Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਦੋਹਰੇ ਟੈਕਸੇਸ਼ਨ ਤੋਂ ਬਚਾਅ ਅਤੇ ਵਿੱਤੀ ਚੋਰੀ ਰੋਕਣ ਲਈ ਭਾਰਤ ਅਤੇ ਚੀਨ ਦਰਮਿਆਨ ਸਹਮਿਤੀ ਪੱਤਰ ਵਿੱਚ ਸੋਧ ਲਈ ਪ੍ਰੋਟੋਕੋਲ ਵਿੱਚ ਤਬਦੀਲੀ ਕਰਨ ਅਤੇ ਉਸ ਦੀ ਤਾਕੀਦ ਕਰਨ ਨੂੰ ਪ੍ਰਵਾਨਗੀ ਦਿੱਤੀ


ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਮਦਨ ਉੱਤੇ ਟੈਕਸਾਂ ਦੇ ਮਾਮਲੇ ਵਿੱਚ ਦੋਹਰੇ ਟੈਕਸੇਸ਼ਨ ਤੋਂ ਬਚਾਅ ਅਤੇ ਵਿੱਤੀ ਚੋਰੀ ਰੋਕਣ ਲਈ ਭਾਰਤ ਅਤੇ ਚੀਨ ਦਰਮਿਆਨ ਸਹਮਿਤੀ ਪੱਤਰ ਵਿੱਚ ਸੋਧ ਲਈ ਪ੍ਰੋਟੋਕੋਲ ਵਿੱਚ ਤਬਦੀਲੀ ਕਰਨ ਅਤੇ ਉਸ ਦੀ ਤਾਕੀਦ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਹੋਰ ਤਬਦੀਲੀਆਂ ਤੋਂ ਇਲਾਵਾ ਪ੍ਰੋਟੋਕੋਲ ਨੇ ਤਾਜ਼ਾ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਸੂਚਨਾਵਾਂ ਦੇ ਅਦਾਨ-ਪ੍ਰਦਾਨ ਕਰਨ ਦੀਆਂ ਮੌਜੂਦਾ ਧਾਰਵਾਂ  ਨੂੰ ਅੱਪਡੇਟ ਕੀਤਾ ਹੈ। ਇਸ ਤੋਂ ਇਲਾਵਾ ਪ੍ਰੋਟੋਕੋਲ ਉਨ੍ਹਾਂ ਤਬਦੀਲੀਆਂ ਨੂੰ ਸ਼ਾਮਲ ਕਰੇਗਾ ਜੋ ਕਿ ਬੇਸ ਇਰੋਜ਼ਨ ਐਂਡ ਪ੍ਰਾਫਿਟ ਸ਼ਿਫਟਿੰਗ (ਬੀਈਪੀਐੱਸ) ਪ੍ਰੋਜੈਕਟ ਅਧਾਰਤ ਅਤੇ ਲੁੜੀਂਦਾ ਹੋਣਗੀਆਂ। ਇਸ ਪ੍ਰੋਜੈਕਟ ਉੱਤੇ ਭਾਰਤ ਨੇ ਬਰਾਬਰੀ ਦੇ ਅਧਾਰ ‘ਤੇ ਹਿੱਸਾ ਲਿਆ ਸੀ। ਘੱਟੋ-ਘੱਟ ਮਿਆਰਾਂ ਤੋਂ ਇਲਾਵਾ ਪ੍ਰੋਟੋਕੋਲ ਬੀਈਪੀਐੱਸ ਐਕਸ਼ਨ ਰਿਪੋਰਟਾਂ ਦੇ ਹਿਸਾਬ ਨਾਲ ਦੋਹਾਂ ਧਿਰਾਂ ਵੱਲੋਂ ਪ੍ਰਵਾਨ ਕੀਤੀਆਂ ਤਬਦੀਲੀਆਂ ਕਰੇਗਾ।

                                                            ****

 

ਏਕੇਟੀ/ਵੀਬੀਏ/ਐੱਸਐੱਚ