ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਅੱਜ ਡਾਕ ਵਿਭਾਗ ਦੇ ਗ੍ਰਾਮੀਣ ਡਾਕ ਸੇਵਕਾਂ (ਜੀਡੀਐੱਸ) ਦੇ ਵੇਤਨ ਭੱਤਿਆਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੇਤਨ ਭੱਤਿਆਂ ਵਿੱਚ ਸੋਧ ਲਈ ਸਾਲ 2018-19 ਦੌਰਾਨ 1257.75 ਕਰੋਡ਼ ਰੁਪਏ (860.95 ਕਰੋੜ ਰੁਪਏ ਦੇ ਗੈਰ ਆਵਰਤੀ (Non Recurring) ਖਰਚ ਅਤੇ 396.80 ਕਰੋੜ ਰੁਪਏ ਦੇ ਆਵਰਤੀ ਖ਼ਰਚ) ਖ਼ਰਚ ਹੋਣ ਦਾ ਅਨੁਮਾਨ ਹੈ।
ਵੇਤਨ ਭੱਤਿਆਂ ਵਿੱਚ ਇਸ ਸੋਧ ਨਾਲ 3.07 ਲੱਖ ਗ੍ਰਾਮੀਣ ਡਾਕ ਸੇਵਕਾਂ ਨੂੰ ਲਾਭ ਹੋਵੇਗਾ।
ਵੇਰਵਾ:
|
ਲੜੀ ਸੰਖਿਆ |
ਸ਼੍ਰੇਣੀ |
ਚਾਰ ਘੰਟੇ/ਪੱਧਰ 1 ਲਈ ਘੱਟ ਤੋਂ ਘੱਟ ਟੀਆਰਸੀਏ
|
ਪੰਜ ਘੰਟੇ/ਪੱਧਰ 2 ਲਈ ਨਿਊਨਤਮ ਟੀਆਰਸੀਏ |
|
1
|
ਬੀਪੀਐੱਮ |
Rs. 12000/-
|
Rs. 14500/-
|
|
2
|
ਏਬੀਪੀਐੱਮ/ਡਾਕ ਸੇਵਕ |
Rs. 10000/-
|
Rs. 12000/-
|
ਕੰਮ ਦੇ ਘੰਟੇ/ਪੱਧਰ ਅਨੁਸਾਰ ਜੀਡੀਐੱਸ ਦੀਆਂ ਪ੍ਰਸਤਾਵਿਤ ਦੋ ਸ਼੍ਰੇਣੀਆਂ ਦਾ ਘੱਟ ਤੋਂ ਘੱਟ ਟੀਆਰਸੀਏ |
|---|
ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ
ਗ੍ਰਾਮੀਣ ਡਾਕ ਸੇਵਕਾਂ ਦੇ ਵੇਤਨ ਭੱਤਿਆਂ ਵਿੱਚ ਸੋਧ ਕਰਨ ਨਾਲ ਗ੍ਰਾਮੀਣ ਖੇਤਰਾਂ ਵਿੱਚ ਕੁਸ਼ਲ ਅਤੇ ਸਸਤੀਆਂ ਬੁਨਿਆਦੀ ਡਾਕ ਸੁਵਿਧਾਵਾਂ ਨੂੰ ਬਿਹਤਰ ਕਰਨ ਵਿੱਚ ਮਦਦ ਮਿਲੇਗੀ। ਪ੍ਰਸਤਾਵਿਤ ਵੇਤਨ ਵਾਧੇ ਨਾਲ ਉਹ ਆਪਣੀ ਸਮਾਜਕ-ਆਰਥਕ ਸਥਿਤੀ ਨੂੰ ਸੁਧਾਰਨ ਦੇ ਸਮਰੱਥ ਹੋਣਗੇ।
ਪ੍ਰਭਾਵ:
ਡਾਕਘਰਾਂ ਦੀ ਗ੍ਰਾਮੀਣ ਸੰਖਿਆ ਪਿੰਡਾਂ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਸੰਚਾਰ ਅਤੇ ਵਿੱਤੀ ਸੇਵਾਵਾਂ ਦਾ ਅਧਾਰ ਹੈ। ਗਾਹਕਾਂ ਨੂੰ ਭੁਗਤਾਨ ਲਈ ਪੋਸਟ ਮਾਸਟਰ ਨੂੰ ਕਾਫ਼ੀ ਰਕਮ ਦਾ ਹਿਸਾਬ-ਕਿਤਾਬ ਰੱਖਣਾ ਪੈਂਦਾ ਹੈ ਅਤੇ ਇਸ ਲਈ ਉਨ੍ਹਾਂ ਦੇ ਕੰਮ ਦੀ ਜ਼ਿੰਮੇਵਾਰੀ ਪਹਿਲਾਂ ਤੋਂ ਹੀ ਨਿਰਧਾਰਤ ਹੈ। ਇਸ ਵੇਤਨ ਵਾਧੇ ਨਾਲ ਉਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਹੋਰ ਵਧੇਗੀ। ਕੁੱਲ ਮਿਲਾ ਕੇ ਗ੍ਰਾਮੀਣ ਅਬਾਦੀ ਦਰਮਿਆਨ ਵਿੱਤੀ ਸ਼ਮੂਲੀਅਤ ਦੀ ਪ੍ਰਕਿਰਿਆ ਵਿੱਚ ਭਾਰਤੀ ਡਾਕ ਭੁਗਤਾਨ ਬੈਂਕ (ਆਈਪੀਪੀਬੀ), ਸੀਡੀਐੱਸ ਨੈੱਟਵਰਕ ਦੀ ਅਹਿਮ ਭੂਮਿਕਾ ਹੋਣ ਦੀ ਉਮੀਦ ਹੈ।
****
ਏਕੇਟੀ/ਵੀਬੀਏ/ਐੱਸਐੱਚ