Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਗੈਰ ਰਵਾਇਤੀ ਹਾਈਡਰੋਕਾਰਬਨ ਦੀ ਖੋਜ ਅਤੇ ਇਸਨੂੰ ਕੱਢਣ ਲਈ ਨੀਤੀਗਤ ਢਾਂਚੇ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸ਼ੇ(Shale) ਤੇਲ/ਗੈਸ, ਕੋਲ ਬੈੱਡ ਮੀਥੇਨ (ਸੀਬੀਐੱਮ) ਆਦਿ ਵਰਗੇ ਗੈਰ ਰਵਾਇਤੀ ਹਾਈਡਰੋਕਾਰਬਨ ਦੀ ਖੋਜ ਅਤੇ ਇਸਨੂੰ ਕੱਢਣ ਲਈ ਨੀਤੀ ਰੂਪ-ਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਦਾ ਮੌਜੂਦਾ ਉਤਪਾਦਨ ਵਿੱਚ ਗੈਰ ਰਵਾਇਤੀ ਹਾਈਡਰੋਕਾਰਬਨ ਦੀ ਸਮਰੱਥਾ ਵਧਾਉਣ ਲਈ, ਲਾਇਸੈਂਸ ਪ੍ਰਾਪਤ/ਲੀਜ਼ ਵਾਲੇ ਖੇਤਰਾਂ ਵਿੱਚ ਮੌਜੂਦਾ ਠੇਕੇਦਾਰਾਂ ਨੂੰ ਪ੍ਰੋਤਸਾਹਿਤ ਕਰਨ ਲਈ, ਮੌਜੂਦਾ ਉਤਪਾਦਨ ਸਾਂਝਾ ਕਰਨ ਦੇ ਠੇਕੇ (ਪੀਐੱਸਸੀਜ਼), ਸੀਬੀਐੱਮ ਠੇਕੇ ਅਤੇ ਨਾਮਜ਼ਦ ਖੇਤਰਾਂ ਤਹਿਤ ਪਾਲਣ ਕੀਤਾ ਜਾਵੇਗਾ

ਲਾਭ:

•        ਇਹ ਨੀਤੀ ਮੌਜੂਦਾ ਠੇਕਾ ਖੇਤਰਾਂ ਵਿੱਚ ਸੰਭਾਵਿਤ ਹਾਈਡਰੋਕਾਰਬਨ ਦੇ ਭੰਡਾਰਾਂ ਦੀ ਪ੍ਰਾਪਤੀ ਨੂੰ ਸਮਰੱਥ ਬਣਾਏਗੀ ਜੋ ਅਜੇ ਤੱਕ ਖੋਜੇ ਅਤੇ ਕੱਢੇ ਨਹੀਂ ਗਏ।

•        ਇਸ ਨੀਤੀ ਵੰਡ ਨਾਲ ਖੋਜ ਅਤੇ ਉਤਪਾਦਨ (ਈਐਂਡਪੀ) ਗਤੀਵਿਧੀਆਂ ਵਿੱਚ ਨਵੇਂ ਨਿਵੇਸ਼ ਅਤੇ ਨਵੀਆਂ ਹਾਈਡਰੋਕਾਰਬਨ ਖੋਜਾਂ ਨੂੰ ਖੋਜਣ ਦੀ ਸੰਭਾਵਨਾ ਅਤੇ ਇਸਦੇ ਨਤੀਜੇ ਵਜੋਂ ਘਰੇਲੂ ਉਤਪਾਦਨ ਵਿੱਚ ਵਾਧਾ ਹੋਇਆ ਹੈ।

•        ਵਾਧੂ ਹਾਈਡਰੋਕਾਰਬਨ ਸਰੋਤਾਂ ਦੀ ਖੋਜ ਅਤੇ ਇਨ੍ਹਾਂ ਵਿੱਚੋਂ ਹਾਈਡਰੋਕਾਰਬਨ ਕੱਢਣ ਨਾਲ ਨਵੇਂ ਨਿਵੇਸ਼, ਵਿੱਚ ਤੇਜ਼ੀ ਆਉਣ, ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਣ, ਵਾਧੂ ਰੁਜ਼ਗਾਰ ਉਤਪਾਦਨ ਦੀ ਉਮੀਦ ਹੈ ਜਿਸ ਨਾਲ ਸਮਾਜ ਦੇ ਵਿਭਿੰਨ ਵਰਗਾਂ ਨੂੰ ਲਾਭ ਪਹੁੰਚੇਗਾ

•        ਸ ਨਾਲ  ਗੈਰ ਰਵਾਇਤੀ ਹਾਈਡਰੋਕਾਰਬਨ ਕੱਢਣ ਲਈ ਨਵੀਂ, ਨਵੀਨਤਾਕਾਰੀ ਅਤੇ ਅਤਿ ਆਧੁਨਿਕ ਤਕਨੀਕ ਨੂੰ ਸ਼ਾਮਲ ਕਰਨ ਅਤੇ ਨਵੇਂ ਤਕਨੀਕੀ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦਾ ਰਸਤਾ ਖੁਲ੍ਹੇਗਾ।

 

****