ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮਲਾਹਾਂ (ਨਾਵਿਕਾਂ) ਲਈ ਟ੍ਰੇਨਿੰਗ, ਪ੍ਰਮਾਣਨ ਅਤੇ ਨਿਗਰਾਨੀ ਮਿਆਰ (ਐੱਸਟੀਸੀਡਬਲਿਊ), 1978 ਬਾਰੇ ਅੰਤਰਰਾਸ਼ਟਰੀ ਕਨਵੈੱਨਸ਼ਨ ਦੀ ਰੈਗੂਲੇਸ਼ਨ 1/10 ਦੇ ਅਨੁਰੂਪ ਪ੍ਰਮਾਣ ਪੱਤਰਾਂ ਦੀ ਇੱਕ ਤਰਫ਼ਾ/ ਦੁਵੱਲੀ ਮਾਨਤਾ ਲਈ ਆਦਰਸ਼ ਸਹਿਮਤੀ ਪੱਤਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ‘ਤੇ ਜਹਾਜ਼ਰਾਨੀ ਮੰਤਰਾਲਾ ਦੇ ਇੰਚਾਰਜ ਮੰਤਰੀ ਅਤੇ ਵਿਦੇਸ਼ ਮੰਤਰੀ ਦੀ ਪ੍ਰਵਾਨਗੀ ਨਾਲ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ, ਭਾਰਤ ਸਰਕਾਰ ਦੂਜੇ ਦੇਸ਼ਾਂ ਦੇ ਹਮਰੁਤਬਾ ਦਸਤਖ਼ਤ ਕਰੇਗਾ।
ਲਾਭ
ਇਸ ਇੱਕ ਤਰਫਾ ਸਹਿਮਤੀ ਪੱਤਰ ਨਾਲ ਭਾਰਤੀ ਮਲਾਹਾਂ ਨੂੰ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ ਦੁਆਰਾ ਜਾਰੀ ਸਰਟੀਫਿਕੇਟਾਂ ਨੂੰ ਦੂਜੇ ਦੇਸ਼ ਤੋਂ ਇੱਕ ਤਰਫਾ ਮਾਨਤਾ ਮਿਲਣੀ ਅਸਾਨ ਹੋਵੇਗੀ ।
ਇਸ ਨਾਲ ਭਾਰਤੀ ਮਲਾਹ ਰੋਜ਼ਗਾਰ ਲਈ ਉਸ ਦੇਸ਼ ਦੇ ਝੰਡੇ ਹੇਠ ਜਹਾਜ਼ ‘ਤੇ ਤੈਨਾਤ ਹੋ ਸਕਣਗੇ ਅਤੇ ਇਸ ਤਰ੍ਹਾਂ ਰੋਜ਼ਗਾਰ ਦੇ ਅਵਸਰ ਵੀ ਵਧਣਗੇ । ਪ੍ਰਸਤਾਵਿਤ ਦੁਵੱਲੇ ਸਹਿਮਤੀ ਪੱਤਰ ਨਾਲ ਭਾਰਤ ਅਤੇ ਉਹ ਦੇਸ਼ ਜਿਸ ਦੇ ਨਾਲ ਇਹ ਸਮਝੌਤਾ ਹੋਇਆ ਹੈ, ਐੱਸਟੀਸੀਡਬਲਿਊ ਦੇ ਰੈਗੂਲੇਸ਼ਨ 1/10 ਦੇ ਪ੍ਰਾਵਧਾਨਾਂ ਦੇ ਅਨੁਸਾਰ ਆਪਣੇ-ਆਪਣੇ ਦੇਸ਼ਾਂ ਦੇ ਮਲਾਹਾਂ ਨੂੰ ਜਾਰੀ ਸਮੁੰਦਰੀ ਸਿੱਖਿਆ ਅਤੇ ਟ੍ਰੇਨਿੰਗ, ਸਮਰੱਥਾ ਦੇ ਸਰਟੀਫਿਕੇਟ, ਪ੍ਰਵਾਨਗੀ, ਟ੍ਰੇਨਿੰਗ ਦੇ ਦਸਤਾਵੇਜ਼ੀ ਪ੍ਰਮਾਣ ਅਤੇ ਮੈਡੀਕਲ ਫਿਟਨਸ ਸਰਟੀਫਿਕੇਟਾਂ ਨੂੰ ਮਾਨਤਾ ਦੇਣ ਵਿੱਚ ਸਮਰੱਥ ਹੋਣਗੇ ।
ਇਸ ਦੁਵੱਲੇ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦੇ ਮਲਾਹਾਂ ਨੂੰ ਦੋਹਾਂ ਵਿੱਚੋਂ ਕਿਸੇ ਵੀ ਦੇਸ਼ ਦੇ ਜਹਾਜ਼ਾਂ ਉੱਤੇ ਉਨ੍ਹਾਂ ਦੇ ਸਰਟੀਫਿਕੇਟਾਂ ਨੂੰ ਮਿਲੀ ਮਾਨਤਾ ਦੇ ਅਧਾਰ ਉੱਤੇ ਰੋਜ਼ਗਾਰ ਮਿਲ ਸਕੇਗਾ । ਦੂਜੇ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਟ੍ਰੇਨਿੰਗ ਪ੍ਰਾਪਤ ਮਲਾਹ ਸਪਲਾਈ ਕਰਵਾਉਣ ਵਾਲਾ ਭਾਰਤ ਫਾਇਦੇ ’ਚ ਰਹੇਗਾ।
*******
ਵੀਆਰਆਰਕੇ/ਐੱਸਸੀ