Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਚਿਕਿਤਸਾ ਦੀਆਂ ਪਰੰਪਰਾਗਤ ਪ੍ਰਣਾਲੀਆਂ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਭਾਰਤ ਅਤੇ ਬੋਲੀਵੀਆ ਦਰਮਿਆਨ ਸਹਿਯੋਗ ਲਈ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਚਿਕਿਤਸਾ ਦੀਆਂ ਪਰੰਪਰਾਗਤ ਪ੍ਰਣਾਲੀਆਂ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਭਾਰਤ ਅਤੇ ਬੋਲੀਵੀਆ ਦਰਮਿਆਨ ਸਹਿਯੋਗ ਲਈ ਹੋਏ ਸਹਿਮਤੀ ਪੱਤਰ ਨੂੰ ਕਾਰਜ-ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਸਹਿਮਤੀ ਪੱਤਰ ’ਤੇ ਬੋਲੀਵੀਆ ਵਿੱਚ ਮਾਰਚ 2019 ਵਿੱਚ ਹਸਤਾਖ਼ਰ ਕੀਤੇ ਗਏ ਸਨ ।

ਪ੍ਰਭਾਵ :

ਸਹਿਮਤੀ ਪੱਤਰ ਚਿਕਿਤਸਾ ਦੀਆਂ ਪਰੰਪਰਾਗਤ ਪ੍ਰਣਾਲੀਆਂ ਅਤੇ ਹੋਮਿਓਪੈਥੀ ਨੂੰ ਹੁਲਾਰਾ ਦੇਣ ਲਈ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦੀ ਰੂਪਰੇਖਾ ਤਿਆਰ ਕਰੇਗਾ ਅਤੇ ਇਹ ਦੋਹਾਂ ਦੇਸ਼ਾਂ ਲਈ ਲਾਭਕਾਰੀ ਸਿੱਧ ਹੋਵੇਗਾ । ਇਸ ਨਾਲ ਬੋਲੀਵੀਆ ਵਿੱਚ ਚਿਕਿਤਸਾ ਦੀਆਂ ਪਰੰਪਰਾਗਤ ਪ੍ਰਣਾਲੀਆਂ ਅਤੇ ਹੋਮਿਓਪੈਥੀ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਉਸਦਾ ਪ੍ਰਚਾਰ-ਪ੍ਰਸਾਰ ਹੋਵੇਗਾ ਅਤੇ ਬੋਲੀਵੀਆ ਵਿੱਚ ਆਯੁਸ਼ (ਆਯੁਰਵੇਦ, ਯੋਗ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ) ਦੇ ਮਹੱਤਵ ਨੂੰ ਹੁਲਾਰਾ ਮਿਲੇਗਾ । ਸਹਿਮਤੀ ਪੱਤਰ ਚਿਕਿਤਸਕਾਂ ਅਤੇ ਵਿਗਿਆਨੀਆਂ ਨੂੰ ਸਿਖਲਾਈ ਦੇਣ ਲਈ ਸਹਿਯੋਗਪੂਰਨ ਖੋਜ ਕਰਨ ਦੇ ਉਦੇਸ਼ ਨਾਲ ਮਾਹਰਾਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਨੂੰ ਵਧਾਏਗਾ, ਜਿਸ ਨਾਲ ਔਸ਼ਧ ਵਿਕਾਸ ਅਤੇ ਚਿਕਿਤਸਾ ਦੀਆਂ ਪਰੰਪਰਾਗਤ ਪ੍ਰਣਾਲੀਆਂ ਵਿੱਚ ਨਵੀਆਂ ਖੋਜਾਂ ਕੀਤੀਆਂ ਜਾਣਗੀਆਂ ।

*****

ਏਕੇਟੀ/ਐੱਸਐੱਚ