ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪ੍ਰਵਾਸੀ ਭਾਰਤੀਆਂ ਦੇ ਭਾਰਤੀ ਵਿਕਾਸ ਫਾਊਂਡੇਸ਼ਨ (ਆਈਡੀਐਫ-ਓਆਈ) ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਵਰਗੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਲਈ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਨੂੰ ਦਿਸ਼ਾ ਦੇਣ ਲਈ ਤਾਲਮੇਲ ਵਧਾਇਆ ਜਾ ਸਕੇ।
ਪਿਛੋਕੜ
ਸਰਕਾਰ ਨੇ 2008 ਵਿੱਚ ਮੰਤਰੀ ਮੰਡਲ ਦੀ ਮਨਜ਼ੂਰੀ ਨਾਲ ਆਈਡੀਐੱਫ-ਓਆਈ ਦੀ ਸਥਾਪਨਾ ਇਕ ਖ਼ੁਦਮੁਖ਼ਤਿਆਰ ਮੁਨਾਫਾ ਨਾ ਕਮਾਉਣ ਵਾਲੇ ਟਰਸਟ ਦੇ ਰੂਪ ਵਿੱਚ ਕੀਤੀ ਸੀ ਤਾਂ ਕਿ ਭਾਰਤ ਦੇ ਸਮਾਜਿਕ ਅਤੇ ਵਿਕਾਸ ਪ੍ਰਾਜੈਕਟਾਂ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਵੈ-ਇੱਛਕ ਯੋਗਦਾਨ ਨੂੰ ਸੁਖਾਲਾ ਬਣਾਇਆ ਜਾ ਸਕੇ।
ਕਿਉਂਕਿ ਪ੍ਰਵਾਸੀ ਭਾਰਤੀ ਭਾਈਚਾਰੇ ਤੋਂ ਦਾਨ ਦੇ ਰੂਪ ਵਿੱਚ ਫਾਊਂਡੇਸ਼ਨ ਨੂੰ ਦਸੰਬਰ 2008 ਤੋਂ ਮਾਰਚ 2015 ਦਰਮਿਆਨ ਸਿਰਫ 36.80 ਲੱਖ ਰੁਪਏ ਹਾਸਲ ਹੋਏ ਸਨ, ਇਸ ਲਈ ਆਈਡੀਐੱਫ-ਓਆਈ ਦੀ 2015 ਵਿੱਚ ਇਕ ਵਿਸਤ੍ਰਿਤ ਸਮੀਖਿਆ ਕੀਤੀ ਗਈ। ਸਰਕਾਰ ਦੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਵਰਗੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਹੱਲਾਸ਼ੇਰੀ ਦੇਣ ਅਤੇ ਰਾਜ ਸਰਕਾਰਾਂ ਵੱਲੋਂ ਸ਼ਨਾਖਤ ਕੀਤੇ ਸਮਾਜਿਕ ਅਤੇ ਵਿਕਾਸ ਪ੍ਰਾਜੈਕਟਾਂ ਨੂੰ ਆਈਡੀਐੱਫ-ਓਆਈ ਦੇ ਫਰਮਾਨ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਹਾਲਾਂਕਿ ਅਪ੍ਰੈਲ 2015 ਅਤੇ ਮਾਰਚ 2018 ਦਰਮਿਆਨ ਟਰਸਟ ਨੂੰ 10.16 ਕਰੋੜ ਰੁਪਏ ਹਾਸਲ ਹੋਏ, ਇਨ੍ਹਾਂ ਵਿਚੋਂ ਪ੍ਰਾਪਤ ਵਧੇਰੀ ਰਕਮ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਜਾਂ ਸਵੱਛ ਭਾਰਤ ਮਿਸ਼ਨ ਲਈ ਸੀ ਜਿਸ ਦਾ ਪ੍ਰਬੰਧ ਉਨ੍ਹਾਂ ਦੀਆਂ ਸਬੰਧਤ ਏਜੰਸੀਆਂ ਵੱਲੋਂ ਵੱਖਰੇ ਤੌਰ ’ਤੇ ਕੀਤਾ ਜਾ ਰਿਹਾ ਸੀ। ਤਾਲਮੇਲ ਵਧਾਉਣ, ਸਮਰੱਥਾ ਵਿੱਚ ਸੁਧਾਰ ਕਰਨ ਅਤੇ ਕੰਮ ਦਾ ਦੋਹਰੀਕਰਨ ਰੋਕਣ ਲਈ ਆਈਡੀਐਫ-ਓਆਈ ਦੇ ਟਰਸਟ ਬੋਰਡ ਦੀ 9ਵੀਂ ਮੀਟਿੰਗ ਵਿੱਚ ਟਰਸਟ ਨੂੰ 31 ਮਾਰਚ, 2018 ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ।
*****
ਏਕੇਟੀ/ਵੀਬੀਏ/ਐੱਸਐੱਚ