਇਕ ਸਾਬਤ ਹੋਵੇਗਾ।

ਇਸ ਸਹਿਮਤੀ ਪੱਤਰ ਦਾ ਉਦੇਸ਼ ਖਨਨ ਅਤੇ ਭੂ-ਵਿਗਿਆਨ ਜਾਂ ਦੇ ਖੇਤਰ ਵਿੱਚ ਭਾਰਤ ਅਤੇ ਮੋਰੋਕੋ ਦਰਮਿਆਨ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਸਹਿਯੋਗ ਦੇ ਦਾਇਰੇ ਵਿੱਚ ਸ਼ਾਮਲ ਵੱਖ-ਵੱਖ ਗਤੀਵਿਧੀਆਂ ਵਿਗਿਆਨਕ ਬੁਨਿਆਦੀ ਢਾਂਚੇ ਦੇ ਵਿਕਾਸ, ਖਨਨ ਅਤੇ ਭੂ-ਵਿਗਿਆਨ ਨੂੰ ਹੁਲਾਰਾ, ਸਿਖਲਾਈ ਪ੍ਰੋਗਰਾਮ ਅਤੇ ਭੂ-ਵਿਗਿਆਨ ਡੇਟਾ ਬੈਂਕ ਬਣਾਉਣ ਨਾਲ ਇਨੋਵੇਸ਼ਨ ਦੇ ਉਦੇਸ਼ ਦੀ ਪੂਰਤੀ ਹੋਵੇਗੀ

***

ਏਕੇਟੀ/ਵੀਬੀਏ/ਐੱਸਐੱਚ