Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਡਬਲਿਯੂਐੱਚਓ ਫਰੇਮਵਰਕ ਕਨਵੈਨਸ਼ਨ ਅਧੀਨ ਤੰਬਾਕੂ ਉਤਪਾਦਾਂ ਦੇ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਲਈ ਤੰਬਾਕੂ ਰੋਕਥਾਮ ਸਬੰਧੀ ਪ੍ਰੋਟੋਕੌਲ ਨੂੰ ਪ੍ਰਵਾਨਗੀ ਦਿੱਤੀ


 

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਸਿਹਤ ਸੰਗਠਨ (ਡਬਲਿਯਊਐੱਚਓ) ਫਰੇਮਵਰਕ ਕਨਵੈਨਸ਼ਨ ਅਧੀਨ ਤੰਬਾਕੂ ਉਤਪਾਦਾਂ ਦੇ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਲਈ ਤੰਬਾਕੂ ਰੋਕਥਾਮ ਸਬੰਧੀ ਪ੍ਰੋਟੋਕੌਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਿਗਰਟਨੋਸ਼ੀ ਅਤੇ ਚਬਾਉਣ ਜਾਂ ਧੂੰਆਂ ਰਹਿਤ ਤੰਬਾਕੂ (ਐੱਸਐੱਲਟੀ) ਦੋਨਾਂ ਰੂਪਾਂ ’ਤੇ ਲਾਗੂ ਹੋਵੇਗਾ ਜੋ ਤੰਬਾਕੂ ਰੋਕਥਾਮ ’ਤੇ ਵਿਸ਼ਵ ਸਿਹਤ ਸੰਗਠਨ ਫਰੇਮਵਰਕ ਕਨਵੈਨਸ਼ਨ (ਡਬਲਿਊਐੱਚਓ ਐੱਫਸੀਟੀਸੀ) ਦੇ ਆਰਟੀਕਲ 15 ਤਹਿਤ ਅਪਣਾਏ ਗਏ ਹਨ। ਭਾਰਤ ਡਬਲਿਊਐੱਚਓ ਐੱਫਸੀਟੀਸੀ ਦੀ ਇੱਕ ਪਾਰਟੀ ਹੈ।

ਡਿਟੇਲ:

ਪ੍ਰੋਟੋਕੌਲ ਪਾਰਟੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਦੱਸਦਾ ਹੈ। ਇਹ ਦੱਸਦਾ ਹੈ ਕਿ ਸਪਲਾਈ ਚੇਨ ਕੰਟਰੋਲ ਉਪਾਵਾਂ ਨੂੰ ਪਾਰਟੀਆਂ ਵੱਲੋਂ ਅਪਣਾਇਆ ਜਾਣਾ ਚਾਹੀਦਾ ਹੈ। ਤੰਬਾਕੂ ਉਤਪਾਦਾਂ ਦੇ ਨਿਰਮਾਣ ਲਈ ਤੰਬਾਕੂ ਉਤਪਾਦਾਂ ਅਤੇ ਮਸ਼ੀਨਰੀ ਦੇ ਨਿਰਮਾਣ ਦਾ ਲਾਇਸੈਂਸ, ਉਤਪਾਦਨ, ਪੈਡ਼ ਨੱਪਣ ਪ੍ਰਣਾਲੀ, ਰਿਕਾਰਡ ਰੱਖਣੇ, ਸੁਰੱਖਿਆ ਵਿੱਚ ਲੱਗੇ ਵਿਅਕਤੀਆਂ ਵੱਲੋਂ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਈ-ਕਮਰਸ ਵਿੱਚ ਲੱਗੇ ਹੋਏ ਵਿਅਕਤੀਆਂ ਵੱਲੋਂ ਅਪਣਾਏ ਜਾਣ ਵਾਲੇ ਉਪਾਅ, ਮੁਕਤ ਵਪਾਰ ਖੇਤਰਾਂ ਦਾ ਨਿਰਮਾਣ ਅਤੇ ਡਿਊਟੀ ਮੁਕਤ ਵਿੱਕਰੀ ਹੈ।

ਪ੍ਰੋਟੋਕੌਲ ਅਪਰਾਧੀ, ਜ਼ਬਤ ਉਤਪਾਦਾਂ ਦਾ ਨਿਪਟਾਰਾ ਵਰਗੇ ਉਪਾਵਾਂ ਦੀ ਸੂਚੀ ਦਿੰਦਾ ਹੈ। ਇਹ ਸੂਚਨਾ ਸਾਂਝੀ ਕਰਨ, ਗੁਪਤਤਾ, ਸਿਖਲਾਈ, ਤਕਨੀਕੀ ਸਹਾਇਤਾ ਅਤੇ ਵਿਗਿਆਨਕ ਅਤੇ ਤਕਨੀਕੀ ਅਤੇ ਤਕਨੀਕੀ ਮਾਮਲਿਆਂ ਵਿੱਚ ਸਹਿਯੋਗ ਨੂੰ ਬਣਾਈ ਰੱਖਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਸੱਦਾ ਦਿੰਦਾ ਹੈ।

ਪ੍ਰਭਾਵ:

ਮਜ਼ਬੂਤ ਨਿਯਮਾਂ ਰਾਹੀਂ ਤੰਬਾਕੂ ਉਤਪਾਦਾਂ ਵਿੱਚ ਗ਼ੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਵਿੱਚ ਵਿਆਪਕ ਤੰਬਾਕੂ ਰੋਕਥਾਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਤੰਬਾਕੂ ਦੇ ਉਪਯੋਗ ਵਿੱਚ ਕਮੀ ਆ ਸਕਦੀ ਹੈ,  ਸਿੱਟੇ ਵਜੋਂ ਬਿਮਾਰੀਆਂ ਵਿੱਚ ਕਮੀ ਅਤੇ ਤੰਬਾਕੂ ਦੇ ਉਪਯੋਗ ਨਾਲ ਸਬੰਧਿਤ ਮੌਤ ਦਰ ਵਿੱਚ ਕਮੀ ਆਵੇਗੀ।

ਅਜਿਹੀ ਸੰਧੀ ਵਿੱਚ ਪ੍ਰਵੇਸ਼ ਨਾਲ ਅਜਿਹੇ ਵਿਵਹਾਰਾਂ ਖ਼ਿਲਾਫ਼ ਕਿਰਿਆਸ਼ੀਲ ਵਿਕਲਪ ਉਪਲੱਬਧ ਹੋਣਗੇ ਜੋ ਵੱਡੇ ਪੈਮਾਨੇ ’ਤੇ ਜਨਤਕ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ। ਭਾਰਤ, ਤੰਬਾਕੂ ਰੋਕਥਾਮ ਵਿੱਚ ਮੋਹਰੀ ਹੋਣ ਵਜੋਂ, ਵਿਸ਼ਵ ਵਪਾਰ ਸੰਗਠਨ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਵੇਗਾ।

ਤੰਬਾਕੂ ਉਤਪਾਦਾਂ ਵਿੱਚ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਲਈ ਪ੍ਰੋਟੋਕੌਲ ਤੰਬਾਕੂ ਦੇ ਖਿਲਾਫ਼ ਆਲਮੀ ਕਾਰਵਾਈ ਨੂੰ ਮਜ਼ਬੂਤ ਬਣਾਉਣ ਵਿੱਚ ਇੱਕ ਨਿਵੇਕਲੀ ਪਹਿਲ ਹੈ ਅਤੇ ਜਨਤਕ ਸਿਹਤ ਵਿੱਚ ਵੀ ਇੱਕ ਨਵਾਂ ਕਾਨੂੰਨੀ ਸਾਧਨ ਹੈ। ਇਹ ਤੰਬਾਕੂ ਉਤਪਾਦਾਂ ਵਿੱਚ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਅਤੇ ਅੰਤਰਰਾਸ਼ਟਰੀ ਸਿਹਤ ਸਹਿਯੋਗ ਲਈ ਕਾਨੂੰਨੀ ਆਯਾਮਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਿਆਪਕ ਉਪਕਰਨ ਹੈ।

                                                          *****

AKT/VBA/SH