Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਨਾਮਜ਼ਦਗੀ ਅਤੇ ਪੀਐੱਸਸੀ ਵਿਵਸਥਾ ਅਧੀਨ ਛੱਡ ਦਿੱਤੀਆਂ ਗਈਆਂ ਖੋਜਾਂ ਦੇ ਸਬੰਧ ਵਿੱਚ ਓਐੱਨਜੀਸੀ ਅਤੇ ਓਆਈਐੱਲ ਦੀਆਂ 60 ਗ਼ੈਰ ਮੁਦਰੀਕ੍ਰਿਤ ਖੋਜਾਂ ਲਈ ਲੱਭੇ ਛੋਟੇ ਫੀਲਡ (ਡੀਐੱਸਐੱਫ) ਦੀ ਨੀਤੀ ਬੋਲੀ ਦੌਰ 11 ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਲੱਭੇ ਗਏ ਛੋਟੇ ਫੀਲਡ ਨੀਤੀ ਬੋਲੀ ਰਾਊਂਡ 2 ਅਧੀਨ ਪਛਾਣੇ ਗਏ 60 ਖੋਜੇ ਗਏ ਛੋਟੇ ਖੇਤਰਾਂ ਅਤੇ ਗ਼ੈਰ ਮੁਦਰੀਕ੍ਰਿਤ ਖੋਜਾਂ ਲਈ 14.10.2015 ਨੂੰ ਨੋਟੀਫਾਈ ਖੋਜੇ ਗਏ ਛੋਟੇ ਖੇਤਰ ਨੀਤੀ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 22 ਖੇਤਰ / ਖੋਜ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (ਓਐੱਨਜੀਸੀ) ਦੇ ਲਿਮਿਟਡ ਦੇ 5 ਆਇਲ ਇੰਡੀਆ ਲਿਮਟਿਡ (ਓਆਈਐੱਲ) ਦੇ ਅਤੇ 12 ਨਵੀਂ ਖੋਜ ਅਤੇ ਲਾਇਸੈਂਸਿੰਗ ਨੀਤੀ (ਐੱਨਈਐੱਲਪੀ) ਬਲਾਕਾਂ ਤੋਂ 12 ਛੱਡੇ ਗਏ ਖੇਤਰ / ਖੋਜ ਹਨ। ਇਸ ਤੋਂ ਇਲਾਵਾ 21 ਖੇਤਰ / ਖੋਜ ਡੀਐੱਸਐੱਫ ਬੋਲੀ ਰਾਊਂਡ 1 ਦੇ ਬਾਕੀ ਹਨ, ਜਿਨ੍ਹਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਨਿਵੇਸ਼ਕਾਂ ਵੱਲੋਂ ਵਧੇਰੇ ਦਿਲਚਸਪੀ ਨਾ ਵਿਖਾਏ ਜਾਣ ਕਾਰਣ ਠੇਕਾ ਨਹੀਂ ਦਿੱਤਾ ਗਿਆ ਸੀ।

 

ਵੇਰਵੇ

 

ਇਨ੍ਹਾਂ ਖੋਜਾਂ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ 194.65 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਤੇਲ ਅਤੇ ਇਸ ਦੇ ਬਰਾਬਰ ਗੈਸ ਹੋਵੇਗੀ।

 

ਇਨ੍ਹਾਂ ਤੇਲ ਖੇਤਰਾਂ ਨੂੰ ਤੇਜ਼ੀ ਨਾਲ ਵਿਕਸਿਤ ਅਤੇ ਮੁਦਰੀਕ੍ਰਿਤ ਕੀਤਾ ਜਾਵੇਗਾ ਜਿਸ ਨਾਲ ਤੇਲ ਅਤੇ ਗੈਸ ਉਤਪਾਦਨ ਵਿੱਚ ਮਜ਼ਬੂਤੀ ਆਵੇਗੀ ਅਤੇ ਇਸ ਸਦਕਾ ਦੇਸ਼ ਦੀ ਊਰਜਾ ਸੁਰੱਖਿਆ ਵਧੇਗੀ।

 

ਅੰਦਾਜ਼ਾ ਹੈ ਕਿ ਇਨ੍ਹਾਂ ਤੇਲ ਖੇਤਰਾਂ ਵਿੱਚ ਨਿਵੇਸ਼ ਨਾਲ 28,000 ਤੋ ਵੱਧ ਪ੍ਰਤੱਖ, ਅਪ੍ਰਤੱਖ  ਅਤੇ ਲਾਭਕਾਰੀ ਰੋਜ਼ਗਾਰ ਪੈਦਾ ਹੋਣਗੇ।

 

ਇਸ ਨੀਤੀ ਦਾ ਵਿਸਤਾਰ ਭਵਿੱਖ ਦੀ ਬੋਲੀ ਲਗਾਉਣ ਲਈ ਕੀਤਾ ਗਿਆ ਹੈ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਸਕੱਤਰ, ਸਕੱਤਰ (ਖਰਚਾ) ਅਤੇ ਕਾਨੂੰਨ ਸਕੱਤਰ ਵਾਲੀ ਸ਼ਕਤੀਸ਼ਾਲੀ ਸਕੱਤਰਾਂ ਦੀ ਕਮੇਟੀ ਆਦਰਸ਼ ਮਾਲੀਆ ਹਿੱਸੇਦਾਰੀ ਠੇਕਾ, ਪ੍ਰਸਤਾਵ ਸੱਦਾ ਨੋਟਿਸ (ਐੱਨਆਈਓ) ਅਤੇ ਲੱਭੇ ਗਏ ਛੋਟੇ ਫੀਲਡਾਂ ਦੀ ਬੋਲੀ ਰਾਊਂਡ ਨੂੰ ਅੰਤਿਮ ਰੂਪ ਦੇਵੇਗੀ ਅਤੇ ਪ੍ਰਵਾਨ ਕਰੇਗੀ। ਠੇਕਾ ਪ੍ਰਦਾਨ ਕਰਨ ਦੀ ਪ੍ਰਵਾਨਗੀ ਈਸੀਐੱਸ ਦੀਆਂ ਸਿਫਾਰਸ਼ਾਂ ਦੇ ਅਧਾਰ ਉੱਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਦਿੱਤੀ ਜਾਵੇਗੀ।

                                                                        ***

 

ਏਕੇਟੀ/ਵੀਬੀਏ/ਐੱਸਐੱਚ