Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਡੈਮ ਸੁਰੱਖਿਆ ਬਿਲ, 2018 ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਡੈਮ ਸੁਰੱਖਿਆ ਬਿਲ 2018 ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ:

ਇਹ ਬਿਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕਸਾਰ ਡੈਮ ਸੁਰੱਖਿਆ ਪ੍ਰਕਿਰਿਆਵਾਂ (uniform dam safety procedures ) ਨੂੰ ਅਪਣਾਉਣ ਵਿੱਚ ਮਦਦ ਦੇਵੇਗਾ, ਜਿਸ ਨਾਲ ਡੈਮਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ ਅਤੇ ਇਨ੍ਹਾਂ ਡੈਮਾਂ ਨਾਲ ਹੋਣ ਵਾਲੇ ਲਾਭ ਸੁਰੱਖਿਅਤ ਰਹਿਣਗੇ। ਇਸ ਨਾਲ ਮਾਨਵ ਜੀਵਨ, ਪਸ਼ੂ ਧਨ ਅਤੇ ਸੰਪਤੀ ਦੀ ਸੁਰੱਖਿਆ ਵਿੱਚ ਮਦਦ ਮਿਲੇਗੀ।

ਪ੍ਰਮੁੱਖ ਭਾਰਤੀ ਮਾਹਰਾਂ ਅਤੇ ਅੰਤਰਰਾਸ਼ਟਰੀ ਮਾਹਰਾਂ ਦੇ ਨਾਲ ਵਿਆਪਕ ਵਿਚਾਰ ਵਟਾਂਦਰੇ ਦੇ ਬਾਅਦ ਡਰਾਫਟ ਬਿਲ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

ਵੇਰਵੇ:

• ਬਿਲ ਵਿੱਚ ਦੇਸ਼ ਵਿੱਚ ਨਿਰਧਾਰਤ ਡੈਮਾਂ ਦੀ ਉਚਿਤ ਨਿਗਰਾਨੀ, ਨਿਰੀਖਣ, ਸੰਚਾਲਨ ਅਤੇ ਰੱਖ-ਰਖਾਅ ਦੀ ਵਿਵਸਥਾ ਹੈ, ਤਾ ਕਿ ਸੁਰੱਖਿਅਤ ਕੰਮ-ਕਾਜ ਸੁਨਿਸ਼ਚਿਤ ਕੀਤਾ ਜਾ ਸਕੇ।

• ਬਿਲ ਵਿੱਚ ਡੈਮ ਸੁਰੱਖਿਆ ‘ਤੇ ਰਾਸ਼ਟਰੀ ਕਮੇਟੀ ਗਠਿਤ ਕਰਨ ਦੀ ਵਿਵਸਥਾ ਹੈ। ਇਹ ਕਮੇਟੀ ਡੈਮ ਸੁਰੱਖਿਆ ਨੀਤੀਆਂ ਨੂੰ ਵਿਕਸਿਤ ਕਰੇਗੀ ਅਤੇ ਜ਼ਰੂਰੀ ਨੇਮਾਂ ਦੀ ਸਿਫਾਰਿਸ਼ ਕਰੇਗੀ।

• ਬਿਲ ਵਿੱਚ ਨੈਸ਼ਨਲ ਡੈਮ ਸੇਫਟੀ ਅਥਾਰਿਟੀ ਦਾ ਗਠਨ ਰੈਗੂਲੇਟਰੀ ਸੰਸਥਾ ਵਜੋਂ ਕਰਨ ਦੀ ਵਿਵਸਥਾ ਹੈ। ਇਹ ਅਥਾਰਿਟੀ ਨੀਤੀ, ਦਿਸ਼ਾ-ਨਿਰਦੇਸ਼ ਅਤੇ ਦੇਸ਼ ਵਿੱਚ ਡੈਮ ਸੁਰੱਖਿਆ ਲਈ ਮਿਆਰਾਂ ਨੂੰ ਲਾਗੂ ਕਰੇਗੀ।

• ਬਿਲ ਵਿੱਚ ਰਾਜ ਸਰਕਾਰ ਵੱਲੋਂ ਡੈਮ ਸੁਰੱਖਿਆ ਬਾਰੇ ਸਟੇਟ ਕਮੇਟੀ ਗਠਿਤ ਕਰਨ ਦੀ ਵੀ ਵਿਵਸਥਾ ਹੈ।

ਨੈਸ਼ਨਲ ਡੈਮ ਸੇਫਟੀ ਅਥਾਰਿਟੀ

• ਇਹ ਅਥਾਰਿਟੀ ਡੈਮ ਸੁਰੱਖਿਆ ਸਬੰਧੀ ਡਾਟਾ ਅਤੇ ਵਿਵਹਾਰਾਂ ਦੇ ਮਿਆਰੀਕਰਨ ਲਈ ਰਾਜ ਡੈਮ ਸੁਰੱਖਿਆ ਸੰਗਠਨਾਂ ਅਤੇ ਡੈਮ ਦੇ ਮਾਲਕਾਂ ਨਾਲ ਸੰਪਰਕ ਬਣਾਕੇ ਰੱਖੇਗੀ।

• ਅਥਾਰਿਟੀ ਰਾਜਾਂ ਅਤੇ ਰਾਜ ਡੈਮ ਸੁਰੱਖਿਆ ਸੰਗਠਨਾਂ ਨੂੰ ਤਕਨੀਕੀ ਅਤੇ ਪ੍ਰਬੰਧਕੀ ਸਹਾਇਤਾ ਉਪਲੱਬਧ ਕਰਵਾਏਗੀ।

• ਅਥਾਰਿਟੀ ਦੇਸ਼ ਦੇ ਸਾਰੇ ਡੈਮਾਂ ਦਾ ਰਾਸ਼ਟਰੀ ਪੱਧਰ ‘ਤੇ ਡਾਟਾ ਬੇਸ ਅਤੇ ਪ੍ਰਮੁੱਖ ਡੈਮ ਅਸਫਲਤਾਵਾਂ ਦਾ ਰਿਕਾਰਡ ਰੱਖੇਗੀ।

• ਅਥਾਰਿਟੀ ਕਿਸੇ ਪ੍ਰਮੁੱਖ ਡੈਮ ਦੀਆਂ ਅਸਫਲਤਾਵਾਂ ਦੇ ਕਾਰਨਾਂ ਦੀ ਜਾਂਚ ਕਰੇਗੀ।

• ਅਥਾਰਿਟੀ ਨਿਯਮਿਤ ਨਿਰੀਖਣ ਲਈ ਅਤੇ ਡੈਮਾਂ ਦੀ ਵਿਸਤ੍ਰਿਤ ਜਾਂਚ ਲਈ ਮਿਆਰਾਂ ਦਿਸ਼ਾ-ਨਿਰਦੇਸ਼ਾਂ ਅਤੇ ਨਿਯੰਤਰਣ ਸੂਚੀਆਂ ਨੂੰ ਪ੍ਰਕਾਸ਼ਿਤ ਕਰੇਗੀ ਅਤੇ ਅਪਡੇਟ ਰੱਖੇਗੀ।

• ਅਥਾਰਿਟੀ ਉਨ੍ਹਾਂ ਸੰਗਠਨਾਂ ਦੀ ਮਾਨਤਾ ਜਾਂ ਪ੍ਰਮਾਣਿਕਤਾ ਦਾ ਰਿਕਾਰਡ ਰੱਖੇਗੀ, ਜਿਨ੍ਹਾਂ ਨੂੰ ਜਾਂਚ, ਨਵੇਂ ਡੈਮਾਂ ਦੇ ਡਿਜਾਈਨ ਅਤੇ ਨਿਰਮਾਣ ਦਾ ਕਾਰਜ ਸੌਂਪਿਆ ਜਾ ਸਕਦਾ ਹੈ।

• ਅਥਾਰਿਟੀ ਦੋ ਰਾਜਾਂ ਦੇ ਰਾਜ ਡੈਮ ਸੁਰੱਖਿਆ ਸੰਗਠਨ ਦਰਮਿਆਨ ਜਾਂ ਕਿਸੇ ਰਾਜ ਡੈਮ ਸੁਰੱਖਿਆ ਸੰਗਠਨ ਅਤੇ ਉਸ ਰਾਜ ਦੇ ਡੈਮ ਦੇ ਮਾਲਕ ਦਰਮਿਆਨ ਵਿਵਾਦ ਦਾ ਉਚਿਤ ਹੱਲ ਕਰੇਗੀ।

• ਕੁਝ ਮਾਮਲਿਆਂ ਵਿੱਚ ਜਿਵੇਂ, ਇਕ ਰਾਜ ਦਾ ਡੈਮ ਦੂਜੇ ਰਾਜ ਦੇ ਭੂ-ਭਾਗ ਵਿੱਚ ਆਉਂਦਾ ਹੈ ਤਾਂ ਰਾਸ਼ਟਰੀ ਅਥਾਰਿਟੀ ਰਾਜ ਡੈਮ ਸੁਰੱਖਿਆ ਸੰਗਠਨ ਦੀ ਭੂਮਿਕਾ ਵੀ ਨਿਭਾਵੇਗੀ ਅਤੇ ਇਸ ਤਰ੍ਹਾਂ ਅੰਤਰ-ਰਾਜੀ ਵਿਵਾਦਾਂ ਵਿੱਚ ਸੰਭਾਵਿਤ ਕਾਰਨਾਂ ਨੂੰ ਦੂਰ ਕਰੇਗੀ।

ਡੈਮ ਸੁਰੱਖਿਆ ਬਾਰੇ ਰਾਜ ਕਮੇਟੀ:

ਇਹ ਕਮੇਟੀ ਰਾਜ ਵਿੱਚ ਨਿਰਧਾਰਤ ਸਾਰੇ ਡੈਮਾਂ ਦੀ ਉਚਿਤ ਨਿਗਰਾਨੀ, ਨਿਰੀਖਣ, ਸੰਚਾਲਨ ਅਤੇ ਰੱਖ-ਰਖਾਅ ਸੁਨਿਸ਼ਚਿਤ ਕਰੇਗੀ। ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ ਡੈਮ ਸੁਰੱਖਿਆ ਨਾਲ ਕੰਮ ਕਰ ਰਹੇ ਹਨ। ਇਸ ਵਿੱਚ ਹਰੇਕ ਰਾਜ ਵਿੱਚ ਰਾਜ ਡੈਮ ਸੁਰੱਖਿਆ ਸੰਗਠਨ ਸਥਾਪਤ ਕਰਨ ਦੀ ਵਿਵਸਥਾ ਹੈ। ਇਹ ਸੰਗਠਨ ਫੀਲਡ ਡੈਮ ਸੁਰੱਖਿਆ ਦੇ ਅਧਿਕਾਰੀਆਂ ਵੱਲੋਂ ਚਲਾਇਆ ਜਾਵੇਗਾ। ਅਧਿਕਾਰੀਆਂ ਵਿੱਚ ਮੁੱਢਲੇ ਰੂਪ ‘ਚ ਡੈਮ ਡਿਜਾਈਨ, ਹਾਈਡ੍ਰੋ ਮੈਕੇਨੀਕਲ ਇੰਜੀਨੀਅਰਿੰਗ, ਹਾਈਡ੍ਰੋਲੋਜੀ, ਭੂ ਤਕਨੀਕੀ ਜਾਂਚ ਅਤੇ ਡੈਮ ਪੁਨਰਵਾਸ ਖੇਤਰ ਵਿੱਚ ਅਧਿਕਾਰੀ ਹੋਣਗੇ।

*****

ਏਕੇਟੀ/ਵੀਬੀਏ