ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਅਤੇ ਲਿਬਨਾਨ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਖੇਤੀਬਾੜੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਨੂੰ ਆਪਸੀ ਲਾਭ ਹੋਵੇਗਾ। ਸਹਿਮਤੀ ਪੱਤਰ ਦੋਵਾਂ ਦੇਸ਼ਾਂ ਵਿੱਚ ਸਰੇਸ਼ਟ ਵਿਵਹਾਰਾਂ ਦੀ ਸਮਝਦਾਰੀ ਨੂੰ ਹੁਲਾਰਾ ਦੇਵੇਗਾ ਅਤੇ ਕਿਸਾਨਾਂ ਦੀ ਉਤਪਦਾਕਤਾ ਵਧਾਉਣ ਅਤੇ ਵਿਸ਼ਵ ਬਜ਼ਾਰ ਸੁਧਾਰਨ ਵਿੱਚ ਸਹਾਇਕ ਹੋਵੇਗਾ।
ਸਹਿਮਤੀ ਪੱਤਰ ਨਾਲ ਇੱਕ ਦੂਜੇ ਦੇ ਸਰੇਸ਼ਟ ਵਿਵਹਾਰਾ ਨੂੰ ਅਪਣਾਕੇ ਅਤੇ ਵਿਸ਼ਵ ਦੇ ਬਜ਼ਾਰ ਵਿੱਚ ਪਹੁੰਚ ਬਣਾ ਕੇ ਖੇਤੀਬਾੜੀ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਵਿੱਚ ਇਨੋਵੇਟਿਵ ਟੈਕਨੋਲੋਜੀ ਦੀ ਵਰਤੋਂ ਹੋਵੇਗੀ ਅਤੇ ਨਤੀਜੇ ਵਜੋਂ ਖ਼ੁਰਾਕ ਸੁਰੱਖਿਆ ਵਿੱਚ ਮਜ਼ਬੂਤੀ ਆਵੇਗੀ।
*****
ਐੱਨਡਬਲਿਊ/ਏਕੇਟੀ/ਐੱਸਐੱਚ