ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 01.01.2017 ਤੋਂ ਮਹਿੰਗਾਈ ਭੱਤੇ (DA) ਦੀ ਵਧੀਕ ਕਿਸ਼ਤ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (DR) ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਮੂਲ ਤਨਖਾਹ/ ਪੈਨਸ਼ਨ ਦੀ ਮੌਜੂਦਾ ਦਰ ਦੇ 2% ਦੇ ਵਾਧੇ ਤੋਂ 2 %ਵੱਧ ਦਾ ਵਾਧਾ ਵਧੀ ਮਹਿੰਗਾਈ ਦਰ ਤੋਂ ਰਾਹਤ ਦੇਣ ਲਈ ਹੈ।
ਇਹ ਵਾਧਾ ਪ੍ਰਵਾਨਿਤ ਫਾਰਮੂਲੇ ਅਨੁਸਾਰ ਹੈ, ਜਿਹੜਾ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਅਧਾਰਤ ਹੈ।
ਦੋਨੋਂ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਦੇ ਕਾਰਨ ਖਜ਼ਾਨੇ ‘ਤੇ ਵਿੱਤੀ ਸਾਲ 2017-18 (ਜਨਵਰੀ 2017 ਤੋਂ ਫਰਵਰੀ 2018 ਤੱਕ 14 ਮਹੀਨਿਆਂ ਦੀ ਮਿਆਦ ਲਈ ) ਸਲਾਨਾ 5,857.28 ਕਰੋੜ ਰੁਪਏ ਅਤੇ 6,833.50 ਕਰੋੜ ਰੁਪਏ ਦਾ ਸੰਯੁਕਤ ਪ੍ਰਭਾਵ ਪਵੇਗਾ।
ਇਸ ਨਾਲ ਕੇਂਦਰ ਸਰਕਾਰ ਦੇ 48.85 ਲੱਖ ਕਰਮਚਾਰੀਆਂ ਅਤੇ 55.51 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ ।
AKT/VBA/SH