Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਖੇਤੀ ਵਿਗਿਆਨਕ ਭਰਤੀ ਬੋਰਡ (ਏਐੱਸਆਰਬੀ) ਦੇ ਪੁਨਰਗਠਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀ ਵਿਗਿਆਨਕ ਭਰਤੀ ਬੋਰਡ (ਏਐੱਸਆਰਬੀ) ਦੇ ਪੁਨਰਗਠਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਵੇਰਵੇ

 

ਏਐੱਸਆਰਬੀ ਹੁਣ 3 ਦੀ ਬਜਾਏ 4 ਮੈਂਬਰੀ ਸੰਸਥਾ ਹੋਵੇਗੀ। ਇਸ ਵਿੱਚ ਇੱਕ ਚੇਅਰਪਰਸਨ ਅਤੇ 3 ਮੈਂਬਰ ਹੋਣਗੇ।

 

ਏਐੱਸਆਰਬੀ ਦੇ ਮੈਂਬਰਾਂ ਦੀ ਮਿਆਦ 3 ਸਾਲ ਜਾਂ 65 ਸਾਲ ਦੀ ਉਮਰ, ਵਿੱਚੋਂ ਜੋ ਵੀ ਪਹਿਲਾਂ ਆਵੇਗਾ, ਹੋਵੇਗੀ।

 

ਖੁਦਮੁਖਤਿਆਰੀ, ਗੁੱਝਾਪਣ ਅਤੇ ਨਿਪੁੰਨ ਕਾਰਗੁਜ਼ਾਰੀ ਦੇ ਉਦੇਸ਼ ਨਾਲ ਏਐਸਆਰਬੀ ਨੂੰ ਆਈਸੀਏਆਰ ਨਾਲੋਂ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਖੇਤੀਬਾੜੀ ਖੋਜ ਅਤੇ ਵਿੱਦਿਆ ਵਿਭਾਗ ਨਾਲ ਜੋੜ ਦਿੱਤਾ ਜਾਵੇਗਾ ਜੋ ਕਿ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਆਉਂਦਾ ਹੈ।

 

ਏਐੱਸਆਰਬੀ ਲਈ ਬਜਟ ਪ੍ਰਬੰਧਾਂ ਨੂੰ ਆਈਸੀਏਆਰ ਨਾਲੋਂ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ‘ਡੇਅਰ'(DARE) ਅਧੀਨ ਲਿਆਂਦਾ ਜਾਵੇਗਾ ਅਤੇ ਏਐਸਆਰਬੀ ਦੇ ਸਕੱਤਰੇਤ ਵਿੱਚ ਆਪਣਾ ਪ੍ਰਸ਼ਾਸਕੀ ਸਟਾਫ ਉਸਦਾ ਸੁਤੰਤਰ ਪ੍ਰਸ਼ਾਸਨਿਕ ਕੰਟਰੋਲ ਹੋਵੇਗਾ।

 

ਪ੍ਰਭਾਵ

 

ਇਸ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਚੇਅਰਪਰਸਨ ਅਤੇ ਤਿੰਨ ਮੈਂਬਰ ਹੋਣਗੇ ਜੋ ਕਿ ਏਐਸਆਰਬੀ ਦੇ ਕੰਮਕਾਜ ਵਿੱਚ ਤੇਜ਼ੀ ਲਿਆਉਣਗੇ।  ਇਸ ਨਾਲ ਇਸ ਦੇ ਭਰਤੀ ਅਮਲ ਵਿੱਚ ਤੇਜ਼ੀ ਆਵੇਗੀ ਜੋ ਕਿ ਖੇਤੀਬਾੜੀ ਭਾਈਚਾਰੇ ਅਤੇ ਖੇਤੀਬਾੜੀ ਲਈ ਲਾਹੇਵੰਦ ਹੋਵੇਗੀ। ਇਸ ਤੋਂ ਇਲਾਵਾ ਇਸ ਨਾਲ ਪ੍ਰਤਿਭਾਸ਼ਾਲੀ ਵਿਗਿਆਨੀਆਂ ਦੀ  ਆਈਸੀਏਆਰ, ਜੋ ਕਿ ਦੇਸ਼ ਵਿੱਚ ਖੇਤੀਬਾੜੀ ਖੋਜ ਅਤੇ ਵਿੱਦਿਆ ਦੀ ਇੱਕ ਪ੍ਰਮੁੱਖ ਏਜੰਸੀ ਹੈ, ਵਿੱਚ ਵੱਖ ਵੱਖ ਵਿਗਿਆਨਕ ਅਹੁਦਿਆਂ ਉੱਤੇ ਭਰਤੀ ਲਈ ਪਾਰਦਰਸ਼ਤਾ ਅਤੇ ਨਿਪੁੰਨਤਾ ਯਕੀਨੀ ਬਣੇਗੀ।