ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਧੀਆ ਕੀਮਤਾਂ ਦੇ ਮੁਆਵਜ਼ੇ ਵਜੋਂ 01.07.2018 ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ( ਡੀਏ ) ਅਤੇ ਪੈਂਸ਼ਨਰਾਂ ਲਈ ਮਹਿੰਗਾਈ ਰਾਹਤ ( ਡੀਆਰ ) ਦੀ ਇੱਕ ਹੋਰ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ, ਜੋ ਮੁੱਢਲੀਆਂ ਤਨਖ਼ਾਹ/ਪੈਂਸ਼ਨ ਦੇ 7% ਦੀ ਵਰਤਮਾਨ ਦਰ ਵਿੱਚ 2% ਦਾ ਵਾਧਾ ਕਰਦੀ ਹੈ।
ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦਾ ਖਜ਼ਾਨੇ ‘ਤੇ ਸੰਯੁਕਤ ਪ੍ਰਭਾਵ ਪ੍ਰਤੀ ਸਾਲ 6112 . 20 ਕਰੋਡ਼ ਰੁਪਏ ਅਤੇ ਵਿੱਤ ਵਰ੍ਹੇ 2018 – 19 ( ਜੁਲਾਈ , 2018 ਤੋਂ ਫਰਵਰੀ, 2019 ਤੱਕ 8 ਮਹੀਨਿਆਂ ਦੇ ਸਮੇਂ ਲਈ ) ਵਿੱਚ 4074 . 80 ਕਰੋਡ਼ ਰੁਪਏ ਦਾ ਪਵੇਗਾ।
ਇਸ ਨਾਲ ਕੇਂਦਰ ਸਰਕਾਰ ਦੇ ਲਗ-ਭਗ 48.41 ਲੱਖ ਕਰਮਚਾਰੀਆਂ ਅਤੇ 62.03 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
ਇਹ ਵਾਧਾ ਸਵੀਕ੍ਰਿਤ ਫਾਰਮੂਲੇ ਦੇ ਅਨੁਸਾਰ ਹੈ, ਜੋ 7ਵੇਂ ਕੇਂਦਰੀ ਤਨਖ਼ਾਹ ਆਯੋਗ ਦੀ ਸਿਫਾਰਸ਼ ‘ਤੇ ਅਧਾਰਤ ਹੈ।
***
ਏਕੇਟੀਐੱਸਐੱਨਸੀ