Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪਣਬਿਜਲੀ ਖੇਤਰ ਨੂੰ ਹੁਲਾਰਾ ਦੇਣ ਦੇ ਕਦਮਾਂ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਪਣਬਿਜਲੀ ਖੇਤਰ ਨੂੰ ਹੁਲਾਰਾ ਦੇਣ ਦੇ ਕਦਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਾਨ ਸੋਲਰ ਰਿਨਿਊਏਬਲ ਪਰਚੇਜ਼ ਔਬਲੀਗੇਸ਼ਨ (ਆਰਪੀਓ) ਦੇ ਹਿੱਸੇ ਵਜੋਂ ਵੱਡੇਪਣਬਿਜਲੀ ਪ੍ਰੋਜੈਕਟਾਂ(ਐੱਚਪੀਓ) ਦਾਐਲਾਨ ਇਨ੍ਹਾਂ ਵਿੱਚ ਸ਼ਾਮਲ ਹੈ ।

ਵੇਰਵਾ :

i .         ਵੱਡੀਆਂਪਣਬਿਜਲੀ ਯੋਜਨਾਵਾਂ ਦਾਐਲਾਨਅਖੁੱਟ ਊਰਜਾ ਸ੍ਰੋਤ ਦੇ ਰੂਪ ਵਿੱਚ ਵੀ ਕੀਤਾ ਜਾਵੇਗਾ (ਮੌਜੂਦਾ ਪ੍ਰਚਲਨ ਦੇ ਅਨੁਸਾਰ,ਕੇਵਲ 25 ਮੈਗਾਵਾਟ ਤੋਂ ਘੱਟ ਸਮਰੱਥਾ ਵਾਲੇ ਪਣਬਿਜਲੀ ਪ੍ਰੋਜੈਕਟਾਂ ਨੂੰ ਅਖੁੱਟ ਊਰਜਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ)।

ii .      ਇਨ੍ਹਾਂਉਪਰਾਲਿਆਂ ਦੀ ਅਧਿਸੂਚਨਾ ਦੇ ਬਾਅਦ ਸ਼ੁਰੂ ਕੀਤੀਆਂ ਗਈਆਂ ਵੱਡੀਆਂਪਣਬਿਜਲੀ ਯੋਜਨਾਵਾਂ ਨਾਨ-ਸੋਲਰ ਰਿਨਿਊਏਬਲ ਪਰਚੇਜ਼ ਔਬਲੀਗੇਸ਼ਨਦੇ ਤਹਿਤ ਪਣਬਿਜਲੀ ਯੋਜਨਾਵਾਂ ਇਨ੍ਹਾਂ ਵਿੱਚ ਸ਼ਾਮਲ ਹੋਣਗੀਆਂ (ਲਘੂ ਪਣਬਿਜਲੀ ਪ੍ਰੋਜੈਕਟ ਪਹਿਲਾਂ ਤੋਂ ਹੀ ਇਨ੍ਹਾਂ ਵਿੱਚ ਸ਼ਾਮਲ ਹਨ)।  ਪਣਬਿਜਲੀ ਖੇਤਰ ਵਿੱਚ ਵਧੇਰੇਪ੍ਰੋਜੈਕਟ ਸਮਰੱਥਾ ਦੇ ਅਧਾਰ ’ਤੇ ਬਿਜਲੀ ਮੰਤਰਾਲੇਵੱਲੋਂ ਵੱਡੇਪਣਬਿਜਲੀ ਪ੍ਰੋਜੈਕਟਾਂ ਦੇ ਸਲਾਨਾਟੀਚਿਆਂ ਬਾਰੇ ਅਧਿਸੂਚਿਤ ਕੀਤਾ ਜਾਵੇਗਾ। ਵੱਡੇਪਣਬਿਜਲੀ ਪ੍ਰੋਜੈਕਟਾਂ ਦੇ ਸੰਚਾਲਨ ਲਈ ਟੈਰਿਫ਼ ਨੀਤੀ ਅਤੇ ਟੈਰਿਫ਼ਨਿਯਮਾਂ ਵਿੱਚ ਜ਼ਰੂਰੀ ਸੰਸ਼ੋਧਨ ਕੀਤੇ ਜਾਣਗੇ ।

iii .     ਪ੍ਰੋਜੈਕਟ ਕਾਲ ਨੂੰ 40 ਸਾਲ ਤੱਕ ਵਧਾਉਣ ਦੇ ਬਾਅਦ ਬੈਕ ਲੋਡਿੰਗ ਰਾਹੀਂਟੈਰਿਫ਼ ਨਿਰਧਾਰਿਤ ਕਰਨ ਲਈ ਡਿਵੈਲਪਰਾਂ ਨੂੰ ਲਚੀਲਾਪਣ ਪ੍ਰਦਾਨ ਕਰਨ, ਕਰਜ਼ਾ ਭੁਗਤਾਨ ਦੀ ਮਿਆਦ ਨੂੰ 18 ਸਾਲ ਤੱਕ ਵਧਾਉਣ ਅਤੇ 2 ਪ੍ਰਤੀਸ਼ਤਟੈਰਿਫ ਵਧਾਉਣ ਸਹਿਤ ਟੈਰਿਫ ਨੂੰ ਤਰਕਸੰਗਤ ਬਣਾਉਣਾ ।

iv .     ਪਣਬਿਜਲੀਪ੍ਰੋਜੈਕਟ ਦੇ ਹੜ੍ਹ ਨਿਯੰਤਰਣ ਹਿੱਸੇ ਦੇ  ਵਿੱਤਪੋਸ਼ਣ ਲਈ ਕੇਸ ਅਧਾਰਤਵਿੱਤੀ ਸਹਾਇਤਾ ਪ੍ਰਦਾਨ ਕਰਨਾ; ਅਤੇ

v .      ਸੜਕਾਂ ਅਤੇ ਪੁਲਾਂ ਵਰਗੀਆਂਬੁਨਿਆਦੀ ਢਾਂਚਾਸੁਵਿਧਾਵਾਂ ਦੇ ਨਿਰਮਾਣ ਵਿੱਚ ਆਰਥਕ ਲਾਗਤ ਪੂਰੀ ਕਰਨ ਲਈ ਵਿੱਤੀ ਸਹਾਇਤਾ ਦੇਣਾ । ਮਾਮਲੇ  ਦੇ ਅਧਾਰ ’ਤੇ ਇਹ ਵਾਸਤਵਿਕ ਲਾਗਤ, ਪ੍ਰਤੀ ਮੈਗਾਵਾਟ1.5 ਕਰੋੜ ਰੁਪਏ ਦੀ ਦਰ ਨਾਲ ਅਧਿਤਕਮ 200 ਮੈਗਾਵਾਟ ਸਮਰੱਥਾ ਵਾਲੇ ਪ੍ਰੋਜੈਕਟਾਂ ਅਤੇ  ਪ੍ਰਤੀ ਮੈਗਾਵਾਟ 1.0 ਕਰੋੜਰੁਪਏ ਦੀ ਦਰ ਨਾਲ 200 ਮੈਗਾਵਾਟ ਤੋਂ ਅਧਿਕ ਸਮਰੱਥਾ ਵਾਲੇ ਪ੍ਰੋਜੈਕਟਾਂ ਲਈ ਹੋ ਸਕਦੀ ਹੈ ।

ਰੋਜ਼ਗਾਰ ਸਿਰਜਣ ਦੀ ਸੰਭਾਵਨਾ ਸਮੇਤ ਪ੍ਰਮੁੱਖ ਪ੍ਰਭਾਵ:

ਜਿਵੇਂ ਕ‌ਿ ਅਧਿਕਤਰ ਪਣਬਿਜਲੀ ਪ੍ਰੋਜੈਕਟ ਹਿਮਾਲਿਆ ਦੀਆਂ ਉਚਾਈਆਂ ਅਤੇ ਪੂਰਬ-ਉੱਤਰ ਖੇਤਰ ਵਿੱਚ ਸਥਿਤ ਹਨ, ਇਸਤੋਂ ਬਿਜਲੀ ਖੇਤਰ ਵਿੱਚ ਪ੍ਰਤੱਖ ਰੋਜ਼ਗਾਰ ਮਿਲਣ ਨਾਲ ਇਸ ਖੇਤਰ ਦਾ ਸਮਾਜਕ-ਆਰਥਕ ਵਿਕਾਸ ਸੁਨਿਸ਼ਚਿਤ ਹੋਵੇਗਾ । ਇਸਨਾਲ ਟ੍ਰਾਂਸਪੋਰਟ, ਸੈਰ-ਸਪਾਟਾ ਅਤੇ ਹੋਰ ਛੋਟੇ ਕਾਰੋਬਾਰੀ ਖੇਤਰ ਵਿੱਚ ਅਪ੍ਰਤੱਖ ਰੋਜ਼ਗਾਰ/ਉੱਦਮਤਾ ਦੇ ਮੌਕੇ ਵੀ ਉਪਲੱਬਧ ਹੋਣਗੇ । ਇਸਦਾ ਇੱਕ ਹੋਰ ਲਾਭ ਇਹ ਵੀ ਹੋਵੇਗਾ ਕਿ ਸੌਰ ਅਤੇ ਵਾਯੂ ਜਿਹੇ ਊਰਜਾ ਸਰੋਤਾਂ ਤੋਂ ਸਾਲ 2022 ਤੱਕ ਲਗਭਗ 160 ਗੀਗਾਵਾਟ ਸਮਰੱਥਾ ਦਾ ਇੱਕ ਸਥਾਈ ਗ੍ਰਿੱਡ ਉਪਲੱਬਧ ਹੋ ਜਾਵੇਗਾ ।

*****

ਏਕੇਟੀ/ਐੱਸਐੱਚ