ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਟਰੇਡ ਯੂਨੀਅਨਾਂ ਦੀ ਮਾਨਤਾ ਸਬੰਧੀ ਕਰਨ ਲਈ ਟਰੇਡ ਯੂਨੀਅਨ ਐਕਟ, 1962 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ:
ਇਸ ਪ੍ਰਵਾਨਗੀ ਨਾਲ ਇਹ ਸਹੂਲਤਾਂ ਹੋਣਗੀਆਂ :
ਪ੍ਰਸਤਾਵਿਤ ਬਿੱਲ ਇਹ ਯਕੀਨੀ ਬਣਾਏਗਾ ਕਿ ਸਰਕਾਰ ਵੱਲੋਂ ਤਿੰਨ ਪੱਖੀ ਸੰਸਥਾਵਾਂ ਵਿੱਚ ਕਾਮਿਆਂ ਦੇ ਪ੍ਰਤੀਨਿਧਾਂ ਦੀ ਨਾਮਜ਼ਦਗੀ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਏ। ਇਸ ਤਰ੍ਹਾਂ ਮਾਨਤਾ ਪ੍ਰਾਪਤ ਵਪਾਰਕ ਯੂਨੀਅਨਾਂ ਉਦਯੋਗਿਕ ਇਕਸਾਰਤਾ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੋਣਗੀਆਂ। ਕੇਂਦਰੀ/ ਰਾਜ ਪੱਧਰ ’ਤੇ ਟਰੇਡ ਯੂਨੀਅਨਾਂ ਦੀ ਮਾਨਤਾ ਵਿਭਿੰਨ ਵਿਭਾਗਾਂ ਰਾਹੀਂ ਇਸ ਕਵਾਇਦ ਨੂੰ ਦੁਹਰਾਉਣਾ ਘੱਟ ਕਰੇਗੀ। ਮਾਨਤਾ ਪ੍ਰਾਪਤ ਟਰੇਡ ਯੂਨੀਅਨਾਂ ਨੂੰ ਕੇਂਦਰੀ ਜਾਂ ਰਾਜ ਪੱਧਰ ’ਤੇ ਵਿਸ਼ੇਸ਼ ਭੂਮਿਕਾਵਾਂ ਸੌਂਪੀਆਂ ਜਾ ਸਕਦੀਆਂ ਹਨ।
****
ਏਕੇਟੀ/ਐੱਸਐੱਚ