ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਨੇ ਪਾਰੇ (Mercury) ‘ਤੇ ਮਿਨਾਮਾਤਾ ਕਨਵੈਨਸ਼ਨ ਦੀ ਪੁਸ਼ਟੀ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਪੁਸ਼ਟੀ ਕੀਤੇ ਗਏ ਸਮਝੌਤੇ ਨੂੰ ਸੌਂਪਣ ਨਾਲ ਭਾਰਤ ਸਮਝੌਤੇ ਦਾ ਪੱਖ ਬਣ ਗਿਆ ਹੈ।
ਪਾਰੇ ‘ਤੇ ਮਿਨਾਮਾਤਾ ਕਨਵੈਨਸ਼ਨ ਦੀ ਪੁਸ਼ਟੀ ਦੀ ਪ੍ਰਵਾਨਗੀ ਤਹਿਤ ਪਾਰਾ ਅਧਾਰਤ ਉਤਪਾਦਾਂ ਅਤੇ ਮਿਸ਼ਰਣਾਂ ਸਬੰਧੀ ਪ੍ਰਕਿਰਿਆਵਾਂ ਦੇ ਸਬੰਧ ਵਿੱਚ 2025 ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਪਾਰੇ ‘ਤੇ ਮਿਨਾਮਾਤਾ ਕਨਵੈਨਸ਼ਨ ਟਿਕਾਊ ਵਿਕਾਸ ਸਬੰਧੀ ਲਾਗੂ ਕੀਤਾ ਜਾਵੇਗਾ ਜਿਸ ਦਾ ਉਦੇਸ਼ ਮਨੁੱਖੀ ਸਿਹਤ ਅਤੇ ਵਾਤਾਵਰਣ ਨੂੰ ਪਾਰੇ ਅਤੇ ਪਾਰੇ ਦੇ ਮਿਸ਼ਰਣਾਂ ਦੇ ਨਿਕਾਸ ਤੋਂ ਬਚਾਉਣਾ ਹੈ।
ਸਮਝੌਤੇ ਤਹਿਤ ਪਾਰੇ ਦੇ ਦੁਰ-ਪ੍ਰਭਾਵਾਂ ਤੋਂ ਬਚਾਅ ਹੋਵੇਗਾ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿਕਾਸ ਦੀ ਸੁਰੱਖਿਆ ਹੋ ਸਕੇਗੀ। ਇਸ ਪ੍ਰਕਾਰ ਗ਼ਰੀਬਾਂ ਅਤੇ ਕਮਜ਼ੋਰ ਸਮੂਹਾਂ ਦੇ ਹਿੱਤ ਸੁਰੱਖਿਅਤ ਹੋਣਗੇ।
ਪਾਰੇ ‘ਤੇ ਮਿਨਾਮਾਤਾ ਕਨਵੈਨਸ਼ਨ ਨਾਲ ਉਪਕ੍ਰਮਾਂ ਨੂੰ ਪ੍ਰੇਰਣਾ ਮਿਲੇਗੀ ਕਿ ਉਹ ਪਾਰਾ ਮੁਕਤ ਵਿਕਲਪਾਂ ਨੂੰ ਅਪਣਾਉਣ ਅਤੇ ਆਪਣੀਆਂ ਨਿਰਮਾਣ ਪ੍ਰਕਿਰਿਆਵਾਂ ਵਿੱਚ ਪਾਰਾ ਮੁਕਤ ਟੈਕਨੋਲੋਜੀ ਦੀ ਵਰਤੋਂ ਕਰਨ। ਇਸ ਨਾਲ ਖੋਜ ਅਤੇ ਵਿਕਾਸ ਵਿੱਚ ਤੇਜੀ ਆਵੇਗੀ ਅਤੇ ਨਵੀਨਤਾ ਨੂੰ ਪ੍ਰੋਤਸਾਹਨ ਮਿਲੇਗਾ।
*****
ਏਕੇਟੀ/ਵੀਬੀਏ/ਐੱਸਐੱਚ