ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਅੱਜ 2018-19 ਤੋਂ 7 ਸਾਲ ਦੇ ਸਮੇਂ ਲਈ 1650 ਕਰੋੜ ਰੁਪਏ ਦੀ ਕੁੱਲ ਲਾਗਤ ਦੀ ”ਪ੍ਰਧਾਨ ਮੰਤਰੀ ਰਿਸਰਚ ਫੈਲੋ (ਪੀਐੱਮਆਰਐੱਫ)” ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਪ੍ਰਗਤੀ ਅਤੇ ਵਿਕਾਸ ਲਈ ਨਵੀਨਤਾ ਪ੍ਰਯੋਗ ਅਤੇ ਟੈਕਨੋਲੋਜੀ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ। ਇਹ ਫੈਲੋਸ਼ਿਪ ਯੋਜਨਾ ਪ੍ਰਧਾਨ ਮੰਤਰੀ ਦੇ ਨਵੀਨਤਾ ਰਾਹੀਂ ਵਿਕਾਸ ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ। ਇਸ ਯੋਜਨਾ ਦਾ ਐਲਾਨ ਬਜਟ ਭਾਸ਼ਣ 2018-19 ਵਿੱਚ ਕੀਤਾ ਗਿਆ ਸੀ।
ਇਸ ਯੋਜਨਾ ਤਹਿਤ ਆਈਆਈਐੱਸਸੀ/ ਆਈਆਈਟੀ/ ਐੱਨਆਈਟੀ/ ਆਈਆਈਐੱਸਈਆਰ/ ਆਈਆਈਆਈਟੀ ਨਾਲ ਵਿਗਿਆਨ ਅਤੇ ਟੈਕਨੋਲੋਜੀ ਵਿਸ਼ਿਆਂ ਵਿੱਚ ਬੀ.ਟੈੱਕ ਅਤੇ ਸੰਗਠਿਤ ਐੱਮ.ਟੈੱਕ ਜਾਂ ਐੱਮਐੱਸਸੀ ਪਾਸ ਕਰਨ ਵਾਲੇ ਜਾਂ ਅੰਤਿਮ ਸਾਲ ਦੇ ਸਰਵੋਤਮ ਵਿਦਿਆਰਥੀਆਂ ਨੂੰ ਆਈਆਈਟੀ/ਆਈਆਈਐੱਸਸੀ ਵਿੱਚ ਪੀਐੱਚਡੀ ਪ੍ਰੋਗਰਾਮ ਵਿੱਚ ਸਿੱਧਾ ਪ੍ਰਵੇਸ਼ ਦਿੱਤਾ ਜਾਵੇਗਾ। ਅਜਿਹੇ ਵਿਦਿਆਰਥੀ ਜੋ ਯੋਗਤਾ ਮਾਪਦੰਡ ਪੂਰਾ ਕਰਦੇ ਹਨ ਅਤੇ ਜਿਨ੍ਹਾਂ ਨੂੰ ਪੀਐੱਮਆਰਐੱਫ ਦਿਸ਼ਾ ਨਿਰਦੇਸ਼ਾਂ ਵਿੱਚ ਨਿਰਧਾਰਤ ਚੋਣ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ, ਨੂੰ ਪਹਿਲੇ ਦੋ ਸਾਲਾਂ ਲਈ 70,000 ਰੁਪਏ ਪ੍ਰਤੀ ਮਹੀਨਾ, ਤੀਜੇ ਸਾਲ ਲਈ 75,000 ਰੁਪਏ ਪ੍ਰਤੀ ਮਹੀਨਾ ਅਤੇ ਚੌਥੇ ਅਤੇ ਪੰਜਵੇਂ ਸਾਲ ਵਿੱਚ 80,000 ਰੁਪਏ ਪ੍ਰਤੀ ਮਹੀਨਾ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਇਲਾਵਾ ਹਰੇਕ ਖੋਜ ਨੂੰ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਸੈਮੀਨਾਰਾਂ ਵਿੱਚ ਖੋਜ ਪੱਤਰ ਪੇਸ਼ ਕਰਨ ਲਈ ਉਨ੍ਹਾਂ ਦੀ ਵਿਦੇਸ਼ ਯਾਤਰਾ ਨਾਲ ਸਬੰਧਤ ਖਰਚ ਨੂੰ ਪੂਰਾ ਕਰਨ ਲਈ 5 ਸਾਲ ਦੇ ਸਮੇਂ ਲਈ 2 ਲੱਖ ਰੁਪਏ ਦਾ ਖੋਜ ਅਨੁਦਾਨ ਦਿੱਤਾ ਜਾਏਗਾ। ਸਾਲ 2018-19 ਦੇ ਸਮੇਂ ਦੌਰਾਨ ਸ਼ੁਰੂਆਤੀ 3 ਸਾਲਾਂ ਵਿੱਚ ਵੱਧ ਤੋਂ ਵੱਧ 3000 ਫੈਲੋ ਦੀ ਚੋਣ ਕੀਤੀ ਜਾਵੇਗੀ।
ਇਹ ਯੋਜਨਾ ਵਿਗਿਆਨ ਅਤੇ ਟੈਕਨੋਲੋਜੀ ਦੇ ਮੋਹਰੀ ਖੇਤਰਾਂ ਵਿੱਚ ਸਵਦੇਸ਼ੀ ਰੂਪ ਨਾਲ ਖੋਜ ਕਰਨ ਲਈ ਦੇਸ਼ ਵਿੱਚ ਉਪਲੱਬਧ ਪ੍ਰਤਿਭਾ ਦੇ ਦੋਹਨ ਵਿੱਚ ਸਹਾਇਕ ਹੋਏਗੀ। ਇਸ ਯੋਜਨਾ ਤਹਿਤ ਖੋਜ ਇੱਕ ਤਰਫ਼ ਸਾਡੀ ਰਾਸ਼ਟਰੀ ਤਰਜੀਹ ਨੂੰ ਹੱਲ ਕਰੇਗੀ ਅਤੇ ਦੂਜੀ ਤਰਫ਼ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸਟਾਫ ਦੀ ਘਾਟ ਨੂੰ ਦੂਰ ਕਰੇਗੀ।
*****
ਏਕੇਟੀ/ਵੀਬੀਏ/ਐੱਸਐੱਚ