ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੁਲਿਸ ਟ੍ਰੇਨਿੰਗ ਅਤੇ ਵਿਕਾਸ ਵਿਚ ਤਕਨੀਕੀ ਸਹਿਯੋਗ ਬਾਰੇ ਭਾਰਤ ਅਤੇ ਅਫਗਾਨਿਸਤਾਨ ਵਿਚ ਦੋਪੱਖੀ ਸਹਿਮਤੀ ਪੱਤਰ (ਐਮ ਓ ਯੂ) ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਸਹਿਮਤੀ ਪੱਤਰ ਨਾਲ ਅਫਗਾਨਿਸਤਾਨ ਵਿਚ ਕੌਮੀ ਪੁਲਿਸ ਦੀ ਸਮਰੱਥਾ ਦਾ ਵਿਕਾਸ ਕਰਨ ਅਤੇ ਖੇਤਰ ਵਿਚ ਸੁਰੱਖਿਆ ਮਸ਼ੀਨਰੀ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ।
ਇਹ ਪ੍ਰਵਾਨਗੀ ਐਮ ਓ ਯੂ ਉੱਤੇ ਦਸਤਖਤ ਦੀ ਤਰੀਕ ਤੋਂ 5 ਸਾਲ ਲਈ ਹੈ ਅਤੇ ਇਸ ਵਿਚ ਇਸ ਸ਼ਰਤ ਉੱਤੇ 5 ਸਾਲ ਲਈ ਹੋਰ ਵਾਧਾ ਕੀਤਾ ਜਾਵੇਗਾ ਕਿ ਇਸ ਵਿਚ ਹੋਰ ਸੋਧ ਅਤੇ ਤਬਦੀਲੀਆਂ ਨਹੀਂ ਕੀਤੀਆਂ ਜਾਣਗੀਆਂ।
ਪਿਛੋਕੜ
ਭਾਰਤ ਅਤੇ ਅਫ਼ਗਾਨਿਸਤਾਨ ਵਿਚ ਮਿੱਤਰਤਾ ਭਰੇ ਸੰਬੰਧ ਚਲੇ ਆ ਰਹੇ ਹਨ ਅਤੇ ਅਫਗਾਨਿਸਤਾਨ ਰਾਸ਼ਟਰੀ ਪੁਲਿਸ ਦੇ ਜਵਾਨ ਇਥੋਂ ਦੇ ਵੱਖ ਵੱਖ ਟਰੇਨਿੰਗ ਸੰਸਥਾਨਾਂ ਵਿਚ ਟਰੇਨਿੰਗ ਲੈਣ ਲਈ ਲਗਾਤਾਰ ਆਉਂਦੇ ਰਹਿੰਦੇ ਹਨ।
ਭਾਰਤ ਅਤੇ ਅਫਗਾਨਿਸਤਾਨ ਨੇ ਅਕਤਬਰ 2011 ਵਿਚ ‘ਸਟ੍ਰੈਟਜਿਕ ਭਾਈਵਾਲੀ ਬਾਰੇ ਸਮਝੌਤਾ’ ਪਹਿਲਾਂ ਹੀ ਕੀਤਾ ਹੋਇਆ ਹੈ। ਅਫਗਾਸਿਤਾਨ ਦੇ ਅੰਦਰੂਨੀ ਮੰਤਰਾਲਾ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ ਐਨ ਡੀ ਪੀ), ਅਫਗਾਨਿਸਤਾਨ ਅਤੇ ਬਿਊਰੋ ਆਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀ ਪੀ ਆਰ ਐਂਡ ਡੀ) , ਐਮ ਐਚ ਏ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨਵੀਂ ਦਿੱਲੀ ਵਿਖੇ ਅਕਤੂਬਰ 2016 ਵਿੱਚ ਹੋਈ ਸੀ ਅਤੇ ਇਸ ਵਿਚ ਅਫਗਾਨ ਨੁਮਾਇੰਦਿਆਂ ਨੇ ਇੱਛਾ ਪ੍ਰਗਟਾਈ ਸੀ ਕਿ ਭਾਰਤ ਪੁਲਿਸ ਟਰੇਨਿੰਗ, ਪੁਲਿਸ ਵਿਕਾਸ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਅਫਗਾਨਿਸਤਾਨ ਵਿਚ ਕਾਨੂੰਨ ਦਾ ਸ਼ਾਸਨ ਕਾਇਮ ਕਰਨ ਅਤੇ ਲੰਬੀ ਮਿਆਦ ਦਾ ਸਹਿਯੋਗ ਕਾਇਮ ਕਰਨ ਵਿਚ ਮਦਦ ਦੇਵੇ। ਇਸ ਸਹਿਯੋਗ ਨੂੰ ਅੱਗੇ ੇਵਧਾਉਣ ਲਈ ਇਸ ਸਹਿਮਤੀ ਪੱਤਰ ਉੱਤੇ ਦਸਤਖਤ ਕੀਤੇ ਗਏ ਸਨ।
******
AKT/VBA/SH