Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪੋਸਟ ਐਂਡ ਟੈਲੀਗ੍ਰਾਫਸ ਬਿਲਡਿੰਗ ਵਰਕਸ ਸਰਵਿਸ (ਪੀਐਡਟੀ-ਬੀਡਬਲਊਐੱਸ), ਗਰੁੱਪ-ਏ ਦੀ ਕਾਡਰ ਸਮੀਖਿਆ ਦੀ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪੋਸਟ ਐਂਡ ਟੈਲੀਗ੍ਰਾਫ ਬਿਲਡਿੰਗ ਵਰਕਸ ਸਰਵਿਸ ਗਰੁੱਪ-ਏ ਦੀ ਕਾਡਰ ਸਮੀਖਿਆ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਨ੍ਹਾਂ  ਡਿਊਟੀ ਪੋਸਟਾਂ ਦੀ ਸੰਖਿਆ 105 ਨਿਰਧਾਰਿਤ ਕੀਤੀ ਗਈ ਸੀ। ਇਨ੍ਹਾਂ ਦੀ ਸਮੀਖਿਆ ਨਾਲ ਦੂਰਸੰਚਾਰ ਵਿਭਾਗ ਅਤੇ ਡਾਕ ਵਿਭਾਗ ਦੇ ਦਫ਼ਤਰਾਂ ਅਤੇ ਖੇਤਰੀ ਇਕਾਈਆਂ ਵਿੱਚ ਕਾਡਰ ਗਠਨ ਨੂੰ ਜ਼ਰੂਰਤਾਂ ਦੇ ਅਨੁਰੂਪ ਮਜ਼ਬੂਤੀ ਮਿਲੇਗੀ। ਇਸ ਨਾਲ ਪੀ ਐਂਡ ਟੀ ਬੀਡਬਲਿਊਐੱਸ ਸ਼੍ਰੇਣੀ ਦੇ ਅਧਿਕਾਰੀਆਂ ਦੀ ਤਰੱਕੀ ਵਿੱਚ ਆਇਆ ਠਹਿਰਾਅ ਘੱਟ ਕੀਤਾ ਜਾਏਗਾ। ਇਹ ਵੀ ਫੈਸਲਾ ਲਿਆ ਗਿਆ ਕਿ ਮੌਜੂਦਾ ਕਾਡਰ ਵਿੱਚ ਹੋਰ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਜਾਵੇਗੀ ਅਤੇ ਇਸ ਕਾਡਰ ਨੂੰ ਚਰਣਬੱਧ ਤਰੀਕੇ ਨਾਲ ਇਸ ਪ੍ਰਕਾਰ ਖਤਮ ਕੀਤਾ ਜਾਵੇਗਾ ਜਿਸ ਨਾਲ ਸਬੰਧਤ ਅਧਿਕਾਰੀ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਣ 

 

****

ਵੀਆਰਆਰਕੇ/ਐੱਸਸੀ/ਐੱਸਐੱਚ