ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਗ੍ਰਹਿ ਮੰਤਰਾਲੇ ਵੱਲੋਂ ਪਹਿਚਾਣ ਕੀਤੇ 4072 ਟਾਵਰ ਲੋਕੇਸ਼ਨਾਂ ’ਤੇ ਮੋਬਾਈਲ ਸੇਵਾ ਪ੍ਰਦਾਨ ਕਰਨ ਲਈ ਯੂਨੀਵਰਸਲ ਲੈਂਡਿੰਗ ਫੰਡ (ਯੂਐੱਸਓਐੱਫ) ਸਮਰਥਿਤ ਯੋਜਨਾ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੂਜੇ ਫੇਜ਼ ਦੇ ਪ੍ਰੋਜੈਕਟ ਲਈ 10 ਰਾਜਾਂ ਦੇ 96 ਖੱਬੇ ਪੱਖੀ ਅਤਿਵਾਦ ਪ੍ਰਭਾਵਿਤ (ਐੱਲਡਬਲਿਊਈ) ਖੇਤਰਾਂ ਲਈ ਹੈ। ਪ੍ਰੋਜੈਕਟ ਦੀ ਕੁੱਲ ਲਾਗਤ 7,330 ਕਰੋੜ ਰੁਪਏ ਹੋਵੇਗੀ।
ਇਸ ਨੈੱਟਵਰਕ ਦਾ ਇਸਤੇਮਾਲ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਤੈਨਾਤ ਸੁਰੱਖਿਆ ਕਰਮੀਆਂ ਵੱਲੋਂ ਕੀਤਾ ਜਾਵੇਗਾ। ਇਹ ਪ੍ਰੋਜੈਕਟ ਮੋਬਾਈਲ ਸੇਵਾਵਾਂ ਵੀ ਪ੍ਰਦਾਨ ਕਰੇਗਾ ਤਾਂ ਕਿ ਸੰਪਰਕ ਰਹਿਤ ਅਬਾਦੀ ਵਾਲੇ ਗੁਆਂਢੀਆਂ ਦੀ ਮਦਦ ਕੀਤੀ ਜਾ ਸਕੇ। ਇਸ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਹੋਵੇਗਾ। ਇਹ ਪ੍ਰੋਜੈਕਟ ਡਿਜੀਟਲ ਮੋਬਾਈਲ ਸੰਪਰਕ ਦੀ ਉਪਲੱਬਧਤਾ ਦੇ ਨਾਲ ਪਿਛੜੇ ਅਤੇ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ (ਐੱਲਡਬਲਿਊਈ) ਖੇਤਰ ਵਿੱਚ ਈ-ਗਵਰਨੈਂਸ ਗਤੀਵਿਧੀਆਂ ਨੂੰ ਗਤੀ ਪ੍ਰਦਾਨ ਕਰੇਗਾ। ਦਸ ਰਾਜਾਂ ਵਿੱਚ ਪ੍ਰਭਾਵਿਤ ਟਾਵਰ ਲੋਕੇਸ਼ਨਾਂ ਦੀ ਸੰਖਿਆ ਇਸ ਤਰ੍ਹਾਂ ਹੈ :
|
1 |
ਆਂਧਰਾ ਪ੍ਰਦੇਸ਼ |
8 |
429 |
|
2 |
ਬਿਹਾਰ |
8 |
412 |
|
3 |
ਛੱਤੀਸਗੜ੍ਹ |
16 |
1028 |
|
4 |
ਝਾਰਖੰਡ |
21 |
1054 |
|
5 |
ਮਧ ਪ੍ਰਦੇਸ਼ |
1 |
26 |
|
6 |
ਮਹਾਰਾਸ਼ਟਰ |
2 |
136 |
|
7 |
ਓਡੀਸ਼ਾ |
18 |
483 |
|
8 |
ਤੇਲੰਗਾਨਾ |
14 |
118 |
|
9 |
ਉੱਤਰ ਪ੍ਰਦੇਸ਼ |
3 |
179 |
|
10 |
ਪੱਛਮੀ ਬੰਗਾਲ |
5 |
207 |
|
ਕੁੱਲ |
10 ਰਾਜ |
96 |
4072 |
ਕ੍ਰਮ ਸੰਖਿਆ | ਰਾਜ | ਜ਼ਿਲ੍ਹੇ | ਟਾਵਰ ਲੋਕੇਸ਼ਨਾਂ ਦੀ ਸੰਖਿਆ |
|---|
*****
ਏਕੇਟੀ/ਵੀਬੀਏ/ਐੱਸਐੱਚ