ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੂਰਲ ਹੈਲਥ ਟਰੇਨਿੰਗ ਸੈਂਟਰ (ਆਰਐੱਚਟੀਸੀ), ਨਜਫਗੜ੍ਹ, ਨਵੀਂ ਦਿੱਲੀ ਵਿਖੇ ਲਗਭਗ 95 ਕਰੋੜ ਰੁਪਏ ਦੀ ਲਾਗਤ ਨਾਲ 100 ਬਿਸਤਰਿਆਂ ਦੇ ਜਨਰਲ ਹਸਪਤਾਲ ਦੇ ਨਿਰਮਾਣ ਅਤੇ ਸੰਚਾਲਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪ੍ਰੋਜੈਕਟ ਵਿੱਚ 73 ਪਿੰਡਾਂ ਦੀ 13.65 ਲੱਖ ਦੀ ਸਥਾਨਕ ਅਬਾਦੀ ਲਈ ਨਜਫਗੜ੍ਹ ਵਿੱਚ 100 ਬਿਸਤਰਿਆਂ ਵਾਲੇ ਹਸਪਤਾਲ ਦੀ ਸਥਾਪਨਾ ਕਰਨ ਦੀ ਯੋਜਨਾ ਹੈ।
ਹਸਪਤਾਲ ਵਿੱਚ 30 ਡਾਕਟਰਾਂ, 40 ਨਰਸਾਂ ਤੋਂ ਇਲਾਵਾ 50 ਸਹਾਇਕ ਅਤੇ ਸਿਹਤ ਦੇਖਭਾਲ ਸਟਾਫ ਰਾਹੀਂ ਮੈਡੀਸਨ, ਪ੍ਰਸੂਤਾ ਅਤੇ ਇਸਤਰੀ ਰੋਗ, ਬੱਚਿਆਂ ਦੇ ਰੋਗ ਅਤੇ ਸਰਜਰੀ ਦੀਆਂ ਚਾਰ ਮੁੱਖ ਕਲੀਨੀਕਲ ਸੇਵਾਵਾਂ ਸਮੇਤ ਬਲੱਡ ਬੈਂਕ, ਨਿਦਾਨਕ ਸੇਵਾਵਾਂ ਅਤੇ ਬਾਹਰੀ ਮਰੀਜ਼ਾਂ ਦੀ ਜਾਂਚ ਸਬੰਧੀ ਵਿਭਾਗ (ਓਪੀਡੀ) ਵਿੱਚ ਜਨਰਲ ਮੈਡੀਸਨ, ਸਰਜਰੀ, ਦੰਦਾਂ ਦੇ ਮਾਹਿਰ, ਈਐੱਨਟੀ, ਅੱਖਾਂ ਦੇ ਮਾਹਿਰ ਅਤੇ ਬਾਲ ਸੰਭਾਲ ਸੇਵਾਵਾਂ ਸ਼ਾਮਲ ਹੋਣਗੀਆਂ।
ਇਹ ਹਸਪਤਾਲ ਸਥਾਨਕ ਅਬਾਦੀ ਲਈ, ਵਿਸ਼ੇਸ਼ ਰੂਪ ਨਾਲ ਕਮਜ਼ੋਰ ਵਰਗਾਂ ਜਿਵੇਂ ਔਰਤਾਂ ਅਤੇ ਬੱਚਿਆਂ ਲਈ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦਾ ਸਮਾਧਾਨ ਕਰੇਗਾ। ਇਹ ਖੇਤਰ ਵਿੱਚ ਬਾਲ ਅਤੇ ਪ੍ਰਸੂਤਾ ਸੇਵਾਵਾਂ, ਟਰੌਮਾ ਸੰਭਾਲ ਅਤੇ ਬੁਨਿਆਦੀ ਮੁੱਢਲੇ ਨਿਦਾਨ, ਚਿਕਿਤਸਾ, ਰੋਕਥਾਮ ਅਤੇ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ।
ਮਈ 2020 ਤੱਕ ਸਾਰੇ ਵਿਭਾਗਾਂ ਅਤੇ ਜ਼ਰੂਰੀ ਮਾਨਵ ਸੰਸਾਧਨਾਂ ਨਾਲ ਹਸਪਤਾਲ ਦਾ ਪੂਰੀ ਤਰ੍ਹਾਂ ਸੰਚਾਲਨ ਹੋਣ ਦੀ ਉਮੀਦ ਹੈ।
***
ਏਕੇਟੀ/ਵੀਬੀਏ/ਐੱਸਐੱਚ